ਭਾਰਤ ਚੋਣ ਕਮਿਸ਼ਨ

ਆਮ ਚੋਣਾਂ 2024 –ਵੋਟਾਂ ਦੀ ਗਿਣਤੀ ਵਾਲੇ ਦਿਨ ਪ੍ਰਾਪਤ ਹੋਣ ਵਾਲੇ ਰੁਝਾਨਾਂ ਅਤੇ ਨਤੀਜਿਆਂ ਦੀ ਜਾਣਕਾਰੀ

Posted On: 01 JUN 2024 7:44PM by PIB Chandigarh

ਲੋਕ ਸਭਾ ਦੀਆਂ ਆਮ ਚੋਣਾਂ - 2024 ਅਤੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੀਆਂ ਰਾਜ ਵਿਧਾਨ ਸਭਾਵਾਂ ਅਤੇ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ 4 ਜੂਨ, 2024 (ਮੰਗਲਵਾਰ) ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਦੀ ਰਾਜ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ 2 ਜੂਨ, 2024 (ਐਤਵਾਰ) ਨੂੰ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ। ਸੀਈਸੀ ਸ਼੍ਰੀ ਰਾਜੀਵ ਕੁਮਾਰ ਨੇ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਡਾ. ਸੁਖਬੀਰ ਸਿੰਘ ਸੰਧੂ ਦੇ ਨਾਲ ਸਾਰੇ ਸੀਈਓਜ਼ ਅਤੇ ਆਰਓਜ਼ ਨਾਲ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਏਸੀ/ਪੀਸੀ ਲਈ ਆਰਓ/ਏਆਰਓ ਵੱਲੋਂ ਦਰਜ ਕੀਤੇ ਗਏ ਡੇਟਾ ਦੇ ਅਨੁਸਾਰ ਗਿਣਤੀ ਦੇ ਰੁਝਾਨ ਅਤੇ ਨਤੀਜੇ ਚੋਣ ਕਮਿਸ਼ਨ ਦੀ ਵੈੱਬਸਾਈਟ ਯੂਆਰਐੱਲ https://results.eci.gov.in/ ਅਤੇ ਨਾਲ ਹੀ ਵੋਟਰ ਹੈਲਪਲਾਈਨ ਐਪ 'ਤੇ ਉਪਲਬਧ ਹੋਣਗੇ। ਵੋਟਰ ਹੈਲਪਲਾਈਨ ਐਪ ਨੂੰ ਗੂਗਲ ਪਲੇਅ ਸਟੋਰ ਜਾਂ ਐਪਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਵੋਟਰ ਹੈਲਪਲਾਈਨ ਐਪ ਤੋਂ ਚੋਣ ਖੇਤਰ ਅਨੁਸਾਰ ਜਾਂ ਰਾਜ ਅਨੁਸਾਰ ਨਤੀਜਿਆਂ ਦੇ ਨਾਲ-ਨਾਲ ਜੇਤੂ/ਮੋਹਰੀ ਜਾਂ ਪਿੱਛੇ ਰਹਿਣ ਵਾਲੇ ਉਮੀਦਵਾਰਾਂ ਦੇ ਵੇਰਵਿਆਂ ਦਾ ਪਤਾ ਲਗਾਉਣ ਲਈ ਉਪਭੋਗਤਾ ਉਪਲਬਧ ਫਿਲਟਰ ਦੀ ਵਰਤੋਂ ਕਰ ਸਕਦੇ ਹਨ। ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਨ ਲਈ ਲਿੰਕ:

Android: https://play.google.com/store/apps/details?id=com.eci.citizen&hl=en_US iOS: https://apps.apple.com/in/app/voter-helpline/id1456535004 

ਰਿਟਰਨਿੰਗ ਅਫ਼ਸਰਾਂ ਅਤੇ ਗਿਣਤੀ ਏਜੰਟਾਂ ਲਈ ਹੈਂਡਬੁੱਕ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਹੈ: https://tinyurl.com/yknwsu7r  ਅਤੇ https://tinyurl.com/mr3cjwhe  ਇੱਥੇ ਦੇਖੀ ਜਾ ਸਕਦੀ ਹੈ।

ਗਿਣਤੀ ਦੇ ਪ੍ਰਬੰਧਾਂ, ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਅਤੇ ਈਵੀਐੱਮ/ਵੀਵੀਪੀਏਟੀ ਦੀ ਸਟੋਰੇਜ ਲਈ ਕਮਿਸ਼ਨ ਦੀਆਂ ਵਿਆਪਕ ਹਦਾਇਤਾਂ ਪਹਿਲਾਂ ਹੀ ਈਸੀਆਈ ਦੀ ਵੈੱਬਸਾਈਟ 'ਤੇ ਉਪਲਬਧ ਹਨ, ਜਿਨ੍ਹਾਂ ਨੂੰ ਇੱਥੇ ਐਕਸੈਸ ਕੀਤਾ ਜਾ ਸਕਦਾ ਹੈ:

  1. ਗਿਣਤੀ ਦੇ ਪ੍ਰਬੰਧ: https://tinyurl.com/yxvm5ueh 

  2. ਗਿਣਤੀ ਪ੍ਰਕਿਰਿਆ: https://tinyurl.com/2sdsjkc9 

  3. ਈਵੀਐੱਮ/ਵੀਵੀਪੀਏਟੀ ਦੀ ਸਟੋਰੇਜ: https://tinyurl.com/5hcnzrkc 

ਸੀਈਓ/ਆਰਓ/ਡੀਈਓਜ਼ ਵੱਲੋਂ ਰੁਝਾਨਾਂ ਅਤੇ ਨਤੀਜਿਆਂ ਦਾ ਸਥਾਨਕ ਪ੍ਰਦਰਸ਼ਨ ਵੀ ਡਿਜੀਟਲ ਡਿਸਪਲੇਅ ਪੈਨਲਾਂ ਰਾਹੀਂ ਕੀਤਾ ਜਾ ਸਕਦਾ ਹੈ।

*********

ਡੀਕੇ/ਆਰਪੀ



(Release ID: 2022618) Visitor Counter : 80