ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ 2024 ਲੋਕ ਸਭਾ ਚੋਣਾਂ ਵਿੱਚ ਆਪਣੀ ਵੋਟ ਪਾਈ ਅਤੇ ਸਾਰਿਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ


"ਵੋਟ ਦੇਣਾ ਸਾਡਾ ਫ਼ਰਜ਼ ਅਤੇ ਅਧਿਕਾਰ ਦੋਵੇਂ ਹਨ" – ਉਪ ਰਾਸ਼ਟਰਪਤੀ

“ਭਾਰਤ ਦੁਨੀਆ ਦਾ ਸਭ ਤੋਂ ਵੱਧ ਜੀਵੰਤ, ਸਰਗਰਮ ਅਤੇ ਅਸਰਦਾਰ ਲੋਕਤੰਤਰ ਹੈ” – ਉਪ ਰਾਸ਼ਟਰਪਤੀ

Posted On: 25 MAY 2024 12:10PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਅਤੇ ਡਾ. ਸੁਦੇਸ਼ ਧਨਖੜ ਨੇ ਅੱਜ ਨਵੀਂ ਦਿੱਲੀ ਵਿੱਚ ਸੀਪੀਡਬਲਿਊਡੀ ਸੇਵਾ ਕੇਂਦਰ, ਨੌਰਥ ਐਵੇਨਿਊ ਵਿਖੇ ਸਥਾਪਤ ਪੋਲਿੰਗ ਬੂਥ 'ਤੇ 2024 ਦੀਆਂ ਲੋਕ ਸਭਾ ਚੋਣਾਂ ਲਈ ਆਪਣੀ ਵੋਟ ਪਾਈ।

ਆਪਣੀ ਵੋਟ ਪਾਉਣ ਤੋਂ ਬਾਅਦ ਉਪ ਰਾਸ਼ਟਰਪਤੀ ਧਨਖੜ ਨੇ ਕਿਹਾ ਕਿ ਲੋਕਤੰਤਰ ਦੇ ਇਸ ਮਹਾਨ ਉਤਸਵ ਵਿੱਚ "ਵੋਟ ਦੇਣਾ ਸਾਡਾ ਫ਼ਰਜ਼ ਅਤੇ ਅਧਿਕਾਰ ਹੈ"।

ਭਾਰਤ ਨੂੰ "ਸਭ ਤੋਂ ਜੀਵੰਤ, ਕਿਰਿਆਸ਼ੀਲ ਅਤੇ ਅਸਰਦਾਰ ਲੋਕਤੰਤਰ" ਦੱਸਦੇ ਹੋਏ ਸ਼੍ਰੀ ਧਨਖੜ ਨੇ ਕਿਹਾ ਕਿ "ਭਾਰਤ ਦੁਨੀਆ ਲਈ ਇੱਕ ਉਦਾਹਰਣ ਹੈ" ਅਤੇ ਉਨ੍ਹਾਂ ਹਰੇਕ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਸੰਵਿਧਾਨਕ ਫ਼ਰਜ਼ ਨੂੰ ਪੂਰਾ ਕਰਨ ਦੀ ਅਪੀਲ ਕੀਤੀ।


1.jpeg
4.jpeg
2.jpeg
5.jpeg
3.jpeg
6.jpeg

 

***************

ਐੱਮਐੱਸ/ਆਰਸੀ/ਜੇਕੇ



(Release ID: 2021775) Visitor Counter : 22