ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐੱਫਟੀਆਈਆਈ ਦੇ ਵਿਦਿਆਰਥੀ ਨੇ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ‘ਲਾ ਸਿਨੇਫ’ (‘La Cinef’) ਐਵਾਰਡ ਜਿੱਤਿਆ


ਐੱਫਟੀਆਈਆਈ ਦੇ ਵਿਦਿਆਰਥੀ ਚਿਦਾਨੰਦ ਐੱਸ ਨਾਇਕ (ਡਾਇਰੈਕਟਰ) ਦੀ ਫਿਲਮ “ਸਨਫਲਾਵਰਸ ਵਰ ਦ ਫਸਟ ਵਨਸ ਟੂ ਨੋ” ਅਤੇ ਉਨ੍ਹਾਂ ਦੀ ਟੀਮ ਕਾਨਸ ਵਿੱਚ ਛਾਈ

’75 ਕ੍ਰਿਏਟਿਵ ਮਾਈਂਡਸ ਆਫ਼ ਟੁਮੌਰੇ’ ਵਿੱਚੋਂ ਇੱਕ ਚਿਦਾਨੰਦ ਐੱਸ ਨਾਇਕ ਅਤੇ 2022 ਬੈਚ ਦੇ ਐੱਫਟੀਆਈਆਈ ਵਿਦਿਆਰਥੀ

Posted On: 24 MAY 2024 3:15PM by PIB Chandigarh

ਭਾਰਤੀ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ ਆਫ਼ ਇੰਡੀਆ (FTII) ਦੇ ਵਿਦਿਆਰਥੀ ਚਿਦਾਨੰਦ ਨਾਇਕ ਨੇ ਕੋਰਸ ਦੇ ਅੰਤ ਵਿੱਚ ਬਣਾਈ ਗਈ ਫਿਲਮ “ਸਨਫਲਾਵਰ ਵਰ ਦ ਫਸਟ ਵਨਸ ਟੂ ਨੋ” (SUNFLOWERS WERE THE FIRST ONES TO KNOW) ਨੂੰ ਫਰਾਂਸ ਵਿੱਚ 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਸਰਬਸ਼੍ਰੇਸ਼ਠ ਸ਼ੌਰਟ ਫਿਲਮ ਲਈ ਕਾਨਸ ਲਾ ਸਿਨੇਫ ਐਵਾਰਡ ਮਿਲਿਆ। ਜੇਤੂ ਦਾ ਅਧਿਕਾਰਿਕ ਤੌਰ ‘ਤੇ ਐਲਾਨ 23 ਮਈ 2024 ਨੂੰ ਫੈਸਟੀਵਲ ਵਿੱਚ ਕੀਤਾ ਗਿਆ ਜਿੱਥੇ ਵਿਦਿਆਰਥੀ ਡਾਇਰੈਕਟਰ ਸ਼੍ਰੀ ਚਿਦਾਨੰਦ ਨਾਇਕ ਨੇ ਐਵਾਰਡ ਪ੍ਰਾਪਤ ਕੀਤਾ।

ਫਿਲਮ ਦਾ ਨਿਰਦੇਸ਼ਨ ਚਿਦਾਨੰਦ ਐੱਸ ਨਾਇਕ ਨੇ ਕੀਤਾ ਹੈ, ਸੂਰਜ ਠਾਕੁਰ ਦੁਆਰਾ ਸ਼ੂਟ ਕੀਤੀ ਗਈ ਹੈ, ਮਨੋਜ ਵੀ. ਦੁਆਰਾ ਸੰਪਾਦਿਤ ਅਤੇ ਆਵਾਜ਼.ਅਭਿਸ਼ੇਕ ਕਦਮ ਦੁਆਰਾ ਦਿੱਤੀ ਗਈ ਹੈ।

 

ਇਹ ਇੰਡੀਅਨ ਸਿਨੇਮਾ ਲਈ ਇੱਕ ਇਤਿਹਾਸਿਕ ਪਲ ਹੈ। ਇੰਡੀਅਨ ਫਿਲਮਾਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਪ੍ਰਸ਼ੰਸਾ ਮਿਲ ਰਹੀ ਹੈ, ਖਾਸ ਕਰਕੇ ਉਦੋਂ ਤੋਂ ਜਦੋਂ ਐੱਫਟੀਆਈਆਈ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਕਾਨਸ ਵਿੱਚ ਜ਼ਿਕਰਯੋਗ ਪ੍ਰਦਰਸ਼ਨ ਕੀਤਾ ਹੈ, ਆਪਣੇ ਵਿਦਿਆਰਥੀਆਂ ਦੀਆਂ ਫਿਲਮਾਂ ਨੂੰ ਫੈਸਟੀਵਲ ਵਿੱਚ ਪ੍ਰਦਰਸ਼ਿਤ ਕੀਤਾ ਹੈ। ਐੱਫਟੀਆਈਆਈ ਵਿਦਿਆਰਥੀਆਂ ਦੀ ਇੱਕ ਹੋਰ ਫਿਲਮ ‘ਕੈਟਡੌਗ’ ਨੂੰ 73ਵੇਂ ਕਾਨਸ ਵਿੱਚ ਐਵਾਰਡ ਜਿੱਤਣ ਦੇ ਚਾਰ ਸਾਲ ਬਾਅਦ ਵਰਤਮਾਨ ਮਾਨਤਾ ਮਿਲੀ ਹੈ। 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਰਤ ਤੋਂ ਕਈ ਐਂਟਰੀਆਂ ਦੇਖੀਆਂ ਗਈਆਂ। ਪਾਇਲ ਕਪਾਡੀਆ, ਮੈਸਮ ਅਲੀ, ਸੰਤੋਸ਼ ਸਿਵਨ, ਚਿਦਾਨੰਦ ਐੱਸ ਨਾਇਕ ਅਤੇ ਉਨ੍ਹਾਂ ਦੀ ਟੀਮ ਜਿਹੇ ਐੱਫਟੀਆਈਆਈ ਦੇ ਕਈ ਸਾਬਕਾ ਵਿਦਿਆਰਥੀਆਂ ਨੂੰ ਇਸ ਵਰ੍ਹੇ ਦੇ ਕਾਨਸ ਵਿੱਚ ਸਨਮਾਨ ਮਿਲਿਆ।

 “ਸਨਫਲਾਵਰ  ਵਰ  ਦ ਫਸਟ ਵਨਸ ਟੂ ਨੋ” ਇੱਕ ਬਜ਼ੁਰਗ ਔਰਤ ਦੀ ਕਹਾਣੀ ਹੈ ਜੋ ਕਿ ਪਿੰਡ ਦੀਆਂ ਮੁਰਗੀਆਂ ਚੋਰੀ ਕਰ ਲੈਂਦੀ ਹੈ, ਜਿਸ ਨਾਲ ਸਮਾਡ ਵਿੱਚ ਅਸ਼ਾਂਤੀ ਫੈਲ ਜਾਂਦੀ ਹੈ। ਮੁਰਗੇ ਨੂੰ ਵਾਪਸ ਲਿਆਉਣ ਲਈ ਇੱਕ ਭਵਿੱਖਬਾਣੀ ਕੀਤੀ ਜਾਂਦੀ ਹੈ, ਜਿਸ ਵਿੱਚ ਬਜ਼ੁਰਗ ਔਰਤ ਦੇ ਪਰਿਵਾਰ ਨੂੰ ਗ਼ੁਲਾਮ ਬਣਾਉਣ ਲਈ ਭੇਜ ਦਿੱਤਾ ਜਾਂਦਾ ਹੈ।

 

ਇਹ ਐੱਫਟੀਆਈਆਈ ਫਿਲਮ ਟੀਵੀ ਵਿੰਗ ਦਾ ਇੱਕ ਵਰ੍ਹੇ ਦਾ ਪ੍ਰੋਗਰਾਮ ਨਿਰਮਾਣ ਹੈ ਜਿੱਥੇ ਵੱਖ-ਵੱਖ ਵਿਸ਼ਿਆਂ ਜਿਵੇਂ ਨਿਰਦੇਸ਼ਨ, ਇਲੈਕਟ੍ਰੋਨਿਕ, ਸਿਨੇਮੈਟੋਗ੍ਰਾਫੀ, ਸੰਪਾਦਨ, ਆਵਾਜ਼ ਦੇ ਚਾਰ ਵਿਦਿਆਰਥੀਆਂ ਨੇ ਇੱਕ ਪ੍ਰੋਜੈਕਟ ਲਈ ਸਾਲ ਦੇ ਅੰਤ ਵਿੱਚ ਏਕੀਕ੍ਰਿਤ ਅਭਿਆਸ ਦੇ ਰੂਪ ਵਿੱਚ ਇਕੱਠਿਆਂ ਕੰਮ ਕੀਤਾ। ਫਿਲਮ ਦਾ ਨਿਰਦੇਸ਼ਨ ਚਿਦਾਨੰਦ ਐੱਸ ਨਾਇਕ ਨੇ ਕੀਤਾ ਹੈ, ਫਿਲਮਾਂਕਣ ਸੂਰਜ ਠਾਕੁਰ ਨੇ ਕੀਤਾ ਹੈ, ਸੰਪਾਦਨ ਮਨੋਜ ਵੀ ਨੇ ਕੀਤਾ ਹੈ ਅਤੇ ਆਵਾਜ਼ ਅਭਿਸ਼ੇਕ ਕਦਮ ਨੇ ਦਿੱਤੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਅੰਤਿਮ ਵਰ੍ਹੇ ਦੇ ਏਕੀਕ੍ਰਿਤ ਅਭਿਆਸ ਦੇ ਸ਼ਾਮਲ ਅਭਿਆਸ ਦੇ ਹਿੱਸੇ ਵਜੋਂ ਫਿਲਮ ‘ਤੇ ਕੰਮ ਕੀਤਾ ਅਤੇ 2023 ਵਿੱਚ ਐੱਫਟੀਆਈਆਈ ਤੋਂ ਪਾਸ ਹੋਏ।

 ਇਹ ਪਹਿਲੀ ਵਾਰ ਹੈ ਕਿ ਐੱਫਟੀਆਈਆਈ ਦੇ 1-ਵਰ੍ਹੇ ਦੇ ਟੈਲੀਵਿਜ਼ਨ ਕੋਰਸ ਦੇ ਕਿਸੇ ਵਿਦਿਆਰਥੀ ਦੀ ਫਿਲਮ ਨੂੰ ਪ੍ਰਤੀਸ਼ਠਿਤ ਕਾਨਸ ਫਿਲਮ ਫੈਸਟੀਵਲ ਵਿੱਚ ਚੁਣਿਆ ਗਿਆ ਹੈ ਅਤੇ ਜਿੱਤ ਪ੍ਰਾਪਤ ਹੋਈ ਹੈ। 2022 ਵਿੱਚ FTII ਵਿੱਚ ਸ਼ਾਮਲ ਹੋਣ ਤੋਂ ਪਹਿਲੇ, ਚਿਦਾਨੰਦ ਐੱਸ ਨਾਇਕ ਨੂੰ 53ਵੇਂ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ (FTII) ਵਿੱਚ 75 ਕ੍ਰਿਏਟਿਵ ਮਾਈਂਡਸ ਵਿੱਚੋਂ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਸੀ, ਜੋ ਸਿਨੇਮਾ ਦੇ ਖੇਤਰ ਵਿੱਚ ਉੱਭਰਦੇ ਹੋਏ ਨੌਜਵਾਨ ਕਲਾਕਾਰਾਂ ਨੂੰ ਪਹਿਚਾਣਨ ਅਤੇ ਸਹਿਯੋਗ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈ ਐਂਡ ਬੀ) ਦੀ ਇੱਕ ਪਹਿਲ ਸੀ।

 ਐੱਫਟੀਆਈ ਦੇ ਪ੍ਰਧਾਨ ਸ਼੍ਰੀ. ਆਰ. ਮਾਧਵਨ ਨੇ ਫਿਲਮ ਦੀ ਪੂਰੀ ਸਟੂਡੈਂਟ ਯੂਨਿਟ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, “ਇਸ ਬੇਹੱਦ ਪ੍ਰਤਿਸ਼ਠਿਤ ਸਨਮਾਨ ਲਈ ਸ਼੍ਰੀ ਚਿਦਾਨੰਦ ਨਾਇਕ ਅਤੇ “ਸਨਫਲਾਵਰ ਵਰ ਦ ਫਸਟ ਵਨਸ ਟੂ ਨੋ” ਦੀ ਪੂਰੀ ਟੀਮ ਨੂੰ ਵਧਾਈ। ਇਹੀ ਕਾਮਨਾ ਹੈ ਕਿ ਉਹ ਆਪਣੀ ਅਸਾਧਾਰਣ ਪਹਿਚਾਣ ਬਣਾਉਣ ਅਤੇ ਪਿਆਰ ਦੇ ਨਾਲ ਇੱਕ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਕਰਨ। ਨਾਲ ਹੀ, ਅਜਿਹੀ ਵਿਸ਼ਵ ਪੱਧਰੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਐੱਫਟੀਆਈਆਈ ਦੇ ਸਾਰੇ ਕਰਮਚਾਰੀਆਂ ਅਤੇ ਪ੍ਰਸ਼ਾਸਨ ਨੂੰ ਬਹੁਤ-ਬਹੁਤ ਵਧਾਈ ਅਤੇ ਸਨਮਾਨ।

 ‘ਲਾ ਸਿਨੇਫ’ ਫੈਸਟੀਵਲ ਦਾ ਇੱਕ ਅਧਿਕਾਰਿਕ ਸੈਕਸ਼ਨ ਹੈ ਜਿਸ ਦਾ ਉਦੇਸ਼ ਨਵੀਆਂ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਦੁਨੀਆ ਭਰ ਦੇ ਫਿਲਮ ਸਕੂਲਾਂ ਦੀਆਂ ਫਿਲਮਾਂ ਨੂੰ ਮਾਨਤਾ ਦੇਣਾ ਹੈ। ਇਹ ਫਿਲਮ ਦੁਨੀਆ ਭਰ ਦੇ 555 ਫਿਲਮ ਸਕੂਲਾਂ ਦੁਆਰਾ ਪੇਸ਼ ਕੁੱਲ 2,263 ਫਿਲਮਾਂ ਵਿੱਚੋਂ ਚੁਣੀ ਗਈ 18 ਸ਼ੌਰਟ ਫਿਲਮਾਂ (14 ਲਾਈਵ-ਐਕਸ਼ਨ ਅਤੇ 4 ਐਨੀਮੇਟਿਡ ਫਿਲਮਾਂ) ਵਿੱਚੋਂ ਇੱਕ ਸੀ।

 

ਐੱਫਟੀਆਈਆਈ ਦੀ ਅਨੋਖੀ ਸਿੱਖਿਆ ਸ਼ਾਸਤਰ (unique pedagogy) ਅਤੇ ਸਿਨੇਮਾ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਸਿੱਖਿਆ ਲਈ ਅਭਿਆਸ-ਅਧਾਰਿਤ ਕੋ-ਲਰਨਿੰਗ ਅਪ੍ਰੋਚ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਸਿੱਟੇ ਵਜੋਂ ਵਿਦਿਆਰਥੀਆਂ ਅਤੇ ਇਸ ਦੇ ਸਾਬਕਾ ਵਿਦਿਆਰਥੀਆਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਵੱਖ-ਵੱਖ ਨੈਸ਼ਨਲ ਅਤੇ ਇੰਟਰਨੈਸ਼ਨਲ ਫਿਲਮ ਫੈਸਟੀਵਲਜ਼ ਵਿੱਚ ਪ੍ਰਸ਼ੰਸਾ ਹਾਸਲ ਕੀਤੀ ਹੈ। ਇਸ ਪ੍ਰਤਿਸ਼ਠਿਤ ਪੁਰਸਕਾਰ ਦਾ ਮਿਲਣਾ ਇੰਡੀਅਨ ਸਿਨੇਮਾ ਲਈ ਇੱਕ ਇਤਿਹਾਸਿਕ ਉਪਲਬਧੀ ਹੈ। ਫਿਲਮ ਅਤੇ ਟੈਲੀਵਿਜ਼ਨ ਇੰਸਟੀਟਿਊਟ ਆਫ਼  ਇੰਡੀਆ ਦੇ ਸਰਬਸ਼੍ਰੇਸ਼ਠ ਫਿਲਮ ਸਕੂਲਾਂ ਵਿੱਚੋਂ ਇੱਕ ਹੈ ਅਤੇ ਇਸ ਨੇ ਅੱਜ ਭਾਰਤ ਦਾ ਮਾਣ ਵਧਾਇਆ ਹੈ।

 

*****

ਪਰਗਿਆ ਪਾਲੀਵਾਲ/ਸੌਰਭ ਸਿੰਘ



(Release ID: 2021661) Visitor Counter : 33