ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਰਾਮੋਜੀ ਰਾਓ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ
प्रविष्टि तिथि:
08 JUN 2024 11:33AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਮੋਜੀ ਫਿਲਮ ਸਿਟੀ ਦੇ ਸੰਸਥਾਪਕ ਸ਼੍ਰੀ ਰਾਮੋਜੀ ਰਾਓ ਦੇ ਦੇਹਾਂਤ ‘ਤੇ ਗਹਿਰਾ ਸੋਗ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰਾਮੋਜੀ ਰਾਓ ਇੱਕ ਦੂਰਦਰਸ਼ੀ ਵਿਅਕਤੀ ਸਨ, ਜਿਨ੍ਹਾਂ ਨੇ ਭਾਰਤੀ ਮੀਡੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਦੇ ਸਮ੍ਰਿੱਧ ਯੋਗਦਾਨ ਨੇ ਪੱਤਰਕਾਰਿਤਾ ਅਤੇ ਫਿਲਮ ਜਗਤ ‘ਤੇ ਅਮਿਟ ਛਾਪ ਛੱਡੀ ਹੈ.।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਸ਼੍ਰੀ ਰਾਮੋਜੀ ਰਾਓ ਗਾਰੂ ਦਾ ਦੇਹਾਂਤ ਅਤਿਅੰਤ ਦੁਖਦਾਈ ਹੈ। ਉਹ ਇੱਕ ਦੂਰਦਰਸ਼ੀ ਵਿਅਕਤੀ ਸਨ, ਜਿਨ੍ਹਾਂ ਨੇ ਭਾਰਤੀ ਮੀਡੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਉਨ੍ਹਾਂ ਦੇ ਸਮ੍ਰਿੱਧ ਯੋਗਦਾਨ ਨੇ ਪੱਤਰਕਾਰਿਤਾ ਅਤੇ ਫਿਲਮ ਜਗਤ ‘ਤੇ ਅਮਿਟ ਛਾਪ ਛੱਡੀ ਹੈ। ਆਪਣੇ ਜ਼ਿਕਰਯੋਗ ਪ੍ਰਯਾਸਾਂ ਦੇ ਜ਼ਰੀਏ ਉਨ੍ਹਾਂ ਨੇ ਮੀਡੀਆ ਅਤੇ ਮਨੋਰੰਜਨ ਜਗਤ ਵਿੱਚ ਇਨੋਵੇਸ਼ਨ ਅਤੇ ਐਕਸੀਲੈਂਸ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ।
ਰਾਮੋਜੀ ਰਾਓ ਗਾਰੂ ਭਾਰਤ ਦੇ ਵਿਕਾਸ ਦੇ ਪ੍ਰਤੀ ਅਤਿਅੰਤ ਭਾਵੁਕ ਸਨ। ਮੈਂ ਭਾਗਸ਼ਾਲੀ ਹਾਂ ਕਿ ਮੈਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਗਿਆਨ ਤੋਂ ਲਾਭ ਲੈਣ ਪ੍ਰਾਪਤ ਕਰਨ ਦੇ ਅਨੇਕਾਂ ਅਵਸਰ ਪ੍ਰਾਪਤ ਹੋਏ। ਇਸ ਕਠਿਨ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ, ਮਿੱਤਰਾਂ ਅਤੇ ਅਣਗਿਣਤ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।”
“శ్రీ రామోజీ రావుగారి మరణం ఎంతో బాధాకరం.ఆయన భారతీయ మీడియాలో విప్లవాత్మకమైన మార్పులు తీసుకొచ్చిన ఒక దార్శనికుడు.ఆయన సేవలు సినీ,పత్రికారంగాలలో చెరగని ముద్ర వేశాయి. తన అవిరళ కృషి ద్వారా, ఆయన మీడియా, వినోద ప్రపంచాలలో శ్రేష్టమైన ఆవిష్కరణలకు నూతన ప్రమాణాలను నెలకొల్పారు.
రామోజీ రావు గారు భారతదేశ అభివృద్ధి పట్ల చాలా ఉత్సాహం చూపేవారు. ఆయనతో సంభాషించడానికి, ఆయన అపారమైన జ్ఞానాన్నుంచి లబ్ధి పొందేందుకు అనేక అవకాశాలు పొందడం నా అదృష్టం. ఈ దుఃఖ సమయంలో అతని కుటుంబ సభ్యులకు, స్నేహితులకు అసంఖ్యాక అభిమానులకు నా ప్రగాఢ సానుభూతి తెలియజేస్తున్నాను. ఓం శాంతి.”
**********
ਡੀਐੱਸ/ਐੱਸਟੀ
(रिलीज़ आईडी: 2023645)
आगंतुक पटल : 84
इस विज्ञप्ति को इन भाषाओं में पढ़ें:
English
,
Urdu
,
हिन्दी
,
Hindi_MP
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam
,
Malayalam