ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਮਾਨਤਾ ਪ੍ਰਾਪਤ ਡਰਾਈਵਿੰਗ ਟ੍ਰੇਨਿੰਗ ਸੈਂਟਰ (ADTC) ਅਤੇ ਡਰਾਈਵਿੰਗ ਸਕੂਲਾਂ ਬਾਰੇ ਸਪਸ਼ੱਟੀਕਰਣ

Posted On: 01 JUN 2024 1:52PM by PIB Chandigarh

ਮੀਡੀਆ ਦੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਖਬਰਾਂ ਦੇ ਸਬੰਧ ਵਿੱਚ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਨਿਯਮ 31ਬੀ ਤੋਂ 31-ਜੇ ਜੋ ਮਾਨਤਾ ਪ੍ਰਾਪਤ ਡਰਾਈਵਿੰਗ ਟ੍ਰੇਨਿੰਗ ਸੈਂਟਰਾਂ (ADTC) ਦੇ ਪ੍ਰਾਵਧਾਨ ਨਿਰਧਾਰਿਤ ਕਰਦੇ ਹਨ, ਨੂੰ ਕੇਂਦਰੀ ਮੋਟਰ ਵ੍ਹੀਕਲ ਨਿਯਮ (ਸੀਐੱਮਵੀਆਰ), 1989 ਵਿੱਚ ਜੀਐੱਸਆਰ 394 (ਈ) ਦੇ ਜ਼ਰੀਏ ਮਿਤੀ 07.06.2021 ਨੂੰ ਪਾਏ ਗਏ ਸਨ ਅਤੇ 01.07.2021 ਤੋਂ ਲਾਗੂ ਹਨ, ਵਿੱਚ 01.06.2024 ਤੋਂ ਕਿਸੇ ਵੀ ਬਦਲਾਅ ਦੀ ਕਲਪਨਾ ਨਹੀਂ ਕੀਤੀ ਗਈ ਹੈ। 

ਇਹ ਵੀ ਦੁਹਰਾਇਆ ਜਾਂਦਾ ਹੈ ਕਿ ਮੋਟਰ ਵ੍ਹੀਕਲ (ਐੱਮਵੀ) ਐਕਟ, 1988 ਦੀ ਧਾਰਾ 12 ਮੋਟਰ ਵ੍ਹੀਕਲਜ਼ ਦੇ ਡਰਾਈਵਿੰਗ ਵਿੱਚ ਨਿਰਦੇਸ਼ ਦੇਣ ਲਈ ਸਕੂਲਾਂ ਜਾਂ ਪ੍ਰਤੀਸ਼ਠਾਨਾਂ ਦੇ ਲਾਇਸੈਂਸਿੰਗ ਅਤੇ ਰੈਗੂਲੇਸ਼ਨ ਦਾ ਪ੍ਰਾਵਧਾਨ ਕਰਦੀ ਹੈ। ਕੇਂਦਰ ਸਰਕਾਰ ਦੁਆਰਾ ਅਧਿਸੂਚਿਤ ਸੰਸਥਾ ਦੁਆਰਾ ਮਾਨਤਾ ਪ੍ਰਾਪਤ ਸਕੂਲਾਂ ਜਾਂ ਪ੍ਰਤਿਸ਼ਠਾਨਾਂ ਲਈ ਉਪਧਾਰਾ (5) ਅਤੇ (6) ਨੂੰ ਸ਼ਾਮਲ ਕਰਨ ਲਈ ਮੋਟਰ ਵ੍ਹੀਕਲਜ਼ (ਸੋਧ) ਐਕਟ, 2019 ਸੋਧਿਆ ਗਿਆ ਸੀ। 

ਅਜਿਹੇ ਏਡੀਟੀਸੀ ਲਈ ਮਾਨਤਾ ਸਟੇਟ ਟਰਾਂਸਪੋਰਟ ਅਥਾਰਿਟੀ ਜਾਂ ਕੇਂਦਰੀ ਮੋਟਰ ਵ੍ਹੀਕਲ ਰੈਗੂਲੇਸ਼ਨ, 1989 ਦੇ ਨਿਯਮ 126 ਵਿੱਚ ਦਰਸਾਏ ਗਏ ਕਿਸੇ ਵੀ ਟੈਸਟਿੰਗ ਏਜੰਸੀ ਦੀਆਂ ਸਿਫ਼ਾਰਸ਼ਾਂ 'ਤੇ ਕੇਂਦਰ ਸਰਕਾਰ ਦੁਆਰਾ ਅਧਿਸੂਚਿਤ ਕਿਸੇ ਵੀ ਅਧਿਕਾਰਿਤ ਏਜੰਸੀ ਦੁਆਰਾ ਪ੍ਰਦਾਨ ਕੀਤਾ ਜਾ ਸਕਦਾ ਹੈ। ਸੀਐੱਮਵੀਆਰ, 1989 ਦੇ ਨਿਯਮ 31ਈ ਦੇ ਉਪ-ਨਿਯਮ  (iii) ਦੇ ਤਹਿਤ ਕੋਰਸ (ਫਾਰਮ 5 ਬੀ) ਦੀ ਸਫਲ ਸਮਾਪਤੀ ‘ਤੇ ਏਡੀਟੀਸੀ ਦੁਆਰਾ ਜਾਰੀ ਸਰਟੀਫਿਕੇਟ ਸੀਐੱਮਵੀਆਰ, 1989 ਦੇ ਨਿਯਮ 15 ਦੇ ਉਪ-ਨਿਯਮ (2) ਦੇ ਪਰਿਵਰਤਨ ਦੇ ਤਹਿਤ ਡਰਾਈਵਿੰਗ ਟੈਸਟ ਦੀ ਜ਼ਰੂਰਤ ਤੋਂ ਅਜਿਹੇ ਸਰਟੀਫਿਕੇਟ ਧਾਰਕ ਨੂੰ ਛੂਟ ਦਿੰਦਾ ਹੈ। 

ਸੀਐੱਮਵੀਆਰ, 1989 ਦੇ ਨਿਯਮ 24 ਦੇ ਤਹਿਤ ਸਥਾਪਿਤ ਹੋਰ ਪ੍ਰਕਾਰ ਦੇ ਡਰਾਈਵਿੰਗ ਸਕੂਲ, ਜਿਨ੍ਹਾਂ ਦੀ ਜ਼ਰੂਰਤ ਏਡੀਟੀਸੀ ਦੀ ਤੁਲਨਾ ਵਿੱਚ ਘੱਟ ਸਖਤ ਹੈ, ਉਹ ਵੀ ਸੀਐੱਮਵੀਆਰ, 1989 ਦੇ ਨਿਯਮ 27 ਦੇ ਉਪ-ਨਿਯਮ (ਡੀ) ਦੇ ਤਹਿਤ ਕੋਰਸ (ਫਾਰਮ 5) ਦੀ ਸਫਲ ਸਮਾਪਤੀ ‘ਤੇ ਇੱਕ ਸਰਟੀਫਿਕੇਟ ਜਾਰੀ ਕਰਦੇ ਹਨ।  ਹਾਲਾਂਕਿ, ਇਹ ਸਰਟੀਫਿਕੇਟ ਸੀਐੱਮਵੀਆਰ, 1989 ਦੇ ਨਿਯਮ 15 ਦੇ ਉਪ-ਨਿਯਮ (2) ਦੇ ਪਰਿਵਰਤਨ ਦੇ ਤਹਿਤ ਡਰਾਈਵਿੰਗ ਟੈਸਟ ਦੀ ਜ਼ਰੂਰਤ ਤੋਂ ਇਸ ਦੇ ਧਾਰਕ ਨੂੰ ਛੂਟ ਨਹੀਂ ਦਿੰਦਾ ਹੈ।

ਸੀਐੱਮਵੀਆਰ, 1989 ਦੇ ਨਿਯਮ 14 ਦੇ ਤਹਿਤ ਡਰਾਈਵਿੰਗ ਲਾਇਸੰਸ ਦੇ ਲਈ ਐਪਲੀਕੇਸ਼ਨ ਫਾਰਮ 5 ਜਾਂ ਫਾਰਮ 5ਬੀ ਦੇ ਨਾਲ ਹੋਣਾ ਜ਼ਰੂਰੀ ਹੈ, ਜਿਹਾ ਕਿ ਲਾਗੂ ਹੋਵੇ। 

ਉਪਰੋਕਤ ਪੈਰ੍ਹਾ 3 ਵਿੱਚ ਉਪਰ ਲਿਖੇ ਡਰਾਈਵਿੰਗ ਟੈਸਟ ਦੀ ਜ਼ਰੂਰਤ ਤੋਂ ਛੂਟ ਦੇ ਬਾਵਜੂਦ, ਡਰਾਈਵਿੰਗ ਲਾਇਸੰਸ ਜਾਰੀ ਕਰਨ ਦੀ ਪਾਵਰ ਲਾਇਸੈਂਸਿੰਗ ਅਥਾਰਿਟੀ ਕੋਲ ਹੋਵੇਗੀ। 

 

************

ਐੱਮਜੇਪੀਐੱਸ



(Release ID: 2022599) Visitor Counter : 25