ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਸਕੱਤਰ ਨੇ ਜਿਨੇਵਾ ਵਿੱਚ 77ਵੀਂ ਵਰਲਡ ਹੈਲਥ ਅਸੈਂਬਲੀ ਦੇ ਅਵਸਰ ‘ਤੇ ਬ੍ਰਿਕਸ ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ


ਭਾਰਤ ਨੇ ਬ੍ਰਿਕਸ ਹੈਲਥ ਟ੍ਰੈਕ ਪਹਿਲ ਵਿੱਚ ਸਰਗਰਮ ਭਾਗੀਦਾਰੀ ਦਾ ਪ੍ਰਦਰਸ਼ਨ ਕਰਨ ਦੇ ਨਾਲ ਹੀ ਬ੍ਰਿਕਸ ਦੇਸ਼ਾਂ ਵਿੱਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੰਯੁਕਤ ਸਿਹਤ ਏਜੰਡਾ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗੀ ਪ੍ਰਯਾਸਾਂ ਨੂੰ ਹੁਲਾਰਾ ਦਿੱਤਾ ਹੈ, ਤਾਕਿ ਮਹੱਤਵਪੂਰਨ ਆਲਮੀ ਸਿਹਤ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇ: ਕੇਂਦਰੀ ਸਿਹਤ ਸਕੱਤਰ

“ਬ੍ਰਿਕਸ ਵੈਕਸੀਨ ਖੋਜ ਅਤੇ ਵਿਕਾਸ ਕੇਂਦਰ ਵਾਸਤਵ ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਸ਼ੁਰੂ ਕੀਤਾ ਗਿਆ ਸੀ, ਅਤੇ ਭਾਰਤੀ ਆਯੁਰਵਿਗਿਆਨ ਖੋਜ ਸੰਸਥਾਨ- ਰਾਸ਼ਟਰੀ ਵਿਸ਼ਾਣੁ ਵਿਗਿਆਨ ਸੰਸਥਾਨ (ਇੰਡੀਅਨ ਕਾਉਂਸਿਲ ਆਵ੍ ਮੈਡੀਕਲ ਰਿਸਰਚ- ਆਈਸੀਐੱਮਆਰ-ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੌਜੀ- ਐੱਨਆਈਵੀ) ਨੂੰ ਬ੍ਰਿਕਸ ਵੈਕਸੀਨ ਅਤੇ ਖੋਜ ਤੇ ਵਿਕਾਸ (ਆਰਐਂਡਡੀ) ਕੇਂਦਰ ਗਤੀਵਿਧੀਆਂ ਦੇ ਲਈ ਕੌਆਰਡੀਨੇਟਿੰਗ ਏਜੰਸੀ ਦੇ ਰੂਪ ਵਿੱਚ ਨਾਮਿਤ ਕੀਤਾ ਗਿਆ ਸੀ”

“ਐੱਨਆਈਵੀ ਅਤੇ ਹੋਰ ਸਾਂਝੇਦਾਰ ਸੰਸਥਾਨਾਂ ਦੇ ਨੈਟਵਰਕ ਦੇ ਨਾਲ ਆਈਸੀਐੱਮਆਰ ਮੁੜ-ਸੰਜੋਗ (recombinant) ਡੇਂਗੂ ਵੈਕਸੀਨ ਦੇ ਫੇਜ਼-3 ਕਲੀਨੀਕਲ ਟ੍ਰਾਇਲਸ ਸ਼ੁਰੂ ਕਰ ਰਿਹਾ ਹੈ”

“ਰੋਗਾਣੁਰੋਧੀ ਪ੍ਰਤਿਰੋਧ (ਐਂਟੀਮਾਇਕ੍ਰੋਬਬੋਇਲ ਰੈਜ਼ਿਸਟੈਂਸ-ਏਐੱਮਆਰ) ‘ਤੇ ਭਾਰਤ ਦੀ ਰਾਸ਼ਟਰੀ ਕਾਰਜ ਯੋਜਨਾ, 2017 ਵਿੱਚ ਸ਼ੁਰੂ ਕੀਤੀ ਗਈ, ਵਿਭਿੰਨ ਪ੍ਰਕਾਰ (ਕ੍ਰੌਸ-ਸੇਕਟੋਰਲ) ਦੇ ਸਹਿਯੋਗ ਅਤੇ ਏਕਲ ਸਿਹਤ ਦ੍ਰਿਸ਼ਟੀਕੋਣ (ਵੰਨ ਹੈਲਥ ਐਪ੍ਰੋਚ) ‘ਤੇ ਕੇਂਦ੍ਰ

Posted On: 29 MAY 2024 3:41PM by PIB Chandigarh

ਕੇਂਦਰੀ ਸਿਹਤ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਅੱਜ ਜਿਨੇਵਾ ਵਿੱਚ ਡਬਲਿਊਐੱਚਓ ਦੀ 77ਵੀਂ ਵਿਸ਼ਵ ਸਿਹਤ ਸੰਗਠਨ ਦੇ ਅਵਸਰ ‘ਤੇ ਬ੍ਰਿਕਸ (ਬੀਆਰਆਈਸੀਐੱਸ) ਸਿਹਤ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ “ਭਾਰਤ ਨੇ ਬ੍ਰਕਿਸ ਸਿਹਤ ਟ੍ਰੈਕ ਪਹਿਲ ਵਿੱਚ ਸਰਗਰਮ ਭਾਗੀਦਾਰੀ ਦਾ ਪ੍ਰਦਰਸ਼ਨ ਕਰਨ ਦੇ ਨਾਲ ਹੀ ਬ੍ਰਿਕਸ ਦੇਸ਼ਾਂ ਵਿੱਚ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸੰਯੁਕਤ ਸਿਹਤ ਏਜੰਡਾ ਨੂੰ ਅੱਗੇ ਵਧਾਉਣ ਦੇ ਲਈ ਸਹਿਯੋਗੀ ਪ੍ਰਯਾਸਾਂ ਨੂੰ ਹੁਲਾਰਾ ਦਿੱਤਾ ਹੈ ਤਾਕਿ ਮਹੱਤਵਪੂਰਨ ਆਲਮੀ ਸਿਹਤ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇ।” ਉਨ੍ਹਾਂ ਨੇ ਕਿਹਾ ਕਿ ਆਪਣੀ ਪ੍ਰਧਾਨਗੀ ਦੇ ਦੌਰਾਨ, ਭਾਰਤ ਨੇ ਇੰਟਰਨੈਸ਼ਨਲ ਹੈਲਥ ਰੈਗੁਲੇਸ਼ਨ ਦੇ ਅਨੁਸਾਰ ਵੱਡੇ ਪੈਮਾਨੇ ‘ਤੇ ਸੰਕ੍ਰਾਮਕ ਜੋਖਿਮਾਂ ਦੀ ਰੋਕਥਾਮ ਦੇ ਲਈ ਬ੍ਰਿਕਸ ਏਕੀਕ੍ਰਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ ਅਤੇ ਰੋਗ ਨਿਗਰਾਨੀ ਦੇ ਲਈ ਏਕਲ ਸਿਹਤ ਦ੍ਰਿਸ਼ਟੀਕੋਣ ‘ਤੇ ਧਿਆਨ ਕੇਂਦ੍ਰਿਤ ਕੀਤਾ।

ਸ਼੍ਰੀ ਅਪੂਰਵ ਚੰਦ੍ਰਾ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਬ੍ਰਿਕਸ ਵੈਕਸੀਨ ਖੋਜ ਅਤੇ ਵਿਕਾਸ ਕੇਂਦਰ ਵਾਸਤਵ ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਲਾਂਚ ਕੀਤਾ ਗਿਆ ਸੀ, ਅਤੇ ਬ੍ਰਿਕਸ ਵੈਕਸੀਨ ਅਤੇ ਖੋਜ ਤੇ ਵਿਕਾਸ ਕੇਂਦਰ ਗਤੀਵਿਧੀਆਂ ਦੇ ਲਈ ਕੌਆਰਡੀਨੇਟਿੰਗ ਏਜੰਸੀ ਦੇ ਰੂਪ ਵਿੱਚ ਇੰਡੀਅਨ ਕਾਉਂਸਿਲ ਆਵ੍ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਟਿਊਟ ਆਵ੍ ਵਾਇਰੋਲੋਜੀ (ਐੱਨਆਈਵੀ) ਨੂੰ ਨਾਮਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ “ਭਾਰਤੀ ਆਯੁਰਵਿਗਿਆਨ ਖੋਜ ਸੰਸਥਾਨ (ਆਈਸੀਐੱਮਆਰ), ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ (ਐੱਨਆਈਵੀ) ਅਤੇ ਹੋਰ ਸਾਂਝੇਦਾਰ ਸੰਸਥਾਨਾਂ ਦੇ ਨੈੱਟਵਰਕ ਦੇ ਨਾਲ ਮੁੜ-ਸੰਜੋਗ (recombinant) ਡੇਂਗੂ ਵੈਕਸੀਨ ਦੇ ਫੇਜ਼-3 ਕਲੀਨੀਕਲ ਟ੍ਰਾਇਲ ਸ਼ੁਰੂ ਕਰ ਰਿਹਾ ਹੈ।

ਇਸ ਦੇ ਇਲਾਵਾ, ਕਿਆਸਾਨੂਰ ਵਣ ਰੋਗ (ਕੇਐੱਫਡੀ), ਨਿਪਾਹ ਵਾਇਰਸ, ਹੂਮਨ (Human) ਪੈਪਿਲੋਮਾਵਾਇਰਸ, ਐੱਮਟੀਬੀਵੀਏਸੀ (ਮਾਇਕੋਬੈਕਟੀਰੀਅਮ ਟਿਊਬਰਕੁਲੋਸਿਸ ਵੈਕਸੀਨ) ਅਤੇ ਇਨਫਲਿਊਏਂਜ਼ਾ ਜਿਹੀਆਂ ਸਥਾਨਕ ਬਿਮਾਰੀਆਂ ਦੇ ਲਈ ਖੋਜ ਅਤੇ ਟ੍ਰਾਇਲ ਨੂੰ ਆਈਸੀਐੱਮਆਰ ਅਤੇ ਹੋਰ ਭਾਗੀਦਾਰਾਂ ਤੱਕ ਵੀ ਵਧਾਇਆ ਗਿਆ ਹੈ।” 

ਇਹ ਦੇਖਦੇ ਹੋਏ ਕਿ ਭਾਰਤ ਬ੍ਰਿਕਸ ਰਾਸ਼ਟਰੀ ਸਿਹਤ ਅਤੇ ਕਲਿਆਣ ਦੇ ਲਈ ਇੱਕ ਆਲਮੀ ਚੁਣੌਤੀ ਦੇ ਰੂਪ ਵਿੱਚ ਰੋਗਾਣੁਰੋਧੀ ਪ੍ਰਤੀਰੋਧ ‘ਤੇ ਆਗਾਮੀ ਬ੍ਰਿਕਸ ਕਾਨਫਰੰਸ ਦੇ ਏਜੰਡੇ ਦੇ ਨਾਲ ਮੇਲ ਖਾਂਦਾ ਹੈ, ਕੇਂਦਰ ਸਿਹਤ ਸਕੱਤਰ ਨੇ ਕਿਹਾ ਕਿ “2017 ਵਿੱਚ ਸ਼ੁਰੂ ਕੀਤੇ ਗਏ ਰੋਗਾਣੁਰੋਦੀ ਪ੍ਰਤੀਰੋਧ (ਐਂਟੀਮਾਇਕ੍ਰੋਬੋਇਲ ਰੈਜ਼ਿਸਟੈਂਸ-ਏਐੱਮਆਰ) ‘ਤੇ ਭਾਰਤ ਦੀ ਰਾਸ਼ਟਰੀ ਕਾਰਜ ਯੋਜਨਾ, ਵਿਭਿੰਨ ਪ੍ਰਕਾਰ (ਕ੍ਰੌਸ-ਸੈਕਟੋਰਲ) ਦੇ ਸਹਿਯੋਗ ਅਤੇ ਏਕਲ ਸਿਹਤ ਦ੍ਰਿਸ਼ਟੀਕੋਣ (ਵੰਨ ਹੈਲਥ ਐਪ੍ਰੋਚ) ‘ਤੇ ਕੇਂਦ੍ਰਿਤ ਹੈ, ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਆਲਮੀ ਕਾਰਜ ਯੋਜਨਾ ਵਿੱਚ ਜ਼ਿਕਰ ਕੀਤੇ ਉਦੇਸ਼ਾਂ ਦੇ ਅਨੁਰੂਪ ਹੈ।”

ਭਾਰਤ ਏਐੱਮਆਰ ਨੂੰ ਇੱਕ ਆਲਮੀ ਚਿੰਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਅਤੇ ਡੇਟਾ ਵਿਸ਼ਲੇਸ਼ਣ, ਪ੍ਰਯੋਗਸ਼ਾਲਾ ਗੁਣਵੱਤਾ ਨਿਯੰਤ੍ਰਣ, ਮਹਾਮਾਰੀ ਵਿਗਿਆਨ ਮੁਲਾਂਕਣ ਅਤੇ ਟ੍ਰੇਨਿੰਗ ਪਹਿਲ ਜਿਹੇ ਵਿਆਪਕ ਉਪਾਵਾਂ ਦੇ ਮਾਧਿਅਮ ਨਾਲ ਰੋਗਾਣੁਰੋਧੀ ਪ੍ਰਤੀਰੋਧ (ਐਂਟੀਮਾਇਕ੍ਰੋਬਇਲ ਰੈਜ਼ਿਸਟੈਂਸ-ਏਐੱਮਆਰ) ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਨਵਾਚਾਰ (ਪ੍ਰੋਟੋਕਾਲ), ਪ੍ਰੋਜੈਕਟਾਂ ਅਤੇ ਪਲੈਟਫਾਰਮਾਂ ਨੂੰ ਤਿਆਰ ਕਰਨ ਅਤੇ ਉਨ੍ਹਾਂ ਨੂੰ ਨਿਸ਼ਪਾਦਿਤ ਕਰਨ ਦੇ ਲਈ ਬ੍ਰਿਕਸ ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੁਲਾਰਾ ਦੇਣ ਦੇ ਪੱਖ ਵਿੱਚ ਹੈ।

ਸ਼੍ਰੀ ਅਪੂਰਵ ਚੰਦ੍ਰਾ ਨੇ ਇਹ ਵੀ ਕਿਹਾ ਕਿ “ਭਾਰਤ ਪਰਮਾਣੂ ਚਿਕਿਤਸਾ ਅਤੇ ਰੇਡੀਓ-ਫਾਰਮਾਸਿਊਟੀਕਲ ਵਿਗਿਆਨ ਵਿੱਚ ਬ੍ਰਿਕਸ ਦੇਸ਼ਾਂ ਦੇ ਅੰਦਰ ਅਜਿਹੇ ਸਹਿਯੋਗ ਨੂੰ ਅੱਗੇ ਵਧਾਉਣ ਦੇ ਮਹੱਤਵ ਨੂੰ ਸਵੀਕਾਰ ਕਰਦਾ ਹੈ, ਜਿਸ ਵਿੱਚ “ਐਡਵਾਂਸਡ ਡਿਜੀਟਲ ਸੌਲਿਸ਼ਨਸ” ਦੇ ਨਾਲ-ਨਾਲ ਵਿਕਾਸ ਅਤੇ ਵਪਾਰੀਕਰਨ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਰੇਡੀਓ-ਫਾਰਮਾਸਿਊਟੀਕਲ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਆਈਸੋਟੌਪਸ ਦੇ ਉਤਪਾਦਨ ਨੂੰ ਵਧਾਉਣ ‘ਤੇ ਵਿਸ਼ੇਸ਼ ਬਲ ਦਿੱਤਾ ਗਿਆ ਹੈ।”

ਉਨ੍ਹਾਂ ਨੇ ਮੈਂਬਰ ਦੇਸ਼ਾਂ ਨਾਲ ਆਪਸੀ ਸਹਿਯੋਗ ਵਧਾਉਣ ਅਤੇ ਵਿਭਿੰਨ ਸਿਹਤ ਚੁਣੌਤੀਆਂ ਦਾ ਸਮਾਧਾਨ ਖੋਜਣ ਦੇ ਲਈ ਮਿਲ ਕੇ ਕੰਮ ਕਰਨ ਦੀ ਤਾਕੀਦ ਕਰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ।

ਕੇਂਦਰੀ ਸਿਹਤ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸੁਸ਼੍ਰੀ ਹੇਕਾਲੀ ਝਿਮੋਮੀ, ਕੇਂਦਰੀ ਸਿਹਤ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਸੁਸ਼੍ਰੀ ਅਰਾਧਨਾ ਪਟਨਾਇਕ ਅਤੇ ਕੇਂਦਰੀ ਸਿਹਤ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

****

ਐੱਮਵੀ


(Release ID: 2022220) Visitor Counter : 50