ਜਹਾਜ਼ਰਾਨੀ ਮੰਤਰਾਲਾ

ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਮੈਰੀਟਾਈਮ ਮਹਿਲਾ ਅੰਤਰਰਾਸ਼ਟਰੀ ਦਿਵਸ (International Day for Women in Maritime) ਮਨਾਇਆ

Posted On: 18 MAY 2024 6:50PM by PIB Chandigarh

ਪੋਰਟਸ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ (MoPSW) ਨੇ ਮੈਰੀਟਾਈਮ ਵਿੱਚ ਮਹਿਲਾਵਾਂ ਦੇ ਮਹੱਤਵਪੂਰਨ ਯੋਗਦਾਨ ਦਾ ਸਨਮਾਨ ਕਰਦੇ ਹੋਏ ਅੱਜ ਨਵੀਂ ਦਿੱਲੀ ਵਿੱਚ ਮੈਰੀਟਾਈਮ ਮਹਿਲਾ ਅੰਤਰਰਾਸ਼ਟਰੀ ਦਿਵਸ (International Day for Women in Maritime) ਮਨਾਇਆ। ਇਸ ਵਰ੍ਹੇ ਦਾ ਵਿਸ਼ਾ, “ਸੇਫ ਹੌਰੀਜ਼ੋਨਸ: (Safe Horizons:) ਸਮੁੰਦਰੀ ਸੁਰੱਖਿਆ ਦੇ ਭਵਿੱਖ ਨੂੰ ਅਕਾਰ ਦੇਣ ਵਿੱਚ ਮਹਿਲਾਵਾਂ” ਹਨ ਜੋ ਮੈਰੀਟਾਈਮ ਸੈਕਟਰ ਵਿੱਚ ਮਹਿਲਾਵਾਂ ਦੀ ਸੇਫਟੀ ਅਤੇ ਸਕਿਓਰਿਟੀ ਦੇ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ। 

ਉਤਸਵ ਦੇ ਦੌਰਾਨ, ਮੈਰੀਟਾਈਮ ਸੈਕਟਰ ਵਿੱਚ ਵੱਖ-ਵੱਖ ਉੱਚਾਈਆਂ ਪ੍ਰਾਪਤ ਕਰਨ ਵਾਲੀਆਂ ਵੱਖ-ਵੱਖ ਸਮੁੰਦਰੀ ਸੰਸਥਾਵਾਂ ਦੀਆਂ ਮੈਰੀਟਾਈਮ ਵਿੱਚ 27 ਮਹਿਲਾਵਾਂ ਅਤੇ ਖੇਤਰ ਦੇ ਕੁਝ ਪੇਸ਼ੇਵਰਾਂ ਨੂੰ ਉਨ੍ਹਾਂ ਦੇ ਸਮਰਪਣ ਅਤੇ ਮੈਰੀਟਾਈਮ ਸੈਕਟਰ ਵਿੱਚ ਅਹਿਮ ਯੋਗਦਾਨ ਦੇਣ ਲਈ ਮਾਨਤਾ ਪ੍ਰਦਾਨ ਕੀਤੀ ਗਈ। ਇਹ ਮਹਿਲਾਵਾਂ ਰਸਮੀ ਤੌਰ ‘ਤੇ ਪੁਰਸ਼-ਪ੍ਰਧਾਨ ਖੇਤਰ ਵਿੱਚ ਅੱਗੇ ਵਧਣ ਦੇ ਲਈ ਜ਼ਰੂਰੀ ਸ਼ਕਤੀ ਅਤੇ ਲਚੀਲੇਪਣ ਦੀ ਉਦਾਹਰਣ ਪੇਸ਼ ਕਰਦੀਆਂ ਹਨ, ਅਤੇ ਉਨ੍ਹਾਂ ਦੀਆਂ ਉਪਲਬਧੀਆਂ ਮੈਰੀਟਾਈਮ ਸੈਕਟਰ ਵਿੱਚ ਮਹਿਲਾਵਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਦੀਆਂ ਹਨ। 

ਸਕੱਤਰ ਸ਼੍ਰੀ ਟੀ.ਕੇ.ਰਾਮਚੰਦ੍ਰਨ ਨੇ ਕਿਹਾ,“ਮੈਰੀਟਾਈਮ ਸੈਕਟਰ ਵਿੱਚ ਮਹਿਲਾਵਾਂ ਲਈ ਇਸ ਅੰਤਰਰਾਸ਼ਟਰੀ ਦਿਵਸ ਦੇ ਮੌਕੇ, ਅਸੀਂ ਮੈਰੀਟਾਈਮ ਸੈਕਟਰ ਵਿੱਚ ਮਹਿਲਾਵਾਂ ਦੇ ਵਡਮੁੱਲੇ ਯੋਗਦਾਨ ਦਾ ਸਨਮਾਨ ਕਰਦੇ ਹਾਂ। ਉਨ੍ਹਾਂ ਦਾ ਸਮਰਪਣ ਅਤੇ ਮੁਹਾਰਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਇੱਕ ਵਧੇਰੇ ਟਿਕਾਊ ਅਤੇ ਨਿਆਂਸੰਗਤ ਭਵਿੱਖ ਵੱਲ ਵਧ ਰਹੇ ਹਾਂ। ਸਾਨੂੰ ਰੁਕਾਵਟਾਂ ਨੂੰ ਖਤਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਇਸ ਉਦਯੋਗ ਵਿੱਚ ਮਹਿਲਾਵਾਂ ਲਈ ਮੌਕੇ ਪੈਦਾ ਕਰਨੇ ਚਾਹੀਦੇ ਹਨ। ਨਾਲ ਹੀ, ਅਸੀਂ ਇੱਕ ਸੰਤੁਲਿਤ, ਵਿਵਿਧ ਅਤੇ ਸਮ੍ਰਿੱਧ ਮੈਰੀਟਾਈਮ ਕਮਿਊਨਿਟੀ ਪ੍ਰਾਪਤ ਕਰ ਸਕਦੇ ਹਾਂ।”

ਉਨ੍ਹਾਂ ਨੇ ਕਿਹਾ, “ਇਸ ਵਰ੍ਹੇ ਦਾ ਵਿਸ਼ਾ ਸੇਫ ਹੌਰੀਜ਼ੋਨਸ: ਸਮੁੰਦਰੀ ਸੁਰੱਖਿਆ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਮਹਿਲਾਵਾਂ” ਹਨ ਜੋ ਸਮੁੰਦਰੀ ਸੁਰੱਖਿਆ ‘ਤੇ ਮਹਿਲਾਵਾਂ ਦੇ ਮਹੱਤਵਪੂਰਨ ਪ੍ਰਭਾਵ ‘ਤੇ ਜ਼ੋਰ ਦਿੰਦੀ ਹੈ। ਇਹ ਉਦਯੋਗ ਵਿੱਚ ਸੁਰੱਖਿਆ ਦੇ ਮਹੱਤਵਪੂਰਨ ਮਹੱਤਵ ‘ਤੇ ਚਾਣਨਾ ਪਾਉਂਦਾ ਹੈ ਅਤੇ ਸੁਰੱਖਿਅਤ ਸੰਚਾਲਨ ਸੁਨਿਸ਼ਚਿਤ ਕਰਨ ਅਤੇ ਸਮੁੰਦਰ ਵਿੱਚ ਜੀਵਨ ਦੀ ਰੱਖਿਆ ਕਰਨ ਵਿੱਚ ਮਹਿਲਾਵਾਂ ਦੀ ਜ਼ਰੂਰੀ ਭੂਮਿਕਾ ਨੂੰ ਸਵੀਕਾਰ ਕਰਦਾ ਹੈ।”

ਇਸ ਉਤਸਵ ਨੇ ਇੱਕ ਟਿਕਾਊ ਭਵਿੱਖ ਲਈ ਇੱਕ ਪ੍ਰਮੁੱਖ ਥੰਮ ਦੇ ਰੂਪ ਵਿੱਚ ਜ਼ੈਂਡਰ ਸਮਾਨਤਾ ਦੇ ਮਹੱਤਵ ‘ਤੇ ਚਾਣਨਾ ਪਾਇਆ, ਜਿਹਾ ਕਿ ਸੰਯੁਕਤ ਰਾਸ਼ਟਰ ਟਿਕਾਊ ਵਿਕਾਸ ਏਜੰਡਾ ਦੇ ਟਿਕਾਊ ਵਿਕਾਸ ਲਕਸ਼ 5 ਵਿੱਚ ਮਾਨਤਾ ਪ੍ਰਾਪਤ ਹੈ। ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲਾ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜੇਸ਼ਨ- IMO) ਅਤੇ ਹੋਰ ਇੰਡਸਟਰੀ ਸਟੇਕਹੋਲਡਰਸ ਨਾਲ ਸਹਿਯੋਗ ਸਮੇਤ ਵਿਭਿੰਨ ਪਹਿਲਾਂ ਅਤੇ ਸਾਂਝੇਦਾਰੀਆਂ ਜ਼ਰੀਏ ਮੈਰੀਟਾਈਮ ਵਿੱਚ ਮਹਿਲਾਵਾਂ ਨੂੰ ਸਮਰਥਨ ਪ੍ਰਦਾਨ ਕਰਨ ਅਤੇ ਸਸ਼ਕਤ ਬਣਾਉਣ ਲਈ ਪ੍ਰਤੀਬੱਧ ਹਨ।

ਪਿਛਲੇ 9 ਵਰ੍ਹਿਆਂ ਵਿੱਚ, ਸਮੁੰਦਰੀ ਯਾਤਰੀਆਂ (seafarers) ਦੀ ਸੰਖਿਆ ਵਿੱਚ 140% ਦਾ ਵਾਧਾ ਹੋਇਆ ਹੈ। ਸਾਲ 2014 ਵਿੱਚ ਸਰਗਰਮ ਭਾਰਤੀ ਯਾਤਰੀਆਂ (Indian Seafarers) ਦੀ ਕੁੱਲ ਸੰਖਿਆ 1,17,090 ਸੀ ਜੋ ਕਿ ਸਾਲ 2023 ਵਿੱਚ ਵਧ ਕੇ 2,80,000 ਹੋ ਗਈ ਹੈ। ਡਾਇਰੈਕਟੋਰੇਟ ਜਨਰਲ ਆਫ਼ ਸ਼ਿਪਿੰਗ ਨੇ ਸਾਲ 2014 ਵਿੱਚ ਲਗਭਗ 1,699 ਮਹਿਲਾ ਯਾਤਰੀਆਂ ਨੂੰ ਰਜਿਸਟਰਡ ਕੀਤਾ ਸੀ ਜੋ ਸਾਲ 2023 ਵਿੱਚ ਵਧ ਕੇ 10,440 ਹੋ ਚੁੱਕੀ ਹੈ, ਜੋ ਰਜਿਸਟਰਡ ਮਹਿਲਾ ਭਾਰਤੀ ਸਮੁੰਦਰੀ ਯਾਤਰੀਆਂ (women Indian Seafarers) ਵਿੱਚ 514% ਦੇ ਵਾਧੇ ਨੂੰ ਦਰਸਾਉਂਦਾ ਹੈ। ਵਰਤਮਾਨ ਸਮੇਂ, ਮਿਤੀ 15.05.2024 ਤੱਕ ਰਜਿਸਟਰਡ ਕੁੱਲ ਮਹਿਲਾ ਸਮੁੰਦਰੀ ਯਾਤਰੀ/ਇੰਡੋ (women seafarers/indos) 13,371 ਹਨ ਜਦਕਿ 31.12.2023 ਤੱਕ ਸਰਗਰਮ ਮਹਿਲਾ ਯਾਤਰੀ 4770 ਹਨ। 

**************

ਐੱਮਜੇਪੀਐੱਸ



(Release ID: 2021113) Visitor Counter : 20