ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

77ਵੇਂ ਵਰਲਡ ਹੈਲਥ ਅਸੈਂਬਲੀ ਨੇ ਮੈਂਬਰ ਦੇਸ਼ਾਂ ਦੇ 300 ਪ੍ਰਸਤਾਵਾਂ ਦੇ ਅਧਾਰ ‘ਤੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ 2005 ਵਿੱਚ ਸੋਧਾਂ ਨੂੰ ਅਪਣਾਇਆ


ਸੋਧਾਂ ਦਾ ਉਦੇਸ਼ ਅੰਤਰਰਾਸ਼ਟਰੀ ਚਿੰਤਾਵਾਂ ਅਤੇ ਮਹਾਮਾਰੀ ਜਿਹੀਆਂ ਜਨਤਕ ਸਿਹਤ ਸੰਕਟ ਸਥਿਤੀਆਂ ਲਈ ਤਿਆਰ ਰਹਿਣ ਅਤੇ ਉਨ੍ਹਾਂ ਨਾਲ ਨਿਪਟਣ ਦੀ ਦੇਸ਼ਾਂ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ

ਇਨ੍ਹਾਂ ਵਿੱਚ ਸਿਹਤ ਸੰਕਟ ਸਮੇਂ ਸਥਿਤੀਆਂ ਦੇ ਦੌਰਾਨ ਢੁਕਵੇਂ ਸਿਹਤ ਉਤਪਾਦਾਂ ਤੱਕ ਬਰਾਬਰ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨ ਦੇ ਪ੍ਰਾਵਧਾਨ ਸ਼ਾਮਲ, ਨਾਲ ਹੀ ਆਈਐੱਚਆਰ (IHR) ਅਧੀਨ ਜ਼ਰੂਰੀ ਮੁੱਖ ਸਮਰੱਥਾਵਾਂ ਦੇ ਨਿਰਮਾਣ, ਮਜ਼ਬੂਤੀ ਅਤੇ ਸਾਂਭ-ਸੰਭਾਲ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਕਰਨ ਲਈ ਵਿੱਤੀ ਸਰੋਤ ਜੁਟਾਉਣਾ ਸ਼ਾਮਲ ਹੈ

ਇਹ ਸਮਾਨਤਾ ਅਤੇ ਏਕਤਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ ਜੋ ਵਿਸ਼ਵ ਦੀ ਭਵਿੱਖ ਵਿੱਚ ਮਹਾਮਾਰੀ ਦੇ ਖਤਰਿਆਂ ਤੋਂ ਰੱਖਿਆ ਕਰਨ ਵਿੱਚ ਮਦਦ ਕਰੇਗਾ: ਸ਼੍ਰੀ ਅਪੂਰਵ ਚੰਦ੍ਰਾ, ਸਕੱਤਰ, ਕੇਂਦਰੀ ਸਿਹਤ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ (WHO) ਦੀ ਕਮੇਟੀ ਏ ਚੇਅਰਮੈਨ

ਭਾਰਤ ਨੇ ਉਪਕਰਣਾਂ ਦੇ ਨਿਰਮਾਣ ਵਿੱਚ ਇੱਕ ਰਚਨਾਤਮਕ ਭੂਮਿਕਾ ਨਿਭਾਈ, ਜੋ ਜਨਤਕ ਸਿਹਤ ਸੰਕਟਕਾਲ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਉਚਿਤ ਪ੍ਰਤੀਕਿਰਿਆ ਲਈ ਲੋਕਾਂ ਨੂੰ ਸਰੋਤਾਂ ਨਾਲ ਸਫਲਤਾਪੂਰਵਕ ਜੋੜਦੇ ਹਨ

Posted On: 02 JUN 2024 2:30PM by PIB Chandigarh

ਗਲੋਬਲ ਹੈਲਥ ਸਕਿਓਰਿਟੀ ਏਜੰਡਾ ਵਿੱਚ ਇੱਕ ਇਤਿਹਾਸਿਕ ਮੀਲ ਪੱਥਰ ਹਾਸਲ ਕਰਦੇ ਹੋਏ, 77ਵੀਂ ਵਰਲਡ ਹੈਲਥ ਕਾਨਫਰੰਸ ਵਿੱਚ ਕੋਵਿਡ-19 ਮਹਾਮਾਰੀ ਦੇ ਬਾਅਦ ਮੈਂਬਰ ਦੇਸ਼ਾਂ ਦੁਆਰਾ ਦਿੱਤੇ ਗਏ 300 ਪ੍ਰਸਤਾਵਾਂ ਦੇ ਅਧਾਰ 'ਤੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ (IHR 2005) ਵਿੱਚ ਸੋਧਾਂ ਦੇ ਇੱਕ ਪੈਕੇਜ 'ਤੇ ਸਹਿਮਤੀ ਵਿਅਕਤ ਕੀਤੀ ਗਈ। ਆਈਐੱਚਆਰ ਵਿੱਚ ਨਿਯਤ ਸੋਧਾਂ ਦਾ ਉਦੇਸ਼ ਅੰਤਰਰਾਸ਼ਟਰੀ ਚਿੰਤਾ ਦੀਆਂ ਜਨਤਕ ਸਿਹਤ ਸੰਕਟ ਸਥਿਤੀਆਂ (PHEIC)  ਅਤੇ ਮਹਾਮਾਰੀ ਜਿਹੀਆਂ ਐਮਰਜੈਂਸੀ ਸਥਿਤੀਆਂ (PE) ਲਈ ਤਿਆਰ ਰਹਿਣ ਅਤੇ ਉਨ੍ਹਾਂ ਨਾਲ ਨਿਪਟਣ ਦੀ ਦੇਸ਼ਾਂ ਦੀ ਸਮਰੱਥਾ ਵਿੱਚ ਸੁਧਾਰ ਕਰਨਾ ਹੈ। ਇਨ੍ਹਾਂ ਵਿੱਚ ਪੀਐੱਚਈਆਈਸੀ (PHEIC) ਅਤੇ ਪੀਈ (PE) ਦੇ ਦੌਰਾਨ ਢੁਕਵੇਂ ਸਿਹਤ ਉਤਪਾਦਾਂ ਤੱਕ ਬਰਾਬਰ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨ ਦੇ ਨਾਲ-ਨਾਲ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨ (IHR -2005) ਦੇ ਤਹਿਤ ਜ਼ਰੂਰੀ ਮੁੱਖ ਸਮਰੱਥਾਵਾਂ ਦੇ ਨਿਰਮਾਣ, ਮਜ਼ਬੂਤੀ ਅਤੇ ਸਾਂਭ-ਸੰਭਾਲ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਸਹਾਇਤਾ ਕਰਨ ਲਈ ਵਿੱਤੀ ਸਰੋਤਾਂ ਨੂੰ ਜੁਟਾਉਣਾ ਸ਼ਾਮਲ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦ੍ਰਾ, ਨੇ ਇਹ ਕਹਿੰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ "ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ ਵਿੱਚ ਸੋਧ ਦੇ ਨਾਲ, ਇੱਕ ਅਦੁੱਤੀ ਉਪਲਬਧੀ ਹਾਸਲ ਕੀਤੀ ਗਈ ਹੈ।" ਉਨ੍ਹਾਂ ਨੇ ਇਹ ਵੀ ਕਿਹਾ ਕਿ "ਇਹ ਸਮਾਨਤਾ ਅਤੇ ਏਕਤਾ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ ਜੋ ਭਵਿੱਖ ਵਿੱਚ ਮਹਾਮਾਰੀ ਦੇ ਖ਼ਤਰਿਆਂ ਤੋਂ ਦੁਨੀਆ ਦੀ ਰੱਖਿਆ ਕਰਨ ਵਿੱਚ ਮਦਦ ਕਰੇਗਾ। ਇਹ ਸਾਡੇ ਬੱਚਿਆਂ ਅਤੇ ਪੋਤੇ-ਪੋਤੀਆਂ ਲਈ ਇੱਕ ਤੋਹਫ਼ਾ ਹੈ।"

ਵਰਕਿੰਗ ਗਰੁੱਪ ਔਨ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ (WGIHR)  ਅਤੇ ਮਹਾਮਾਰੀ ਸੰਧੀ 'ਤੇ ਅੰਤਰ-ਸਰਕਾਰੀ ਵਾਰਤਾ ਕਰਨ ਵਾਲੀ ਸੰਸਥਾ ਨੇ ਦੇਸ਼ ਦੇ ਪ੍ਰਤੀਨਿਧੀਆਂ ਨਾਲ ਲਗਭਗ ਦੋ ਵਰ੍ਹੇ ਪਹਿਲਾਂ ਦੋ ਵੱਖ-ਵੱਖ ਸਮੂਹਾਂ ਵਿੱਚ ਵਾਰਤਾ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਇਸ ਮੁੱਦੇ 'ਤੇ ਕਈ ਵਾਰ ਮੁੜ ਤੋਂ ਸ਼ੁਰੂ ਕੀਤੇ ਗਏ ਸੈਸ਼ਨਾਂ ਸਮੇਤ ਕਈ ਮੀਟਿੰਗਾਂ ਕੀਤੀਆਂ ਸਨ। ਇਸ ਪ੍ਰਕਿਰਿਆ ਵਿੱਚ ਕਈ ਵਾਰ ਅਣਸੁਖਾਵੀਆਂ ਸਥਿਤੀਆਂ ਆਈਆਂ ਅਤੇ ਵੱਖ-ਵੱਖ ਸਟੇਕਹੋਲਡਰਾਂ ਦੁਆਰਾ ਲਏ ਗਏ ਅਹੁਦਿਆਂ 'ਤੇ ਅੜਿੱਕਿਆਂ ਦੇ ਨਾਲ ਕਈ ਨਜ਼ਦੀਕੀ ਕਾਲਾਂ ਨੂੰ ਦੇਖਿਆ ਗਿਆ। 

ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ (IHR) ਵਿੱਚ ਸੋਧਾਂ ਦੇ ਪੈਕੇਜ ਨੂੰ ਅੰਤਿਮ ਰੂਪ ਦੇਣ ਲਈ, 28 ਮਈ, 2024 ਨੂੰ ਵਰਲਡ ਹੈਲਥ ਅਸੈਂਬਲੀ ਦੀ ਕਮੇਟੀ ਏ ਦੇ ਚੇਅਰਮੈਨ ਸ਼੍ਰੀ ਅਪੂਰਵ ਚੰਦ੍ਰਾ ਦੁਆਰਾ ਇੱਕ ਵ੍ਹਾਈਟ ਪੇਪਰ ਦੇ ਰੂਪ ਵਿੱਚ ਇੱਕ ਪ੍ਰਸਤਾਵ ਰੱਖਿਆ ਗਿਆ ਸੀ। ਇਸ ਵਿੱਚ ਇੱਕ  ਸਿੰਗਲ ਡਰਾਫਟਿੰਗ ਗਰੁੱਪ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਦੀ ਸਹਿ-ਪ੍ਰਧਾਨਗੀ ਕ੍ਰਮਵਾਰ ਅੰਤਰ-ਸਰਕਾਰੀ ਨੈਗੋਸ਼ੀਏਟਿੰਗ ਬਾਡੀ (INB) ਅਤੇ ਇੰਟਰਨੈਸ਼ਨਲ ਹੈਲਥ ਰੈਗੂਲੇਸ਼ਨਜ਼ (2005) ਵਿੱਚ ਸੋਧ ‘ਤੇ ਵਰਕਿੰਗ ਗਰੁੱਪ (WGIHR) ਦੇ ਇੱਕ ਬਿਊਰੋ ਮੈਂਬਰ ਦੁਆਰਾ ਕੀਤੀ ਜਾਏਗੀ, ਤਾਕਿ ਕੁਝ ਅਹਿਮ ਵਿਸ਼ਿਆ- ਆਈਐੱਚਆਰ (IHR -2005) ਵਿੱਚ ਪ੍ਰਸਤਾਵਿਤ ਸੋਧਾਂ, ਇਸ ਤੋਂ ਬਾਅਦ ਮਹਾਮਾਰੀ ਸੰਮੇਲਨ 'ਤੇ ਆਈਐੱਨਬੀ ਵਾਰਤਾ ਨਾਲ ਸਬੰਧਿਤ ਪ੍ਰਕਿਰਿਆ ਸੰਬੰਧੀ ਮਾਮਲਿਆਂ ‘ਤੇ ਵਿਚਾਰ ਕੀਤਾ ਜਾ ਸਕੇ। ਉਕਤ ਪ੍ਰਸਤਾਵ ਨੂੰ ਸਾਰੇ ਮੈਂਬਰ ਦੇਸ਼ਾਂ ਨੇ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ।

ਇਸ ਤਰ੍ਹਾਂ ਸਥਾਪਿਤ ਸਿੰਗਲ ਡਰਾਫਟਿੰਗ ਗਰੁੱਪ ਨੇ, ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਨਾਲ, ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਸਕੱਤਰੇਤ ਅਤੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ, 77ਵੀਂ ਕਾਨਫਰੰਸ ਦੇ ਸੈਸ਼ਨ ਦੀ ਮਿਆਦ ਦੌਰਾਨ ਚੱਲ ਰਹੀਆਂ ਆਈਐੱਚਆਰ (IHR) ਸੋਧਾਂ 'ਤੇ ਆਮ ਸਹਿਮਤੀ ਬਣਾਉਣ ਦਾ ਕੰਮ ਕੀਤਾ। ਭਾਰਤ ਨੇ ਉਪਕਰਣਾਂ ਦੇ ਨਿਰਮਾਣ ਵਿੱਚ ਇੱਕ ਰਚਨਾਤਮਕ ਭੂਮਿਕਾ ਨਿਭਾਈ, ਜੋ ਜਨਤਕ ਸਿਹਤ ਸੰਕਟਕਾਲ ਸਮੇਂ ਸਥਿਤੀਆਂ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਉਚਿਤ ਪ੍ਰਤੀਕਿਰਿਆ ਲਈ ਲੋਕਾਂ ਨੂੰ ਸਰੋਤਾਂ ਨਾਲ ਸਫਲਤਾਪੂਰਵਕ ਜੋੜਦੇ ਹਨ।

ਨਤੀਜੇ ਵਜੋਂ, 1 ਜੂਨ, 2024 ਨੂੰ ਆਈਐੱਚਆਰ (2005) ਦੀ ਸੋਧ ਦਾ ਪ੍ਰਸਤਾਵ 77ਵੇਂ ਵਰਲਡ ਹੈਲਥ ਅਸੈਂਬਲੀ ਵਿੱਚ ਸਰਬਸੰਮਤੀ ਨਾਲ ਅਪਣਾ ਲਿਆ ਗਿਆ। 

 

****************

ਐੱਮਵੀ 



(Release ID: 2022603) Visitor Counter : 29