ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸੀਆਈਐੱਸਸੀਈ ਵਿਦਿਆਰਥੀਆਂ ਨੂੰ 2024 ਦੀ ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਦੇ ਨਾਲ ਹੀ ਡਿਜੀਲੌਕਰ ਰਾਹੀਂ ਮਾਰਕਸ਼ੀਟ ਅਤੇ ਸਰਟੀਫ਼ਿਕੇਟ ਅਸਾਨੀ ਨਾਲ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਂਦਾ ਹੈ

Posted On: 07 MAY 2024 9:39AM by PIB Chandigarh

ਕੌਂਸਲ ਫ਼ਾਰ ਦਿ ਇੰਡੀਅਨ ਸਕੂਲ ਸਰਟੀਫ਼ਿਕੇਟ ਐਗਜ਼ਾਮੀਨੇਸ਼ਨ (ਸੀਆਈਐੱਸਸੀਆਈ) ਨੇ ਇੱਕ ਮੋਹਰੀ ਡਿਜੀਟਲ ਪਰਿਵਰਤਨ ਪਹਿਲ ਕਰਦਿਆਂ ਡਿਜੀਲੌਕਰ ਪਲੇਟਫ਼ਾਰਮ ਦੇ ਮਾਧਿਅਮ ਰਾਹੀਂ 2024 ਲਈ ਆਈਸੀਐੱਸਈ (ਦਸਵੀਂ ਸ਼੍ਰੇਣੀ) ਅਤੇ ਆਈਐੱਸਈ (ਬਾਰ੍ਹਵੀਂ ਸ਼੍ਰੇਣੀ) ਦੇ ਪ੍ਰੀਖਿਆ ਨਤੀਜੇ ਡਿਜੀਟਲ ਤੌਰ ’ਤੇ ਐਲਾਨਣ ਲਈ ਡਿਜੀਲੌਕਰ ਪਲੇਟਫ਼ਾਰਮ ਦਾ ਸਹਿਯੋਗ ਲਿਆ ਹੈ। ਇਸ ਤੋਂ ਇਲਾਵਾ ਸੀਆਈਐੱਸਸੀਈ ਨੇ ਨਤੀਜਿਆਂ ਦਾ ਐਲਾਨ ਹੁੰਦਿਆਂ ਹੀ ਡਿਜੀਲੌਕਰ ਦੇ ਮਾਧਿਅਮ ਰਾਹੀਂ ਪ੍ਰਮਾਣ-ਪੱਤਰ ਅਤੇ ਮਾਰਕਸ਼ੀਟ ਵੀ ਮੁਹੱਈਆ ਕਰਵਾਈ ਹੈ। ਇਸ ਸਾਲ ਆਈਸੀਐੱਸਈ ਦੀ ਪ੍ਰੀਖਿਆ ਲਈ ਕੁਲ 2,43,617 ਵਿਦਿਆਰਥੀ ਸ਼ਾਮਲ ਹੋਏ ਜਦਕਿ 99,901 ਵਿਦਿਆਰਥੀਆਂ ਨੇ ਆਈਐੱਸਸੀ ਦੀ ਪ੍ਰੀਖਿਆ ਦਿੱਤੀ।

3.43 ਲੱਖ ਤੋਂ ਵੱਧ ਵਿਦਿਆਰਥੀ ਹੁਣ ਨਤੀਜੇ ਐਲਾਨੇ ਜਾਣ ਤੋਂ ਤੁਰੰਤ ਬਾਅਦ ਡਿਜੀਲੌਕਰ ’ਤੇ ਸੀਆਈਐੱਸਸੀਈ ਵੱਲੋਂ ਜਾਰੀ ਕੀਤੇ ਗਏ ਆਪਣੇ ਵਿੱਦਿਅਕ ਦਸਤਾਵੇਜ਼ ਜਿਵੇਂ ਕਿ ਮਾਰਕਸ਼ੀਟ ਅਤੇ ਪ੍ਰਮਾਣ-ਪੱਤਰ ਬਿਨਾਂ ਕਿਸੇ ਰੁਕਾਵਟ ਦੇ ਹਾਸਿਲ ਕਰ ਸਕਦੇ ਹਨ। 

ਆਈਸੀਐੱਸਈ 2024 ਦੀ ਪ੍ਰੀਖਿਆ ਵਿੱਚ ਕੁਲ 99.47 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਵਿੱਚ ਲੜਕੀਆਂ ਨੇ ਲੜਕਿਆਂ ਨਾਲੋਂ (99.65 ਪ੍ਰਤੀਸ਼ਤ ਲੜਕੀਆਂ ਬਨਾਮ 99.31 ਪ੍ਰਤੀਸ਼ਤ ਲੜਕੇ) ਬਿਹਤਰ ਪ੍ਰਦਰਸ਼ਨ ਕੀਤਾ। ਆਈਐੱਸਸੀ ਪ੍ਰੀਖਿਆਵਾਂ 98.19 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ। ਇਨ੍ਹਾਂ ਵਿੱਚ ਵੀ ਲੜਕੀਆਂ ਨੇ ਲੜਕਿਆਂ ਦੇ ਮੁਕਾਬਲੇ (98.92 ਪ੍ਰਤੀਸ਼ਤ ਲੜਕੀਆਂ ਬਨਾਮ 97.53 ਪ੍ਰਤੀਸ਼ਤ ਲੜਕੇ) ਬਿਹਤਰ ਪ੍ਰਦਰਸ਼ਨ ਕੀਤਾ।

ਡਿਜੀਲੌਕਰ ਡਿਜੀਟਲ ਇੰਡੀਆ ਪਹਿਲ ਦੇ ਤਹਿਤ ਇੱਕ ਪ੍ਰਮੁੱਖ ਪਲੇਟਫ਼ਾਰਮ ਹੈ। ਇਸ ਨੇ ਬੋਰਡਾਂ, ਯੂਨੀਵਰਸਿਟੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਡਿਜੀਟਲ ਤੌਰ ’ਤੇ ਵਿੱਦਿਅਕ ਦਸਤਾਵੇਜ਼ ਜਾਰੀ ਕਰਨ ਅਤੇ ਉਨ੍ਹਾਂ ਤੱਕ ਪਹੁੰਚ ਬਣਾਉਣ ਲਈ ਇੱਕ ਸੁਰੱਖਿਅਤ, ਭਰੋਸੇਮੰਦ ਅਤੇ ਵਾਤਾਵਰਨ ਅਨੁਕੂਲ ਹੱਲ ਪ੍ਰਦਾਨ ਕਰ ਕੇ ਇਸ ਕ੍ਰਾਂਤੀਕਾਰੀ ਕਦਮ ਨੂੰ ਸਮਰੱਥ ਬਣਾਇਆ ਹੈ। 

 

ਮੁੱਖ ਗੱਲਾਂ :

  • ਪੂਰੇ ਭਾਰਤ ਅਤੇ ਵਿਦੇਸ਼ ਵਿੱਚ 2,42,328 ਵਿਦਿਆਰਥੀਆਂ ਨੇ ਆਈਸੀਐੱਸਈ ਦੀ ਪ੍ਰੀਖਿਆ ਪਾਸ ਕੀਤੀ ਉੱਥੇ 98,088 ਵਿਦਿਆਰਥੀਆਂ ਨੇ ਆਈਐੱਸਸੀ ਪਾਸ ਕੀਤੀ।  

  • ਮਾਰਕਸ਼ੀਟ, ਪ੍ਰਮਾਣ-ਪੱਤਰ ਨਤੀਜਾ ਐਲਾਨ ਹੁੰਦੇ ਹੀ ਡਿਜੀਟਲ ਫਾਰਮੈੱਟ ਵਿੱਚ ਡਿਜੀਲੌਕਰ 'ਤੇ ਉਪਲਬਧ ਹਨ।

  • ਵਿਦਿਆਰਥੀ ਕਿਸੇ ਵੀ ਸਮੇਂ, ਕਿਸੇ ਵੀ ਥਾਂ ’ਤੇ ਆਪਣੇ ਪ੍ਰਮਾਣਿਕ ਡਿਜੀਟਲ ਦਸਤਾਵੇਜ਼ ਪ੍ਰਾਪਤ ਕਰ ਸਕਦੇ ਹਨ।

ਸੀਆਈਐੱਸਸੀਈ ਦੇ ਮੁੱਖ ਐਗਜੈਕਟਿਵ ਅਤੇ  ਸਕੱਤਰ ਡਾ. ਜੋਸੇਫ ਇਮੈਨੁਅਲ ਨੇ ਐਲਾਨ ਕੀਤਾ ਕਿ ਪ੍ਰੀਖਿਆ ਦੇ ਨਤੀਜੇ ਹੁਣ ਡਿਜੀਲੌਕਰ ਅਤੇ ਸੀਆਈਐੱਸ ਸੀਈ ਦੀ ਵੈੱਬਸਾਈਟ ਰਾਹੀਂ ਰੀਅਲ-ਟਾਈਮ ਵਿੱਚ ਪਹੁੰਚਯੋਗ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਡਿਜੀਲੌਕਰ ਪਲੇਟਫ਼ਾਰਮ 'ਤੇ ਵਿੱਦਿਅਕ ਐਵਾਰਡਾਂ ਦੀ ਉਪਲਬਧਤਾ ਬਾਰੇ ਚਰਚਾ ਕੀਤੀ।

******************

 ਡੀਕੇ/ਡੀਕੇ/ਐੱਸਕੇਐੱਮ 



(Release ID: 2019948) Visitor Counter : 30