ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਗ੍ਰੀਨ ਹਾਈਡ੍ਰੋਜਨ ਅਤੇ ਅਖੁੱਟ ਊਰਜਾ ਨਿਰਮਾਣ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਲਈ ਆਈਆਰਈਡੀਏ ਨੇ ਗਿਫਟ ਸਿਟੀ ਵਿੱਚ ਦਫਤਰ ਖੋਲ੍ਹਿਆ


ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ ਤਹਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਊਰਜਾ ਸਟੋਰੇਜ ਇੱਕ ਕੁੰਜੀ ਹੈ: ਵਿਸ਼ਵ ਭਵਿੱਖ ਊਰਜਾ ਸੰਮੇਲਨ 2024 ਵਿੱਚ ਆਈਆਰਈਡੀਏ ਦੇ ਸੀਐੱਮਡੀ

Posted On: 18 APR 2024 10:37AM by PIB Chandigarh

ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਲਿਮਿਟਡ (ਆਈਆਰਈਡੀਏ) ਨੇ ਗਿਫਟ ਸਿਟੀ, ਗਾਂਧੀਨਗਰ ਵਿੱਚ ਇੱਕ ਦਫਤਰ ਖੋਲ੍ਹਿਆ ਹੈ, ਜੋ ਵਿਦੇਸ਼ੀ ਮੁਦਰਾਵਾਂ ਵਿੱਚ ਕਰਜ਼ੇ ਦਾ ਬਦਲ ਦੇਣ ਵਿੱਚ ਮੁਹਾਰਤ ਪ੍ਰਾਪਤ ਹੋਵੇਗਾ। ਇਹ ਕੁਦਰਤੀ ਪ੍ਰਤੀਰੱਖਿਆ ਦੀ ਸਹੂਲਤ ਦੇਵੇਗਾ ਅਤੇ ਗ੍ਰੀਨ ਹਾਈਡ੍ਰੋਜਨ ਅਤੇ ਅਖੁੱਟ ਊਰਜਾ ਨਿਰਮਾਣ ਪ੍ਰੋਜੈਕਟਾਂ ਲਈ ਵਿੱਤੀ ਲਾਗਤਾਂ ਨੂੰ ਮਹੱਤਵਪੂਰਨ ਤੌਰ 'ਤੇ ਘਟਾਏਗਾ। ਦੇਸ਼ ਦੇ ਹਰੇ ਭਰੇ ਭਵਿੱਖ ਵੱਲ ਸਫ਼ਰ ਵਿੱਚ ਯੋਗਦਾਨ ਪਾਉਣ ਵਾਲੀ ਪਹਿਲਕਦਮੀ ਨੂੰ ਆਈਆਰਈਡੀਏ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ 17 ਅਪ੍ਰੈਲ, 2024 ਨੂੰ ਅਬੂ ਧਾਬੀ ਵਿੱਚ ਵਰਲਡ ਫਿਊਚਰ ਐਨਰਜੀ ਸਿਖਰ ਸੰਮੇਲਨ 2024 ਵਿੱਚ ਆਯੋਜਿਤ "ਲੰਮੀ ਮਿਆਦ ਦੀ ਊਰਜਾ ਸਟੋਰੇਜ ਲਈ ਭਵਿੱਖ ਦੇ ਵਿਕਾਸ ਦੇ ਮੌਕੇ" 'ਤੇ ਇੱਕ ਪੈਨਲ ਚਰਚਾ ਦੌਰਾਨ ਉਜਾਗਰ ਕੀਤਾ।

ਆਈਆਰਈਡੀਏ ਦੇ ਸੀਐੱਮਡੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਊਰਜਾ ਸਟੋਰੇਜ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੇ 2030 ਤੱਕ 5 ਮਿਲੀਅਨ ਮੀਟ੍ਰਿਕ ਟਨ ਪ੍ਰਤੀ ਸਲਾਨਾ (ਐੱਮਟੀਪੀਏ) ਹਾਈਡ੍ਰੋਜਨ ਉਤਪਾਦਨ ਦੇ ਅਭਿਲਾਸ਼ੀ ਟੀਚੇ ਨੂੰ ਪ੍ਰਾਪਤ ਕਰਨ ਲਈ ਭੂਮਿਕਾ ਨਿਭਾਏਗੀ। ਉਨ੍ਹਾਂ ਨੇ ਸਟੋਰੇਜ ਤਕਨਾਲੋਜੀ ਨੂੰ ਅੱਗੇ ਵਧਾਉਣ ਲਈ ਕਈ ਪ੍ਰਮੁੱਖ ਤਰਜੀਹਾਂ ਨੂੰ ਉਜਾਗਰ ਕੀਤਾ।

ਸੀਐੱਮਡੀ ਨੇ ਲਾਗਤ ਨੂੰ ਘਟਾਉਣ ਅਤੇ ਊਰਜਾ ਸਟੋਰੇਜ ਹੱਲਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਖੋਜ ਅਤੇ ਵਿਕਾਸ ਦੇ ਯਤਨਾਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਊਰਜਾ ਸਟੋਰੇਜ ਤਕਨੀਕਾਂ ਦੀ ਸਫਲਤਾਪੂਰਵਕ ਤੈਨਾਤੀ ਨੂੰ ਪ੍ਰਾਪਤ ਕਰਨ ਲਈ ਸਪਲਾਈ ਚੇਨ ਨੈਟਵਰਕ ਨੂੰ ਮਜ਼ਬੂਤ ਕਰਨ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਜ਼ਰੂਰਤ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਤੀਯੋਗੀ ਅਤੇ ਅਨੁਕੂਲ ਵਿੱਤੀ ਹੱਲ ਪ੍ਰਦਾਨ ਕਰਨਾ ਊਰਜਾ ਸਟੋਰੇਜ ਪ੍ਰੋਜੈਕਟਾਂ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰੇਗਾ।

ਭਾਰਤ ਨੇ ਇਸ ਦਿਸ਼ਾ ਵਿੱਚ ਸਰਗਰਮ ਕਦਮ ਚੁੱਕੇ ਹਨ, ਜਿਸ ਵਿੱਚ 2047 ਤੱਕ ਸਟੋਰੇਜ਼ ਦੀ ਲੋੜ ਦਾ ਰੋਡਮੈਪ ਤਿਆਰ ਕਰਨਾ, ਤਕਨਾਲੋਜੀ-ਅਧਾਰਤ ਸਟੋਰੇਜ ਟੈਂਡਰ ਅਤੇ ਬੈਟਰੀ ਨਿਰਮਾਣ ਅਤੇ ਪੰਪਡ ਸਟੋਰੇਜ ਹਾਈਡ੍ਰੋ ਪਾਵਰ ਪ੍ਰੋਜੈਕਟਾਂ ਲਈ ਸਹਾਇਕ ਸਰਕਾਰੀ ਦਖਲ ਸ਼ਾਮਲ ਹਨ। ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਆਫ ਇੰਡੀਆ 2030-32 ਤੱਕ ਲਗਭਗ 400 ਗੀਗਾਵਾਟ-ਘੰਟੇ (ਜੀਡਬਲਿਊਐੱਚ) ਦੀ ਸਟੋਰੇਜ਼ ਦੀ ਲੋੜ ਦਾ ਅਨੁਮਾਨ ਲਾਉਂਦੀ ਹੈ, ਜਿਸਦਾ ਅੰਦਾਜ਼ਨ ਨਿਵੇਸ਼ 3.5 ਲੱਖ ਕਰੋੜ ਰੁਪਏ ਤੋਂ ਵੱਧ ਹੋਵੇਗਾ। 

ਆਈਆਰਈਡੀਏ ਪ੍ਰਤੀਯੋਗੀ ਦਰਾਂ 'ਤੇ ਉੱਭਰਦੀਆਂ ਤਕਨਾਲੋਜੀਆਂ ਲਈ ਨਵੀਨਤਾਕਾਰੀ ਉਤਪਾਦਾਂ ਦੇ ਪ੍ਰਬੰਧ ਦੁਆਰਾ ਅਖੁੱਟ ਊਰਜਾ ਵਿੱਤ ਵਿੱਚ ਸਭ ਤੋਂ ਅੱਗੇ ਹੈ ਅਤੇ ਭਾਰਤ ਵਿੱਚ ਊਰਜਾ ਸਟੋਰੇਜ ਤਕਨਾਲੋਜੀਆਂ ਦੀ ਤਾਇਨਾਤੀ ਦਾ ਸਮਰਥਨ ਕਰਨ ਲਈ ਵਚਨਬੱਧ ਹੈ। 

************

ਪੀਆਈਬੀ ਦਿੱਲੀ | ਕ੍ਰਿਪਾ ਸ਼ੰਕਰ ਯਾਦਵ / ਧੀਪ ਜੋਏ ਮੈਮਪਿਲੀ



(Release ID: 2018673) Visitor Counter : 16