ਬਿਜਲੀ ਮੰਤਰਾਲਾ

ਵਰਲਡ ਐਨਰਜੀ ਕਾਂਗਰਸ ਦੇ ਮੰਤਰੀ ਪੱਧਰੀ ਗੋਲਮੇਜ਼ ਕਾਨਫਰੰਸ ਵਿੱਚ ਊਰਜਾ ਸੁਰੱਖਿਆ, ਪਹੁੰਚ ਅਤੇ ਸਥਿਰਤਾ ਨਾਲ ਜੁੜੇ ਉੱਭਰਦੇ ਐਨਰਜੀ ਟ੍ਰੀਲੇਮਾ (energy trilemma) ਦੇ ਪ੍ਰਬੰਧਨ ਤਰੀਕਿਆਂ 'ਤੇ ਚਰਚਾ ਕੀਤੀ ਗਈ

Posted On: 25 APR 2024 11:00AM by PIB Chandigarh

ਨੀਦਰਲੈਂਡ ਦੇ ਰੌਟਰਡੈਮ ਵਿੱਚ ਜਾਰੀ ਵਰਲਡ ਐਨਰਜੀ ਕਾਂਗਰਸ ਦੇ 26ਵੇਂ  ਸੰਸਕਰਣ ਵਿੱਚ 24 ਅਪ੍ਰੈਲ, 2024 ਨੂੰ ਇੱਕ ਮੰਤਰੀ ਪੱਧਰੀ ਗੋਲਮੇਜ਼ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਗੋਲਮੇਜ਼ ਕਾਨਫਰੰਸ ਵਿੱਚ ਦੁਬਈ ਵਿੱਚ ਹੋਏ ਸੀਓਪੀ28  ਯੂਐੱਨ ਕਲਾਈਮੇਟ ਚੇਂਜ਼ ਕਾਨਫਰੰਸ ਦੇ ਮਹੱਤਵਪੂਰਨ ਰੂਪ ਵਿੱਚ ਅਤਿਅੰਤ ਪ੍ਰਭਾਵੀ ਰਹਿਣ ਵਾਲੇ ਸੰਦਰਭਾਂ ‘ਤੇ ਚਰਚਾ ਕੀਤੀ ਗਈ। ਮੰਤਰੀ ਪੱਧਰੀ ਗੋਲਮੇਜ਼ ਵਿੱਚ ਐਨਰਜੀ ਇਨੋਵੇਸ਼ਨ ਅਤੇ ਸਹਿਯੋਗ ਦੇ ਨਾਲ-ਨਾਲ ਵੱਖ-ਵੱਖ ਉੱਭਰਦੀਆਂ ਊਰਜਾ ਜ਼ਰੂਰਤਾਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੇ ਪ੍ਰਬੰਧਨ ‘ਤੇ ਵੀ ਚਰਚਾ ਕੀਤੀ ਗਈ। ਵਰਲਡ ਐਨਰਜੀ ਕਾਂਗਰਸ ਦੇ ਤੀਸਰੇ ਦਿਨ ਆਯੋਜਿਤ ਗੋਲਮੇਜ਼ ਵਿੱਚ ਨੀਦਰਲੈਂਡ ਦੇ ਉਪ-ਪ੍ਰਧਾਨ ਮੰਤਰੀ ਅਤੇ ਕਲਾਈਮੇਟ ਐਂਡ ਐਨਰਜੀ ਪਾਲਿਸੀ ਮੰਤਰੀ ਮਹਾਮਹਿਮ ਰੋਬ ਜੈੱਟੇਨ (H.E. Rob Jetten); ਨੇ ਹਿੱਸਾ ਲਿਆ। ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਪੰਕਜ ਅਗਰਵਾਲ ਅਤੇ ਵੱਖ-ਵੱਖ ਦੇਸ਼ਾਂ ਅਤੇ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀ ਵੀ ਮੌਜੂਦ ਰਹੇ। 

ਕਾਨਫਰੰਸ ਦੇ ਦੌਰਾਨ, ਯੂਨੀਅਨ ਪਾਵਰ ਸੈਕਟਰੀ ਨੇ ਆਪਣੇ ਸੰਬੋਧਨ ਵਿੱਚ ਗਲੋਬਲ ਐਨਰਜੀ ਟ੍ਰਾਂਜ਼ਿਸ਼ਨ ਵਿੱਚ ਨੀਤੀ  ਉਤਪ੍ਰੇਰਕ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸੀਓਪੀ28 ਵਿੱਚ ਭਾਰਤ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਵਰ੍ਹੇ ਊਰਜਾ ਕੁਸ਼ਲਤਾ ਸੁਧਾਰ ਦੀ ਆਲਮੀ ਦਰ ਨੂੰ ਦੁੱਗਣਾ ਕਰਨ ਅਤੇ 2030 ਤੱਕ ਆਲਮੀ ਅਖੁੱਟ ਊਰਜਾ ਸਮਰੱਥਾ ਨੂੰ ਤਿੰਨ ਗੁਣਾ ਕਰਨ ਦੀ ਸੀਓਪੀ 28 ਅਖੁੱਟ ਊਰਜਾ ਅਤੇ ਊਰਜਾ ਕੁਸ਼ਲਤਾ ਪ੍ਰਤੀਬੱਧਤਾਵਾਂ ਦੀ ਦਿਸ਼ਾ ਵਿੱਚ ਕੰਮ ਕਰਨਾ ਨਵੀਂ ਜੀ20 ਦਿੱਲੀ ਲੀਡਰਸ ਡੈਕਲੇਰੇਸ਼ਨ ਦੀਆਂ ਕੋਸ਼ਿਸ਼ਾਂ ਦਾ ਪ੍ਰਮਾਣ ਹੈ। ਸਕੱਤਰ ਨੇ ਕਿਹਾ ਕਿ ਸੀਓਪੀ27 ਅਤੇ ਜੀ20 ਪਲੈਟਫਾਰਮਾਂ ‘ਤੇ ਆਲਮੀ ਸਹਿਮਤੀ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਦੀਰਘਕਾਲੀ ਜੀਵਨ ਸ਼ੈਲੀ ਦਾ ਸਮਰਥਨ ਕਰਨ ਦੇ ਲਈ ਭਾਰਤ ਦੇ ਮਿਸ਼ਨ ਲਾਇਫ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਨੇ ਕਾਰਬਨ, ਕੈਪਚਰ, ਯੂਟੀਲਾਈਜ਼ੇਸ਼ਨ ਐਂਡ ਸਟੋਰੇਜ਼ (ਸੀਸੀਯੂਐੱਸ) ਅਤੇ ਗ੍ਰੀਨ ਹਾਈਡ੍ਰੋਜਨ ‘ਤੇ ਜ਼ੋਰ ਦੇਣ ਦੇ ਨਾਲ ਕਾਰਬਨ ਨਿਰਪੱਖਤਾ ਦੀ ਦਿਸ਼ਾ ਵਿੱਚ ਪਰਿਵਰਤਨ ਲਿਆਉਣ ਦੀ ਸੀਓਪੀ28 ਦੀ ਮਾਨਤਾ ਦੇ ਸੰਦਰਭ ਵਿੱਚ ਵੀ ਚਰਚਾ ਕੀਤੀ। 

ਊਰਜਾ ਸਕੱਤਰ ਨੇ ਸਮਾਵੇਸ਼ੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੰਦੇ ਹੋਏ ਊਰਜਾ ਪਰਿਵਰਤਨ ਦੇ ਪ੍ਰਬੰਧਨ ਦੀਆਂ ਰੁਕਾਵਟਾਂ ਨੂੰ ਸਪੱਸ਼ਟ ਕੀਤਾ। ਉਨ੍ਹਾਂ ਨੇ ਰੀਵੈਮਪਡ ਇੰਡੀਆ ਐਨਰਜੀ ਸਕਿਓਰਿਟੀ ਸੀਨੇਰੀਓਜ਼ (IESS) 2047 ਡੈਸ਼ਬੋਰਡ (https://iess2047.gov.in/) ਜਿਹੇ ਸਾਧਨਾਂ ਦੇ ਨਾਲ ਟੈਕਨੋਲੋਜੀ ਤੈਨਾਤੀ ਅਤੇ ਸਹਿਯੋਗ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ, ਜੋ ਸੂਚਿਤ ਫੈਸਲੇ ਲੈਣ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਸਕੱਤਰ ਮਹੋਦਯ  ਨੇ ਕਿਹਾ ਪੀਐੱਮ-ਕੁਸੁਮ ਸਕੀਮ (PM-KUSUM Scheme) ਅਤੇ ਸੋਲਰ ਰੂਫਟੌਪ ਪ੍ਰੋਗਰਾਮ ਜਿਹੀ ਪਹਿਲ ਵਾਤਾਵਰਣ ਦੀ ਸਥਿਰਤਾ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਊਰਜਾ ਸੁਰੱਖਿਆ, ਪਹੁੰਚ ਅਤੇ ਸਥਿਰਤਾ ਨੂੰ ਸੰਤੁਲਿਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਕਾਰਬਨ ਮਾਰਕਿਟ ਸਥਿਰਤਾ ਪ੍ਰਯਾਸਾਂ ਨੂੰ ਹੋਰ ਅੱਗੇ ਵਧਾਏਗਾ। 

 

ਸਕੱਤਰ ਮਹੋਦਯ ਨੇ ਸੰਮੇਲਨ ਵਿੱਚ ਉਪਸਥਿਤ ਪ੍ਰਤੀਭਾਗੀਆਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਐਨਰਜੀ ਟ੍ਰੀਲੇਮਾ (energy trilemma) ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਵਿੱਤਪੋਸ਼ਣ ਅਤੇ ਸਵੱਛ ਟੈਕਨੋਲੋਜੀਆਂ ਤੱਕ ਪਹੁੰਚ ਵਿੱਚ ਸਹਾਇਤਾ ਦੀ ਜ਼ਰੂਰਤ ਹੈ। 

 

26ਵੇਂ ਵਰਲਡ ਐਨਰਜੀ ਕਾਂਗਰਸ ਦੇ ਸੰਦਰਭ ਵਿੱਚ 

26ਵੇਂ ਵਰਲਡ ਐਨਰਜੀ ਕਾਂਗਰਸ ਤੋਂ ਪੂਰੇ ਵਿਸ਼ਵ ਵਿੱਚ ਸਵੱਛ ਅਤੇ ਸਮਾਵੇਸ਼ੀ ਐਨਰਜੀ ਟ੍ਰਾਂਜ਼ਿਸ਼ਨ ‘ਤੇ ਅਗਵਾਈ ਲਈ ਇੱਕ ਮਹੱਤਵਪੂਰਨ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ। ‘ਲੋਕਾਂ ਅਤੇ  ਗ੍ਰਹਿ ਲਈ ਰੀ-ਡਿਜ਼ਾਈਨਿੰਗ ਐਨਰਜੀ (‘Redesigning Energy for People and Planet’) ਥੀਮ ‘ਤੇ ਅਧਾਰਿਤ ਇਹ ਚਾਰ ਦਿਨੀਂ ਕਾਂਗਰਸ ਵਰਲਡ ਐਨਰਜੀ ਵਿੱਚ ਵਰਲਡ ਐਨਰਜੀ ਕੌਂਸਲ ਦੀ ਸਦੀ ਦਾ ਪ੍ਰਤੀਕ ਹੈ। ਕੌਂਸਲ ਦੇ ਅਨੁਸਾਰ, ਇਹ ਕਾਂਗਰਸ ਵਰਲਡ ਐਨਰਜੀ ਟ੍ਰਾਂਜ਼ਿਸ਼ਨ ਨੂੰ ਅੱਗੇ ਵਧਾਉਣ ਵਿੱਚ ਇਸ ਤਰ੍ਹਾਂ ਜੁੜੇ ਹੋਏ ਸਮਾਜਾਂ ਦੀ ਭੂਮਿਕਾ ਦਾ ਪਤਾ ਲਗਾਉਣਾ ਚਾਹੁੰਦੀ ਹੈ ਜਿਨ੍ਹਾਂ ਦਾ ਪੂਰਵ ਅਨੁਮਾਨ ਲਗਾਉਣਾ ਥੋੜ੍ਹਾ ਮੁਸ਼ਕਲ ਹੈ, ਜੋ ਵਧੇਰੇ ਅਸ਼ਾਂਤ ਅਤੇ ਤੇਜ਼ੀ ਨਾਲ ਪਰਿਵਰਤਿਤ ਹੋਣ ਵਾਲੇ ਹਨ। 

 

ਵਰਲਡ ਐਨਰਜੀ ਕੌਂਸਲ ਇੰਡੀਆ ਬਾਰੇ

ਵਰਲਡ ਐਨਰਜੀ ਕੌਂਸਲ ਭਾਰਤ, ਵਰਲਡ ਐਨਰਜੀ ਕੌਂਸਲ (ਡਬਲਿਊਈਸੀ) ਦਾ ਇੱਕ ਮੈਂਬਰ ਦੇਸ਼ ਹੈ, ਇਹ ਐਨਰਜੀ ਦੀ ਲਗਾਤਾਰ ਸਪਲਾਈ ਅਤੇ ਉਪਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 1923 ਵਿੱਚ ਸਥਾਪਿਤ ਇੱਕ ਆਲਮੀ ਇਕਾਈ ਹੈ। ਵਰਲਡ ਐਨਰਜੀ ਕੌਂਸਲ ਇੰਡੀਆ ਵਰਲਡ ਐਨਰਜੀ ਕੌਂਸਲ ਦੇ ਸ਼ੁਰੂਆਤੀ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਹ 1924 ਵਿੱਚ ਕੌਂਸਲ ਵਿੱਚ ਸ਼ਾਮਲ ਹੋਇਆ ਸੀ। ਡਬਲਿਊਈਸੀ ਇੰਡੀਆ ਭਾਰਤ ਸਰਕਾਰ ਦੇ ਪਾਵਰ ਮੰਤਰਾਲੇ ਦੇ ਸਹਿਯੋਗ ਵਿੱਚ ਕੋਲਾ, ਨਵੀਂ ਅਤੇ ਅਖੁੱਟ ਊਰਜਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਵਿਦੇਸ਼ ਮੰਤਰਾਲਿਆਂ ਦੇ ਸਹਿਯੋਗ ਨਾਲ ਕੰਮ ਕਰਦਾ ਹੈ। 

ਇਹ ਵੀ ਪੜ੍ਹੋ:

************

ਪੀਆਈਬੀ ਦਿੱਲੀ/ਕਰਿਪਾ ਸ਼ੰਕਰ ਯਾਦਵ/ਧੀਪ ਜੋਇ ਮੈਮਪਿਲੀ 



(Release ID: 2018946) Visitor Counter : 22