ਭਾਰਤ ਚੋਣ ਕਮਿਸ਼ਨ

ਈਸੀਆਈ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਰਵੇਖਣਾਂ ਦੀ ਆੜ ਵਿੱਚ ਚੋਣਾਂ ਤੋਂ ਬਾਅਦ ਲਾਭਪਾਤਰੀ-ਅਧਾਰਿਤ ਸਕੀਮਾਂ ਲਈ ਵੋਟਰਾਂ ਦੇ ਨਾਮਾਂਕਣ/ਰਜਿਸਟ੍ਰੇਸ਼ਨ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ


ਵੋਟਿੰਗ ਲਈ ਬਦਲੇ ਵਿੱਚ ਕੁਝ ਦੇਣ ਅਤੇ ਲਾਲਚ ਦੀ ਸੰਭਾਵਨਾ ਰਿਸ਼ਵਤਖੋਰੀ/ਭ੍ਰਿਸ਼ਟ ਵਿਵਹਾਰ ਦੇ ਬਰਾਬਰ ਹੈ

Posted On: 02 MAY 2024 5:34PM by PIB Chandigarh

ਭਾਰਤ ਦੇ ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਉਨ੍ਹਾਂ ਦੀਆਂ ਪ੍ਰਸਤਾਵਿਤ ਲਾਭਪਾਤਰੀ ਸਕੀਮਾਂ ਲਈ ਵੱਖ-ਵੱਖ ਸਰਵੇਖਣਾਂ ਦੀ ਆੜ ਵਿੱਚ ਵੋਟਰਾਂ ਦੇ ਵੇਰਵੇ ਮੰਗਣ ਵਾਲੀਆਂ ਗਤੀਵਿਧੀਆਂ ਨੂੰ ਜਨ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 123(1) ਤਹਿਤ ਭ੍ਰਿਸ਼ਟ ਅਭਿਆਸ ਵਜੋਂ ਗੰਭੀਰਤਾ ਨਾਲ ਲਿਆ ਹੈ। ਇਸ ਨੇ ਨੋਟ ਕੀਤਾ ਹੈ ਕਿ "ਕੁਝ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ, ਜੋ ਚੋਣਾਂ ਤੋਂ ਬਾਅਦ ਲਾਭਪਾਤਰੀ-ਅਧਾਰਿਤ ਯੋਜਨਾਵਾਂ ਲਈ ਵਿਅਕਤੀਆਂ ਨੂੰ ਰਜਿਸਟਰ ਕਰਨ ਲਈ ਜਾਇਜ਼ ਸਰਵੇਖਣਾਂ ਅਤੇ ਪੱਖਪਾਤੀ ਯਤਨਾਂ ਵਿਚਕਾਰ ਰੇਖਾ ਨੂੰ ਧੁੰਦਲਾ ਕਰਦੇ ਹਨ।"

 

ਕਮਿਸ਼ਨ ਨੇ ਵਰਤਮਾਨ ਆਮ ਚੋਣਾਂ 2024 ਦੀਆਂ ਵੱਖ-ਵੱਖ ਉਦਾਹਰਣਾਂ ਦੇ ਮੱਦੇਨਜ਼ਰ ਸਾਰੀਆਂ ਰਾਸ਼ਟਰੀ ਅਤੇ ਰਾਜਨੀਤਿਕ ਪਾਰਟੀਆਂ ਨੂੰ ਅੱਜ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ (ਲਿੰਕ: https://www.eci.gov.in/eci-backend/public/api/download?) ਕਿ ਉਹ ਕਿਸੇ ਵੀ ਇਸ਼ਤਿਹਾਰ/ਸਰਵੇਖਣ/ਐਪ ਰਾਹੀਂ ਚੋਣਾਂ ਤੋਂ ਬਾਅਦ ਲਾਭਪਾਤਰੀ-ਅਧਾਰਿਤ ਸਕੀਮਾਂ ਲਈ ਵਿਅਕਤੀਆਂ ਨੂੰ ਰਜਿਸਟਰ ਕਰਨ ਵਾਲੀ ਕਿਸੇ ਵੀ ਗਤੀਵਿਧੀ ਨੂੰ ਤੁਰੰਤ ਬੰਦ ਕਰ ਦੇਣ।

 

ਕਮਿਸ਼ਨ ਨੇ ਕਿਹਾ ਕਿ ਚੋਣ ਤੋਂ ਬਾਅਦ ਦੇ ਲਾਭਾਂ ਲਈ ਰਜਿਸਟਰ ਕਰਨ ਲਈ ਵਿਅਕਤੀਗਤ ਵੋਟਰਾਂ ਨੂੰ ਸੱਦਾ ਦੇਣ/ਬੁਲਾਉਣ ਦੀ ਕਾਰਵਾਈ ਵੋਟਰ ਅਤੇ ਪੇਸ਼ ਕੀਤੇ ਗਏ ਲਾਭਾਂ ਵਿਚਕਾਰ ਇੱਕ-ਤੋਂ-ਇੱਕ ਲੈਣ-ਦੇਣ ਵਾਲੇ ਸਬੰਧਾਂ ਦੀ ਲੋੜ ਦਾ ਪ੍ਰਭਾਵ ਪੈਦਾ ਕਰ ਸਕਦੀ ਹੈ ਅਤੇ ਇਸ ਵਿੱਚ ਇੱਕ ਖ਼ਾਸ ਤਰੀਕੇ ਨਾਲ ਵੋਟਿੰਗ ਲਈ ਇਨਾਮ ਪ੍ਰਣਾਲੀਆਂ ਬਣਾਉਣ ਦੀ ਸੰਭਾਵਨਾ ਹੈ, ਜਿਸ ਨਾਲ ਲਾਲਚ ਵਧਦਾ ਹੈ।

 

ਕਮਿਸ਼ਨ ਨੇ ਇਹ ਸਵੀਕਾਰ ਕਰਦੇ ਹੋਏ ਕਿ ਆਮ ਅਤੇ ਰੁਟੀਨ ਚੋਣ ਵਾਅਦੇ ਪ੍ਰਵਾਨਿਤ ਸੀਮਾਵਾਂ ਦੇ ਅੰਦਰ ਹਨ, ਨੋਟ ਕੀਤਾ ਹੈ ਕਿ ਅਜਿਹੀਆਂ ਗਤੀਵਿਧੀਆਂ ਜਿਵੇਂ ਕਿ ਹੇਠਾਂ ਦਿੱਤੀ ਸਾਰਨੀ ਵਿੱਚ ਜ਼ਿਕਰ ਕੀਤਾ ਗਿਆ ਹੈ, ਪ੍ਰਮਾਣਿਕ ​​ਸਰਵੇਖਣਾਂ ਅਤੇ ਸਿਆਸੀ ਲਾਭ ਲਈ ਪ੍ਰੋਗਰਾਮਾਂ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਦੀਆਂ ਪੱਖਪਾਤੀ ਕੋਸ਼ਿਸ਼ਾਂ ਵਿਚਕਾਰ ਅੰਤਰ ਨੂੰ ਅਸਪਸ਼ਟ ਕਰ ਦਿੰਦੀਆਂ ਹਨ, ਇਹ ਸਭ ਕੁਝ ਜਾਇਜ਼ ਸਰਵੇਖਣ ਗਤੀਵਿਧੀਆਂ ਜਾਂ ਸੰਭਾਵੀ ਵਿਅਕਤੀਗਤ ਲਾਭਾਂ ਨਾਲ ਸਬੰਧਤ ਸਰਕਾਰੀ ਪ੍ਰੋਗਰਾਮਾਂ ਜਾਂ ਪਾਰਟੀ ਦੇ ਏਜੰਡਿਆਂ ਬਾਰੇ ਸੂਚਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।

 

ਕਮਿਸ਼ਨ ਨੇ ਸਾਰੇ ਜ਼ਿਲ੍ਹਾ ਚੋਣ ਅਫ਼ਸਰਾਂ ਨੂੰ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 127ਏ, ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 123 (1) ਅਤੇ ਆਈਪੀਸੀ ਦੀ ਧਾਰਾ 171 (ਬੀ) ਦੇ ਤਹਿਤ ਅਜਿਹੇ ਕਿਸੇ ਵੀ ਇਸ਼ਤਿਹਾਰ ਵਿਰੁੱਧ ਕਾਨੂੰਨੀ ਵਿਵਸਥਾਵਾਂ ਦੇ ਅੰਦਰ ਢੁਕਵੀਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

 

ਸਾਰਨੀ 1:

 

  1. ਅਖ਼ਬਾਰਾਂ ਦੇ ਇਸ਼ਤਿਹਾਰਾਂ ਵਿੱਚ ਵਿਅਕਤੀਗਤ ਵੋਟਰਾਂ ਨੂੰ ਮੋਬਾਈਲ 'ਤੇ ਮਿਸਡ ਕਾਲਾਂ ਜਾਂ ਟੈਲੀਫ਼ੋਨ ਨੰਬਰ 'ਤੇ ਕਾਲ ਕਰਕੇ ਲਾਭਾਂ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਕਹਿਣਾ।

  2. ਵੋਟਰਾਂ ਦੇ ਵੇਰਵੇ ਜਿਵੇਂ ਕਿ ਨਾਮ, ਉਮਰ, ਪਤਾ, ਮੋਬਾਈਲ ਨੰਬਰ, ਬੂਥ ਨੰਬਰ, ਹਲਕੇ ਦਾ ਨਾਮ ਅਤੇ ਨੰਬਰ ਆਦਿ ਬਾਰੇ ਪੁੱਛਣ ਵਾਲੇ ਇੱਕ ਫਾਰਮ ਨੂੰ ਨੱਥੀ ਕਰਨ ਦੇ ਨਾਲ, ਸੰਭਾਵੀ ਵਿਅਕਤੀਗਤ ਲਾਭਾਂ ਦਾ ਵੇਰਵਾ ਦੇਣ ਵਾਲੇ ਪੈਂਫਲੇਟਾਂ ਦੇ ਰੂਪ ਵਿੱਚ ਗਾਰੰਟੀ ਕਾਰਡਾਂ ਦੀ ਵੰਡ।

  3. ਮੌਜੂਦਾ ਸਰਕਾਰੀ ਵਿਅਕਤੀਗਤ ਲਾਭ ਯੋਜਨਾ ਦੇ ਵਿਸਤਾਰ ਲਈ ਸੰਭਾਵੀ ਲਾਭਪਾਤਰੀਆਂ ਦੇ ਸਮਾਜਿਕ-ਆਰਥਿਕ ਸਰਵੇਖਣ ਦੇ ਨਾਂ 'ਤੇ ਵੋਟਰਾਂ ਦਾ ਨਾਮ, ਰਾਸ਼ਨ ਕਾਰਡ ਨੰਬਰ, ਪਤਾ, ਫ਼ੋਨ ਨੰਬਰ, ਬੂਥ ਨੰਬਰ, ਬੈਂਕ ਖਾਤਾ ਨੰਬਰ, ਹਲਕੇ ਦਾ ਨਾਮ ਅਤੇ ਨੰਬਰ ਆਦਿ ਜਿਹੇ ਵੇਰਵੇ ਮੰਗਣ ਵਾਲੇ ਫਾਰਮਾਂ ਦੀ ਵੰਡ।

  4. ਸਿਆਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਵੈੱਬ ਪਲੇਟਫ਼ਾਰਮਾਂ ਜਾਂ ਵੈੱਬ/ਮੋਬਾਈਲ ਐਪਲੀਕੇਸ਼ਨਾਂ ਦਾ ਪ੍ਰਸਾਰ ਜਾਂ ਪ੍ਰਸਾਰਣ ਜੋ ਵੋਟਰਾਂ ਦੇ ਵੇਰਵਿਆਂ ਜਿਵੇਂ ਕਿ ਨਾਮ, ਪਤਾ, ਫ਼ੋਨ ਨੰਬਰ, ਬੂਥ ਨੰਬਰ, ਹਲਕੇ ਦਾ ਨਾਮ ਅਤੇ ਨੰਬਰ ਆਦਿ ਮੰਗਦੇ ਹਨ (ਵਿਅਕਤੀਗਤ ਲਾਭ ਪ੍ਰਾਪਤ ਕਰਨ ਦੇ ਉਦੇਸ਼ ਸਮੇਤ ਜਾਂ ਕਿਸੇ ਦੀ ਵੋਟਿੰਗ ਤਰਜੀਹ ਨੂੰ ਪ੍ਰਗਟ ਕਰਨ ਲਈ ਕੋਈ ਸੱਦਾ ਹੋ ਸਕਦਾ ਹੈ ਜਾਂ ਨਹੀਂ ਵੀ ਹੋ ਸਕਦਾ)।

  5. ਮੌਜੂਦਾ ਵਿਅਕਤੀਗਤ ਲਾਭ ਸਕੀਮਾਂ ਬਾਰੇ ਅਖ਼ਬਾਰਾਂ ਜਾਂ ਭੌਤਿਕ ਰੂਪ ਵਿੱਚ ਇਸ਼ਤਿਹਾਰ, ਨਾਲ ਹੀ ਰਜਿਸਟਰੇਸ਼ਨ ਫਾਰਮ ਜਿਸ ਵਿੱਚ ਵੋਟਰ ਦੇ ਵੇਰਵੇ ਜਿਵੇਂ ਕਿ ਨਾਮ, ਪਤੀ/ਪਿਤਾ ਦਾ ਨਾਮ, ਸੰਪਰਕ ਨੰਬਰ, ਪਤਾ ਆਦਿ ਮੰਗਿਆ ਜਾਂਦਾ ਹੈ।

 

 ****

 

ਡੀਕੇ/ਆਰਪੀ



(Release ID: 2019611) Visitor Counter : 40