ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਜਾਰੀ ਭਿਆਨਕ ਗਰਮੀ ਅਤੇ ਮਾਨਸੂਨ ਦੇ ਸ਼ੁਰੂ ਹੋਣ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਨੇ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਨਿਯਮਿਤ ਅਧਾਰ ‘ਤੇ ਉਚਿਤ ਅਭਿਆਸ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ
ਪ੍ਰਧਾਨ ਮੰਤਰੀ ਨੇ ਹਸਪਤਾਲਾਂ ਅਤੇ ਹੋਰ ਜਨਤਕ ਸਥਾਨਾਂ ਦੀ ਅਗਨੀ ਸੁਰੱਖਿਆ ਅਤੇ ਬਿਜਲੀ ਸੁਰੱਖਿਆ ਦੀ ਨਿਯਮਿਤ ਤੌਰ ‘ਤੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਸਧਾਰਣ ਅਤੇ ਸਧਾਰਣ ਤੋਂ ਜ਼ਿਆਦਾ ਅਤੇ ਪ੍ਰਾਇਦ੍ਵੀਪ ਭਾਰਤ (Peninsular India) ਦੇ ਕੁਝ ਹਿੱਸਿਆਂ ਵਿੱਚ ਸਧਾਰਣ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ
Posted On:
02 JUN 2024 3:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਨਿਵਾਸ 7, ਲੋਕ ਕਲਿਆਣ ਮਾਰਗ ਵਿੱਚ ਦੇਸ਼ ਵਿੱਚ ਜਾਰੀ ਭਿਆਨਕ ਗਰਮੀ ਅਤੇ ਮਾਨਸੂਨ ਦੇ ਸ਼ੁਰੂ ਹੋਣ ਨਾਲ ਜੁੜੀਆਂ ਤਿਆਰੀਆਂ ਦੀ ਸਮੀਖਿਆ ਦੇ ਲਈ ਆਯੋਜਿਤ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਆਈਐੱਮਡੀ ਦੇ ਪੂਰਵ ਅਨੁਮਾਨ ਦੇ ਅਨੁਸਾਰ, ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਭਿਆਨਕ ਗਰਮੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਵਰ੍ਹੇ, ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਾਨਸੂਨ ਸਧਾਰਣ ਅਤੇ ਸਧਾਰਣ ਤੋਂ ਜ਼ਿਆਦਾ ਅਤੇ ਪ੍ਰਾਇਦ੍ਵੀਪ ਭਾਰਤ (Peninsular India) ਦੇ ਕੁਝ ਹਿੱਸਿਆਂ ਵਿੱਚ ਸਧਾਰਣ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਨਿਯਮਿਤ ਅਧਾਰ ‘ਤੇ ਉਚਿਤ ਅਭਿਆਸ ਕੀਤਾ ਜਾਣਾ ਚਾਹੀਦਾ ਹੈ। ਹਸਪਤਾਲਾਂ ਅਤੇ ਹੋਰ ਜਨਤਕ ਸਥਾਨਾਂ ਦੀ ਅਗਨੀ ਸੁਰੱਖਿਆ ਅਤੇ ਬਿਜਲੀ ਸੁਰੱਖਿਆ ਦੀ ਸਮੀਖਿਆ ਨਿਯਮਿਤ ਤੌਰ ‘ਤੇ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਗਲਾਂ ਵਿੱਚ ਅਗਨੀ-ਰੇਖਾ ਦੇ ਰੱਖ-ਰਖਾਅ ਅਤੇ ਬਾਇਓਮਾਸ ਦੇ ਫਲਦਾਈ ਉਪਯੋਗ ਲਈ ਨਿਯਮਿਤ ਅਭਿਆਸ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੂੰ ਜੰਗਲ ਦੀ ਅੱਗ ਦੀ ਸਮੇਂ ‘ਤੇ ਪਹਿਚਾਣ ਅਤੇ ਉਸ ਦੇ ਪ੍ਰਬੰਧਨ ਵਿੱਚ “ਵਣ ਅਗਨੀ” ਪੋਰਟਲ ਦੀ ਉਪਯੋਗਿਤਾ ਬਾਰੇ ਦੱਸਿਆ ਗਿਆ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਭੂ-ਵਿਗਿਆਨ ਮੰਤਰਾਲੇ ਦੇ ਸਕੱਤਰ, ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਅਤੇ ਐੱਨਡੀਐੱਮਏ ਦੇ ਮੈਂਬਰ ਸਕੱਤਰ ਦੇ ਨਾਲ-ਨਾਲ ਪੀਐੱਮਓ (ਪ੍ਰਧਾਨ ਮੰਤਰੀ ਦਫ਼ਤਰ) ਅਤੇ ਸਬੰਧਿਤ ਮੰਤਰਾਲਿਆਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
************
ਡੀਐੱਸ/ਐੱਸਟੀ
(Release ID: 2022561)
Visitor Counter : 71
Read this release in:
English
,
Urdu
,
Marathi
,
Hindi
,
Hindi_MP
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam