ਰੱਖਿਆ ਮੰਤਰਾਲਾ
ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ 9-10 ਮਈ ਨੂੰ ਹਥਿਆਰਬੰਦ ਬਲਾਂ ਦੇ ਸੰਯੁਕਤਤਾ ਅਤੇ ਏਕੀਕਰਨ 'ਤੇ ਦੋ ਰੋਜ਼ਾ ਸੰਮੇਲਨ 'ਪਰਿਵਰਤਨ ਚਿੰਤਨ-II ਦੀ ਪ੍ਰਧਾਨਗੀ ਕਰਨਗੇ
Posted On:
09 MAY 2024 8:42AM by PIB Chandigarh
ਭਾਰਤੀ ਹਥਿਆਰਬੰਦ ਬਲ ਨੇੜਲੇ ਤੌਰ ’ਤੇ ਇੱਕ ਦੂਜੇ ਨਾਲ ਮਿਲ ਕੇ ਕਾਰਵਾਈ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨਾਂ ਸੈਨਾਵਾਂ ਵਿਚਕਾਰ ਚੱਲ ਰਹੇ ਸੰਯੁਕਤਤਾ ਅਤੇ ਏਕੀਕਰਨ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਵਧਾਉਣ ਲਈ ਯਤਨਸ਼ੀਲ ਹਨ।
“ਪਰਿਵਰਤਨ ਚਿੰਤਨ” 08 ਅਪ੍ਰੈਲ 2024 ਨੂੰ ਆਯੋਜਿਤ ਕੀਤਾ ਗਿਆ ਸੀ। ਇਹ ਦੇਸ਼ ਦੀਆਂ ਸਾਰੀਆਂ ਤਿੰਨਾਂ ਸੈਨਾ ਸੰਸਥਾਵਾਂ ਦੇ ਮੁਖੀਆਂ ਲਈ ਆਯੋਜਿਤ ਹੋਣ ਵਾਲਾ ਇੱਕ ਮੁੱਖ ਸੰਮੇਲਨ ਹੈ, ਜਿਸ ਦਾ ਉਦੇਸ਼ ਨਵੇਂ ਸੁਧਾਰਵਾਦੀ ਵਿਚਾਰਾਂ ਅਤੇ ਗਤੀਵਿਧੀਆਂ ਨੂੰ ਪੈਦਾ ਕਰਨਾ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਦੀ ਪ੍ਰਧਾਨਗੀ ਹੇਠ 09-10 ਮਈ, 2024 ਨੂੰ ਨਵੀਂ ਦਿੱਲੀ ਵਿੱਚ ਦੋ ਦਿਨਾਂ ਦੀ ਮਿਆਦ ਲਈ ਪਰਿਵਰਤਨ ਚਿੰਤਨ-II ਆਯੋਜਿਤ ਕਰਨ ਦੀ ਯੋਜਨਾ ਬਣਾਈ ਗਈ ਹੈ।
ਮੁੱਖ ਤੌਰ ’ਤੇ ਚੀਫ਼ ਆਫ਼ ਸਟਾਫ਼ ਕਮੇਟੀ ਦੀਆਂ ਸਾਰੀਆਂ ਸਬ-ਕਮੇਟੀਆਂ ਦੇ ਮੈਂਬਰ ਤੇ ਚੀਫ਼ ਆਫ਼ ਡਿਫੈਂਸ ਸਟਾਫ਼, ਸਥਾਈ ਚੇਅਰਮੈਨ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਰੂਪ ਵਿੱਚ ਕਈ ਖੇਤਰਾਂ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਹਥਿਆਰਬੰਦ ਸੈਨਾਵਾਂ ਦੀ ਸੰਯੁਕਤਤਾ ਅਤੇ ਏਕੀਕਰਨ ਦੇ ਮਾਧਿਅਮ ਰਾਹੀਂ ਪਰਿਵਰਤਨ ਦੀ ਦਿਸ਼ਾ ਵਿੱਚ ਲੋੜੀਂਦੇ ਆਖ਼ਰੀ ਉਦੇਸ਼ ਨੂੰ ਹਾਸਿਲ ਕਰਨ ਲਈ ਜ਼ਰੂਰੀ ਸੁਧਾਰਾਂ ’ਤੇ ਵਿਚਾਰ ਕੀਤਾ ਜਾਵੇਗਾ।
***************
ਏਬੀਬੀ/ਆਨੰਦ
(Release ID: 2020186)
Visitor Counter : 53