ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਬ੍ਰਹਮਾ ਕੁਮਾਰੀਜ਼ ਦੁਆਰਾ ਆਯੋਜਿਤ ‘ਸਵੱਛ ਅਤੇ ਸਵਸਥ ਸਮਾਜ ਦੇ ਲਈ ਅਧਿਆਤਮਿਕ ਸਸ਼ਕਤੀਕਰਣ’ ਦੇ ਨੈਸ਼ਨਲ ਲਾਂਚ ਦੀ ਸ਼ੋਭਾ ਵਧਾਈ

Posted On: 27 MAY 2024 2:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਮਈ, 2024) ਨਵੀਂ ਦਿੱਲੀ ਵਿੱਚ ਬ੍ਰਹਮਾ ਕੁਮਾਰੀਜ਼ ਦੁਆਰਾ ਆਯੋਜਿਤ ਸਵੱਛ ਅਤੇ ਸਵਸਥ ਸਮਾਜ ਦੇ ਲਈ ਅਧਿਆਤਮਿਕ ਸਸ਼ਕਤੀਕਰਣ ਦੇ ਨੈਸ਼ਨਲ ਲਾਂਚ ਵਿੱਚ ਹਿੱਸਾ ਲਿਆ।

 ਇਸ ਅਵਸਰ ਤੇ ਰਾਸ਼ਟਰਪਤੀ ਨੇ ਕਿਹਾ ਕਿ ਵਿਸ਼ਵ ਇਤਿਹਾਸ ਅਤੇ ਰਾਸ਼ਟਰਾਂ ਦੇ ਇਤਿਹਾਸ ਦੇ ਸਵਰਣਿਮ ਅਧਿਆਏ ਹਮੇਸ਼ਾ ਅਧਿਆਤਮਿਕ ਕਦਰਾਂ-ਕੀਮਤਾਂ ਤੇ ਅਧਾਰਿਤ ਰਹੇ ਹਨ। ਵਿਸ਼ਵ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਅਧਿਆਤਮਿਕ ਕਦਰਾਂ-ਕੀਮਤਾਂ ਦੀ ਅਵਹੇਲਨਾ ਕਰਕੇ ਸਿਰਫ ਭੌਤਿਕ ਪ੍ਰਗਤੀ ਦਾ ਮਾਰਗ ਅਪਣਾਉਣਾ ਅੰਤ ਵਿੱਚ ਵਿਨਾਸ਼ਕਾਰੀ ਸਾਬਿਤ ਹੋਇਆ ਹੈ। ਸਵਸਥ ਮਾਨਸਿਕਤਾ ਦੇ ਅਧਾਰ ਤੇ ਹੀ ਸਮੁੱਚਾ ਕਲਿਆਣ ਸੰਭਵ ਹੈ। ਇੱਕ ਸੰਪੂਰਨ ਸਵਸਥ ਵਿਅਕਤੀ ਸ਼ਰੀਰਕ, ਮਾਨਸਿਕ ਅਤੇ ਅਧਿਆਤਮਿਕ ਤਿੰਨਾ ਆਯਾਮਾਂ ਤੋਂ ਸਵਸਥ ਹੁੰਦਾ ਹੈ। ਅਜਿਹੇ ਵਿਅਕਤੀ ਇੱਕ ਸਵਸਥ ਸਮਾਜ, ਰਾਸ਼ਟਰ ਅਤੇ ਵਿਸ਼ਵ ਭਾਈਚਾਰੇ ਦਾ ਨਿਰਮਾਣ ਕਰਦੇ ਹਨ।

 ਰਾਸ਼ਟਰਪਤੀ ਨੇ ਕਿਹਾ ਕਿ ਅਧਿਆਤਮਿਕ ਸਸ਼ਕਤੀਕਰਣ ਹੀ ਵਾਸਤਵਿਕ ਸਸ਼ਕਤੀਕਰਣ ਹੈ। ਜਦੋਂ ਕਿਸੇ ਧਰਮ ਜਾਂ ਸੰਪ੍ਰਦਾਯ ਦੇ ਅਨੁਯਾਯੀ ਅਧਿਆਤਮਿਕਤਾ ਤੋਂ ਭਟਕ ਜਾਂਦੇ ਹਨ, ਤਾਂ ਉਹ ਕੱਟਰਤਾ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਅਸਵਸਥ ਮਾਨਸਿਕਤਾ ਤੋਂ ਗ੍ਰਸਤ ਹੋ ਜਾਂਦੇ ਹਨ। ਅਧਿਆਤਮਿਕ ਕਦਰਾਂ-ਕੀਮਤਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਇੱਕ-ਦੂਸਰੇ ਨਾਲ ਜੋੜਦੇ ਹਨ।

 ਰਾਸ਼ਟਰਪਤੀ ਨੇ ਕਿਹਾ ਕਿ ਸੁਆਰਥ ਤੋਂ ਉੱਪਰ ਉਠ ਕੇ ਲੋਕ ਕਲਿਆਣ ਦੀ ਭਾਵਨਾ ਨਾਲ ਕੰਮ ਕਰਨਾ, ਆਂਤਰਿਕ ਅਧਿਆਤਮਿਕਤਾ ਦੀ ਸਮਾਜਿਕ ਅਭੀਵਿਅਕਤੀ ਹੈ। ਜਨਹਿਤ ਦੇ ਲਈ ਪਰੋਪਕਾਰ ਕਰਨਾ ਸਭ ਤੋਂ ਮਹੱਤਵਪੂਰਨ ਅਧਿਆਤਮਿਕ ਕਦਰਾਂ-ਕੀਮਤਾਂ ਵਿੱਚੋਂ ਇੱਕ ਹੈ।

 ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਕਈ ਹਿੱਸਿਆ ਵਿੱਚ ਡਰ, ਆਤੰਕ ਅਤੇ ਯੁੱਧ ਨੂੰ ਹੁਲਾਰਾ ਦੇਣ ਵਾਲੀਆਂ ਤਾਕਤਾਂ ਬਹੁਤ ਸਰਗਰਮ ਹਨ। ਅਜਿਹੇ ਮਾਹੌਲ ਵਿੱਚ ਬ੍ਰਹਮਾ ਕੁਮਾਰੀ ਸੰਸਥਾ ਨੇ 100 ਤੋਂ ਵੱਧ ਦੇਸ਼ਾਂ ਵਿੱਚ ਕਈ ਕੇਂਦਰਾਂ ਦੇ ਮਾਧਿਅਮ ਨਾਲ ਮਾਨਵਤਾ ਦੇ ਸਸ਼ਕਤੀਕਰਣ ਦੇ ਲਈ ਇੱਕ ਪ੍ਰਭਾਵੀ ਮੰਚ ਪ੍ਰਦਾਨ ਕੀਤਾ ਹੈ। ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇ ਕੇ ਵਿਸ਼ਵ ਬੰਧੁਤਵ ਨੂੰ ਮਜ਼ਬੂਤ ਕਰਨ ਦਾ ਇਹ ਇੱਕ ਅਮੁੱਲ ਪ੍ਰਯਾਸ ਹੈ।

 ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬ੍ਰਹਮਾ ਕੁਮਾਰੀਜ਼ ਸੰਸਥਾ ਸੰਭਵਤਮਹਿਲਾਵਾਂ ਦੁਆਰਾ ਸੰਚਾਲਿਤ ਦੁਨੀਆ ਦੀ ਸਭ ਤੋਂ ਵੱਡੀ ਅਧਿਆਤਮਿਕ ਸੰਸਥਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਸਥਾ ਵਿੱਚ ਬ੍ਰਹਮਾ ਕੁਮਾਰੀਜ਼ ਅੱਗੇ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਸਹਿਯੋਗੀ ਬ੍ਰਹਮ ਕੁਮਾਰ ਪਿਛੋਕੜ ਵਿੱਚ ਕੰਮ ਕਰਦੇ ਹਨ। ਇਸ ਅਨੂਠੇ ਤਾਲਮੇਲ ਦੇ ਨਾਲ ਇਹ ਸੰਸਥਾ ਨਿਰੰਤਰ ਅੱਗੇ ਵਧ ਰਹੀ ਹੈ। ਅਜਿਹੇ ਕਰਕੇ ਇਸ ਨੇ ਵਿਸ਼ਵ ਭਾਈਚਾਰੇ ਦੇ ਸਾਹਮਣੇ ਅਧਿਆਤਮਿਕ ਪ੍ਰਗਤੀ ਅਤੇ ਮਹਿਲਾ ਸਸ਼ਕਤੀਕਰਣ ਦਾ ਇੱਕ ਅਨੂਠਾ ਉਦਾਹਰਣ ਪੇਸ਼ ਕੀਤਾ ਹੈ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

 

*********

ਡੀਐੱਸ/ਐੱਸਟੀ/ਏਕੇ



(Release ID: 2021820) Visitor Counter : 45