ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ ਦੇ ‘ਫੇਨੋਮ ਇੰਡੀਆ’ (CSIR's 'Phenome India') ਪ੍ਰੋਜੈਕਟ ਨੇ 10,000 ਸੈਂਪਲ ਕਲੈਕਟ ਕਰਕੇ ਟੀਚਾ ਹਾਸਲ ਕੀਤਾ, ਸਟੀਕ ਦਵਾਈ (Precision Medicine) ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਦਾ ਟੀਚਾ


ਭਾਰਤ ਵਿੱਚ ਕਾਰਡੀਓ-ਮੈਟਾਬੌਲਿਕ ਡਿਜ਼ੀਜ ਲਈ ਬਿਹਤਰ ਪੂਰਵ-ਅਨੁਮਾਨ ਮਾਡਲ ਨੂੰ ਵਿਕਸਿਤ ਕਰਨ ਲਈ ਪਹਿਲਾ ਪੈਨ-ਇੰਡੀਆ ਲੌਂਗੀਟੂਡੀਨਲ ਸਟਡੀ (Pan-India Longitudinal Study): ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, ਸੀਐੱਸਆਈਆਰ-ਆਈਜੀਆਈਬੀ

Posted On: 03 JUN 2024 5:51PM by PIB Chandigarh

ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (CSIR) ਨੇ ਆਪਣੀ ਬੇਮਿਸਾਲ ਲੌਂਗੀਟੂਡੀਨਲ ਹੈਲਥ ਮੌਨੀਟਰਿੰਗ ਪ੍ਰੋਜੈਕਟ, ‘ਫੇਨੋਮ ਇੰਡੀਆ- ਸੀਐੱਸਆਈਆਰ ਹੈਲਥ ਕੋਹੋਰਟ ਨਾਲੇਜਬੇਸ (Phenome India-CSIR Health Cohort Knowledgebase) ਪੀਆਈ-ਚੈੱਕ (PI-CheCK) ਦੇ ਪਹਿਲੇ ਪੜਾਅ ਦੀ ਸਫਲ ਸਮਾਪਤੀ ਦਾ ਐਲਾਨ ਕੀਤਾ। ਇਸ ਮਹੱਤਵਪੂਰਨ ਉਪਲਬਧੀ ਨੂੰ ਯਾਦਗਾਰ ਬਣਾਉਣ ਲਈ, ਸੀਐੱਸਆਈਆਰ ਨੇ ਅੱਜ 3 ਜੂਨ ਨੂੰ ਗੋਆ ਦੇ ਨੈਸ਼ਨਲ ਇੰਸਟੀਟਿਊਟ ਆਫ਼ ਓਸ਼ਅਨੋਗ੍ਰਾਫੀ (NIO) ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ‘ਫੇਨੋਮ ਇੰਡੀਆ ਅਨਬੌਕਸਿੰਗ 1.0’ ਦਾ ਆਯੋਜਨ ਕੀਤਾ।  ਸੀਐੱਸਆਈਆਰ- ਇੰਸਟੀਟਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (IGIB), ਦੇ ਡਾਇਰੈਕਟਰ ਡਾ. ਸੌਵਿਕ ਮੈਤੀ (Dr. Souvik Maiti), ਸੀਐੱਸਆਈਆਰ-ਨੈਸ਼ਨਲ ਇੰਸਟੀਟਿਊਟ ਆਫ ਓਸ਼ਅਨੋਗ੍ਰਾਫੀ (National Institute of Oceanography -NIO), ਦੇ ਡਾਇਰੈਕਟਰ ਡਾ. ਸੁਨੀਲ ਕੁਮਾਰ ਸਿੰਘ, ਸੀਐੱਸਆਈਆਰ-ਆਈਜੀਆਈਬੀ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਡਾ. ਸ਼ਾਂਤਨੂੰ ਸੇਨਗੁਪਤਾ, (Dr. Shantanu Sengupta), ਸੀਐੱਸਆਈਆਰ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਡਾ. ਰਾਜੇਂਦਰ ਪ੍ਰਸਾਦ ਸਿੰਘ ਅਤੇ ਸੈਂਟਰ ਆਫ ਐਕਸੀਲੈਂਸ ਫਾਰ ਇੰਟੈਲੀਜੈਂਟ ਸੈਂਸਰਸ ਐਂਡ ਸਿਸਟਮਸ ਦੇ ਸੀਨੀਅਰ ਸਾਇੰਟਿਸਟ  ਡਾ. ਵੀਰੇਨ ਸਰਦਾਨਾ (Dr. Viren Sardana) ਮੌਜੂਦ ਪਤਵੰਤਿਆਂ ਵਿੱਚ ਸ਼ਾਮਲ ਸਨ। 

ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੀਐੱਸਆਈਆਰ-ਇੰਸਟੀਟਿਊਟ ਆਫ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ ਦੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਡਾ. ਸ਼ਾਂਤਨੂੰ ਸੇਨਗੁਪਤਾ ਨੇ ਕਿਹਾ ਕਿ ਇਹ ਇੰਡੀਅਨ ਹੈਲਥਕੇਅਰ ਲਈ ਇੱਕ ਮਹੱਤਵਪੂਰਨ ਦਿਨ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਕਾਰਡੀਓ-ਮੈਟਾਬੌਲਿਕ ਡਿਜ਼ੀਜਿਜ ਦੇ ਬਹੁਤ ਸਾਰੇ ਕੇਸ ਹੋਣ ਦੇ ਬਾਵਜੂਦ, ਭਾਰਤੀ ਆਬਾਦੀ ਵਿੱਚ ਇੰਨੀਆਂ ਜ਼ਿਆਦਾ ਘਟਨਾਵਾਂ ਕਾਰਨ ਪੂਰੀ ਤਰ੍ਹਾਂ ਨਾਲ ਸਪੱਸ਼ਟ ਨਹੀਂ ਹਨ। 

ਉਨ੍ਹਾਂ ਨੇ ਕਿਹਾ, “ਪੱਛਮ ਦੇ ਰਿਸਕ ਫੈਕਟਰ ਭਾਰਤ ਦੇ ਰਿਸਕ ਫੈਕਟਰਸ ਦੇ ਬਰਾਬਰ ਨਹੀਂ ਹਨ।  ਇੱਕ ਫੈਕਟਰ ਜੋ ਕਿਸੇ ਵਿਸ਼ੇਸ਼ ਵਿਅਕਤੀ ਲਈ ਮਹੱਤਵਪੂਰਨ ਹੋ ਸਕਦਾ ਹੈ, ਉਹ ਦੂਸਰੇ ਵਿਅਕਤੀ ਲਈ ਮਹੱਤਵਪੂਰਨ ਨਹੀਂ ਹੋ ਸਕਦਾ। ਇਸ ਲਈ ਸਾਡੇ ਦੇਸ਼ ਵਿੱਚ ਇੱਕ ਹੀ ਤਰ੍ਹਾਂ ਦੀ ਧਾਰਨਾ ਨੂੰ ਖਤਮ ਕਰਨਾ ਹੋਵੇਗਾ।” ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ, ਕਾਰਡੀਓ-ਮੈਟਾਬੌਲਿਕ ਡਿਜ਼ੀਜ, ਵਿਸ਼ੇਸ਼ ਤੌਰ ‘ਤੇ ਡਾਇਬੀਟੀਜ਼, ਲੀਵਰ ਡਿਜ਼ੀਜ ਅਤੇ ਦਿਲ ਦੀਆਂ ਬਿਮਾਰੀਆਂ ਲਈ ਇੱਕ ਲਈ ਬਿਹਤਰ ਪੂਰਵ-ਅਨੁਮਾਨ ਮਾਡਲ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੈਨ-ਇੰਡੀਆ ਲੌਂਗੀਟੂਡੀਨਲ ਸਟਡੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸਟਡੀ ਮਹੱਤਵਪੂਰਨ ਹੈ ਕਿਉਂਕਿ ਇਨ੍ਹਾਂ ਬਿਮਾਰੀਆਂ ਵਿੱਚ ਜੈਨੇਟਿਕ ਅਤੇ ਲਾਈਫਸਟਾਇਲ ਫੈਕਟਰਸ ਦੋਵੇਂ ਫੈਕਟਰਸ ਹੁੰਦੇ ਹਨ ਜੋ ਰਿਸਕ ਵਿੱਚ ਯੋਗਦਾਨ ਕਰਦੇ ਹਨ। 

ਉਨ੍ਹਾਂ ਨੇ ਕਿਹਾ ਕਿ ਸਟਡੀ 10,000 ਨਮੂਨਿਆਂ ਦੇ ਆਪਣੇ ਟੀਚੇ ਨੂੰ ਪਾਰ ਕਰਨ ਵਿੱਚ ਸਫਲ ਰਿਹਾ ਹੈ। ਉਨ੍ਹਾਂ ਨੇ ਹੋਰ ਸੰਗਠਨਾਂ ਤੋਂ ਵੀ ਇਸੇ ਤਰ੍ਹਾਂ ਦੇ ਸੈਂਪਲ ਕਲੈਕਸ਼ਨ ਡਰਾਈਵ ਸ਼ੁਰੂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ, “ਮੰਨ ਲਓ, ਸਾਨੂੰ ਲਗਭਗ 1 ਲੱਖ ਜਾਂ 10 ਲੱਖ ਨਮੂਨੇ ਮਿਲ ਜਾਂਦੇ ਹਨ, ਤਾਂ ਇਸ ਨਾਲ ਅਸੀਂ ਦੇਸ਼ ਵਿੱਚ ਸਾਰੇ ਪ੍ਰਮੁੱਖ ਮਾਪਦੰਡਾਂ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਵਿੱਚ ਸਮਰੱਥ ਹੋ ਜਾਵਾਂਗੇ।” ਉਨ੍ਹਾਂ ਨੇ ਦੱਸਿਆ ਕਿ ਸੀਐੱਸਆਈਆਰ ਨੇ ਸੈਂਪਲ ਕਲੈਕਸ਼ਨ ਲਈ ਇੱਕ ਲਾਗਤ ਪ੍ਰਭਾਵਸ਼ਾਲੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਵਿਕਸਿਤ ਕੀਤੀ ਹੈ।

7 ਦਸੰਬਰ 2023 ਨੂੰ ਲਾਂਚ ਕੀਤੇ ਗਏ ਪੀਆਈ-ਚੈੱਕ ਪ੍ਰੋਜੈਕਟ (PI-CHeCK project) ਦਾ ਉਦੇਸ਼ ਭਾਰਤੀ ਆਬਾਦੀ ਵਿੱਚ ਗ਼ੈਰ-ਸੰਚਾਰੀ (ਕਾਰਡੀਓ-ਮੈਟਾਬੌਲਿਕ) ਡਿਜ਼ੀਜ ਦੇ ਰਿਸਕ ਫੈਕਟਰਸ ਦਾ ਮੁਲਾਂਕਣ ਕਰਨਾ ਹੈ। ਇਸ ਅਨੋਖੀ ਪਹਿਲ ਵਿੱਚ ਪਹਿਲੇ ਤੋਂ ਹੀ ਲਗਭਗ 10,000 ਪ੍ਰਤੀਭਾਗੀਆਂ ਨੂੰ ਨਾਮਾਂਕਿਤ ਕੀਤਾ ਗਿਆ ਹੈ, ਜਿਨ੍ਹਾਂ ਨੇ ਵਿਆਪਕ ਹੈਲਥ ਡੇਟਾ ਪ੍ਰਦਾਨ ਕਰਨ ਲਈ ਸਵੈ-ਇੱਛਾ ਨਾਲ ਕੰਮ ਕੀਤਾ ਹੈ। ਇਨ੍ਹਾਂ ਪ੍ਰਤੀਭਾਗੀਆਂ ਵਿੱਚ 17 ਰਾਜਾਂ ਅਤੇ 24 ਸ਼ਹਿਰਾਂ ਦੇ ਸੀਐੱਸਆਈਆਰ ਕਰਮਚਾਰੀ, ਪੈਨਸ਼ਨਰਜ਼ ਅਤੇ ਉਨ੍ਹਾਂ ਦੇ ਪਤੀ/ਪਤਨੀ ਸ਼ਾਮਲ ਹਨ। ਇਕੱਠੇ ਕੀਤੇ ਗਏ ਡੇਟਾ ਵਿੱਚ ਕਲੀਨਿਕਲ ਪ੍ਰਸ਼ਨਾਵਲੀ, ਜੀਵਨ ਸ਼ੈਲੀ ਅਤੇ ਖੁਰਾਕ ਸਬੰਧੀ ਆਦਤਾਂ, ਐਂਥਰੋਪੋਮੈਟ੍ਰਿਕ ਮਾਪ, ਇਮੇਜ਼ਿੰਗ/ਸਕੈਨਿੰਗ ਡੇਟਾ, ਅਤੇ ਵਿਆਪਕ ਬਾਇਓਕੈਮੀਕਲ ਅਤੇ ਅਣੂ ਡੇਟਾ ਸਮੇਤ ਬਹੁਤ ਸਾਰੇ ਪੈਰਾਮੀਟਰ ਸ਼ਾਮਲ ਹੁੰਦੇ ਹਨ। 

ਭਾਰਤੀ ਆਬਾਦੀ ਵਿੱਚ ਕਾਰਡੀਓ ਮੈਟਾਬੌਲਿਕ ਵਿਕਾਰਾਂ ਦੇ ਵਧਦੇ ਰਿਸਕ ਅਤੇ ਘਟਨਾਵਾਂ ਦੇ ਪਿੱਛੇ ਲੁਕੇ ਤੰਤਰਾਂ ਨੂੰ ਸਮਝਣਾ ਅਤੇ ਇਨ੍ਹਾਂ ਪ੍ਰਮੁੱਖ ਬਿਮਾਰੀਆਂ ਦੇ ਰਿਸਕ ਸਟ੍ਰੈਟੀਫਿਕੇਸ਼ਨ, ਰੋਕਥਾਮ ਅਤੇ ਪ੍ਰਬੰਧਨ ਲਈ ਕਈ ਰਣਨੀਤੀਆਂ ਵਿਕਸਿਤ ਕਰਨਾ ਮਹੱਤਵਪੂਰਨ ਹੈ। ਵਰਤਮਾਨ ਵਿੱਚ, ਇਨ੍ਹਾਂ ਵਿੱਚੋਂ ਵਧੇਰੇ ਰਿਸਕ ਪੂਰਵ ਅਨੁਮਾਨ ਐਲਗੋਰਿਦਮ ਕਾਕੇਸ਼ੀਅਨ ਆਬਾਦੀ ਦੇ ਮਹਾਮਾਰੀ ਵਿਗਿਆਨ ਡੇਟਾ ‘ਤੇ ਅਧਾਰਿਤ ਹਨ ਅਤੇ ਇਸ ਗੱਲ ਦੇ ਪ੍ਰਮਾਣ ਹਨ ਕਿ ਉਹ ਜਾਤੀ ਵਿਭਿੰਨਤਾ, ਵੱਖੋ-ਵੱਖ ਜੈਨੇਟਿਕ ਰਚਨਾਵਾਂ ਅਤੇ ਖੁਰਾਕ ਸਬੰਧੀ ਆਦਤਾਂ ਸਹਿਤ ਜੀਵਨਸ਼ੈਲੀ ਦੇ ਪੈਟਰਨ ਕਾਰਨ ਭਾਰਤੀ ਆਬਾਦੀ ਲਈ ਬਹੁਤ ਸਟੀਕ ਨਹੀਂ ਹੋ ਸਕਦੇ ਹਨ। ਇਸ ਲਈ, ਇਹ ਮਹੱਤਵਪੂਰਨ ਹੈ ਕਿ ਭਾਰਤ-ਵਿਸ਼ਿਸ਼ਟ ਰਿਸਕ ਪੂਰਵ ਅਨੁਮਾਨ ਐਲਗੋਰਿਦਮ ਵਿਕਸਿਤ ਕੀਤੇ ਜਾਣ। 

 

ਫੇਨੋਮ ਇੰਡੀਆ ਪ੍ਰੋਜੈਕਟ ਪੂਰਵ ਅਨੁਮਾਨਿਤ, ਨਿਜੀ, ਸਹਿਭਾਗੀ ਅਤੇ ਨਿਵਾਰਕ ਹੈਲਥਕੇਅਰ ਦੇ ਜ਼ਰੀਏ ਸਟੀਕ ਦਵਾਈ (Precision Medicine) ਨੂੰ ਅੱਗੇ ਵਧਾਉਣ ਲਈ ਸੀਐੱਸਆਈਆਰ ਦੀ ਪ੍ਰਤੀਬੱਧਤਾ ਦੀ ਉਦਾਹਰਣ ਹੈ। ਭਾਰਤੀ ਆਬਾਦੀ ਦੇ ਅਨੁਸਾਰ ਇੱਕ ਵਿਆਪਕ ਫੇਨੋਮ ਡੇਟਾਬੇਸ ਤਿਆਰ ਕਰਕੇ, ਪ੍ਰੋਜੈਕਟ ਦਾ ਟੀਚਾ ਪੂਰੇ ਦੇਸ਼ ਵਿੱਚ ਇਸੇ ਤਰ੍ਹਾਂ ਦੀ ਪਹਿਲ ਨੂੰ ਉੱਤਪ੍ਰੇਰਿਤ ਕਰਨਾ ਹੈ, ਜਿਸ ਨਾਲ ਇਹ ਨਿਸ਼ਚਿਤ ਹੋ ਸਕੇ ਕਿ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਦਾ ਟੀਚਾ ਰਿਸਕ ਪੂਰਵ ਅਨੁਮਾਨ ਐਲਗੋਰਿਦਮ ਵਧੇਰੇ ਸਟੀਕ ਹੋਣ ਅਤੇ ਭਾਰਤ ਦੇ ਵੱਖ-ਵੱਖ ਜੈਨੇਟਿਕ ਅਤੇ ਲਾਈਫਸਟਾਇਲ ਲੈਂਡਸਕੇਪ ਦੀ ਪ੍ਰਤੀਨਿਧਤਾ ਕਰਨ।

 

* * ** * ** * *

ਪੀਆਈਬੀ ਪਣਜੀ/ਜੀਐੱਸਕੇ/ਡੀ-ਰਾਣੇ



(Release ID: 2022886) Visitor Counter : 17