ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਟਰਾਈ ਨੇ ਅਕਤੂਬਰ-ਦਸੰਬਰ 2023 ਦੀ ਤਿਮਾਹੀ ਲਈ "ਭਾਰਤੀ ਦੂਰਸੰਚਾਰ ਸੇਵਾਵਾਂ ਕਾਰਗੁਜ਼ਾਰੀ ਸੂਚਕ ਰਿਪੋਰਟ" ਜਾਰੀ ਕੀਤੀ

Posted On: 23 APR 2024 2:51PM by PIB Chandigarh

ਟਰਾਈ ਨੇ 31 ਦਸੰਬਰ, 2023 ਨੂੰ ਖ਼ਤਮ ਹੋਣ ਵਾਲੀ ਤਿਮਾਹੀ ਲਈ ਅੱਜ “ਭਾਰਤੀ ਦੂਰਸੰਚਾਰ ਸੇਵਾਵਾਂ ਪ੍ਰਦਰਸ਼ਨ ਸੂਚਕ ਰਿਪੋਰਟ” ਜਾਰੀ ਕੀਤੀ ਹੈ। ਇਹ ਰਿਪੋਰਟ ਭਾਰਤ ਵਿੱਚ ਦੂਰਸੰਚਾਰ ਸੇਵਾਵਾਂ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਪ੍ਰਦਾਨ ਕਰਦੀ ਹੈ ਅਤੇ ਇਹ ਮੁੱਖ ਤੌਰ 'ਤੇ 1 ਅਕਤੂਬਰ, 2023 ਤੋਂ 31 ਦਸੰਬਰ, 2023 ਦੀ ਮਿਆਦ ਲਈ ਸੇਵਾ ਪ੍ਰਦਾਤਾਵਾਂ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਅਧਾਰ 'ਤੇ ਸੰਕਲਿਤ ਕੀਤੀ ਗਈ ਹੈ ਜੋ ਕਿ ਦੇਸ਼ ਵਿੱਚ ਕੇਬਲ ਟੀਵੀ, ਡੀਟੀਐੱਚ ਅਤੇ ਰੇਡੀਓ ਪ੍ਰਸਾਰਣ ਸੇਵਾਵਾਂ ਦੇ ਮੁੱਖ ਮਾਪਦੰਡਾਂ ਅਤੇ ਵਿਕਾਸ ਦੇ ਰੁਝਾਨਾਂ ਨੂੰ ਵੀ ਪੇਸ਼ ਕਰਦੀ ਹੈ।

ਇਸ ਰਿਪੋਰਟ ਦਾ ਕਾਰਜਕਾਰੀ ਸਾਰ ਨੱਥੀ ਹੈ। ਪੂਰੀ ਰਿਪੋਰਟ ਟਰਾਈ ਦੀ ਵੈੱਬਸਾਈਟ (www.trai.gov.in ਅਤੇ ਲਿੰਕ http://www.Trai.gov.in/release-publication/reports/performance-indicator-reports) 'ਤੇ ਉਪਲਬਧ ਹੈ। ਇਸ ਰਿਪੋਰਟ ਬਾਰੇ ਕਿਸੇ ਵੀ ਸੁਝਾਅ ਜਾਂ ਸਪਸ਼ਟੀਕਰਨ ਲਈ ਸ਼੍ਰੀ ਅਮਿਤ ਸ਼ਰਮਾ, ਸਲਾਹਕਾਰ (F&EA), TRAI ਨੂੰ ਟੈਲੀਫ਼ੋਨ ਨੰਬਰ +91-11-23234367 ਅਤੇ ਈ-ਮੇਲ: advfea2@trai.gov.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਾਰਜਕਾਰੀ ਸਾਰ ਦੇਖਣ ਲਈ ਇੱਥੇ ਕਲਿੱਕ ਕਰੋ

Click here to see Executive Summary

 

 ******

 

ਡੀਕੇ/ਡੀਕੇ/ਐੱਸਐੱਮਪੀ



(Release ID: 2018675) Visitor Counter : 25