ਵਿੱਤ ਮੰਤਰਾਲਾ
ਵਿੱਤੀ ਵਰ੍ਹੇ 2023-24 ਦੇ ਦੌਰਾਨ ਨੈੱਟ ਡਾਇਰੈਕਟ ਟੈਕਸ ਕਲੈਕਸ਼ਨਸ (provisional) ਕੇਂਦਰੀ ਬਜਟ ਵਿੱਚ ਕੀਤੇ ਗਏ ਅਨੁਮਾਨ ਤੋਂ 1.35 ਲੱਖ ਕਰੋੜ ਰੁਪਏ ਯਾਨੀ 7.40 ਪ੍ਰਤੀਸ਼ਤ ਵੱਧ ਰਹੀ
ਵਿੱਤੀ ਵਰ੍ਹੇ 2023-24 ਦੇ ਦੌਰਾਨ ਨੈੱਟ ਡਾਇਰੈਕਟ ਟੈਕਸ ਕਲੈਕਸ਼ਨਸ (provisional) ਸੰਸ਼ੋਧਿਤ ਅਨੁਮਾਨ ਤੋਂ 13,000 ਕਰੋੜ ਰੁਪਏ ਵੱਧ ਰਹੀ
Gross Direct Tax collections (provisional) for FY 2023-24 stand at Rs. 23.37 lakh crore registering a growth of 18.48% Year-on-Year (Y-o-Y)
ਵਿੱਤੀ ਵਰ੍ਹੇ 2023-24 ਦੇ ਦੌਰਾਨ ਗ੍ਰੌਸ ਡਾਇਰੈਕਟ ਟੈਕਸ ਕਲੈਕਸ਼ਨਸ (provisional) ਸਾਲ-ਦਰ-ਸਾਲ ਅਧਾਰ ‘ਤੇ 18.48% ਦਾ ਵਾਧਾ ਦਰਜ ਕਰਦੇ ਹੋਏ 23.37 ਲੱਖ ਕਰੋੜ ਰੁਪਏ ਰਹੀ
ਵਿੱਤੀ ਵਰ੍ਹੇ 2023-24 ਦੇ ਦੌਰਾਨ ਨੈੱਟ ਡਾਇਰੈਕਟ ਟੈਕਸ ਕਲੈਕਸ਼ਨਸ (provisional) ਸਾਲ-ਦਰ-ਸਾਲ ਅਧਾਰ ‘ਤੇ 17.70% ਦੇ ਵਾਧੇ ਦੇ ਨਾਲ 19.58 ਲੱਖ ਕਰੋੜ ਰੁਪਏ ਰਹੀ
ਵਿੱਤੀ ਵਰ੍ਹੇ 2023-24 ਵਿੱਚ ਕੁੱਲ 3.79 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ
Posted On:
21 APR 2024 1:01PM by PIB Chandigarh
ਵਿੱਤੀ ਵਰ੍ਹੇ 2023-24 ਦੀ ਡਾਇਰੈਕਟ ਟੈਕਸ ਕਲੈਕਸ਼ਨਸ ਦੇ ਅਸਥਾਈ (provisional) ਅੰਕੜੇ ਦਰਸਾਉਂਦੇ ਹਨ ਕਿ ਨੈੱਟ ਕਲੈਕਸ਼ਨਸ 19.58 ਲੱਖ ਕਰੋੜ ਰੁਪਏ ਦੀ ਰਹੀ, ਜੋ ਕਿ ਪਿਛਲੇ ਵਿੱਤੀ ਵਰ੍ਹੇ 2022-23 ਦੇ 16.64 ਲੱਖ ਕਰੋੜ ਰੁਪਏ ਦੀ ਨੈੱਟ ਕਲੈਕਸ਼ਨ ਦੀ ਤੁਲਨਾ ਵਿੱਚ 17.70% ਵੱਧ ਹੈ।
ਵਿੱਤੀ ਵਰ੍ਹੇ 2023-24 ਦੇ ਯੂਨੀਅਨ ਬਜਟ ਵਿੱਚ ਡਾਇਰੈਕਟ ਟੈਕਸ ਰੈਵੇਨਿਊ ਦਾ ਬਜਟ ਅਨੁਮਾਨ (ਬੀਈ) 18.23 ਲੱਖ ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ ਸੀ, ਜਿਸ ਨੂੰ ਸੰਸ਼ੋਧਿਤ ਕੀਤਾ ਗਿਆ ਅਤੇ ਸੰਸ਼ੋਧਿਤ ਅਨੁਮਾਨ (Revised Estimates) 19.45 ਲੱਖ ਕਰੋੜ ਰੁਪਏ ਨਿਰਧਾਰਿਤ ਕੀਤਾ ਗਿਆ। ਅਸਥਾਈ ਡਾਇਰੈਕਟ ਟੈਕਸ ਕਲੈਕਸ਼ਨਸ (ਨੈੱਟ ਆਫ਼ ਰਿਫੰਡਸ) ਬਜਟ ਅਨੁਮਾਨ ਨਾਲ 7.40% ਅਤੇ ਸੰਸ਼ੋਧਿਤ ਅਨੁਮਾਨ ਨਾਲ 0.67% ਵੱਧ ਹੋ ਗਈ ਹੈ।
ਵਿੱਤੀ ਵਰ੍ਹੇ 2023-24 ਦੇ ਦੌਰਾਨ ਡਾਇਰੈਕਟ ਟੈਕਸਾਂ ਦੀ ਗ੍ਰੌਸ ਕਲੈਕਸ਼ਨ (provisional) (ਰਿਫੰਡ ਦੇ ਸਮਾਯੋਜਨ ਤੋਂ ਪਹਿਲਾਂ) 23.37 ਲੱਖ ਕਰੋੜ ਰੁਪਏ ਦੀ ਰਹੀ, ਜੋ ਕਿ ਵਿੱਤੀ ਵਰ੍ਹੇ 2022-23 ਵਿੱਚ 19.72 ਲੱਖ ਕਰੋੜ ਰੁਪਏ ਦੀ ਗ੍ਰੌਸ ਕਲੈਕਸ਼ਨ ਦੀ ਤੁਲਨਾ ਵਿੱਚ 18.48% ਵੱਧ ਹੈ।
ਵਿੱਤੀ ਵਰ੍ਹੇ 2023-24 ਦੇ ਦੌਰਾਨ ਗ੍ਰੌਸ ਕਾਰਪੋਰੇਟ ਟੈਕਸ ਕਲੈਕਸ਼ਨ (provisional) 11.32 ਲੱਖ ਕਰੋੜ ਰੁਪਏ ਦੀ ਰਹੀ, ਅਤੇ ਜੋ ਕਿ ਪਿਛਲੇ ਵਰ੍ਹੇ ਦੇ 10 ਲੱਖ ਕਰੋੜ ਰੁਪਏ ਦੇ ਗ੍ਰੌਸ ਕਾਰਪੋਰੇਟ ਟੈਕਸ ਕਲੈਕਸ਼ਨ ਦੀ ਤੁਲਨਾ ਵਿੱਚ 13.06% ਜ਼ਿਆਦਾ ਹੈ। ਵਿੱਤੀ ਵਰ੍ਹੇ 2023-24 ਦੇ ਦੌਰਾਨ ਨੈੱਟ ਕਾਰਪੋਰੇਟ ਟੈਕਸ ਕਲੈਕਸ਼ਨ (provisional) 9.11 ਲੱਖ ਕਰੋੜ ਰੁਪਏ ਦੀ ਰਹੀ, ਜੋ ਕਿ ਪਿਛਲੇ ਵਰ੍ਹੇ ਦੇ 8.26 ਲੱਖ ਕਰੋੜ ਰੁਪਏ ਦੇ ਨੈੱਟ ਕਾਰਪੋਰੇਟ ਟੈਕਸ ਕਲੈਕਸ਼ਨ ਦੀ ਤੁਲਨਾ ਵਿੱਚ 10.26% ਵੱਧ ਹੈ।
ਵਿੱਤੀ ਵਰ੍ਹੇ 2023-24 ਦੇ ਦੌਰਾਨ ਗ੍ਰੌਸ ਪਰਸਨਲ ਇਨਕਮ ਟੈਕਸ ਕਲੈਕਸ਼ਨ (ਐੱਸਟੀਟੀ ਸਮੇਤ) (provisional) 12.01 ਲੱਖ ਕਰੋੜ ਰੁਪਏ ਦੀ ਰਹੀ ਅਤੇ ਇਸ ਵਿੱਚ ਪਿਛਲੇ ਵਰ੍ਹੇ ਦੇ 9.67 ਲੱਖ ਕਰੋੜ ਰੁਪਏ ਦੀ ਗ੍ਰੌਸ ਪਰਸਨਲ ਇਨਕਮ ਟੈਕਸ ਕਲੈਕਸ਼ਨ (ਐੱਸਟੀਟੀ ਸਮੇਤ) ਦੀ ਤੁਲਨਾ ਵਿੱਚ 24.26% ਦਾ ਵਾਧਾ ਦੇਖਿਆ ਗਿਆ ਹੈ। ਵਿੱਤੀ ਵਰ੍ਹੇ 2023-24 ਦੇ ਦੌਰਾਨ ਨੈੱਟ ਪਰਸਨਲ ਇਨਕਮ ਟੈਕਸ ਕਲੈਕਸ਼ਨ (ਐੱਸਟੀਟੀ ਸਮੇਤ) (provisional) 10.44 ਲੱਖ ਕਰੋੜ ਦੀ ਰਹੀ ਅਤੇ ਇਸ ਵਿੱਚ ਪਿਛਲੇ ਵਰ੍ਹੇ ਦੇ 8.33 ਲੱਖ ਕਰੋੜ ਰੁਪਏ ਦੀ ਨੈੱਟ ਪਰਸਨਲ ਇਨਕਮ ਟੈਕਸ ਕਲੈਕਸ਼ਨ (ਐੱਸਟੀਟੀ ਸਮੇਤ) ਦੀ ਤੁਲਨਾ ਵਿੱਚ 25.23% ਦਾ ਵਾਧਾ ਦੇਖਿਆ ਗਿਆ ਹੈ।
ਵਿੱਤੀ ਵਰ੍ਹੇ 2023-24 ਦੇ ਦੌਰਾਨ 3.79 ਲੱਖ ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ ਹਨ, ਜੋ ਕਿ ਵਿੱਤੀ ਵਰ੍ਹੇ 2022-23 ਵਿੱਚ ਜਾਰੀ ਕੀਤੇ ਗਏ 3.09 ਲੱਖ ਕਰੋੜ ਰੁਪਏ ਦੇ ਰਿਫੰਡ ਦੀ ਤੁਲਨਾ ਵਿੱਚ 22.74% ਵੱਧ ਹੈ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 2018455)
Visitor Counter : 87