ਸਿੱਖਿਆ ਮੰਤਰਾਲਾ

ਸ਼੍ਰੀ ਸੰਜੇ ਕੁਮਾਰ ਨੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਅਤੇ ਸਿੱਖਿਆ ਦੇ ਵਿਆਪਕ ਟੀਚਿਆਂ ਨੂੰ ਹਾਸਲ ਕਰਨ ਲਈ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 09 MAY 2024 2:55PM by PIB Chandigarh

ਸਿੱਖਿਆ ਮੰਤਰਾਲਾ ਵਿੱਚ ਸਕੂਲ ਸਿੱਖਿਆ ਅਤੇ ਸਾਖ਼ਰਤਾ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਨੇ ਅੱਜ (9 ਮਈ, 2024) ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿਖੇ ਸ਼ੁਰੂਆਤੀ ਬਚਪਨ ਦੀ ਦੇਖਭਾਲ (ਈਸੀਸੀਈ) ਦੇ ਵਿਆਪਕ ਟੀਚਿਆਂ ਨੂੰ ਹਾਸਲ ਕਰਨ ਬਾਰੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਰਾਜਾਂ ਅਤੇ ਸਕੂਲ ਸਿੱਖਿਆ ਅਤੇ ਸਾਖ਼ਰਤਾ ਵਿਭਾਗ ਦੀਆਂ ਖ਼ੁਦਮੁਖ਼ਤਿਆਰ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਜਿਵੇਂ ਕਿ ਕੌਮੀ ਪਾਠਕ੍ਰਮ ਦੀ ਰੂਪਰੇਖਾ-ਬੁਨਿਆਦੀ ਫ਼ੇਜ਼ (ਐੱਨਸੀਐੱਫ਼-ਐੱਫ਼ਐੱਸ) ਦੇ ਤਹਿਤ ਕਲਪਨਾ ਕੀਤੀ ਗਈ ਹੈ, ਬਿਨਾਂ ਕਿਸੇ ਅੜਿੱਕੇ ਦੇ ਬਦਲਾਅ ਅਤੇ ਗੁਣਵੱਤਾ ਭਰਪੂਰ ਈਸੀਸੀਈ ਦੇ ਲਈ ਸਹਿਜ ਪ੍ਰੀ-ਸਕੂਲ ਸਿੱਖਿਆ ਅਤੇ ਸਕੂਲ ਸਿੱਖਿਆ ਦੀ ਨਿਰੰਤਰਤਾ ਜ਼ਰੂਰੀ ਹੈ।

ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਸੰਜੇ ਕੁਮਾਰ ਨੇ ਇਸ ਮੀਟਿੰਗ ਦਾ ਸੰਦਰਭ ਤੈਅ ਕੀਤਾ ਅਤੇ ਗੁਣਵੱਤਾ ਅਧਾਰਿਤ ਈਸੀਸੀਈ ਵਿੱਚ ਹਰੇਕ ਹਿੱਤਧਾਰਕ ਦੀ ਮਹੱਤਤਾ ਨੂੰ ਉਜਾਗਰ ਕੀਤਾ। ਸ਼੍ਰੀ ਕੁਮਾਰ ਨੇ ਇੱਕ ਵਾਰ ਫਿਰ ਜ਼ੋਰ ਦਿੰਦੇ ਹੋਏ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਅਤੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਦੇਖ ਕੇ ਖ਼ੁਸ਼ ਹੋ ਰਹੀ ਹੈ।

ਮੀਟਿੰਗ ਦੌਰਾਨ ਪਹਿਲੀ ਕਲਾਸ ਵਾਲੇ ਸਾਰੇ ਸੀਬੀਐੱਸਸੀ ਅਤੇ ਕੇਂਦਰੀ ਵਿੱਦਿਆਲਿਆਂ ਵਿੱਚ ਪ੍ਰੀ-ਪ੍ਰਾਇਮਰੀ ਦੇ ਲਈ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਲਈ ਤਿੰਨ ਬਾਲ-ਵਾਟਿਕਾਵਾਂ (ਕਿੰਡਰਗਾਰਟਨ) ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਵਿਕੇਂਦਰੀਕ੍ਰਿਤ ਢੰਗ ਨਾਲ ਪ੍ਰੀ-ਸਕੂਲ ਸਿੱਖਿਆ ਪ੍ਰਾਪਤ ਕਰਨ ਅਤੇ ਗ੍ਰੇਡ-1 ਵਿੱਚ ਸੁਚਾਰੂ ਤਬਦੀਲੀ ਲਈ ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ ਦੇ ਨਾਲ-ਨਾਲ ਆਂਗਣਵਾੜੀਆਂ ਸਥਾਪਤ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।

ਸਮੁੱਚੇ ਸਿੱਖਣ ਦੇ ਤਜਰਬੇ ਲਈ ਪ੍ਰੀ-ਪ੍ਰਾਇਮਰੀ ਜਮਾਤਾਂ ਵਾਲੇ ਸਰਕਾਰੀ ਸਕੂਲਾਂ ਵਿੱਚ ਮੈਜਿਕ ਬਾਕਸ ਦੀ ਵਰਤੋਂ ਕਰਨ ਦਾ ਵੀ ਸੁਝਾਅ ਦਿੱਤਾ ਗਿਆ। ਇਹ ਸੁਝਾਅ ਦਿੱਤਾ ਗਿਆ ਸੀ ਕਿ ਐੱਨਸੀਈਆਰਟੀ ਮੌਜੂਦਾ ਸਿੱਖਣ ਦੇ ਖਿਡੌਣਿਆਂ ਦਾ ਮੁਲਾਂਕਣ ਕਰਨ ਲਈ ਰਾਜ ਦੇ ਅਧਿਕਾਰੀਆਂ ਨਾਲ ਕੰਮ ਕਰ ਸਕਦਾ ਹੈ, ਜਿਸ ਨਾਲ ਐੱਨਸੀਐੱਫ਼-ਐੱਫ਼ਐੱਸ ਮੰਤਵਾਂ ਨਾਲ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।

ਇਹ ਵੀ ਸੁਝਾਅ ਦਿੱਤਾ ਗਿਆ ਕਿ ਸਿੱਖਿਆ ਮੰਤਰਾਲੇ ਅਤੇ ਡਬਲਯੂਸੀਡੀ ਨੂੰ ਪ੍ਰੀ-ਪ੍ਰਾਇਮਰੀ ਤੋਂ ਜਮਾਤ-1 ਦੇ ਟ੍ਰਾਂਜ਼ਿਸ਼ਨ ਉੱਤੇ ਨਜ਼ਰ ਰੱਖਣ ਦੇ ਲਈ ਪੋਸਣ ਟਰੈਕਰ ਅਤੇ ਯੂਡੀਆਈਐੱਸਈ+ ਡੇਟਾ ਨੂੰ ਲਿੰਕ ਕਰਨ ਲਈ ਸਹਿਯੋਗ ਕਰਨਾ ਚਾਹੀਦਾ ਹੈ। ਰਾਜ ਖ਼ਰੀਦਦਾਰੀ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਯਕੀਨੀ ਬਣਾਉਣ ਲਈ ਮੈਜਿਕ ਬਾਕਸ ਸਮੱਗਰੀ ਲਈ ਮਾਪਦੰਡ ਪਰਿਭਾਸ਼ਿਤ ਕਰ ਸਕਦੇ ਹਨ ਅਤੇ ਪ੍ਰਸਤਾਵਾਂ ਲਈ ਬੇਨਤੀ (ਆਰਪੀਐੱਫ਼) ਦੀ ਵਰਤੋਂ ਕਰ ਸਕਦੇ ਹਨ।

ਦ੍ਰਿਸ਼ਟੀ ਅਤੇ ਮਾਨਤਾ ਵਧਾਉਣ ਦੇ ਲਈ ਰਾਜਾਂ ਵਿੱਚ ਨਿਪੁੰਨ ਭਾਰਤ, ਜਾਦੂਈ ਪਿਟਾਰਾ, ਈ-ਜਾਦੂਈ ਪਿਟਾਰਾ ਅਤੇ ਵਿੱਦਿਆ ਪ੍ਰਵੇਸ਼ ਵਰਗੇ ਪ੍ਰੋਗਰਾਮਾਂ ਲਈ ਬ੍ਰਾਂਡਿੰਗ ਦੇ ਮਾਨਕੀਕਰਨ 'ਤੇ ਵੀ ਵਿਚਾਰ-ਚਰਚਾ ਕੀਤੀ ਗਈ।

ਇਹ ਸੁਝਾਅ ਦਿੱਤਾ ਗਿਆ ਕਿ ਮੈਜਿਕ ਬਾਕਸ (ਜਾਦੂਈ ਪਿਟਾਰਾ) ਦਾ ਅਪਣਾਇਆ ਗਿਆ ਅਤੇ ਅਨੁਕੂਲਿਤ ਸੰਸਕਰਨ ਐੱਨਸੀਈਆਰਟੀ ਵੱਲੋਂ ਮੈਜਿਕ ਬਾਕਸ ਲਈ ਨਿਰਧਾਰਤ ਸਿੱਖਣ ਦੇ ਨਤੀਜਿਆਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਐੱਨਸੀਈਆਰਟੀ ਨੂੰ ਨਿਰਧਾਰਤ ਸਿੱਖਣ ਦੇ ਨਤੀਜਿਆਂ ਨੂੰ ਅੱਗੇ ਵਧਾਉਣ ਵਿੱਚ ਐੱਸਸੀਈਆਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ।

ਮੀਟਿੰਗ ਦੌਰਾਨ ਪ੍ਰੀ-ਸਕੂਲ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ (ਏਡਬਲਿਊਡਬਲਿਊ) ਦੀ ਸਹੀ ਸਿਖਲਾਈ ਦੀ ਲੋੜ ਬਾਰੇ ਵੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।

 

***************

 

ਐੱਸਐੱਸ/ਏਕੇ



(Release ID: 2020537) Visitor Counter : 48