ਖਾਣ ਮੰਤਰਾਲਾ
azadi ka amrit mahotsav

ਮਾਇਨਿੰਗ ਸੈਕਟਰ ਨੇ ਵਿੱਤੀ ਵਰ੍ਹੇ 2023-24 ਵਿੱਚ ਰਿਕਾਰਡ ਉਤਪਾਦਨ ਦਰਜ ਕੀਤਾ


ਪ੍ਰਮੁੱਖ ਖਣਿਜਾਂ ਅਤੇ ਅਲੁਮੀਨੀਅਮ ਧਾਤੂ ਦੇ ਉਤਪਾਦਨ ਵਿੱਚ ਜ਼ਿਕਰਯੋਗ ਵਾਧਾ

Posted On: 03 MAY 2024 4:32PM by PIB Chandigarh

ਮਾਰਚ 2024 ਮਹੀਨੇ ਲਈ ਖਣਿਜ ਉਤਪਾਦਨ ਇੰਡੈਕਸ 156.1 ਸੀ, ਜੋ ਮਾਰਚ 2023 ਦੇ ਮਹੀਨੇ ਦੇ ਪੱਧਰ ਦੀ ਤੁਲਨਾ ਵਿੱਚ 1.2 ਪ੍ਰਤੀਸ਼ਤ ਅਧਿਕ ਹੈ। ਪੂਰੇ ਵਿੱਤੀ ਵਰ੍ਹੇ 2023-24 ਦੇ ਇੰਡੈਕਸ ਵਿੱਚ ਵਿੱਤੀ ਵਰ੍ਹੇ 2022-23 ਦੀ ਤੁਲਨਾ ਵਿੱਚ 7.5 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਮਾਰਚ 2024 ਦੌਰਾਨ ਕੁਝ ਗੈਰ-ਈਂਧਣ ਖਣਿਜਾਂ ਕੌਪਰ ਕੰਸੰਟ੍ਰੇਟ,  (ਗੋਲਡ)ਸੋਨਾ, ਮੈਂਗਨੀਜ਼ ਓਰ,  ਹੀਰਾ, ਗ੍ਰੇਫਾਇਟ, ਕਾਇਨਾਇਟ, ਸਿਲੀਮੇਨਾਇਟ, ਚੂਨਾ ਪੱਥਰ (ਲਾਇਮਸਟੋਨ), ਮੈਗਨੇਸਾਇਟ ਆਦਿ ਵਿੱਚ ਪਿਛਲੇ ਵਰ੍ਹੇ ਇਸੇ ਮਹੀਨੇ ਦੀ ਤੁਲਨਾ ਵਿੱਚ ਸਕਾਰਾਤਮਕ ਵਾਧਾ ਦੇਖਣ ਨੂੰ ਮਿਲਿਆ।

ਕੱਚਾ ਲੋਹਾ ਅਤੇ ਚੂਨਾ ਪੱਥਰ(ਲਾਇਮਸਟੋਨ) ਮਿਲ ਕੇ ਮੁੱਲ ਦੇ ਹਿਸਾਬ ਨਾਲ ਕੁੱਲ ਐੱਮਸੀਡੀਆਰ ਖਣਿਜ ਉਤਪਾਦਨ ਦਾ ਲਗਭਗ 80 ਪ੍ਰਤੀਸ਼ਤ ਹਿੱਸਾ ਬਣਾਉਂਦੇ ਹਨ। ਅਸਥਾਈ ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਇਨ੍ਹਾਂ ਪ੍ਰਮੁੱਖ ਖਣਿਜਾਂ ਦੇ ਉਤਪਾਦਨ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਉੱਚ ਵਾਧਾ ਦੇਖਿਆ ਗਿਆ ਹੈ। ਵਿੱਤੀ ਵਰ੍ਹੇ 2023-24 ਵਿੱਚ 277 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਕੱਚੇ ਲੋਹਾ ਦੇ ਉਤਪਾਦਨ ਨੇ 7.4 ਪ੍ਰਤੀਸ਼ਤ ਦੇ ਵਾਧੇ ਦੇ ਨਾਲ ਵਿੱਤੀ ਵਰ੍ਹੇ 2022-23 ਵਿੱਚ ਪ੍ਰਾਪਤ 258 ਐੱਮਐੱਮਟੀ ਦੇ ਉਤਪਾਦਨ ਰਿਕਾਰਡ ਨੂੰ ਤੋੜ ਦਿੱਤਾ ਹੈ। ਇਸੇ ਤਰ੍ਹਾਂ ਦਾ ਰੁਝਾਨ ਦਿਖਾਉਂਦੇ ਹੋਏ, ਚੂਨਾ ਪੱਥਰ (ਲਾਇਮਸਟੋਨ) ਉਤਪਾਦਨ ਨੇ ਵਿੱਤੀ ਵਰ੍ਹੇ 2022-23 ਵਿੱਚ ਪ੍ਰਾਪਤ 406.5 ਐੱਮਐੱਮਟੀ ਦੇ ਉਤਪਾਦਨ ਰਿਕਾਰਡ ਨੂੰ ਵੀ ਪਾਰ ਕਰ ਲਿਆ ਹੈ, ਜੋ ਵਿੱਤੀ ਵਰ੍ਹੇ 2023-24 ਵਿੱਚ 10.7 ਪ੍ਰਤੀਸ਼ਤ ਵਧ ਕੇ 450 ਐੱਮਐੱਮਟੀ ਹੋ ਗਿਆ ਹੈ।

ਨੌਨ-ਫੈਰਸ ਮੈਟਲ ਸੈਕਟਰ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਪ੍ਰਾਇਮਰੀ ਅਲੁਮੀਨੀਅਮ ਧਾਤੂ ਦੇ ਉਤਪਾਦਨ ਨੇ ਵਿੱਤੀ ਵਰ੍ਹੇ 2022-23 ਦੇ ਉਤਪਾਦਨ ਰਿਕਾਰਡ ਨੂੰ ਤੋੜ ਦਿੱਤਾ ਹੈ। ਪ੍ਰਾਇਮਰੀ ਅਲੁਮੀਨੀਅਮ ਉਤਪਾਦਨ 2.1 ਪ੍ਰਤੀਸ਼ਤ ਦੀ ਵਾਧਾ ਦਰ ਤੋਂ ਵਿੱਤੀ ਵਰ੍ਹੇ 2022-23 ਵਿੱਚ 40.73 ਲੱਖ ਟਨ (ਐੱਲਟੀ) ਤੋਂ ਵਧ ਕੇ ਵਿੱਤੀ ਵਰ੍ਹੇ 2023-24 ਦੇ ਦੌਰਾਨ 41.59 ਐੱਲਟੀ ਹੋ ਗਿਆ।

ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਅਲੁਮੀਨੀਅਮ ਉਤਪਾਦਕ, ਤੀਸਰਾ ਸਭ ਤੋਂ ਬੜਾ ਚੂਨਾ ਉਤਪਾਦਕ ਅਤੇ ਚੌਥਾ ਸਭ ਤੋਂ ਬੜਾ  ਕੱਚਾ ਲੋਹਾ ਉਤਪਾਦਕ ਹੈ। ਵਿੱਤੀ ਵਰ੍ਹੇ 2023-24 ਵਿੱਚ ਕੱਚਾ ਲੋਹਾ ਅਤੇ ਚੂਨਾ ਪੱਥਰ ਦੇ ਉਤਪਾਦਨ ਵਿੱਚ ਸਵਸਥ ਵਾਧਾ ਉਪਯੋਗਕਰਤਾ ਉਦਯੋਗਾਂ ਸਟੀਲ ਅਤੇ ਸੀਮਿੰਟ ਵਿੱਚ ਮਜ਼ਬੂਤ ਮੰਗ ਦੀ ਸਥਿਤੀ ਨੂੰ ਦਰਸਾਉਂਦੀ ਹੈ। ਅਲੁਮੀਨੀਅਮ ਵਿੱਚ ਉੱਚ ਵਾਧੇ ਦੇ ਨਾਲ, ਇਹ ਵਾਧੇ ਸਬੰਧੀ ਰੁਝਾਨ ਊਰਜਾ, ਬੁਨਿਆਦੀ ਢਾਂਚੇ, ਨਿਰਮਾਣ, ਆਟੋਮੇਟਿਵ ਅਤੇ ਮਸ਼ੀਨਰੀ ਜਿਹੇ ਉਪਯੋਗਕਰਤਾ ਖੇਤਰਾਂ ਵਿੱਚ ਮਜ਼ਬੂਤ ਆਰਥਿਕ ਗਤੀਵਿਧੀ ਵੱਲ ਸੰਕੇਤ ਕਰਦੇ ਹਨ।

 

****

ਬੀਵਾਈ/ਐੱਸਟੀ



(Release ID: 2019825) Visitor Counter : 41