ਬਿਜਲੀ ਮੰਤਰਾਲਾ

ਦੇਸ਼ ਵਿੱਚ ਬਿਜਲੀ ਦੀ ਸਥਿਤੀ ਬਾਰੇ ਅੱਪਡੇਟ: ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਦਿਨ ਅਤੇ ਰਾਤ ਦੋਵੇਂ ਸਮੇਂ ਲੋੜੀਂਦੀ ਮਾਤਰਾ ਵਿੱਚ ਪੂਰੀ ਹੋਣ ਦੀ ਉਮੀਦ

Posted On: 10 MAY 2024 8:18PM by PIB Chandigarh

ਅਪ੍ਰੈਲ, ਮਈ ਅਤੇ ਜੂਨ 2024 ਦੇ ਮਹੀਨਿਆਂ ਦੌਰਾਨ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਆਪਣੀ ਅਗਾਊਂ (ਅਗ੍ਰਿਮ) ਯੋਜਨਾ ਦੇ ਤਹਿਤ ਪਹਿਲਾਂ ਤੋਂ ਹੀ ਹੇਠ ਲਿਖੇ ਉਪਾਅ ਕਰ ਲਏ ਸਨ:

• ਉਤਪਾਦਨ ਲਈ ਪੂਰੀ ਸਮਰੱਥਾ ਉਪਲਬਧ ਕਰਵਾਉਣ ਲਈ ਆਯਾਤ-ਕੋਲਾ-ਅਧਾਰਿਤ ਪਾਵਰ ਪਲਾਂਟਾਂ ਲਈ ਧਾਰਾ 11 ਦਿਸ਼ਾ-ਨਿਰਦੇਸ਼

• ਪਾਵਰ ਪਲਾਂਟਾਂ ਦੇ ਨਿਯੋਜਿਤ ਰੱਖ-ਰਖਾਅ ਦਾ ਕੰਮ ਮਾਨਸੂਨ ਦੇ ਮੌਸਮ ਵਿੱਚ ਤਬਦੀਲ ਕੀਤਾ ਗਿਆ

• ਥਰਮਲ ਉਤਪਾਦਨ ਇਕਾਈਆਂ ਦੀ ਅੰਸ਼ਕ ਅਤੇ ਜਬਰਨ ਕਟੌਤੀ ਨੂੰ ਘੱਟ ਕਰਨਾ

• ਲੰਬੀ ਕਟੌਤੀ ਦੇ ਤਹਿਤ ਥਰਮਲ ਪਲਾਂਟਾਂ ਨੂੰ ਮੁੜ ਤੋਂ ਚਾਲੂ ਕਰਨਾ

• ਉਤਪਾਦਨ ਕੰਪਨੀਆਂ (ਕੇਂਦਰੀ ਅਤੇ ਰਾਜ ਉਤਪਾਦਨ ਕੰਪਨੀਆਂ ਅਤੇ ਸੁਤੰਤਰ ਬਿਜਲੀ ਉਤਪਾਦਕਾਂ) ਨੂੰ ਪੂਰੀ ਸਮਰੱਥਾ ਮੁੱਹਈਆ ਕਰਵਾਉਣ ਲਈ ਆਪਣੇ ਉਤਪਾਦਨ ਪਲਾਂਟਾਂ ਨੂੰ ਕੰਮ ਕਰਨ ਦੀ ਉਚਿਤ ਸਥਿਤੀ ਵਿੱਚ ਰੱਖਣ ਦੀ ਸਲਾਹ

ਹਾਈਡ੍ਰੋ ਪਾਵਰ ਉਤਪਾਦਨ ਦਾ ਅਨੁਕੂਲਨ

• ਉਤਪਾਦਨ ਕੇਂਦਰਾਂ ਨੂੰ ਆਪਣੀ ਸਰਪਲੱਸ ਪਾਵਰ ਨੂੰ ਐਨਰਜੀ ਐਕਸਚੇਂਜ਼ ਵਿੱਚ ਵਿਕਰੀ ਲਈ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਗਿਆ

• ਇਨ੍ਹਾਂ ਉਪਾਵਾਂ ਦੀ ਬਦੌਲਤ ਅਸੀਂ ਅਪ੍ਰੈਲ 2024 ਦੌਰਾਨ ਸ਼ਾਮ ਦੇ ਸਮੇਂ ਬਿਜਲੀ ਦੀ 224 ਗੀਗਾਵਾਟ ਦੀ ਵਧੇਰੇ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਨ ਵਿੱਚ ਸਮਰੱਥ ਹੋਏ ਹਾਂ।

ਇਸ ਤੋਂ ਇਲਾਵਾ, ਸਰਕਾਰ ਨੇ ਮਈ ਅਤੇ ਜੂਨ ਦੌਰਾਨ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਹਨ। ਮਈ ਵਿੱਚ ਦਿਨ ਦੇ ਸਮੇਂ 235 ਗੀਗਾਵਾਟ ਅਤੇ ਸ਼ਾਮ ਦੇ ਸਮੇਂ 225 ਗੀਗਾਵਾਟ ਤੱਕ ਬਿਜਲੀ ਦੀ ਮੰਗ ਪਹੁੰਚਾਉਣ ਦਾ ਅਨੁਮਾਨ ਹੈ। ਉੱਥੇ ਹੀ, ਜੂਨ, 2024 ਵਿੱਚ ਇਹ ਅੰਕੜਾ ਦਿਨ ਸਮੇਂ 240 ਗੀਗਾਵਾਟ ਅਤੇ ਸ਼ਾਮ ਦੇ ਸਮੇਂ 235 ਗੀਗਾਵਾਟ ਤੱਕ ਪਹੁੰਚਣ ਦਾ ਅਨੁਮਾਨ ਹੈ।

ਆਯਾਤ-ਕੋਲਾ-ਅਧਾਰਿਤ ਪਾਵਰ ਪਲਾਂਟਾਂ ਦੀ ਤਰ੍ਹਾਂ ਗੈਸ-ਅਧਾਰਿਤ ਪਾਵਰ ਪਲਾਂਟਾਂ ਨੂੰ ਵੀ ਧਾਰਾ-11 ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਨਾਲ ਮਈ ਅਤੇ ਜੂਨ ਲਈ ਵਾਧੂ 6 ਗੀਗਾਵਾਟ ਬਿਜਲੀ ਉਪਲਬਧ ਹੋ ਗਈ ਹੈ, ਜੋ ਕਿ ਪਹਿਲਾਂ ਤੋਂ ਉਪਲਬਧ 10 ਗੀਗਾਵਾਟ ਬਿਜਲੀ ਤੋ ਇਲਾਵਾ ਹੈ।

• ਹਾਈਡ੍ਰੋ ਪਾਵਰ ਉਤਪਾਦਨ ਦੇ ਅਨੁਕੂਲਨ ਨੇ ਮਈ ਅਤੇ ਜੂਨ ਦੇ ਦੌਰਾਨ ਮੰਗ ਨੂੰ ਪੂਰਾ ਕਰਨ ਲਈ ਵਾਧੂ 4 ਗੀਗਾਵਾਟ ਬਿਜਲੀ ਉਪਲਬਧ ਕਰਵਾਈ ਹੈ।

• ਇਸ ਤੋਂ ਇਲਾਵਾ ਯੋਜਨਾਬੱਧ ਰੱਖ-ਰਖਾਅ ਵਿੱਚ ਬਦਲਾਅ ਅਤੇ ਤਬਦੀਲੀਆਂ ਤੇ ਥਰਮਲ ਪਾਵਰ ਪਲਾਂਟਾਂ ਦੇ ਅੰਸ਼ਕ ਅਤੇ ਜ਼ਬਰਦਸਤੀ ਆਊਟੇਜ਼ ਨੂੰ ਘੱਟ ਕਰਨ ਨਾਲ ਗਰਮੀ ਦੇ ਮੌਸਮ ਲਈ ਵਾਧੂ 5 ਗੀਗਾਵਾਟ ਬਿਜਲੀ ਉਪਲਬਧ ਕਰਵਾਈ ਗਈ ਹੈ।

ਇਸ ਤੋਂ ਇਲਾਵਾ ਅਪ੍ਰੈਲ, ਦੀ ਤੁਲਨਾ ਵਿੱਚ ਮਈ ਅਤੇ ਜੂਨ ਦੇ ਦੌਰਾਨ ਹਵਾ ਤੋਂ ਪੈਦਾ ਬਿਜਲੀ 4 ਗੀਗਾਵਾਟ ਤੋਂ 5 ਗੀਗਾਵਾਟ ਤੱਕ ਵਧਣ ਦੀ ਉਮੀਦ ਹੈ।

ਇਸ ਪ੍ਰਕਾਰ, ਉਪਰੋਕਤ ਉਪਾਵਾਂ ਦੇ ਨਾਲ ਅਤੇ ਮੌਜੂਦਾ ਬਿਜਲੀ ਉਤਪਾਦਨ ਦੇ ਰੁਝਾਨ ਅਤੇ ਆਈਐੱਮਡੀ (IMD) ਦੀ ਭਵਿੱਖਬਾਣੀ ਅਨੁਸਾਰ ਅਗਲੇ ਮਹੀਨਿਆਂ ਵਿੱਚ ਆਮ ਨਾਲੋਂ ਜ਼ਿਆਦਾ ਮਾਨਸੂਨ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਮੀਦ ਕੀਤੀ ਜਾਂਦੀ ਹੈ ਕਿ ਮਈ ਅਤੇ ਜੂਨ, 2024 ਦੌਰਾਨ ਦਿਨ ਅਤੇ ਰਾਤ, ਦੋਵੇਂ ਸਮੇਂ ਬਿਜਲੀ ਦੀ ਮੰਗ ਨੂੰ ਸਹੀ ਢੰਗ ਨਾਲ ਪੂਰਾ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:

ਦੇਸ਼ ਵਿੱਚ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਕਦਮ ਉਠਾਏ ਜਾ ਰਹੇ ਹਨ

ਸਰਕਾਰ ਗਰਮੀ ਦੇ ਮੌਸਮ ਵਿੱਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਦੇ ਲਈ ਗੈਸ ਅਧਾਰਿਤ ਪਾਵਰ ਪਲਾਂਟਾਂ ਨੂੰ ਸੰਚਾਲਿਤ ਕਰਨ ਦੇ ਉਪਾਅ ਕਰ ਕਰ ਰਹੀ ਹੈ।

***

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ

 

 

 

 

 

 

 

 

 

 



(Release ID: 2020327) Visitor Counter : 35


Read this release in: Khasi , English , Urdu , Hindi , Telugu