ਰੱਖਿਆ ਮੰਤਰਾਲਾ
azadi ka amrit mahotsav

ਏਅਰ ਮਾਰਸ਼ਲ ਨਾਗੇਸ਼ ਕਪੂਰ ਨੇ ਏਓਸੀ-ਇਨ-ਸੀ ਟ੍ਰੇਨਿੰਗ ਕਮਾਂਡ ਦਾ ਅਹੁਦਾ ਸੰਭਾਲਿਆ

Posted On: 01 MAY 2024 2:02PM by PIB Chandigarh

ਏਅਰ ਮਾਰਸ਼ਲ ਨਾਗੇਸ਼ ਕਪੂਰ ਨੇ 01 ਮਈ, 2024 ਨੂੰ ਟ੍ਰੇਨਿੰਗ ਕਮਾਂਡ (ਟੀਸੀ) ਵਿੱਚ ਏਅਰ ਆਫ਼ੀਸਰ ਕਮਾਂਡਿੰਗ-ਇਨ-ਚੀਫ਼ (ਏਓਸੀ-ਇਨ-ਸੀ) ਦਾ ਅਹੁਦਾ ਸੰਭਾਲ ਲਿਆ ਹੈ।

ਏਅਰ ਮਾਰਸ਼ਲ ਐੱਨ ਕਪੂਰ ਨੂੰ 06 ਦਸੰਬਰ, 1986 ਨੂੰ ਭਾਰਤੀ ਹਵਾਈ ਸੈਨਾ ਦੀ ਫਾਈਟਰ ਸਟਰੀਮ ਵਿੱਚ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਹਨ। ਇੱਕ ਯੋਗਤਾ ਪ੍ਰਾਪਤ ਫਲਾਇੰਗ ਇੰਸਟ੍ਰਕਟਰ ਅਤੇ ਇੱਕ ਫਾਈਟਰ ਕੰਬੈਟ ਲੀਡਰ ਦੇ ਤੌਰ ’ਤੇ ਉਨ੍ਹਾਂ ਕੋਲ 3400 ਘੰਟਿਆਂ ਤੋਂ ਵੱਧ ਦੀ ਉਡਾਣ ਦਾ ਤਜਰਬਾ ਹੈ।

ਆਪਣੇ ਸ਼ਾਨਦਾਰ ਕਰੀਅਰ ਦੌਰਾਨ ਏਅਰ ਮਾਰਸ਼ਲ ਨੇ ਕਈ ਫੀਲਡ ਅਤੇ ਸਟਾਫ਼ ਦੀਆਂ ਨਿਯੁਕਤੀਆਂ ’ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਸੰਚਾਲਨ ਕਾਰਜਕਾਲਾਂ ਵਿੱਚ ਕੇਂਦਰੀ ਸੈਕਟਰ ਵਿੱਚ ਇੱਕ ਲੜਾਕੂ ਸਕੁਐਡਰਨ ਦੇ ਕਮਾਂਡਿੰਗ ਅਫ਼ਸਰ, ਪੱਛਮੀ ਸੈਕਟਰ ਵਿੱਚ ਇੱਕ ਫਲਾਇੰਗ ਬੇਸ ਦੇ ਸਟੇਸ਼ਨ ਕਮਾਂਡਰ ਅਤੇ ਇੱਕ ਪ੍ਰਮੁੱਖ ਹਵਾਈ ਅੱਡੇ ਦੇ ਏਅਰ ਅਫ਼ਸਰ ਕਮਾਂਡਿੰਗ ਦੇ ਜਾਰਜ ਸ਼ਾਮਲ ਹਨ। ਉਨ੍ਹਾਂ ਨੇ ਹਵਾਈ ਸੈਨਾ (ਏਅਰ ਫੋਰਸ) ਅਕੈਡਮੀ ਵਿੱਚ ਚੀਫ਼ ਇੰਸਟ੍ਰਕਟਰ (ਫਲਾਇੰਗ) ਅਤੇ ਵੱਕਾਰੀ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਵੈਲਿੰਗਟਨ ਵਿੱਚ ਨਿਰਦੇਸ਼ਨ ਸਟਾਫ਼ ਦੇ ਤੌਰ 'ਤੇ ਆਪਣਾ ਨਿਰਦੇਸ਼ਕ ਕਾਰਜਕਾਲ ਪੂਰਾ ਕੀਤਾ ਹੈ। ਹਵਾਈ ਸੈਨਾ (ਏਅਰ ਫੋਰਸ) ਅਕੈਡਮੀ ਵਿੱਚ ਆਪਣੇ ਕਾਰਜਕਾਲ ਦੌਰਾਨ ਹਵਾਈ ਸੈਨਾ ਅਧਿਕਾਰੀ ਨੇ ਆਈਏਐੱਫ ਵਿੱਚ ਪੀਸੀ-7 ਐੱਮਕੇ ਆਈਐੱਲ ਜਹਾਜ਼ ਨੂੰ ਸ਼ਾਮਲ ਕਰਨ ਅਤੇ ਉਸਦਾ ਸੰਚਾਲਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਰੱਖਿਆ ਅਟੈਚੀ, ਪਾਕਿਸਤਾਨ ਵਜੋਂ ਇੱਕ ਕੂਟਨੀਤਕ ਅਸਾਈਨਮੈਂਟ ਵੀ ਸੰਭਾਲੀ ਹੈ। ਉਨ੍ਹਾਂ ਦੀਆਂ ਸਟਾਫ਼ ਦੀਆਂ ਨਿਯੁਕਤੀਆਂ ਵਿੱਚ ਏਅਰ ਹੈੱਡਕੁਆਰਟਰ ਵਿੱਚ ਅਸਿਸਟੈਂਟ ਚੀਫ਼ ਆਫ਼ ਏਅਰ ਸਟਾਫ਼ ਆਪ੍ਰੇਸ਼ਨਜ਼ (ਰਣਨੀਤੀ), ਦੱਖਣੀ ਪੱਛਮੀ ਏਅਰ ਕਮਾਂਡ ਵਿੱਚ ਏਅਰ ਡਿਫੈਂਸ ਕਮਾਂਡਰ ਅਤੇ ਹੈੱਡਕੁਆਰਟਰ ਸੈਂਟਰਲ ਏਅਰ ਕਮਾਂਡ ਵਿੱਚ ਸੀਨੀਅਰ ਏਅਰ ਸਟਾਫ਼ ਅਫ਼ਸਰ ਸ਼ਾਮਲ ਹਨ। ਮੌਜੂਦਾ ਨਿਯੁਕਤੀ ਸੰਭਾਲਣ ਤੋਂ ਪਹਿਲਾਂ, ਉਨ੍ਹਾਂ ਨੇ ਏਅਰ ਹੈੱਡਕੁਆਰਟਰ ਵਿਖੇ ਏਅਰ ਆਫ਼ਿਸਰ-ਇਨ-ਚਾਰਜ ਪਰਸੋਨਲ ਵਜੋਂ ਸੇਵਾ ਨਿਭਾਈ।

ਉਨ੍ਹਾਂ ਦੀ ਸ਼ਲਾਘਾਯੋਗ ਸੇਵਾ ਦੇ ਸਨਮਾਨ ਵਿੱਚ ਏਅਰ ਮਾਰਸ਼ਲ ਨੂੰ ਸਾਲ 2008 ਵਿੱਚ ਵਾਯੂ ਸੈਨਾ ਮੈਡਲ ਅਤੇ 2022 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

************

ਏਬੀਬੀ/ਆਈਇਨ/ਏਐੱਸ



(Release ID: 2019613) Visitor Counter : 36