ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੁਪਰੀਮ ਕੋਰਟ ਨੇ ਵਿਗਿਆਪਨਕਰਤਾਵਾਂ/ਵਿਗਿਆਪਨ ਏਜੰਸੀਆਂ ਦੁਆਰਾ ਵਿਗਿਆਪਨ ਜਾਰੀ ਕਰਨ ਤੋਂ ਪਹਿਲਾਂ ਸੈਲਫ-ਡੈੱਕਲੇਰੇਸ਼ਨ ਲਾਜ਼ਮੀ ਕੀਤਾ


18 ਜੂਨ, 2024 ਤੋਂ ਸਾਰੇ ਨਵੇਂ ਵਿਗਿਆਪਨਾਂ ਲਈ ਸੈਲਫ-ਡੈੱਕਲੇਰੇਸ਼ਨ ਸਰਟੀਫਿਕੇਟ ਜ਼ਰੂਰੀ

ਟੀਵੀ/ਰੇਡੀਓ ਵਿਗਿਆਪਨਾਂ ਲਈ, ਵਿਗਿਆਪਨਕਰਤਾਵਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪ੍ਰਸਾਰਣ ਸੇਵਾ ਪੋਰਟਲ ‘ਤੇ ਸੈਲਫ-ਡੈੱਕਲੇਰੇਸ਼ਨ ਸਰਟੀਫਿਕੇਟ ਜਮ੍ਹਾਂ ਕਰਨਾ ਹੋਵੇਗਾ

ਪ੍ਰਿੰਟ ਅਤੇ ਡਿਜੀਟਲ ਮੀਡੀਆ ਵਿਗਿਆਪਨਾਂ ਲਈ, ਪ੍ਰੈੱਸ ਕੌਂਸਲ ਆਫ ਇੰਡੀਆ ਪੋਰਟਲ ‘ਤੇ ਸਰਟੀਫਿਕੇਟ ਜਮ੍ਹਾਂ ਕਰਨਾ ਹੋਵੇਗਾ

Posted On: 03 JUN 2024 6:32PM by PIB Chandigarh

ਮਾਣਯੋਗ ਸੁਪਰੀਮ ਕੋਰਟ ਨੇ ਰਿਟ ਪਟੀਸ਼ਨ ਸਿਵਿਲ ਨੰਬਰ 645/2022-ਆਈਐੱਮਏ ਅਤੇ ਹੋਰ ਬਨਾਮ ਯੂਓਆਈ ਅਤੇ ਹੋਰ ਮਾਮਲਿਆਂ ਵਿੱਚ ਆਪਣੇ ਮਿਤੀ 07.05.2024 ਦੇ ਹੁਕਮਾਂ ਵਿੱਚ ਨਿਰਦੇਸ਼ ਦਿੱਤਾ ਕਿ ਸਾਰੇ ਵਿਗਿਆਪਨਕਰਤਾਵਾਂ /ਵਿਗਿਆਪਨ ਏਜੰਸੀਆਂ ਨੂੰ ਕਿਸੇ ਵੀ ਵਿਗਿਆਪਨ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਤੋਂ ਪਹਿਲੇ ਇੱਕ ‘ਸੈਲਫ-ਡੈੱਕਲੇਰੇਸ਼ਨ  ਸਰਟੀਫਿਕੇਟ’ ਪੇਸ਼ ਕਰਨਾ ਹੋਵੇਗਾ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਤੋਂ ਬਾਅਦ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੀਵੀ ਅਤੇ ਰੇਡੀਓ ਵਿਗਿਆਪਨਾਂ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਦੇ ਪ੍ਰਸਾਰਣ ਸੇਵਾ ਪੋਰਟਲ ਅਤੇ ਪ੍ਰਿੰਟ ਅਤੇ ਡਿਜੀਟਲ/ਇੰਟਰਨੈੱਟ ਵਿਗਿਆਪਨਾਂ ਲਈ ਭਾਰਤੀ ਪ੍ਰੈੱਸ ਕੌਂਸਲ ਦੇ ਪੋਰਟਲ ‘ਤੇ ਇੱਕ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਵਿਗਿਆਪਨਕਰਤਾ/ਵਿਗਿਆਪਨ ਏਜੰਸੀ ਦੇ ਅਧਿਕਾਰਿਤ ਪ੍ਰਤੀਨਿਧੀ ਦੁਆਰਾ ਹਸਤਾਖਰਸ਼ੁਦਾ ਸਰਟੀਫਿਕੇਟ ਨੂੰ ਇਨ੍ਹਾਂ ਪੋਰਟਲਾਂ ਦੇ ਜ਼ਰੀਏ ਪੇਸ਼ ਕਰਨਾ ਹੋਵੇਗਾ। 

ਪੋਰਟਲ 4 ਜੂਨ, 2024 ਤੋਂ ਕੰਮ ਕਰਨ ਲੱਗੇਗਾ। ਸਾਰੇ ਵਿਗਿਆਪਨਕਰਤਾਵਾਂ ਅਤੇ ਵਿਗਿਆਪਨ ਏਜੰਸੀਆਂ ਨੂੰ 18 ਜੂਨ, 2024 ਜਾਂ ਉਸ ਦੇ ਬਾਅਦ ਜਾਰੀ /ਟੈਲੀਵਿਜ਼ਨ ਪ੍ਰਸਾਰਣ/ਰੇਡੀਓ ‘ਤੇ ਪ੍ਰਸਾਰਿਤ/ਪ੍ਰਕਾਸ਼ਿਕ ਹੋਣ ਵਾਲੇ ਸਾਰੇ ਨਵੇਂ ਵਿਗਿਆਪਨਾਂ ਲਈ ਸੈਲਫ-ਡੈੱਕਲੇਰੇਸ਼ਨ  ਸਰਟੀਫਿਕੇਟ ਪ੍ਰਾਪਤ ਕਰਨਾ ਲਾਜ਼ਮੀ ਹੈ। ਸਾਰੇ ਸਟੇਕਹੋਲਡਰਸ ਨੂੰ ਸੈਲਫ ਸਰਟੀਫਿਕੇਸ਼ਨ ਦੀ ਪ੍ਰਕਿਰਿਆ ਨਾਲ ਜਾਣੂ ਹੋਣ ਲਈ ਉਚਿਤ ਸਮਾਂ ਪ੍ਰਦਾਨ ਕਰਨ ਲਈ ਦੋ ਸਪਤਾਹ ਦਾ ਵਾਧੂ ਸਮਾਂ ਰੱਖਿਆ ਗਿਆ ਹੈ। ਵਰਤਮਾਨ ਵਿੱਚ ਚੱਲ ਰਹੇ ਵਿਗਿਆਪਨਾਂ ਨੂੰ ਸੈਲਫ-ਸਰਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ। 

ਸੈਲਫ-ਡੈੱਕਲੇਰੇਸ਼ਨ  ਇਹ ਪ੍ਰਮਾਣਿਤ ਕਰਦਾ ਹੈ ਕਿ ਵਿਗਿਆਪਨ (i) ਗੁੰਮਰਾਹ ਕਰਨ ਵਾਲੇ ਦਾਅਵੇ ਨਹੀਂ ਕਰਦਾ ਹੈ, ਅਤੇ  (ii) ਕੇਬਲ ਟੈਲੀਵਿਜ਼ਨ ਨੈੱਟਵਰਕ ਨਿਯਮ, 1994 ਦੇ ਨਿਯਮ 7 ਅਤੇ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਪੱਤਰਕਾਰੀ ਆਚਰਣ ਦੇ ਮਾਪਦੰਡਾਂ ਨੂੰ ਨਿਰਧਾਰਿਤ ਸਾਰੇ ਉਚਿਤ  ਰੈਗੂਲੇਟਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦਾ ਹੈ। ਵਿਗਿਆਪਨਕਰਤਾ ਨੂੰ ਉਨ੍ਹਾਂ ਨਾਲ ਸਬੰਧਿਤ ਪ੍ਰਸਾਰਕ, ਪ੍ਰਿੰਟਰ, ਪ੍ਰਕਾਸ਼ਕ ਅਤੇ ਇਲੈਕਟ੍ਰੋਨਿਕ ਮੀਡੀਆ ਪਲੈਟਫਾਰਮ ਨੂੰ ਉਨ੍ਹਾਂ ਦੇ ਰਿਕਾਰਡ ਲਈ ਸੈਲਫ ਡੈੱਕਲੇਰੇਸ਼ਨ  ਸਰਟੀਫਿਕੇਟ ਅਪਲੋਡ ਕਰਨ ਦਾ ਸਬੂਤ ਦੇਣਾ ਹੋਵੇਗਾ। ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ, ਵੈਲਿਡ ਸੈਲਫ-ਡੈੱਕਲੇਰੇਸ਼ਨ  ਸਰਟੀਫਿਕੇਟ ਤੋਂ ਬਿਨਾਂ ਕਿਸੇ ਵੀ ਵਿਗਿਆਪਨ ਨੂੰ ਟੈਲੀਵਿਜ਼ਨ, ਪ੍ਰਿੰਟ ਮੀਡੀਆ ਜਾਂ ਇੰਟਰਨੈੱਟ ‘ਤੇ ਚਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। 

ਮਾਣਯੋਗ ਸੁਪਰੀਮ ਕੋਰਟ ਦਾ ਨਿਰਦੇਸ਼ ਪਾਰਦਰਸ਼ਿਤਾ, ਉਪਭੋਗਤਾ ਸੁਰੱਖਿਆ ਅਤੇ ਜ਼ਿੰਮੇਦਾਰ ਵਿਗਿਆਪਨ ਅਭਿਆਸ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕਦਮ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਸਾਰੇ ਵਿਗਿਆਪਨਕਰਤਾਵਾਂ, ਪ੍ਰਸਾਰਕਾਂ ਅਤੇ ਪ੍ਰਕਾਸ਼ਕਾਂ ਨੂੰ ਇਸ ਨਿਰਦੇਸ਼ ਦਾ ਪੂਰੀ ਲਗਨ ਨਾਲ ਪਾਲਣਾ ਕਰਨ ਦੀ ਤਾਕੀਦ ਕਰਦਾ ਹੈ। 

ਸੈਲਫ ਸਰਟੀਫਿਕੇਸ਼ਨ ਦੇ ਬਾਰੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਲਈ ਇੱਥੇ ਕਲਿੱਕ ਕਰੋ 

(Embed link for BSP & PCI portal along with QR Code)

 

*****

ਸੌਰਭ ਸਿੰਘ



(Release ID: 2022794) Visitor Counter : 67