ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਜਿਨੇਵਾ ਵਿੱਚ ਚਲ ਰਹੇ 77ਵੇਂ ਵਰਲਡ ਹੈਲਥ ਅਸੈਂਬਲੀ ਦੇ ਦੌਰਾਨ ਨੌਰਵੇ, ਯੂਨੀਸੈਫ, ਯੂਐੱਨਐੱਫਪੀਏ ਅਤੇ ਪੀਐੱਮਐੱਨਸੀਐੱਚ ਦੇ ਸਹਿਯੋਗ ਨਾਲ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ‘ਤੇ ਇੱਕ ਹੋਰ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ
ਕੇਂਦਰੀ ਸਿਹਤ ਸਕੱਤਰ ਨੇ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਅਤੇ ਭਲਾਈ ਦੇ ਲਈ ਸਰਗਰਮ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਦੀ ਭਾਰਤੀ ਦੀ ਪ੍ਰਤੀਬੱਧਤਾ ਦੋਹਰਾਈ
ਕਿਸ਼ੋਰਾਂ ਦੇ ਸਮੂਹ ਤੱਕ ਸੰਦੇਸ਼ ਪਹੁੰਚਾਉਣ ਦੇ ਲਈ ਸਹੀ ਸੰਚਾਰ ਰਣਨੀਤੀਆਂ ਦੇ ਉਪਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
30 MAY 2024 3:50PM by PIB Chandigarh
ਜਿਨੇਵਾ ਵਿੱਚ ਚਲ ਰਹੇ 77ਵੇਂ ਵਰਲਡ ਹੈਲਥ ਅਸੈਂਬਲੀ ਦੇ ਦੌਰਾਨ, ਭਾਰਤ ਵਿੱਚ ਨੌਰਵੇ, ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ), ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ (ਯੂਐੱਨਐੱਫਪੀਏ) ਅਤੇ ਮਾਤ੍ਰ, ਨਵਜਾਤ ਸ਼ਿਸ਼ੂ ਅਤੇ ਬੱਚਿਆਂ ਦੀ ਸਿਹਤ ਭਾਗੀਦਾਰੀ ( ਪੀਐੱਮਐੱਨਸੀਐੱਚ) ਦੇ ਸਹਿਯੋਗ ਨਾਲ ਮਹਿਲਾ, ਬਾਲ ਅਤੇ ਕਿਸ਼ੋਰ ਸਿਹਤ ‘ਤੇ ਇੱਕ ਹੋਰ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਉਭਰਦੇ ਸਬੂਤਾਂ ਅਤੇ ਖੋਜਾਂ ਨੂੰ ਸਾਂਝਾ ਕਰਨਾ, ਮਾਤ੍ਰ, ਨਵਜਾਤ, ਬਾਲ ਅਤੇ ਕਿਸ਼ੋਰ ਸਿਹਤ ਅਤੇ ਭਲਾਈ ਵਿੱਚ ਨਿਵੇਸ਼ ਦੇ ਲਈ ਮਹੱਤਵਪੂਰਨ ਅਵਸਰਾਂ ‘ਤੇ ਗੱਲਬਾਤ ਨੂੰ ਹੁਲਾਰਾ ਦੇਣਾ ਸੀ। ਇਸ ਦਾ ਉਦੇਸ਼ ਨਿਰੰਤਰ ਅਤੇ ਵਧੇ ਨਿਵੇਸ਼ ਦੀ ਵਕਾਲਤ ਕਰਨਾ, ਵਿਭਿੰਨ ਹਿਤਧਾਰਕਾਂ ਅਤੇ ਖੇਤਰਾਂ ਵਿੱਚ ਨੀਤੀ ਸਮਾਯੋਜਨ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਹੁਲਾਰਾ ਦੇਣ ਦੇ ਇਲਾਵਾ ਵਿਭਿੰਨ ਜਨਸੰਖਿਆ ਸਮੂਹਾਂ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦੇਣਾ ਸੀ।


ਪ੍ਰੋਗਰਾਮ ਦਾ ਮੁੱਖ ਵਿਸ਼ਾ ਕਿਸ਼ੋਰ ਸਿਹਤ ਸੀ ਅਤੇ ਵਿਭਿੰਨ ਬੁਲਾਰਿਆਂ ਨੇ ਕਿਸ਼ੋਰ ਸਿਹਤ ਦੇ ਵਿਭਿੰਨ ਪਹਿਲੂਆਂ ‘ਤੇ ਗੱਲ ਕੀਤੀ, ਜਿਸ ਵਿੱਚ ਇਸ ਮੁੱਦੇ ‘ਤੇ ਅਧਿਕ ਨਿਵੇਸ਼ ਕਰਨ ਦੀ ਜ਼ਰੂਰਤ ਵੀ ਸ਼ਾਮਲ ਸੀ। ਕੇਂਦਰੀ ਸਿਹਤ ਸਕੱਤਰ ਅਤੇ ਭਾਰਤੀ ਵਫਦ ਦੇ ਪ੍ਰਮੁੱਖ, ਸ਼੍ਰੀ ਅਪੂਰਵ ਚੰਦ੍ਰਾ ਨੇ ਇਸ ਵਿਸ਼ੇ ‘ਤੇ ਹੋਈ ਪ੍ਰਗਤੀ ਅਤੇ ਇਸ ਸਬੰਧ ਵਿੱਚ ਕੀਤੀਆਂ ਗਈਆਂ ਪਹਿਲਾਂ ‘ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਮਹਿਲਾਵਾ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਅਤੇ ਭਲਾਈ ਦੇ ਲਈ ਸਰਗਰਮ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਦੀ ਭਾਰਤ ਦੀ ਪ੍ਰਤੀਬੱਧਤਾ ਦੋਹਰਾਈ। ਉਨ੍ਹਾਂ ਨੇ ਭਾਰਤ ਦੇ ਪ੍ਰਜਨਨ ਅਤੇ ਬਾਲ ਸਿਹਤ (ਆਰਸੀਐੱਚ)-I, ਆਰਸੀਐੱਚ-II ਪਹਿਲਾਂ ਅਤੇ ਰਾਸ਼ਟਰੀ ਕਿਸ਼ੋਰ ਸਿਹਤ ਪ੍ਰੋਗਰਾਮ ‘ਤੇ ਚਾਨਣਾ ਪਾਇਆ, ਜਿਸ ਵਿੱਚ ਕਿਸ਼ੋਰ ਸਿਹਤ ‘ਤੇ ਜ਼ੋਰ ਦਿੱਤਾ ਗਿਆ। ਟੈਲੀਮਾਨਸ ਦੀ ਸ਼ੁਰੂਆਤ ਨੂੰ ਵੀ ਭਾਰਤ ਦੁਆਰਾ ਕੀਤੀ ਗਈ ਇੱਕ ਪ੍ਰਮੁੱਖ ਪਹਿਲ ਦੇ ਰੂਪ ਵਿੱਚ ਜ਼ਿਕਰ ਕੀਤਾ ਗਿਆ।
ਭਾਰਤ ਨੇ ਕਿਸ਼ੋਰ ਦਰਸ਼ਕਾਂ ਦੇ ਸਮੂਹ ਤੱਕ ਸੰਦੇਸ਼ ਪਹੁੰਚਾਉਣ ਦੇ ਲਈ ਸਹੀ ਸੰਚਾਰ ਰਣਨੀਤੀਆਂ ਦਾ ਉਪਯੋਗ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਕਿਸੇ ਵੀ ਪ੍ਰੋਗਰਾਮ ਦੀ ਯੋਜਨਾ ਅਤੇ ਲਾਗੂਕਰਨ ਦੇ ਲਈ ਮਹੱਤਵਪੂਰਨ ਹਿਤਧਾਰਕ ਦੇ ਰੂਪ ਵਿੱਚ ਯੁਵਾ ਸਮੂਹ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ‘ਤੇ ਵੀ ਚਰਚਾ ਕੀਤੀ ਗਈ।

ਇਸ ਅਵਸਰ ‘ਤੇ ਕੇਂਦਰੀ ਸਿਹਤ ਮੰਤਰਾਲਾ ਦੀ ਐਡੀਸ਼ਨਲ ਸੈਕਰੇਟਰੀ, ਸੁਸ਼੍ਰੀ ਹੇਕਾਲੀ ਝਿਮੋਮੀ, ਕੇਂਦਰੀ ਸਿਹਤ ਮੰਤਰਾਲਾ ਦੀ ਐਡੀਸ਼ਨਲ ਸੈਕਰੇਟਰੀ ਅਤੇ ਮੈਨੇਜਿੰਗ ਡਾਇਰੈਕਟਰ (ਐੱਨਐੱਚਐੱਮ), ਸੁਸ਼੍ਰੀ ਅਰਾਧਨਾ ਪਟਨਾਇਕ ਤੇ ਕੇਂਦਰੀ ਸਿਹਤ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
****
ਐੱਮਵੀ
(Release ID: 2022318)