ਬਿਜਲੀ ਮੰਤਰਾਲਾ

ਐੱਨਟੀਪੀਸੀ ਨੂੰ ਪ੍ਰਤਿਭਾ ਵਿਕਾਸ ਲਈ ਗਲੋਬਲ ਮਾਨਤਾ ਪ੍ਰਾਪਤ ਹੋਈ, ਏਟੀਡੀ ਸਰਬਸ਼੍ਰੇਸ਼ਠ ਪੁਰਸਕਾਰ 2024 ਵਿੱਚ ਤੀਸਰਾ ਸਥਾਨ ਮਿਲਿਆ


ਐੱਨਟੀਪੀਸੀ ਪਿਛਲੇ ਅੱਠ ਵਰ੍ਹਿਆਂ ਵਿੱਚ ਸੱਤ ਵਾਰ ਐਵਾਰਡ ਜਿੱਤਣ ਵਾਲਾ ਇੱਕ ਮਾਤਰ ਜਨਤਕ ਉਪਕ੍ਰਮ ਬਣ ਗਿਆ ਹੈ

Posted On: 22 MAY 2024 12:13PM by PIB Chandigarh

ਐੱਨਟੀਪੀਸੀ ਨੇ ਏਟੀਡੀ ਬੈਸਟ ਐਵਾਰਡਸ 2024 ਵਿੱਚ ਵਿਸ਼ਵ ਪੱਧਰ ‘ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਇੱਕ ਪ੍ਰਭਾਵਸ਼ਾਲੀ ਉਪਲਬਧੀ ਹਾਸਲ ਕੀਤੀ ਹੈ, ਜੋ ਸਾਰੀਆਂ ਭਾਰਤੀ ਕੰਪਨੀਆਂ ਦੇ ਦਰਮਿਆਨ ਸਰਬਉੱਚ ਰੈਕਿੰਗ ਹੈ। ਵਿਸ਼ੇਸ਼ ਤੌਰ ‘ਤੇ, ਐੱਨਟੀਪੀਸੀ ਇੱਕ ਮਾਤਰ ਜਨਤਕ ਉਪਕ੍ਰਮ ਹੈ ਜਿਸ ਨੂੰ ਪਿਛਲੇ ਅੱਠ ਵਰ੍ਹਿਆਂ ਵਿੱਚ ਸੱਤ ਵਾਰ ਇਹ ਪ੍ਰਤਿਸ਼ਠਿਤ ਪੁਰਸਕਾਰ ਮਿਲਿਆ ਹੈ। ਇਹ ਸਨਮਾਨ 21 ਮਈ, 2024 ਨੂੰ ਨਿਊ ਆਰਲੀਯੰਸ, ਯੂਐੱਸਏ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਐੱਨਟੀਪੀਸੀ ਦੀ ਸੀਜੀਐੱਮ (ਰਣਨੀਤਕ ਮਾਨਵ ਸੰਸਾਧਨ ਅਤੇ ਪ੍ਰਤਿਭਾ ਪ੍ਰਬੰਧਨ) ਸੁਸ਼੍ਰੀ ਰਚਨਾ ਸਿੰਘ ਭਾਲ ਦੁਆਰਾ ਸਵੀਕਾਰ ਕੀਤਾ ਗਿਆ।

 

 ਐਸੋਸੀਏਸ਼ਨ ਫਾਰ ਟੇਲੈਂਟ ਡਿਵੈਲਪਮੈਂਟ (ਏਟੀਡੀ), ਯੂਐੱਸਏ ਦੁਆਰਾ ਸਥਾਪਿਤ ਏਟੀਡੀ ਬੈਸਟ ਐਵਾਰਡਸ, ਲਰਨਿੰਗ ਐਂਡ ਡਿਵੈਲਪਮੈਂਟ (ਐੱਲ ਐਂਡ ਡੀ) ਦੇ ਖੇਤਰ ਵਿੱਚ ਸਭ ਤੋਂ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਪੁਰਸਕਾਰਾਂ ਵਿੱਚੋਂ ਇੱਕ ਹੈ। ਇਹ ਉਨ੍ਹਾਂ ਸੰਗਠਨਾਂ ਨੂੰ ਸਨਮਾਨਿਤ ਕਰਦਾ ਹੈ ਜੋ ਇੱਕ ਰਣਨੀਤਕ ਵਪਾਰਕ ਉਪਕਰਣ ਦੇ ਰੂਪ ਵਿੱਚ ਪ੍ਰਤਿਭਾ ਵਿਕਾਸ ਦਾ ਲਾਭ ਉਠਾਉਂਦੇ ਹਨ ਅਤੇ ਪ੍ਰਭਾਵੀ ਕਰਮਚਾਰੀ ਵਿਕਾਸ ਪ੍ਰਥਾਵਾਂ ਦੇ ਰਾਹੀਂ ਉੱਦਮ-ਵਿਆਪੀ ਸਫ਼ਲਤਾ ਦਾ ਪ੍ਰਦਰਸ਼ਨ ਕਰਦੇ ਹਨ। ਰੈਕਿੰਗ ਉੱਚ ਅਖੰਡਤਾ ਅਤੇ ਵਿਸ਼ਵ ਪ੍ਰਸਿੱਧੀ ਵਾਲੇ ਅੰਤਰਰਾਸ਼ਟਰੀ ਮਾਹਿਰਾਂ ਦੁਆਰਾ ਆਯੋਜਿਤ ਇੱਕ ਸਖ਼ਤ ਮੁਲਾਂਕਣ ਅਤੇ ਮੁਲਾਂਕਣ ਪ੍ਰਕਿਰਿਆ ਰਾਹੀਂ ਨਿਰਧਾਰਿਤ ਕੀਤੀ ਜਾਂਦੀ ਹੈ।

 ਇਹ ਉਪਲਬਧੀ ਅੰਤਰਰਾਸ਼ਟਰੀ ਪੱਧਰ ‘ਤੇ ਮਨੁੱਖੀ ਸੰਸਾਧਨ ਖੇਤਰ ਵਿੱਚ ਐੱਨਟੀਪੀਸੀ ਦੇ ਅਸਾਧਾਰਣ ਪ੍ਰਦਰਸ਼ਨ ਨੂੰ ਦਰਸਾਉਂਦੀ ਹੈ। ਏਟੀਡੀ ਬੈਸਟ ਐਵਾਰਡ ਐੱਨਟੀਪੀਸੀ ਦੀ ਉਤਕ੍ਰਿਸ਼ਟ ਲਰਨਿੰਗ ਅਤੇ ਵਿਕਾਸ ਪ੍ਰਥਾਵਾਂ ਅਤੇ ਉਤਕ੍ਰਿਸ਼ਟਤਾ ਦੀ ਨਿਰੰਤਰ ਖੋਜ ਦਾ ਇੱਕ ਪ੍ਰਮਾਣ ਹੈ। ਕੰਪਨੀ ਨੇ ਸਿੱਖਣ ਅਤੇ ਵਿਕਾਸ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਅਪਣਾਉਣ, ਉਦਯੋਗ ਦੇ ਮਾਪਦੰਡ ਸਥਾਪਿਤ ਕਰਨ, ਸਿੱਖਣ ਦੇ ਅਵਸਰਾਂ ਨੂੰ ਸੁਵਿਧਾਜਨਕ ਬਣਾਉਣ ਅਤੇ ਨਿਰੰਤਰ ਸਿੱਖਣ ਦੀ ਸੰਸਕ੍ਰਿਤੀ ਨੂੰ ਹੁਲਾਰਾ ਦੇਣ ਲਈ ਇੱਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਪਣਾਇਆ ਹੈ।

 *** *** *** ***

ਪੀਆਈਬੀ ਦਿੱਲੀ/ਕ੍ਰਿਪਾ ਸ਼ੰਕਰ ਯਾਦਵ/ਧੀਪ ਜੌਇ ਮੈਮਪਿਲੀ



(Release ID: 2021329) Visitor Counter : 21