ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਅੰਤਰਰਾਸ਼ਟਰੀ ਥੈਲੇਸੀਮੀਆ ਦਿਵਸ
ਕੇਂਦਰੀ ਸਿਹਤ ਸਕੱਤਰ ਨੇ ਥੈਲੇਸੀਮੀਆ ਨਾਲ ਨਜਿੱਠਣ ਲਈ ਸਮੇਂ ‘ਤੇ ਪਤਾ ਲਗਾਉਣ ਅਤੇ ਰੋਕਥਾਮ ਦੇ ਮਹੱਤਵ ‘ਤੇ ਜ਼ੋਰ ਦਿੱਤਾ
“ਆਰਸੀਐੱਚ ਪ੍ਰੋਗਰਾਮ ਵਿੱਚ ਲਾਜ਼ਮੀ ਥੈਲੇਸੀਮੀਆ ਟੈਸਟਿੰਗ ਨੂੰ ਸ਼ਾਮਲ ਕਰਕੇ, ਥੈਲੇਸੀਮੀਆ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ”
ਜਨਤਾ ਦੇ ਦਰਮਿਆਨ ਥੈਲੇਸੀਮੀਆ ‘ਤੇ ਵਿਆਪਕ ਜਾਗਰੂਕਤਾ ਦੀ ਮਹੱਤਵਪੂਰਨ ਜ਼ਰੂਰਤ ‘ਤੇ ਜ਼ੋਰ, ਇੱਕ ਜਾਗਰੂਕਤਾ ਵੀਡੀਓ ਲਾਂਚ ਕੀਤਾ ਗਿਆ
Posted On:
08 MAY 2024 3:42PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵਾ ਚੰਦਰਾ ਨੇ ਥੈਲੇਸੀਮੀਆ ਨਾਲ ਨਜਿੱਠਣ ਲਈ ਇਸ ਦੀ ਸਮੇਂ ‘ਤੇ ਪਹਿਚਾਣ ਅਤੇ ਰੋਕਥਾਮ ਦੇ ਮੱਹਤਵ ‘ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਅੰਤਰਰਾਸ਼ਟਰੀ ਥੈਲੇਸੀਮੀਆ ਦਿਵਸ ਦੇ ਅਵਸਰ ‘ਤੇ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਹੀ ਸਮੇਂ ‘ਤੇ ਇਸ ਦੀ ਰੋਕਥਾਮ ਕਰਕੇ ਹੀ ਇਸ ਬਿਮਾਰੀ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਇਸ ਅਵਸਰ ‘ਤੇ ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਥੈਲੇਸੀਮੀਆ ਨਾਲ ਨਜਿੱਠਣ ਲਈ ਸਮੇਂ ‘ਤੇ ਜਾਂਚ ਅਤੇ ਰੋਕਥਾਮ ਸਭ ਤੋਂ ਪ੍ਰਭਾਵੀ ਰਣਨੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਥੈਲੇਸੀਮੀਆ ਦੇ ਲਗਭਗ ਇੱਕ ਲੱਖ ਮਰੀਜ਼ ਹਨ ਅਤੇ ਹਰ ਸਾਲ ਲਗਭਗ 10,000 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੇ ਸਕ੍ਰੀਨਿੰਗ ਰਾਹੀਂ ਸਮੇਂ ‘ਤੇ ਬਿਮਾਰੀ ਦਾ ਪਤਾ ਲਗਾ ਕੇ ਤੁਰੰਤ ਰੋਕਥਾਮ ‘ਤੇ ਜ਼ੋਰ ਦਿੱਤਾ।
ਸ਼੍ਰੀ ਅਪੂਰਵਾ ਚੰਦਰਾ ਨੇ ਕਿਹਾ ਕਿ ਥੈਲੇਸੀਮੀਆ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਅਧਿਕ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਬਿਮਾਰੀ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ ਕਿ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਇਹ ਜ਼ਰੂਰੀ ਹੈ ਕਿ ਇਸ ਖੇਤਰ ਦੇ ਸਾਰੇ ਹਿਤਧਾਰਕ ਥੈਲੇਸੀਮੀਆ ‘ਤੇ ਜਾਗਰੂਕਤਾ ਵਧਾਉਣ ਦੇ ਲਈ ਇੱਕ ਰਾਸ਼ਟਰ ਵਿਆਪੀ ਅਭਿਯਾਨ ਵਿੱਚ ਸਹਿਯੋਗ ਕਰਨ। ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਉਨ੍ਹਾਂ ਨੇ ਥੈਲੇਸੀਮੀਆ ਦੀ ਪ੍ਰਭਾਵੀ ਰੋਕਥਾਮ ਦੇ ਤਰੀਕਿਆਂ ਅਤੇ ਅਨੁਕੂਲ ਇਲਾਜ ਨੂੰ ਹੁਲਾਰਾ ਦੇਣ ਲਈ ਇੰਡੀਅਨ ਐਸੋਸਿਏਸ਼ਨ ਆਵ੍ ਪੀ ਪੀਡੀਆਟ੍ਰਿਕਸ ਐਂਡ ਥੈਲੇਸੀਮਿਕਸ ਇੰਡੀਆ ਦੇ ਸਹਿਯੋਗ ਨਾਲ ਬਣਾਇਆ ਗਿਆ ਇੱਕ ਵੀਡੀਓ ਲਾਂਚ ਕੀਤਾ।(https://youtu.be/H__bidXcanE?si=-_87PEPxAdsPNaw1) .
https://youtu.be/H__bidXcanE
ਕੇਂਦਰੀ ਸਿਹਤ ਸਕੱਤਰ ਸ਼੍ਰੀ ਅਪੂਰਵਾ ਚੰਦਰਾ ਨੇ ਬਿਮਾਰੀ ਦੀ ਵਿਆਪਕਤਾ ਨੂੰ ਘੱਟ ਕਰਨ ਦੇ ਸਾਧਨ ਦੇ ਰੂਪ ਵਿੱਚ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਮੌਜੂਦਾ ਪ੍ਰਜਨਨ ਅਤੇ ਬਾਲ ਸਿਹਤ (ਆਰਸੀਐੱਚ) ਪ੍ਰੋਗਰਾਮਾਂ ਵਿੱਚ ਲਾਜ਼ਮੀ ਥੈਲੇਸੀਮੀਆ ਟੈਸਟਿੰਗ ਨੂੰ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਝ ਰਾਜਾਂ ਨੇ ਇਸ ਨੂੰ ਆਪਣੇ ਜਨਤਕ ਸਿਹਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕੀਤਾ ਹੈ। ਸਿਹਤ ਸਕੱਤਰ ਨੇ ਹੋਰ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਥੈਲੇਸੀਮੀਆ ਲਈ ਸਕ੍ਰੀਨਿੰਗ ਅਤੇ ਟੈਸਟਿੰਗ ਨੂੰ ਸ਼ਾਮਲ ਕਰਨ ਅਤੇ ਉਸ ਦਾ ਵਿਸਤਾਰ ਕਰਨ।
ਥੈਲੇਸੀਮੀਆ ਇੱਕ ਵਿਰਾਸਤੀ ਰਕਤ ਵਿਕਾਰ ਹੈ ਜਿਸ ਦੇ ਕਾਰਨ ਸਰੀਰ ਵਿੱਚ ਆਮ ਤੋਂ ਘੱਟ ਹੀਮੋਗਲੋਬਿਨ ਹੁੰਦਾ ਹੈ। 8 ਮਈ ਨੂੰ ਹਰੇਕ ਸਾਲ ਅੰਤਰਰਾਸ਼ਟਰੀ ਥੈਲੇਸੀਮੀਆ ਦਿਵਸ ਮਨਾਇਆ ਜਾਂਦਾ ਹੈ, ਤਾਕਿ ਇਸ ਬਿਮਾਰੀ ਦੀ ਰੋਕਥਾਮ ਦੇ ਮਹੱਤਵ ‘ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਹਿਤਧਾਰਕਾਂ ਨੂੰ ਸੰਵੇਦਨਸ਼ੀਲ ਬਣਾਉਣ ਅਤੇ ਥੈਲੇਸੀਮੀਆ ਤੋਂ ਪ੍ਰਭਾਵਿਤ ਲੋਕਾਂ ਲਈ ਗੁਣਵੱਤਾਪੂਰਨ ਦੇਖਭਾਲ ਸੁਨਿਸ਼ਚਿਤ ਕੀਤੇ ਜਾਣ ਲਈ ਕੰਮ ਕੀਤਾ ਜਾਂਦਾ ਹੈ। ਇਸ ਸਾਲ ਦੀ ਥੀਮ ਹੈ- “ਜੀਵਨ ਨੂੰ ਸਸ਼ਕਤ ਬਣਾਉਣਾ, ਪ੍ਰਗਤੀ ਨੂੰ ਗਲੇ ਲਗਾਉਣਾ, ਸਾਰਿਆਂ ਲਈ ਨਿਆਂਸੰਗਤ ਅਤੇ ਸੁਲਭ ਥੈਲੇਸੀਮੀਆ ਇਲਾਜ।” ਇਹ ਥੀਮ ਥੈਲੇਸੀਮੀਆ ਦੀ ਵਿਆਪਕ ਦੇਖਭਾਲ ਲਈ ਵਿਆਪਕ ਪਹੁੰਚ ਦੀ ਦਿਸ਼ਾ ਵਿੱਚ ਸਮੂਹਿਕ ਮਿਸ਼ਨ ਨੂੰ ਸ਼ਾਮਲ ਕਰਦੀ ਹੈ।
ਇਸ ਅਵਸਰ ਸੁਸ਼੍ਰੀ ਅਰਾਧਨਾ ਪਟਨਾਇਕ, ਐਡੀਸ਼ਨਲ ਸਕੱਤਰ ਅਤੇ ਮੈਨੇਜਿੰਗ ਡਾਇਰੈਕਟਰ (ਨੈਸ਼ਨਲ ਹੈਲਥ ਮਿਸ਼ਨ); ਇੰਡੀਅਨ ਅਕੈਡਮੀ ਆਵ੍ ਪੀਡੀਆਟ੍ਰਿਕਸ ਦੇ ਪ੍ਰਧਾਨ ਡਾ. ਜੀਵੀ ਬਸਵਰਾਜ, ਥੈਲੇਸੀਮੀਆ ਇੰਡੀਆ ਦੇ ਸਕੱਤਰ ਸੁਸ਼੍ਰੀ ਸ਼ੋਭਾ ਤੁਲੀ, ਆਈਏਪੀ ਦੇ ਪੀਐੱਚਓ ਚੈਪਟਰ ਦੇ ਆਨਰੇਰੀ ਸਕੱਤਰ ਡਾ. ਮਾਨਸ ਕਾਲਰਾ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
*****
ਐੱਮਵੀ
(Release ID: 2020095)
Visitor Counter : 58