ਬਿਜਲੀ ਮੰਤਰਾਲਾ
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਨੇ ਆਊਟਲੁੱਕ ਪਲੈਨੇਟ ਸਸਟੇਨੇਬਿਲਿਟੀ ਸਮਿਟ ਐਂਡ ਐਵਾਰਡਸ 2024 ਵਿੱਚ ਸਸਟੇਨੇਬਿਲਿਟੀ ਚੈਂਪੀਅਨ-‘ਐਡੀਟਰਸ ਚੁਆਇਸ ਐਵਾਰਡ’ ਜਿੱਤਿਆ
Posted On:
29 MAY 2024 8:00AM by PIB Chandigarh
ਪਾਵਰ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਉੱਦਮ ਅਤੇ ਇੱਕ ਲੀਡਿੰਗ ਨੌਨ-ਬੈਂਕਿੰਗ ਫਾਈਨਾਂਸ ਕੰਪਨੀ (NBFC), ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਨੂੰ ‘ਆਊਟਲੁੱਕ ਪਲੈਨੇੱਟ ਸਸਟੇਨੇਬਿਲਿਟੀ ਸਮਿਟ ਐਂਡ ਐਵਾਰਡਸ 2024’ ਵਿੱਚ ‘ਸਸਟੇਨੇਬਿਲਿਟੀ ਚੈਂਪੀਅਨ-ਐਡੀਟਰਸ ਚੁਆਇਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਐਵਾਰਡ ਸੈਰੇਮਨੀ ਦਾ ਆਯੋਜਨ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (IIT) ਗੋਆ ਦੇ ਸਹਿਯੋਗ ਨਾਲ ਆਊਟਲੁੱਕ ਗਰੁੱਪ ਦੁਆਰਾ ਕੀਤਾ ਗਿਆ ਸੀ।
ਇਹ ਐਵਾਰਡ ਸਥਿਰਤਾ ਪਹਿਲ ਦੇ ਪ੍ਰਤੀ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਦੀ ਪ੍ਰਤੀਬੱਧਤਾ ਅਤੇ ਹਰਿਤ ਭਵਿੱਖ ਦੀ ਦਿਸ਼ਾ ਵਿੱਚ ਪ੍ਰਗਤੀ ਨੂੰ ਅੱਗੇ ਵਧਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਮਾਨਤਾ ਦਿੰਦਾ ਹੈ। ਇਹ ਐਵਾਰਡ ਨਿਗਮ ਦੀ ਸਥਿਰਤਾ ਪਹਿਲ ਦੇ ਉਸ ਵਾਅਦੇ ਨੂੰ ਉਜਾਗਰ ਕਰਦਾ ਹੈ, ਜੋ ਹਰਿਤ ਭਵਿੱਖ ਵੱਲ ਵਧ ਰਿਹਾ ਹੈ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC’s) ਦੇ ਮੁੰਬਈ ਦਫ਼ਤਰ ਦੀ ਸੀਨੀਅਰ ਜਨਰਲ ਮੈਨੇਜਰ, ਸ਼੍ਰੀਮਤੀ ਸਰਸਵਤੀ ਨੇ ਗੋਆ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਐਵਾਰਡ ਪ੍ਰਾਪਤ ਕੀਤਾ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਭਾਰਤ ਦੇ ਊਰਜਾ ਪਰਿਵਰਤਨ (energy transition) ਨੂੰ ਉੱਤਪ੍ਰੇਰਕ ਕਰਨ ਵਿੱਚ ਅੱਗੇ ਰਿਹਾ ਹੈ। ਇਸ ਦੀਆਂ ਯੋਜਨਾਵਾਂ ਸਵੱਛ ਊਰਜਾ ਸਰੋਤਾਂ ਵੱਲ ਆਲਮੀ ਜ਼ੋਰ (global thrust) ਨਾਲ ਅਟੁੱਟ ਤੌਰ 'ਤੇ ਜੁੜੀਆਂ ਹੋਈਆਂ ਹਨ, ਅਤੇ ਕੰਪਨੀ ਭਾਰਤ ਦੇ ਊਰਜਾ ਪਰਿਵਰਤਨ ਦਾ ਇੱਕ ਪ੍ਰਮੁੱਖ ਫਾਈਨੈਂਸਰ ਬਣਨ ਲਈ ਵਚਨਬੱਧ ਹੈ। ਜਿਹਾ ਕਿ ਅਖੁੱਟ ਊਰਜਾ ਦੇ ਤਹਿਤ ਲਗਭਗ ₹ 38,971 ਕਰੋੜ ਦੇ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਕਰੰਟ (ਮੌਜੂਦਾ) ਲੋਨ ਪੋਰਟਫੋਲੀਓ ਵਿੱਚ ਦਰਸਾਇਆ ਗਿਆ ਹੈ। ਉਹ ਸਥਿਰਤਾ ਪਹਿਲ ਵਿੱਚ ਮਹੱਤਵਪੂਰਨ ਨਿਵੇਸ਼ ਕਰਨ ਲਈ ਤਿਆਰ ਹੈ। ਇਸ ਨੇ ਸਾਲ 2030 ਤੱਕ ਲਗਭਗ 10 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਲੋਨ ਬੁੱਕ ਦੇ ਲਗਭਗ 30% ਅਖੁੱਟ ਮਿਸ਼ਰਣ ਵਿੱਚ ਸੁਧਾਰ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ।
ਆਊਟਲੁੱਕ ਪਲੈਨੇੱਟ ਸਸਟੇਨੇਬਿਲਿਟੀ ਸਮਿਟ ਐਂਡ ਐਵਾਰਡਸ ਇੱਕ ਅਜਿਹਾ ਪ੍ਰਮੁੱਖ ਮੰਚ ਹੈ ਜੋ ਟਿਕਾਊ ਪ੍ਰਥਾਵਾਂ ਵਿੱਚ ਉੱਤਕ੍ਰਿਸ਼ਟਤਾ ਦੀ ਖੁਸ਼ੀ ਮਨਾਉਣ ਅਤੇ ਉਸ ਨੂੰ ਹੁਲਾਰਾ ਦੇਣ ਲਈ ਉਦਯੋਗ ਦੇ ਪ੍ਰਮੁੱਖਾਂ, ਨੀਤੀ ਨਿਰਮਾਤਾਵਾਂ ਅਤੇ ਸਥਿਰਤਾ ਸਮਰਥਕਾਂ ਨੂੰ ਇਕੱਠੇ ਲਿਆਉਂਦਾ ਹੈ। ਇਸ ਵਰ੍ਹੇ ਦੇ ਸਮਿਟ ਵਿੱਚ ਗਹਿਰੀਆਂ ਚਰਚਾਵਾਂ ਦੇ ਨਾਲ ਹੀ ਇਨੋਵੇਟਿਵ ਵਿਚਾਰ ਸ਼ਾਮਲ ਹੋਏ ਅਤੇ ਸਥਿਰਤਾ ਲਈ ਸਮਰਪਿਤ ਸੰਗਠਨਾਂ ਦੀ ਜ਼ਿਕਰਯੋਗ ਉਪਲਬਧੀਆਂ ਨੂੰ ਮਾਨਤਾ ਦਿੱਤੀ ਗਈ ਹੈ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਬਾਰੇ
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) (ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਦੇ ਪ੍ਰਸ਼ਾਸਨਿਕ ਨਿਯੰਤਰਣ ਦੇ ਤਹਿਤ ਇੱਕ ‘ਮਹਾਰਤਨ’ ਕੰਪਨੀ ਹੈ, ਅਤੇ ਭਾਰਤੀ ਰਿਜ਼ਰਵ ਬੈਂਕ) ਆਰਬੀਆਈ (ਦੇ ਨਾਲ ਨੌਨ-ਬੈਂਕਿੰਗ ਫਾਈਨਾਂਸ ਕੰਪਨੀ) – ਐੱਨਬੀਐੱਫਸੀ (NBFC), ਜਨਤਕ ਵਿੱਤੀ ਸੰਸਥਾਨ (Public Financial Institution -PFI) ਅਤੇ ਇਨਫ੍ਰਾਸਟ੍ਰਕਚਰ ਫਾਈਨਾਂਸਿੰਗ ਕੰਪਨੀ (IFC) ਦੇ ਰੂਪ ਵਿੱਚ ਰਜਿਸਟਰਡ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਸੰਪੂਰਨ ਪਾਵਰ-ਇਨਫ੍ਰਾਸਟ੍ਰਕਚਰ ਸੈਕਟਰ (Power-Infrastructure sector) ਦਾ ਵਿੱਤਪੋਸ਼ਣ ਕਰ ਰਿਹਾ ਹੈ ਅਤੇ ਜਿਸ ਵਿੱਚ ਉਤਪਾਦਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਰਿਨਿਊਏਬਲ ਐਨਰਜੀ ਅਤੇ ਇਲੈਕਟ੍ਰਿਕ ਵ੍ਹੀਕਲਜ਼, ਬੈਟਰੀ ਸਟੋਰੇਜ਼, ਪੰਪ ਸਟੋਰੇਜ਼ ਪ੍ਰੋਜੈਕਟਸ, ਗ੍ਰੀਨ ਹਾਈਡ੍ਰੋਜਨ ਅਤੇ ਗ੍ਰੀਨ ਅਮੋਨੀਆ ਪ੍ਰੋਜੈਕਟਸ ਜਿਹੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ। ਹਾਲ ਹੀ ਵਿੱਚ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਿਡ ਨੇ ਰੋਡਜ਼ ਅਤੇ ਐਕਸਪ੍ਰੈੱਸਵੇਅ, ਮੈਟਰੋ ਰੇਲ, ਏਅਰ ਪੋਰਟਸ, ਆਈਟੀ ਕਮਿਊਨੀਕੇਸ਼ਨਜ਼, ਸੋਸ਼ਲ ਅਤੇ ਕਮਰਸ਼ੀਅਲ ਇਨਫ੍ਰਾਸਟ੍ਰਕਚਰ, ਐਜੂਕੇਸ਼ਨਲ ਇੰਸਟੀਟਿਊਸ਼ਨ, ਹਸਪਤਾਲਾਂ, ਪੋਰਟਸ ਅਤੇ ਇਲੈਕਟ੍ਰੋ-ਮਕੈਨੀਕਲ (E&M) ਕਾਰਜਾਂ ਸਹਿਤ ਸਟੀਲ ਅਤੇ ਰਿਫਾਇਨਰੀ ਜਿਹੇ ਵੱਖ-ਵੱਖ ਹੋਰ ਖੇਤਰਾਂ ਦੇ ਨੌਨ-ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਵਿਭਿੰਨਤਾ ਲਿਆ ਦਿੱਤੀ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਲਿਮਿਟਿਡ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਐਸੇਟ੍ਸ ਦੇ ਨਿਰਮਾਣ ਲਈ ਰਾਜ, ਕੇਂਦਰ ਅਤੇ ਨਿਜੀ ਕੰਪਨੀਆਂ ਨੂੰ ਵੱਖ-ਵੱਖ ਪਰਿਪੱਕਤਾ ਮਿਆਦ (long maturity period) ਲਈ ਲੋਨ ਪ੍ਰਦਾਨ ਕਰਦਾ ਹੈ।
ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਲਿਮਿਟਿਡ ਪਾਵਰ ਸੈਕਟਰ ਲਈ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਭੂਮਿਕਾ ਨਿਭਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ- ਸੌਭਾਗਯ (SAUBHAGAYA), ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ (DDUGJY) ਅਤੇ ਨੈਸ਼ਨਲ ਇਲੈਕਟ੍ਰੀਸਿਟੀ ਫੰਡ (NEF) ਸਕੀਮ ਜਿਸ ਦੇ ਸਿੱਟੇ ਵਜੋਂ ਦੇਸ਼ ਵਿੱਚ 100% ਪਿੰਡਾਂ ਦਾ ਇਲੈਕਟ੍ਰੀਫਿਕੇਸ਼ਨ ਅਤੇ ਹਾਊਸਹੋਲਡ ਇਲੈਕਟ੍ਰੀਫਿਕੇਸ਼ਨ ਹੋਣ ਦੇ ਨਾਲ ਹੀ ਲਾਸਟ-ਮਾਇਲ (ਅੰਤਿਮ ਮੀਲ) ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ, ਦੇ ਲਈ ਨੋਡਲ ਏਜੰਸੀ ਰਹੀ ਹੈ। ਆਰਈਸੀ (REC) ਨੂੰ ਰੀਵੈਮਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ (RDSS). ਦੇ ਉਦੇਸ਼ ਨਾਲ ਕੁਝ ਰਾਜਾਂ ਅਤੈ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਨੋਡਲ ਏਜੰਸੀ ਵੀ ਬਣਾਇਆ ਗਿਆ ਹੈ। ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ (REC) ਨੂੰ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ (PM Surya Ghar Muft Bijli Yojna) ਦੀ ਜ਼ਿੰਮੇਦਾਰੀ ਵੀ ਦਿੱਤੀ ਗਈ ਹੈ। 31 ਮਾਰਚ, 2024 ਤੱਕ ਆਰਈਸੀ ਦੀ ਲੋਨ ਬੁੱਕ 5.09 ਲੱਖ ਕਰੋੜ ਰੁਪਏ ਅਤੇ ਨੈੱਟ ਵਰਥ (Net Worth) ₹ 68,783 ਕਰੋੜ ਰੁਪਏ ਹੈ।
************
ਪਾਆਈਬੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ
(Release ID: 2022089)
Visitor Counter : 58