ਭਾਰਤ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ ਨੇ ਆਪਣਾ ਸਾਰਾ ਧਿਆਨ ਵੋਟਰਾਂ ਦੇ ਮਤਦਾਨ ਪ੍ਰਤੀਸ਼ਤ ਨੂੰ ਵਧਾਉਣ 'ਤੇ ਕੇਂਦਰਿਤ ਕੀਤਾ ਹੋਇਆ ਹੈ
ਕਮਿਸ਼ਨ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਜਾਗਰੂਕਤਾ ਅਤੇ ਸੁਵਿਧਾ ਸਬੰਧੀ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ
ਪਬਲਿਕ/ਪ੍ਰਾਈਵੇਟ ਸੰਸਥਾਵਾਂ, ਮਕਬੂਲ ਹਸਤੀਆਂ ਵੋਟਰ ਆਊਟਰੀਚ ਮੁਹਿੰਮਾਂ ਵਿੱਚ ਸ਼ਾਮਲ ਹਨ
ਭਾਰਤ ਦੇ ਮੌਸਮ ਵਿਭਾਗ ਦੀ ਰਿਪੋਰਟ ਦੇ ਅਨੁਸਾਰ ਫ਼ੇਜ਼ 3 ਲਈ ਆਮ ਵਰਗੇ ਮੌਸਮ ਦੀ ਭਵਿੱਖਬਾਣੀ: ਗਰਮ ਮੌਸਮ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਉਪਾਅ
Posted On:
03 MAY 2024 9:42PM by PIB Chandigarh
ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਦੋ ਪੜਾਵਾਂ ਵਿੱਚ ਮਤਦਾਨ ਵਿੱਚ ਮਾਮੂਲੀ ਗਿਰਾਵਟ ਨੂੰ ਦੂਰ ਕਰਨ ਲਈ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਆਪਣੀਆਂ ਪਹਿਲਕਦਮੀਆਂ ਤੇਜ਼ ਕਰ ਦਿੱਤੀਆਂ ਹਨ। ਹੁਣ ਤੱਕ ਪਹਿਲੇ ਫ਼ੇਜ਼ 'ਚ 66.14 ਫ਼ੀਸਦੀ ਅਤੇ ਦੂਜੇ ਫ਼ੇਜ਼ 'ਚ 66.71 ਫ਼ੀਸਦੀ ਵੋਟਿੰਗ ਹੋਈ ਹੈ, ਜੋ ਕਿ ਚੋਣ ਭਾਗੀਦਾਰੀ ਦੇ ਭਾਰਤੀ ਇਤਿਹਾਸ ਦੇ ਮੁਕਾਬਲੇ ਸਭ ਤੋਂ ਵਧੀਆ ਹੈ ਪਰ 2019 ਵਿੱਚ ਨਿਰਧਾਰਤ ਉੱਚ ਮਾਪਦੰਡਾਂ ਤੋਂ ਕਿਧਰੇ ਨਾ ਕਿਧਰੇ ਘੱਟ ਹੀ ਹੈ। ਭਾਰਤੀ ਚੋਣ ਕਮਿਸ਼ਨ ਨੇ ਆਪਣਾ ਸਾਰਾ ਧਿਆਨ ਵੋਟਰਾਂ ਦੀ ਮਤਦਾਨ ਪ੍ਰਤੀਸ਼ਤਤਾ ਨੂੰ ਵਧਾਉਣ 'ਤੇ ਕੇਂਦਰਿਤ ਕੀਤਾ ਹੈ।
ਚੋਣ ਕਮਿਸ਼ਨ ਅਗਲੇ ਪੰਜ ਪੜਾਵਾਂ ਵਿੱਚ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਹਰ ਸੰਭਵ ਗਤੀਵਿਧੀਆਂ ਕਰਨ ਲਈ ਵਚਨਬੱਧ ਹੈ। ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ, ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰ ਸ਼੍ਰੀ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਿੱਚ ਕਮਿਸ਼ਨ ਇਸ ਮਕਸਦ ਲਈ ਮੁੱਖ ਚੋਣ ਅਧਿਕਾਰੀਆਂ ਅਤੇ ਨਿਰਵਾਚਨ ਸਦਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੋਰ ਪਹਿਲਕਦਮੀਆਂ ਦੀ ਅਗਵਾਈ ਕਰ ਰਿਹਾ ਹੈ।
ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਦੀ ਵਿਅਕਤੀਗਤ ਤੌਰ 'ਤੇ ਅਗਵਾਈ ਕੀਤੀ ਗਈ ਸਵੀਪ (ਐੱਸਵੀਈਈਪੀ) ਮੁਹਿੰਮਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਮੁੱਖ ਵਿਭਾਗਾਂ, ਕਾਰਪੋਰੇਟਾਂ, ਮਸ਼ਹੂਰ ਹਸਤੀਆਂ ਅਤੇ ਸੰਸਥਾਵਾਂ ਵੱਲੋਂ ਮੁਫ਼ਤ ਸਹਿਯੋਗ ਹੈ। ਪਿਛਲੇ ਇੱਕ ਸਾਲ ਦੌਰਾਨ ਕਮਿਸ਼ਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਦੇ ਤਿੰਨ ਹਿੱਸਿਆਂ: ਸੂਚਨਾ, ਪ੍ਰੇਰਨਾ ਅਤੇ ਸਹੂਲਤ ਦੇ ਨਾਲ ਆਪਣੇ ਫਲੈਗਸ਼ਿਪ ਪ੍ਰੋਗਰਾਮ ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ (ਐੱਸਵੀਈਈਪੀ) ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕੀਤਾ ਹੈ। ਰਾਜਾਂ ਅਤੇ ਜ਼ਿਲ੍ਹਿਆਂ ਨੇ ਘੱਟ ਵੋਟਰ ਮਤਦਾਨ ਵਾਲੇ ਹਲਕਿਆਂ ਨੂੰ ਟਾਰਗਿਟ ਕਰ ਕੇ ਟਰਨ ਆਊਟ ਇੰਪਲੀਮੈਂਟੇਸ਼ਨ (ਟੀਆਈਪੀ) ਯੋਜਨਾ ਦੇ ਤਹਿਤ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕਈ ਸਥਾਨਕ ਵਿਸ਼ੇਸ਼ ਗਤੀਵਿਧੀਆਂ ਕੀਤੀਆਂ ਹਨ। ਹਾਲ ਹੀ ਦੇ ਹਫ਼ਤਿਆਂ ਵਿੱਚ ਦੇਸ਼ ਭਰ ਵਿੱਚ ਚਲਾਈਆਂ ਗਈਆਂ ਕੁਝ ਜਨ ਮੁਹਿੰਮਾਂ ਦੇ ਵੇਰਵੇ ਅਨੁਬੰਧ-ਏ ਵਿੱਚ ਸ਼ਾਮਲ ਕੀਤੇ ਗਏ ਹਨ।
ਕਮਿਸ਼ਨ ਵੋਟਿੰਗ ਪ੍ਰਕਿਰਿਆ ਦੇ ਦੂਜੇ ਪੜਾਅ ਵਿੱਚ ਕੁਝ ਮਹਾਨਗਰਾਂ ਵਿੱਚ ਵੋਟਿੰਗ ਪ੍ਰਤੀਸ਼ਤ ਦੇ ਪੱਧਰ ਤੋਂ ਨਿਰਾਸ਼ ਹੈ, ਜੋ ਕਿ ਭਾਰਤ ਦੇ ਉੱਚ-ਤਕਨੀਕੀ ਸ਼ਹਿਰਾਂ ਵਿੱਚ ਬਹੁਤ ਜ਼ਿਆਦਾ ਉਦਾਸੀਨਤਾ ਦਾ ਸੰਕੇਤ ਹੈ, ਐੱਨਸੀਆਰ ਦੇ ਸ਼ਹਿਰਾਂ ਨੇ ਕੋਈ ਬਿਹਤਰ ਪ੍ਰਦਰਸ਼ਨ ਨਹੀਂ ਕੀਤਾ ਹੈ। ਭਾਰਤ ਦੇ ਚੋਣ ਕਮਿਸ਼ਨ ਨੇ ਸ਼ਹਿਰੀ ਉਦਾਸੀਨਤਾ ਵਿਰੁੱਧ ਰਣਨੀਤੀ 'ਤੇ ਪ੍ਰਭਾਵੀ ਢੰਗ ਨਾਲ ਕੰਮ ਕਰਨ ਲਈ ਪਿਛਲੇ ਮਹੀਨੇ ਦਿੱਲੀ ਵਿੱਚ ਕਈ ਮਹਾਨਗਰਾਂ ਦੇ ਕਮਿਸ਼ਨਰਾਂ ਨੂੰ ਇਕੱਠਾ ਕੀਤਾ ਸੀ। ਇੱਕ ਵਿਸ਼ੇਸ਼ ਕਾਰਜ ਯੋਜਨਾ ਉਲੀਕੀ ਗਈ ਹੈ। ਕਮਿਸ਼ਨ ਨੂੰ ਉਮੀਦ ਹੈ ਕਿ ਅਗਲੇ ਪੜਾਵਾਂ ਵਿੱਚ ਸ਼ਹਿਰੀ ਪੋਲਿੰਗ ਸਟੇਸ਼ਨਾਂ ਵਿੱਚ ਵੋਟ ਪਾਉਣ ਪ੍ਰਤੀ ਵੋਟਰਾਂ ਦੀ ਰੁਚੀ ਕਾਫੀ ਵਧੇਗੀ। ਕਮਿਸ਼ਨ ਸਬੰਧਿਤ ਸ਼ਹਿਰਾਂ ਦੇ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਬਣਾਏਗਾ।
ਫ਼ੇਜ਼ 1 ਵਿੱਚ ਮਤਦਾਨ ਵਿੱਚ ਗਿਰਾਵਟ ਤੋਂ ਬਾਅਦ ਕਮਿਸ਼ਨ ਨੇ ਮਹਾਰਾਸ਼ਟਰ, ਬਿਹਾਰ, ਯੂਪੀ ਅਤੇ ਰਾਜਸਥਾਨ ਅਤੇ ਕਰਨਾਟਕ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ (ਸੀਈਓਜ਼) ਨੂੰ ਵੋਟਰ ਮਤਦਾਨ ਨੂੰ ਵਧਾਉਣ ਲਈ ਵਾਧੂ ਯੋਜਨਾਵਾਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਕਮਿਸ਼ਨ ਨੇ ਮਤਦਾਨ ਪ੍ਰਤੀਸ਼ਤ ਨੂੰ ਵਧਾਉਣ ਦੇ ਤਰੀਕਿਆਂ ਦੀ ਪਛਾਣ ਕਰਨ ਲਈ ਤੀਜੇ ਅਤੇ ਚੌਥੇ ਪੜਾਅ ਵਿੱਚ ਘੱਟ ਮਤਦਾਨ ਵਾਲੇ ਜ਼ਿਲ੍ਹਿਆਂ (2019 ਦੇ ਅੰਕੜਿਆਂ ਦੇ ਆਧਾਰ 'ਤੇ) ਦੇ ਜ਼ਿਲ੍ਹਾ ਚੋਣ ਅਫ਼ਸਰਾਂ (ਡੀਈਓਜ਼) ਨਾਲ ਵੱਖਰੇ ਤੌਰ 'ਤੇ ਗੱਲਬਾਤ ਵੀ ਕੀਤੀ।
ਭਾਰਤ ਦੇ ਚੋਣ ਕਮਿਸ਼ਨ ਨੇ ਪਹਿਲਾਂ ਹੀ ਭਾਰਤ ਦੇ ਮੌਸਮ ਵਿਭਾਗ, ਸਿਹਤ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਦੇ ਚੋਟੀ ਦੇ ਮਾਹਿਰਾਂ ਨਾਲ ਚੋਣ ਪ੍ਰਕਿਰਿਆ, ਖ਼ਾਸ ਕਰਕੇ ਤੀਜੇ ਪੜਾਅ ਦੌਰਾਨ ਵੋਟਰਾਂ ਦੀ ਗਿਣਤੀ 'ਤੇ ਤੀਬਰ ਗਰਮੀ ਦੇ ਮੌਸਮ ਦੇ ਪ੍ਰਭਾਵ 'ਤੇ ਵਿਚਾਰ ਕਰਨ ਲਈ ਇੱਕ ਮੀਟਿੰਗ ਕੀਤੀ ਹੈ। ਭਾਰਤ ਦੇ ਮੌਸਮ ਵਿਭਾਗ ਵੱਲੋਂ ਪ੍ਰਦਾਨ ਕੀਤੇ ਗਏ ਅਨੁਭਵੀ ਸਬੂਤਾਂ ਦੇ ਅਨੁਸਾਰ 7 ਮਈ, 2024 ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਤੀਜੇ ਪੜਾਅ ਲਈ ਗਰਮੀ ਨੂੰ ਲੈ ਕੇ ਕੋਈ ਵੱਡੀ ਚਿੰਤਾ ਨਹੀਂ ਹੈ। ਤੀਜੇ ਪੜਾਅ ਦੀ ਵੋਟਿੰਗ ਲਈ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਸਮ ਦੇ ਹਾਲਾਤ ਆਮ ਵਰਗੇ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਗਰਮੀਆਂ ਦੇ ਮੌਸਮ ਦੌਰਾਨ ਵੋਟਰਾਂ ਨੂੰ ਸਭ ਤੋਂ ਵਧੀਆ ਸੰਭਾਵਿਤ ਸੁਵਿਧਾਵਾਂ ਮਿਲਣ ਨੂੰ ਯਕੀਨੀ ਬਣਾਉਣ ਲਈ ਇੱਕ ਵਿਸਤ੍ਰਿਤ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕਮਿਸ਼ਨ ਵੋਟਿੰਗ ਦੇ ਹਰੇਕ ਪੜਾਅ ਤੋਂ ਬਾਅਦ ਵੋਟ ਪ੍ਰਤੀਸ਼ਤਤਾ ਦੇ ਅੰਕੜਿਆਂ ਨੂੰ ਸਮੇਂ ਸਿਰ ਜਾਰੀ ਕਰਨ ਨੂੰ ਬਹੁਤ ਮਹੱਤਵ ਦਿੰਦਾ ਹੈ। ਈਸੀਆਈ ਦੇ ਕੰਮ-ਕਾਜ ਵਿੱਚ ਖੁਲਾਸਾ ਅਤੇ ਪਾਰਦਰਸ਼ਤਾ ਮਹੱਤਵਪੂਰਨ ਹੈ। ਵਿਧਾਨਕ ਲੋੜਾਂ ਅਨੁਸਾਰ ਹਰੇਕ ਪੋਲਿੰਗ ਸਟੇਸ਼ਨ 'ਤੇ ਪਹੁੰਚਣ ਵਾਲੇ ਵੋਟਰਾਂ ਦੀ ਗਿਣਤੀ ਫਾਰਮ 17ਸੀ ਵਿੱਚ ਦਰਜ ਕੀਤੀ ਜਾਵੇਗੀ। ਪਾਰਦਰਸ਼ਤਾ ਦੇ ਇੱਕ ਮਜ਼ਬੂਤ ਉਪਾਅ ਦੇ ਤੌਰ 'ਤੇ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਸਾਰੇ ਮੌਜੂਦ ਪੋਲਿੰਗ ਏਜੰਟਾਂ ਵੱਲੋਂ ਸਹੀ ਢੰਗ ਨਾਲ ਹਸਤਾਖ਼ਰ ਕੀਤੀਆਂ ਗਈਆਂ ਫਾਰਮ 17ਸੀ ਦੀਆਂ ਕਾਪੀਆਂ, ਸਾਰੇ ਮੌਜੂਦ ਪੋਲਿੰਗ ਏਜੰਟਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਸਿਰਫ ਇੱਕ ਹਲਕੇ ਦੀ ਗੱਲ ਹੀ ਛੱਡੋ, ਇੱਥੋਂ ਤੱਕ ਕਿ ਪੋਲ ਹੋਈਆਂ ਵੋਟਾਂ ਦੀ ਅਸਲ ਗਿਣਤੀ ਦਾ ਬੂਥ-ਵਾਈਜ਼ ਅੰਕੜਾ ਵੀ ਉਮੀਦਵਾਰਾਂ ਕੋਲ ਉਪਲਬਧ ਹੈ, ਜੋ ਕਿ ਇੱਕ ਵਿਧਾਨਕ ਲੋੜ ਹੈ।
ਹੋਰ ਹਿਤਧਾਰਕਾਂ ਅਤੇ ਮੀਡੀਆ ਲਈ ਇੱਕ ਖੁਲਾਸੇ ਦੀ ਪਹਿਲਕਦਮੀ ਵਜੋਂ, ਰਾਜ/ਪੀਸੀ/ਏਸੀ ਅਨੁਸਾਰ ਅਸਥਾਈ ਮਤਦਾਨ ਡੇਟਾ ਈਸੀਆਈ ਵੋਟਰ ਟਰਨਆਉਟ ਐਪ ਰਾਹੀਂ ਉਪਲਬਧ ਕਰਵਾਇਆ ਜਾਂਦਾ ਹੈ ਜੋ ਨਿਯਮਿਤ ਤੌਰ 'ਤੇ ਅਪਡੇਟ ਕੀਤਾ ਜਾਂਦਾ ਹੈ। ਕਮਿਸ਼ਨ ਵੋਟਰ ਮਤਦਾਨ ਦੇ ਅੰਕੜੇ ਸਮੇਂ ਸਿਰ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਆਉਣ ਵਾਲੇ ਪੜਾਵਾਂ ਵਿੱਚ ਮੀਡੀਆ ਅਤੇ ਹੋਰ ਹਿਤਧਾਰਕਾਂ ਲਈ ਉਪਯੋਗੀ ਹੈ।
ਅਨੁਬੰਧ ਏ
ਵਰਤਮਾਨ ਲੋਕ ਸਭਾ ਚੋਣਾਂ 2024 ਵਿੱਚ ਭਾਰਤੀ ਚੋਣ ਕਮਿਸ਼ਨ ਨੇ ਆਮ ਚੋਣਾਂ 2024 ਵਿੱਚ ਭਾਗੀਦਾਰੀ ਨੂੰ ਵਧਾਉਣ ਲਈ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਵੋਟਰ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ ਸ਼ੁਰੂ ਕੀਤੀ ਹੈ। ਇਸ ਟਾਰਗੇਟ ਆਊਟਰੀਚ ਪਹਿਲਕਦਮੀ ਦੇ ਹਿੱਸੇ ਵਜੋਂ ਵੱਖ-ਵੱਖ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਸੰਸਥਾਵਾਂ ਨੇ ਕਮਿਸ਼ਨ ਨਾਲ ਪ੍ਰੋ-ਬੋਨੋ ਅਧਾਰ 'ਤੇ ਸਹਿਯੋਗ ਕੀਤਾ ਹੈ। ਮਸ਼ਹੂਰ ਹਸਤੀਆਂ ਦੇ ਨਾਲ ਭੁਗਤਾਨ ਕੀਤੇ ਇਸ਼ਤਿਹਾਰਾਂ, ਸਮਰਥਨ ਅਤੇ ਸਾਂਝੇਦਾਰੀ ਦੇ ਇੱਕ ਨਿਰਣਾਇਕ ਮਿਸ਼ਰਣ ਨੇ ਇਸ ਪਹਿਲਕਦਮੀ ਨੂੰ ਅੱਗੇ ਵਧਾਇਆ ਹੈ।
ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਨੌਜਵਾਨਾਂ ਨੂੰ ਵੋਟ ਪਾਉਣ ਅਤੇ ਚੋਣ ਦੂਤ ਬਣਨ ਦੇ ਸੱਦੇ ਤੋਂ ਪ੍ਰੇਰਨਾ ਲੈਂਦਿਆਂ, ਭਾਰਤੀ ਚੋਣ ਕਮਿਸ਼ਨ ਦੇ ਸੋਸ਼ਲ ਮੀਡੀਆ ਸੈੱਲ ਨੇ ਇੱਕ ਸੋਸ਼ਲ ਮੀਡੀਆ ਮੁਹਿੰਮ "ਆਈ ਐੱਮ ਇਲੈਕਸ਼ਨ ਅੰਬੈਸਡਰ" ਸ਼ੁਰੂ ਕੀਤੀ ਹੈ। ਸਮੱਗਰੀ ਸਿਰਜਣਹਾਰ, ਪ੍ਰਭਾਵਕ ਅਤੇ ਮਸ਼ਹੂਰ ਹਸਤੀਆਂ ਸਮੇਤ ਸੋਸ਼ਲ ਮੀਡੀਆ 'ਤੇ ਕੋਈ ਵੀ ਵਿਅਕਤੀ ਇਸ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰਚਨਾਤਮਕ ਰੀਲਾਂ ਅਤੇ ਮੀਮਜ਼ ਨੂੰ ਸਾਂਝਾ ਕਰ ਸਕਦਾ ਹੈ। ਪ੍ਰਸਿੱਧ ਪ੍ਰਭਾਵਕ ਅਤੇ ਵਿਅਕਤੀਗਤ ਸਮੱਗਰੀ ਸਿਰਜਣਹਾਰ ਪਹਿਲਾਂ ਹੀ ਆਪਣੀ ਰਚਨਾਤਮਕਤਾ ਨਾਲ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ। ਉਪਭੋਗਤਾ ਆਪਣੀ ਰਚਨਾਤਮਕਤਾ ਅਤੇ ਸਮੱਗਰੀ ਨੂੰ #MainBhiElectionAmbassador ਹੈਸ਼ਟੈਗ ਨਾਲ ਸਾਂਝਾ ਕਰ ਸਕਦੇ ਹਨ। ਚੰਗੀਆਂ ਐਂਟਰੀਆਂ ਈਸੀਆਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਦਿਖਾਈਆਂ ਜਾਣਗੀਆਂ।
ਕਮਿਸ਼ਨ ਵੋਟਰ ਜਾਗਰੂਕਤਾ ਅਤੇ ਵਧੀ ਹੋਈ ਭਾਗੀਦਾਰੀ ਲਈ ਵੱਖ-ਵੱਖ ਭਾਈਵਾਲਾਂ ਅਤੇ ਸਹਿਯੋਗੀਆਂ ਦਾ ਉਨ੍ਹਾਂ ਦੀਆਂ ਪਹਿਲਕਦਮੀਆਂ ਅਤੇ ਯਤਨਾਂ ਲਈ ਧੰਨਵਾਦ ਕਰਦਾ ਹੈ। ਕੁਝ ਪਹਿਲਕਦਮੀਆਂ ਇਸ ਤਰ੍ਹਾਂ ਹਨ:
-
ਬੀਸੀਸੀਆਈ ਦੇ ਸਹਿਯੋਗ ਨਾਲ ਆਈਪੀਐੱਲ 2024 ਦੌਰਾਨ ਵੱਖ-ਵੱਖ ਸਟੇਡੀਅਮਾਂ ਵਿੱਚ ਵੋਟਰ ਜਾਗਰੂਕਤਾ ਸੰਦੇਸ਼ ਅਤੇ ਗੀਤ ਚਲਾਏ ਜਾ ਰਹੇ ਹਨ। ਸਟੈਂਡੀਜ਼ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਕ੍ਰਿਕਟ ਕੁਮੈਂਟਰੀ ਦੇ ਨਾਲ ਜੋੜਿਆ ਜਾ ਰਿਹਾ ਹੈ। 10 ਆਈਪੀਐੱਲ ਟੀਮਾਂ ਦੇ ਕ੍ਰਿਕਟਰਾਂ ਨੇ ਵੋਟਰਾਂ ਨੂੰ ਰਿਕਾਰਡ ਕੀਤੇ ਵੋਟਰ ਜਾਗਰੂਕਤਾ ਸੰਦੇਸ਼ਾਂ ਨਾਲ ਲੋਕ ਸਭਾ ਚੋਣਾਂ 2024 ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ, ਜੋ ਕਿ ਈਸੀਆਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਾਂਝਾ ਕੀਤਾ ਜਾ ਰਿਹਾ ਹੈ। ਕ੍ਰਿਕੇਟ ਦਿੱਗਜ ਅਤੇ ਈਸੀਆਈ ਦੇ ਰਾਸ਼ਟਰੀ ਆਈਕਾਨ ਸਚਿਨ ਤੇਂਦੁਲਕਰ ਵੱਲੋਂ ਇੱਕ ਪੂਰਵ-ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿੱਚ ਵੱਖ-ਵੱਖ ਆਈਪੀਐੱਲ ਸਥਾਨਾਂ 'ਤੇ ਵੋਟਰ ਸਹੁੰ ਚੁਕਾਈ ਜਾ ਰਹੀ ਹੈ।
-
ਆਮ ਚੋਣਾਂ ਬਾਰੇ ਵੋਟਰਾਂ ਨੂੰ ਸੂਚਿਤ ਕਰਨ ਅਤੇ ਜਾਗਰੂਕ ਕਰਨ ਅਤੇ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਭਾਰਤ ਦੇ ਸਾਰੇ ਫੇਸਬੁੱਕ ਉਪਭੋਗਤਾਵਾਂ ਨੂੰ ਇੱਕ ਵੋਟਿੰਗ ਡੇਅ ਅਲਰਟ ਭੇਜਿਆ ਗਿਆ ਹੈ।
-
ਡਾਕਘਰਾਂ ਅਤੇ ਬੈਂਕਿੰਗ ਸੰਸਥਾਵਾਂ ਦੇ ਵਿਸ਼ਾਲ ਨੈੱਟਵਰਕ ਦੀ ਵਰਤੋਂ ਈਸੀਆਈ ਵੱਲੋਂ ਦੇਸ਼ ਭਰ ਵਿੱਚ ਵਿਆਪਕ ਅਤੇ ਵਿਭਿੰਨ ਦਰਸ਼ਕਾਂ ਤੱਕ ਪਹੁੰਚਣ ਲਈ ਕੀਤੀ ਜਾ ਰਹੀ ਹੈ।
ੳ) ਡਾਕ ਵਿਭਾਗ ਕੋਲ 1.6 ਲੱਖ ਤੋਂ ਵੱਧ ਡਾਕਘਰ ਅਤੇ 1000 ਏਟੀਐੱਮ ਅਤੇ 1000 ਡਿਜੀਟਲ ਸਕਰੀਨਾਂ ਹਨ।
ਅ)ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੀਆਂ ਬੈਂਕਿੰਗ ਸੰਸਥਾਵਾਂ ਵਿੱਚ 1.63 ਲੱਖ ਤੋਂ ਵੱਧ ਬੈਂਕ ਸ਼ਾਖ਼ਾਵਾਂ ਅਤੇ 2.2 ਲੱਖ ਏਟੀਐੱਮ ਹਨ।
-
ਰੇਲ ਮੰਤਰਾਲੇ ਦੇ ਸਹਿਯੋਗ ਨਾਲ ਸੰਸਦੀ ਚੋਣ ਮੁਹਿੰਮ ਦੇ ਲੋਗੋ "ਚੁਨਾਵ ਕਾ ਪਰਵ, ਦੇਸ਼ ਕਾ ਗਰਵ" ਨੂੰ ਆਈਆਰਸੀਟੀਸੀ ਪੋਰਟਲ ਨਾਲ ਜੋੜਿਆ ਗਿਆ ਹੈ ਅਤੇ ਟਿਕਟਾਂ, ਸਵੀਪ ਰਚਨਾਵਾਂ ਰੇਲਵੇ ਸਟੇਸ਼ਨਾਂ 'ਤੇ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ ਅਤੇ ਰੇਲਵੇ ਸਟੇਸ਼ਨਾਂ ਦੀਆਂ ਘੋਸ਼ਣਾਵਾਂ ਵਿੱਚ ਵੋਟਰ ਜਾਗਰੂਕਤਾ ਸੰਦੇਸ਼ ਸ਼ਾਮਲ ਹਨ। ਲੋਗੋ ਸਟਿੱਕਰਾਂ ਦੀ ਵਰਤੋਂ ਕੋਚਾਂ ਵਿੱਚ ਵੀ ਕੀਤੀ ਜਾ ਰਹੀ ਹੈ।
-
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਲਗਭਗ 16,000 ਰਿਟੇਲ ਪੈਟਰੋਲ ਪੰਪਾਂ 'ਤੇ ਵੋਟਰ ਜਾਗਰੂਕਤਾ ਲਈ ਹੋਰਡਿੰਗ ਲਗਾਏ ਗਏ ਹਨ।
-
ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਏਅਰਲਾਈਨਾਂ ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਇੱਕ ਅਪੀਲ ਸੰਦੇਸ਼ ਦੇ ਨਾਲ ਇੱਕ ਇਨਫਲਾਈਟ ਘੋਸ਼ਣਾ ਕਰ ਰਹੀਆਂ ਹਨ। ਵੋਟਰ ਗਾਈਡਾਂ ਨੂੰ ਏਅਰਕ੍ਰਾਫਟ ਸੀਟ ਦੀਆਂ ਜੇਬਾਂ ਵਿੱਚ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਹਵਾਈ ਅੱਡੇ ਵੋਟਰ ਜਾਗਰੂਕਤਾ ਸੰਦੇਸ਼ ਪ੍ਰਦਰਸ਼ਿਤ ਕਰਨ ਲਈ ਥਾਂ ਪ੍ਰਦਾਨ ਕਰ ਰਹੇ ਹਨ। ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਹੈਦਰਾਬਾਦ, ਅਹਿਮਦਾਬਾਦ, ਲਖਨਊ, ਪਟਨਾ, ਚੰਡੀਗੜ੍ਹ ਆਦਿ ਦੇ 10 ਵੱਡੇ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਸੈਲਫੀ ਪੁਆਇੰਟ ਬਣਾਏ ਗਏ ਹਨ।
-
ਲੋਕ ਸੇਵਾ ਜਾਗਰੂਕਤਾ (ਪੀਐੱਸਏ) ਫ਼ਿਲਮ ਦੇ ਹਿੱਸੇ ਵਜੋਂ ਦੇਸ਼ ਭਰ ਦੇ ਸਿਨੇਮਾ ਘਰਾਂ ਵਿੱਚ ਨਿਯਮਿਤ ਅੰਤਰਾਲਾਂ 'ਤੇ ਈਸੀਆਈ ਵੋਟਰ ਜਾਗਰੂਕਤਾ ਫ਼ਿਲਮਾਂ ਅਤੇ ਈਸੀਆਈ ਗੀਤ ‘ਮੈਂ ਭਾਰਤ ਹੂੰ, ਹਮ ਭਾਰਤ ਕੇ ਵੋਟਰ ਹੈਂ’ ਚਲਾਏ ਜਾ ਰਹੇ ਹਨ।
-
ਅਮੁਲ ਅਤੇ ਮਦਰ ਡੇਅਰੀ ਨੇ 'ਚੁਨਾਵ ਕਾ ਪਰਵ, ਦੇਸ਼ ਕਾ ਗਰਵ' ਸੰਦੇਸ਼ ਦੇ ਨਾਲ ਆਪਣੇ ਦੁੱਧ ਦੇ ਪਾਊਚਾਂ ਦੀ ਬ੍ਰਾਂਡਿੰਗ ਸ਼ੁਰੂ ਕੀਤੀ ਹੈ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਵੋਟਰਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਅਮੁਲ ਅਖ਼ਬਾਰਾਂ ਵਿੱਚ ਅਮੁਲ ਗਰਲ ਟੌਪੀਕਲ ਇਸ਼ਤਿਹਾਰ ਰਾਹੀਂ ਆਪਣੇ ਵਿਲੱਖਣ ਸੰਦੇਸ਼ਾਂ ਨਾਲ ਵੋਟਰਾਂ ਨੂੰ ਉਤਸ਼ਾਹਿਤ ਵੀ ਕਰ ਰਿਹਾ ਹੈ।
-
ਸੰਸਦ ਟੀਵੀ ਮੁਸ਼ਕਲ ਖੇਤਰਾਂ ਵਿੱਚ ਚੋਣ ਮਸ਼ੀਨਰੀ ਰਾਹੀਂ ਦੇਸ਼ ਦੇ ਦੂਰ-ਦੁਰਾਡੇ ਦੇ ਕੋਨਿਆਂ ਵਿੱਚ ਸਥਾਪਿਤ ਕੀਤੇ ਵਿਲੱਖਣ ਪੋਲਿੰਗ ਸਟੇਸ਼ਨਾਂ 'ਤੇ ਛੋਟੀਆਂ ਫ਼ਿਲਮਾਂ ਬਣਾ ਰਿਹਾ ਹੈ, ਜੋ ਆਖ਼ਰੀ ਸਿਰੇ ਦੀ ਵੋਟਿੰਗ ਨੂੰ ਯਕੀਨੀ ਬਣਾਉਣ ਵਿੱਚ ਚੁਣੌਤੀਆਂ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ।
-
ਭਾਰਤ ਸੰਚਾਰ ਨਿਗਮ ਲਿਮਿਟਿਡ, ਭਾਰਤੀ ਏਅਰਟੈੱਲ ਲਿਮਟਿਡ, ਜੀਓ ਟੈਲੀਕਮਿਊਨੀਕੇਸ਼ਨ, ਵੋਡਾਫੋਨ-ਆਈਡੀਆ ਲਿਮਟਿਡ ਜਿਹੇ ਦੂਰ-ਸੰਚਾਰ ਅਪਰੇਟਰ ਵੀ ਦੇਸ਼ ਭਰ ਵਿੱਚ ਚੰਗੀ ਤਰ੍ਹਾਂ ਨਾਲ ਜੁੜੇ ਮੋਬਾਈਲ ਨੈੱਟਵਰਕਾਂ ਰਾਹੀਂ ਐੱਸਐੱਮਐੱਸ ਭੇਜ ਕੇ ਵੋਟਰ ਜਾਗਰੂਕਤਾ ਗਤੀਵਿਧੀਆਂ ਵਿੱਚ ਯੋਗਦਾਨ ਪਾ ਰਹੇ ਹਨ।
-
ਮਿਊਜ਼ਿਕ ਐਪ ਸਪੋਟੀਫਾਈ ਅਤੇ ਬਾਈਕ ਐਪ ਰੈਪੀਡੋ ਨੂੰ ਆਪਣੇ ਪਲੇਟਫ਼ਾਰਮਾਂ ਅਤੇ ਚੈਨਲਾਂ ਵਿੱਚ ਵੋਟਰ ਜਾਗਰੂਕਤਾ ਸੰਦੇਸ਼ਾਂ ਲਈ ਔਨਬੋਰਡ ਕੀਤਾ ਗਿਆ ਹੈ, ਜਿਸ ਵਿੱਚ ਸਪੋਟੀਫਾਈ ਨੇ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਇੱਕ "ਚੋਣ ਪਲੇਲਿਸਟ" ਬਣਾਈ ਹੈ ਅਤੇ ਰੈਪੀਡੋ ਵੋਟਰਾਂ ਨੂੰ ਵੋਟਿੰਗ ਲਈ ਇੱਕ ਮੁਫ਼ਤ ਰਾਈਡ ਦੇ ਨਾਲ ਉਤਸ਼ਾਹਿਤ ਕਰ ਰਿਹਾ ਹੈ।
-
ਜ਼ੋਮੈਟੋ ਅਤੇ ਸਵਿਗੀ ਜਿਹੇ ਫੂਡ ਡਿਲੀਵਰੀ ਪਲੇਟਫਾਰਮਾਂ ਨੇ ਵੋਟਰ ਜਾਗਰੂਕਤਾ ਸੰਦੇਸ਼ਾਂ ਨੂੰ ਆਪਣੀ ਵਿਲੱਖਣ ਸ਼ੈਲੀ ਵਿੱਚ ਪ੍ਰਸਾਰਿਤ ਕਰਨ ਲਈ ਈਸੀਆਈ ਨਾਲ ਭਾਈਵਾਲੀ ਕੀਤੀ ਹੈ।
-
"ਚੁਨਾਵ ਦਾ ਪਰਵ, ਦੇਸ਼ ਦਾ ਗਰਵ" ਥੀਮ ਦੇ ਨਾਲ ਇੱਕ ਵਿਆਪਕ 360-ਡਿਗਰੀ ਮਲਟੀਮੀਡੀਆ ਮੁਹਿੰਮ ਚੱਲ ਰਹੀ ਹੈ। ਮੁਹਿੰਮ ਵਿੱਚ ਸ਼ਾਮਲ ਹਨ:
-
ਟੀਵੀ ਵਿਗਿਆਪਨ: ਜਿਸ ਵਿੱਚ ਰਾਸ਼ਟਰੀ ਆਈਕਾਨ ਸਚਿਨ ਤੇਂਦੁਲਕਰ ਅਤੇ ਰਾਜਕੁਮਾਰ ਰਾਓ ਦੇ ਨਾਲ-ਨਾਲ ਅਭਿਨੇਤਾ ਆਯੁਸ਼ਮਾਨ ਖੁਰਾਨਾ ਅਤੇ ਵਿਜੇ ਵਰਮਾ ਵਾਲੇ ਮਸ਼ਹੂਰ ਵਿਗਿਆਪਨਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿੱਚ ਗ਼ੈਰ-ਸੇਲਿਬ੍ਰਿਟੀ ਟੀਵੀ ਇਸ਼ਤਿਹਾਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਅਤੇ ਇਸ ਦੇ ਚੈਨਲਾਂ ਲਈ ਡੀਡੀ ਵੱਲੋਂ ਛੋਟੀਆਂ ਫ਼ਿਲਮਾਂ ਅਤੇ ਵੀਡੀਓਜ਼ ਤਿਆਰ ਕੀਤੀਆਂ ਜਾ ਰਹੀਆਂ ਹਨ।
-
ਪ੍ਰਿੰਟ ਮੀਡੀਆ: ਪ੍ਰਮੁੱਖ ਅਖ਼ਬਾਰ ਸਟ੍ਰਿਪ, ਕੁਆਟਰ, ਅੱਧੇ ਤੋਂ ਲੈ ਕੇ ਪੂਰੇ ਪੰਨਿਆਂ ਤੱਕ ਦੇ ਇਸ਼ਤਿਹਾਰ ਪ੍ਰਕਾਸ਼ਿਤ ਕਰ ਰਹੇ ਹਨ ਜੋ 1 ਅਪ੍ਰੈਲ, 2024 ਤੋਂ ਸ਼ੁਰੂ ਹੋਇਆ ਹੈ।
-
ਰੇਡੀਓ: ਵੱਖ-ਵੱਖ ਰੇਡੀਓ ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਰੇਡੀਓ ਜਿੰਗਲਸ, ਵੌਕਸ ਪੌਪ ਪ੍ਰੋਗਰਾਮ, ਆਰਜੇ ਮੈਨਸ਼ਨ, ਮਸ਼ਹੂਰ ਹਸਤੀਆਂ ਦੇ ਇੰਟਰਵਿਊ, ਪ੍ਰਭਾਵਕ ਸ਼ਮੂਲੀਅਤ ਅਤੇ ਸੋਸ਼ਲ ਮੀਡੀਆ ਮੈਸੇਜਿੰਗ ਕੀਤੇ ਜਾ ਰਹੇ ਹਨ।
-
ਸੋਸ਼ਲ ਮੀਡੀਆ: ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਦੇ ਸਹਿਯੋਗ ਨਾਲ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਟਰੈਂਡੀ ਅਤੇ ਵਿਆਖਿਆਤਮਕ ਵੀਡੀਓ ਬਣਾਏ ਜਾ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਟੀਵੀ ਇਸ਼ਤਿਹਾਰਾਂ ਦੇ ਨਾਲ-ਨਾਲ "ਮਾਈ ਵੋਟ ਮਾਈ ਡਿਊਟੀ" ਮੋਂਟੇਜ ਅਤੇ ਰਾਸ਼ਟਰੀ ਆਈਕਨਾਂ ਨੂੰ ਦਰਸਾਉਂਦੀਆਂ ਵਿਅਕਤੀਗਤ ਫ਼ਿਲਮਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
-
ਆਊਟਡੋਰ ਮੁਹਿੰਮ: ਟ੍ਰੇਨ ਰੈਪਿੰਗ ਦੀਆਂ ਪਹਿਲਕਦਮੀਆਂ ਭਾਰਤੀ ਰੇਲਵੇ ਦੇ ਨਾਲ ਸ਼ੁਰੂ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੋਰ ਅਦਾਇਗੀਯੋਗ ਆਊਟਡੋਰ ਮੁਹਿੰਮਾਂ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ।
-
ਪਬਲਿਕ ਬ੍ਰੌਡਕਾਸਟਰ: ਇਹ ਡੀਡੀ ਅਤੇ ਆਲ ਇੰਡੀਆ ਰੇਡੀਓ (ਏਆਈਆਰ) ਦੇ ਵੱਖ-ਵੱਖ ਚੈਨਲਾਂ 'ਤੇ ਰਚਨਾਤਮਕ ਥੀਮੈਟਿਕ ਸਮੱਗਰੀ ਚਲਾ ਰਿਹਾ ਹੈ, ਨਾਲ ਹੀ ਐੱਲ-ਬੈਂਡ ਬ੍ਰਾਂਡਿੰਗ, ਮਗ ਬ੍ਰਾਂਡਿੰਗ, ਚੁਨਾਵ ਦਾ ਪਰਵ, ਦੇਸ਼ ਕਾ ਗਰਵ ਲੋਗੋ ਬੱਗ ਨੂੰ ਸ਼ੋਅ ਰਾਹੀਂ ਸ਼ਾਮਲ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਸੁਤੰਤਰ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਿਵੇਂ ਕਿ
-
ਐੱਨਡੀਟੀਵੀ ਨੇ ਨੌਜਵਾਨਾਂ ਨੂੰ ਵੋਟ ਪਾਉਣ ਦੀ ਲੋੜ ਬਾਰੇ ਜਾਗਰੂਕ ਕਰਨ ਅਤੇ 18 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ 18ਵੀਂ ਲੋਕ ਸਭਾ ਚੋਣਾਂ ਵਿੱਚ ਆਪਣੀ ਤਾਕਤ ਦਿਖਾਉਣ ਲਈ ਉਤਸ਼ਾਹਿਤ ਕਰਨ ਲਈ #NDTV18KaVote ਮੁਹਿੰਮ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਦੈਨਿਕ ਜਾਗਰਣ ਜ਼ਮੀਨੀ ਪੱਧਰ ਤੋਂ ਵਿਲੱਖਣ ਚੋਣ ਕਹਾਣੀਆਂ ਲੈ ਕੇ ਆ ਰਿਹਾ ਹੈ। ਦੂਰਦਰਸ਼ਨ, ਆਲ ਇੰਡੀਆ ਰੇਡੀਓ ਅਤੇ ਸੰਸਦ ਟੀਵੀ ਨੇ ਵੀ ਮੌਜੂਦਾ ਆਮ ਚੋਣਾਂ 2024 ਲਈ ਵੱਖ-ਵੱਖ ਪ੍ਰੋਗਰਾਮਾਂ ਅਤੇ ਜਾਣਕਾਰੀ ਭਰਪੂਰ ਸਮੱਗਰੀ ਦਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ।
-
ਟਾਈਮਜ਼ ਆਫ਼ ਇੰਡੀਆ ਗਰੁੱਪ ਨੇ 'ਪਾਵਰ ਆਫ਼ ਦ ਪ੍ਰਿੰਟ' ਨਾਮਕ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਰਚਨਾਤਮਕ ਏਜੰਸੀਆਂ ਅਤੇ ਡਿਜ਼ਾਈਨਰਾਂ ਤੋਂ ਵੋਟਰ ਜਾਗਰੂਕਤਾ ਲਈ ਐਂਟਰੀਆਂ ਮੰਗੀਆਂ ਗਈਆਂ ਹਨ।
-
ਪੇਮੈਂਟਸ ਐਪ PhonePe ਨੇ ਵੀ ਵੋਟਰ ਜਾਗਰੂਕਤਾ ਸੰਦੇਸ਼ ਨੂੰ ਆਪਣੀ ਐਪ ਵਿੱਚ ਜੋੜਿਆ ਹੈ ਅਤੇ ਵੋਟਰਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ।
-
ਇੰਡੀਆ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟ ਨੇਸ਼ਨਜ਼ (ਆਈਆਈਐੱਮਯੂਐੱਨ-IIMUN) ਵਰਗੀਆਂ ਯੁਵਾ ਸੰਸਥਾਵਾਂ ਨੇ ਵੀ ਦੇਸ਼ ਦੇ ਨੌਜਵਾਨਾਂ ਵਿੱਚ ਵੋਟਰ ਜਾਗਰੂਕਤਾ ਅਤੇ ਸਿੱਖਿਆ ਪੈਦਾ ਕਰਨ ਵਿੱਚ ਯੋਗਦਾਨ ਦਿੱਤਾ ਹੈ।
***************
ਡੀਕੇ/ਆਰਪੀ
(Release ID: 2019732)
Visitor Counter : 77