ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਅਯੁੱਧਿਆ ਦਾ ਦੌਰਾ ਕੀਤਾ; ਸ਼੍ਰੀ ਹਨੂਮਾਨ ਗੜ੍ਹੀ ਮੰਦਿਰ ਅਤੇ ਪ੍ਰਭੁ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ ਕੀਤੇ


ਰਾਮ ਮੰਦਿਰ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਦੇ ਆਦਰਸ਼ਾਂ ਦਾ ਇੱਕ ਜੀਵੰਤ ਪ੍ਰਤੀਕ ਹੈ: ਰਾਸ਼ਟਰਪਤੀ ਮੁਰਮੂ

Posted On: 01 MAY 2024 10:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਮਈ, 2024) ਨੂੰ ਅਯੁੱਧਿਆ (ਉੱਤਰ ਪ੍ਰਦੇਸ਼ ) ਦਾ ਦੌਰਾ ਕੀਤਾ।

 ਰਾਸ਼ਟਰਪਤੀ ਨੇ ਪ੍ਰਭੁ ਸ਼੍ਰੀ ਰਾਮ ਮੰਦਿਰ ਦੇ ਦਰਸ਼ਨ (Darshan) ਕੀਤੇ ਅਤੇ ਆਰਤੀ (Aarti) ਕੀਤੀ। ਦਰਸ਼ਨ (Darshan) ਕਰਨ ਦੇ ਬਾਅਦ, ਰਾਸ਼ਟਰਪਤੀ ਨੇ, ਇੱਕ ਟਵੀਟ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਭੁ ਸ਼੍ਰੀ ਰਾਮ ਦੇ ਦਿੱਬ ਬਾਲ ਸਰੂਪ (Divine Child form of Prabhu Shri Ram) ਨੂੰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਮ ਮੰਦਿਰ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਦੇ ਆਦਰਸ਼ਾਂ ਦਾ ਜੀਵੰਤ ਪ੍ਰਤੀਕ ਹੈ। ਰਾਮ ਮੰਦਿਰ ਲੋਕਾਂ ਨੂੰ ਸਾਰਿਆਂ ਦੇ ਕਲਿਆਣ ਹਿਤ ਕੰਮ ਕਰਨ ਦੇ ਲਈ ਪ੍ਰੇਰਿਤ ਕਰਦਾ ਰਹੇਗਾ। ਉਨ੍ਹਾਂ ਨੇ ਪ੍ਰਭੁ ਸ਼੍ਰੀ ਰਾਮ (Prabhu Shri Ram) ਦਾ ਅਸ਼ੀਰਵਾਦ ਲਿਆ ਅਤੇ ਸਾਰੇ ਨਾਗਰਿਕਾਂ ਦੀ ਸਮ੍ਰਿੱਧੀ ਦੇ ਲਈ ਪ੍ਰਾਰਥਨਾ ਕੀਤੀ।

 ਇਸ ਤੋਂ ਪਹਿਲਾਂ, ਰਾਸ਼ਟਰਪਤੀ ਨੇ ਸ਼੍ਰੀ ਹਨੂਮਾਨ ਗੜ੍ਹੀ ਮੰਦਿਰ (Shri Hanuman Garhi Temple) ਜਾ ਕੇ ਦਰਸ਼ਨ (Darshan) ਕੀਤੇ ਅਤੇ ਆਰਤੀ (Aarti) ਕੀਤੀ। ਰਾਮ ਮੰਦਿਰ ਜਾਣ ਤੋਂ ਪਹਿਲਾਂ ਉਹ ਸਰਯੂ ਨਦੀ ਦੇ ਘਾਟ (ghat of river Saryu) ‘ਤੇ ਆਰਤੀ ਵਿੱਚ ਭੀ ਸ਼ਾਮਲ ਹੋਏ।

 ਰਾਸ਼ਟਰਪਤੀ ਨੇ ਕੁਬੇਰ ਟੀਲਾ (Kuber Teela) ਵਿੱਚ ਭੀ ਪੂਜਾ-ਅਰਚਨਾ ਕੀਤੀ ਅਤੇ ਦਿੱਬ ਪੰਛੀ ਜਟਾਯੂ (celestial bird Jatayu) ਦੀ ਪ੍ਰਤਿਮਾ ‘ਤੇ ਸ਼ਰਧਾ ਸੁਮਨ ਅਰਪਿਤ ਕੀਤੇ, ਜੋ ਸਾਡੀ ਪਰੰਪਰਾ ਵਿੱਚ ਦੇਵਤਿਆਂ, ਮਨੁੱਖਾਂ ਅਤੇ ਹੋਰ ਪ੍ਰਾਣੀਆਂ ਦੇ ਦਰਮਿਆਨ ਸਮੂਹਿਕ ਦੇਖਭਾਲ਼ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀਕ ਦੇ ਰੂਪ ਵਿੱਚ ਬੇਹੱਦ ਪੂਜਨੀਕ ਹਨ।

***

ਡੀਐੱਸ/ਐੱਸਟੀ/ਏਕੇ


(Release ID: 2019461)