ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) (IREDA) ਨੇ 16ਵੀਂ ਹਿਤਧਾਰਕਾਂ ਦੀ ਮੀਟਿੰਗ ਦਾ ਆਯੋਜਨ ਕੀਤਾ
ਸੀਐੱਮਡੀ ਨੇ ਕਾਰੋਬਾਰ ਕਰਨ ਦੀ ਸੌਖ ਅਤੇ ਡਿਜਿਟਾਇਜ਼ੇਸ਼ਨ ‘ਤੇ ਜ਼ੋਰ ਦਿੱਤਾ: ਕਰਜ਼ਦਾਰਾਂ ਨੇ ਨਵਰਤਨ ਦੀ ਸਥਿਤੀ ਅਤੇ ਰਿਣ ਦੀ ਸੁਚਾਰੂ ਪ੍ਰਕਿਰਿਆ ਦੇ ਲਈ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) (IREDA) ਦੀ ਪ੍ਰਸ਼ੰਸਾ ਕੀਤੀ
Posted On:
04 MAY 2024 7:40PM by PIB Chandigarh
ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਨੇ ਅੱਜ, 4 ਮਈ, 2024 ਨੂੰ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਆਪਣੀ 16ਵੀਂ ਹਿੱਤਧਾਰਕਾਂ ਦੀ ਗੱਲਬਾਤ ਮੀਟਿੰਗ ਦਾ ਆਯੋਜਨ ਕੀਤਾ। ਹਿਤਧਾਰਕਾਂ ਦੀ ਮੀਟਿੰਗ ਵਿੱਚ ਸੌਲਰ, ਵਿੰਡ, ਹਾਈਡਰੋ, ਬਾਇਓ ਐਨਰਜੀ ਅਤੇ ਨਵੀਆਂ ਅਤੇ ਉਭਰਦੀਆਂ ਟੈਕਨੋਲੋਜੀਆਂ ਸਮੇਤ ਅਖੁੱਟ ਊਰਜਾ ਖੇਤਰ ਵਿੱਚ ਫੈਲੇ ਕਾਰੋਬਾਰੀ ਭਾਗੀਦਾਰਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ। ਵਿਸ਼ੇਸ਼ ਤੌਰ ‘ਤੇ ਇਹ 16 ਵਿੱਚੋਂ ਦੂਸਰੀ ਮੀਟਿੰਗ ਵਿਅਕਤੀਗਤ ਤੌਰ ‘ਤੇ ਆਯੋਜਿਤ ਕੀਤੀ ਗਈ। ਇਸ ਵਿੱਚੋਂ 14 ਮੀਟਿੰਗ ਵਰਚੁਅਲੀ ਆਯੋਜਿਤ ਕੀਤੀਆਂ ਗਈਆਂ ਸਨ।
ਇਸ ਸਮਾਗਮ ਵਿੱਚ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੀ ਹਾਲੀਆ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ ਇੱਕ ਪ੍ਰਸਤੁਤੀ, ਜਿਸ ਵਿੱਚ ਵਿੱਤੀ ਵਰ੍ਹੇ 2023-24 ਵਿੱਚ ਇਸ ਦੇ ਇਤਿਹਾਸਿਕ ਵਾਰਸ਼ਿਕ ਪ੍ਰਦਰਸ਼ਨ ‘ਤੇ ਜ਼ੋਰ ਦਿੱਤਾ ਗਿਆ। ਚਰਚਾ ਵਿੱਚ ਅਖੁੱਟ ਊਰਜਾ ਵਿਕਾਸ ਲਈ ਕੀਤੀਆਂ ਗਈਆਂ ਪ੍ਰਮੁੱਖ ਪਹਿਲਾਂ, ਪਿਛਲੀਆਂ ਗੱਲਬਾਤ ਮੀਟਿੰਗਾਂ ਦੇ ਸੁਝਾਵਾਂ ਦੇ ਲਾਗੂਕਰਨ ਅਤੇ ਭਾਰਤ ਸਰਕਾਰ ਦੁਆਰਾ ਨਿਰਧਾਰਿਤ ਲਕਸ਼ਾਂ ਦੇ ਅਨੁਰੂਪ ਭਵਿੱਖ ਦੀਆਂ ਯੋਜਨਾਵਾਂ ਸ਼ਾਮਲ ਰਹੀਆਂ।
ਮੀਟਿੰਗ ਵਿੱਚ ਜ਼ਿਕਰਯੋਗ ਵਿੱਤੀ ਉਪਲਬਧੀਆਂ ਨੂੰ ਉਜਾਗਰ ਕੀਤਾ ਗਿਆ, ਜਿਸ ਵਿੱਚ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੀ ਟੀਅਰ-1 ਪੂੰਜੀ 31 ਮਾਰਚ, 2024 ਤੱਕ, 8,265.20 ਕਰੋੜ ਰੁਪਏ ਤੱਕ ਪਹੁੰਚ ਗਈ। ਇਹ ਕਾਫੀ ਪੂੰਜੀ ਅਧਾਰ ਪ੍ਰੋਜੈਕਟ ਫਾਈਨੈਂਸਿੰਗ ਵਿੱਚ ਵੱਡੇ ਨਿਵੇਸ਼ ਨੂੰ ਸਮਰੱਥ ਬਣਾਉਂਦਾ ਹੈ। ਕੰਪਨੀ ਸਿੰਗਲ ਕਰਜ਼ਦਾਰ ਨੂੰ 2,480 ਕਰੋੜ ਰੁਪਏ ਅਤੇ ਕਰਜ਼ਦਾਰਾਂ ਦੇ ਇੱਕ ਸਮੂਹ ਨੂੰ 4,133 ਕਰੋੜ ਰੁਪਏ ਤੱਕ ਦੀ ਫਾਈਨੈਂਸਿੰਗ ਦੇਣ ਵਿੱਚ ਸਮਰੱਥ ਹੈ। ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੀ ਨੈੱਟਵਰਥ ਵਿੱਚ ਵਿੱਤੀ ਵਰ੍ਹੇ 2020-21 ਵਿੱਚ 2,995 ਕਰੋੜ ਰੁਪਏ ਤੋਂ ਵਿੱਤੀ ਵਰ੍ਹੇ 2023-24 ਵਿੱਚ 8,559 ਕਰੋੜ ਰੁਪਏ ਦਾ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। ਇਹ ਇਸ ਦੀ ਵਿੱਤੀ ਤਾਕਤ ਅਤੇ ਸਥਿਰਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
ਕਰਜ਼ਦਾਰਾਂ ਨੇ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਨੂੰ ਉਸ ਦੀ ਰਿਣ ਮਨਜ਼ੂਰੀ ਦੀ ਸੁਚਾਰੂ ਪ੍ਰਕਿਰਿਆ ਅਤੇ ਫੇਸਲੇਸ ਲੈਣ-ਦੇਣ ਲਈ ਵਧਾਈ ਦਿੱਤੀ, ਜੋ ਕਾਰੋਬਾਰ ਕਰਨ ਵਿੱਚ ਸੁਗਮਤਾ (ਸੌਖ) ਦੀ ਸੁਵਿਧਾ ਲਈ ਏਜੰਸੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਹਿਤਧਾਰਕਾਂ ਨੇ ਹਾਲ ਹੀ ਵਿੱਚ “ਨਵਰਤਨ” ਦਾ ਦਰਜਾ ਹਾਸਲ ਕਰਨ ਅਤੇ ਕੇਵਲ 19 ਦਿਨਾਂ ਦੀ ਮਿਆਦ ਵਿੱਚ ਆਡਿਟ ਕੀਤੇ ਵਿੱਤੀ ਨਤੀਜੇ ਪ੍ਰਕਾਸ਼ਿਤ ਕਰਨ ਵਾਲੀ ਪਹਿਲੀ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨਬੀਐੱਫਸੀ) ਹੋਣ ਲਈ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੀ ਸ਼ਲਾਘਾ ਕੀਤੀ।
ਹਿਤਧਾਰਕਾਂ ਨੂੰ ਸੰਬੋਧਨ ਕਰਦੇ ਹੋਏ, ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਕਾਰੋਬਾਰ ਕਰਨ ਵਿੱਚ ਸੌਖ ਦੀ ਸੁਵਿਧਾ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਇਨਫ੍ਰਾਸਟ੍ਰਕਚਰ ਨੂੰ ਅਨੁਕੂਲਿਤ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਚੀਫ ਅਤੇ ਮੈਨੇਜਿੰਗ ਡਾਇਰੈਕਟਰ ਨੇ ਸਸਟੇਨੇਬਲ ਕਾਰਪੋਰੇਟ ਗਵਰਨੈਂਸ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਪ੍ਰਤੀ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।
ਉਨ੍ਹਾਂ ਨੇ ਖੇਤਰ ਦੀਆਂ ਜ਼ਰੂਰਤਾਂ ਦੇ ਅਨੁਰੂਪ ਵਿੱਤੀ ਉਤਪਾਦਾਂ ਨੂੰ ਤਿਆਰ ਕਰਨ ਦੇ ਪ੍ਰਤੀ ਕੰਪਨੀ ਦੇ ਸਮਰਪਣ ਅਤੇ ਹਿਤਧਾਰਕਾਂ ਦੀ ਪ੍ਰਤੀਕ੍ਰਿਆ ਦੇ ਅਧਾਰ ‘ਤੇ ਭਾਰਤ ਸਰਕਾਰ ਦੁਆਰਾ ਸੀਓਪੀ-26 ਵਿੱਚ ਦਰਸਾਏ ਗਏ ਦ੍ਰਿਸ਼ਟੀਕੋਣ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਨਵੇਂ ਉਤਪਾਦਾਂ ਨੂੰ ਪੇਸ਼ ਕਰਨ ਦੀ ਉਸ ਦੀ ਤਤਪਰਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦਾ ਲਕਸ਼ ਵਰ੍ਹੇ 2030 ਤੱਕ ਗੈਰ-ਜੀਵਾਸ਼ਮ ਸਰੋਤਾਂ ਤੋਂ 500 ਗੀਗਾਵਾਟ ਸਥਾਪਿਤ ਬਿਜਲੀ ਸਮਰੱਥਾ ਦੇ ਅਭਿਲਾਸ਼ੀ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਾ ਹੈ।
ਇਸ ਮੀਟਿੰਗ ਵਿੱਚ ਇੱਕ ਇੰਟਰਐਕਟਿਵ ਸੈਸ਼ਨ ਵੀ ਸੀ ਜਿੱਥੇ ਹਿਤਧਾਰਕਾਂ ਨੂੰ ਚੀਫ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਉਨ੍ਹਾਂ ਦੀ ਟੀਮ ਦੇ ਨਾਲ ਸਿੱਧੇ ਜੁੜਨ ਦਾ ਮੌਕਾ ਮਿਲਿਆ। ਡਾਇਰੈਕਟਰ (ਵਿੱਤ), ਡਾ. ਬਿਜੈ ਕੁਮਾਰ ਮੋਹੰਤੀ ਅਤੇ ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਿਡ (ਆਈਆਰਈਡੀਏ) ਦੇ ਹੋਰ ਸੀਨੀਅਰ ਅਧਿਕਾਰੀ ਵੀ ਗੱਲਬਾਤ ਵਿੱਚ ਸ਼ਾਮਲ ਹੋਏ।
ਇਸ ਸਮਾਗਮ ਦੇ ਸਭ ਤੋਂ ਯਾਦਗਾਰੀ ਹਿੱਸੇ ਵਿੱਚੋਂ ਇੱਕ ਹਾਸਯ ਕਵੀ ਸੰਮੇਲਨ ਸੀ, ਜਿੱਥੇ ਪ੍ਰਸਿੱਧ ਕਵੀ ਅਤੇ ਵਿਅੰਗਕਾਰ ਸ਼੍ਰੀ ਸੁਰੇਂਦਰ ਸ਼ਰਮਾ, ਸ਼੍ਰੀ ਵੇਦ ਪ੍ਰਕਾਸ਼ ਵੇਦ ਦੇ ਨਾਲ ਸ਼੍ਰੀਮਤੀ ਮਨੀਸ਼ਾ ਸ਼ੁਕਲਾ ਅਤੇ ਸ਼੍ਰੀ ਗੋਵਿੰਦ ਰਾਠੀ ਨੇ ਦਰਸ਼ਕਾਂ ਨੂੰ ਖੁਸ਼ੀ ਅਤੇ ਹਾਸੇ ਦੇ ਪਲ ਦਿੱਤੇ।
***************
ਪੀਆਈਬੀ ਦਿੱਲੀ/ਕ੍ਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ
(Release ID: 2019782)
Visitor Counter : 70