ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਆਰਥਿਕ ਸੇਵਾ ਦੇ ਪ੍ਰੋਬੇਸ਼ਨਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 16 APR 2024 12:43PM by PIB Chandigarh

ਭਾਰਤੀ ਆਰਥਿਕ ਸੇਵਾ (2022 ਅਤੇ 2023 ਬੈਚ) ਦੇ ਪ੍ਰੋਬੇਸ਼ਨਰਾਂ ਦੇ ਇੱਕ ਸਮੂਹ ਨੇ ਅੱਜ (16 ਅਪ੍ਰੈਲ, 2024) ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ ਲਈ ਆਰਥਿਕ ਵਿਕਾਸ ਇੱਕ ਮਹੱਤਵਪੂਰਨ ਕੰਪੋਨੈਂਟ (ਘਟਕ) ਹੈ। ਮੈਕ੍ਰੋ ਅਤੇ ਮਾਇਕ੍ਰੋ ਆਰਥਿਕ ਸੰਕੇਤਕ ਪ੍ਰਗਤੀ ਦੇ ਉਪਯੋਗੀ ਪੈਰਾਮੀਟਰ ਮੰਨੇ ਜਾਂਦੇ ਹਨ। ਇਸ ਲਈ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਪ੍ਰਭਾਵੀ ਅਤੇ ਉਪਯੋਗੀ ਬਣਾਉਣ ਵਿੱਚ ਅਰਥਸ਼ਾਸਤਰੀਆਂ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਹੁਣ ਜਦੋਂ ਭਾਰਤ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਅੱਗੇ ਵਧ ਰਿਹਾ ਹੈ ਤਾਂ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਵਿਕਸਿਤ ਕਰਕੇ ਉਨ੍ਹਾਂ ਦਾ ਉਪਯੋਗ ਕਰਨ ਦੇ ਅਣਗਿਣਤ ਅਵਸਰ ਮਿਲਣਗੇ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਇਨ੍ਹਾਂ ਅਵਸਰਾਂ ਦਾ ਉਚਿਤ ਲਾਭ ਉਠਾ ਕੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ।

ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਸੇਵਾ ਅਧਿਕਾਰੀਆਂ (Economic Service Officers) ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਰਥਿਕ ਵਿਸ਼ਲੇਸ਼ਣ ਅਤੇ ਵਿਕਾਸ ਪ੍ਰੋਗਰਾਮਾਂ ਦੀ ਰੂਪਰੇਖਾ ਤਿਆਰ ਕਰਨ ਦੇ ਨਾਲ-ਨਾਲ ਸੰਸਾਧਨ ਵੰਡ ਪ੍ਰਣਾਲੀ(resource distribution system) ਨੂੰ ਮਜ਼ਬੂਤ ਬਣਾਉਣ ਅਤੇ ਯੋਜਨਾਵਾਂ ਦੇ ਮੁੱਲਾਂਕਣ ਦੇ ਲਈ ਉਚਿਤ ਸਲਾਹ ਪ੍ਰਦਾਨ ਕਰਨ। ਇਹ ਇੱਕ ਬਹੁਤ ਹੀ ਮਹੱਤਵਪੂਰਨ ਜ਼ਿੰਮੇਦਾਰੀ ਹੈ ਕਿਉਂਕਿ ਨੀਤੀਆਂ ਦਾ ਨਿਰਧਾਰਣ ਉਨ੍ਹਾਂ ਦੇ ਦਿੱਤੇ ਗਏ ਸੁਝਾਵਾਂ ‘ਤੇ ਨਿਰਭਰ ਕਰੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਅਤੇ ਸਬੂਤ-ਅਧਾਰਿਤ (evidence-based) ਵਿਕਾਸ ਪ੍ਰੋਗਰਾਮਾਂ ਦੇ ਲਾਗੂਕਰਨ ਨੇ ਸਰਕਾਰ ਨੂੰ ਲੋਕਾਂ ਦੇ ਆਰਥਿਕ ਉਥਾਨ (economic upliftment) ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਯੁਵਾ ਆਈਈਐੱਸ ਅਧਿਕਾਰੀਆਂ (young IES officers) ਦਾ ਇਹ ਕਰਤੱਵ ਹੈ ਕਿ ਉਹ ਆਪਣੀ ਕਾਰਜ ਕੁਸ਼ਲਤਾ ਨੂੰ ਨਵੇਂ ਵਿਚਾਰਾਂ, ਤਰੀਕਿਆਂ ਅਤੇ ਤਕਨੀਕਾਂ ਦੇ ਮਾਧਿਅਮ ਨਾਲ ਵਧਾਉਣ। ਉਨ੍ਹਾਂ ਨੇ ਅੱਗੇ ਕਿਹਾ, ਉਨ੍ਹਾਂ ਦੀ ਰਚਨਾਤਮਕਤਾ ਇਸ ਤੇਜ਼ੀ ਨਾਲ ਪਰਿਵਰਤਨਸ਼ੀਲ ਯੁਗ ਵਿੱਚ ਦੇਸ਼ ਦੇ ਲਈ ਪ੍ਰਗਤੀ ਦੇ ਨਵੇਂ ਦੁਆਰ ਖੋਲ੍ਹਣ ਵਿੱਚ ਮਦਦ ਕਰੇਗੀ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ 2022 ਅਤੇ 2023 ਬੈਚ ਦੇ ਆਈਈਐੱਸ ਅਧਿਕਾਰੀਆਂ(IES officers) ਵਿੱਚੋਂ 60 ਪ੍ਰਤੀਸ਼ਤ ਤੋਂ ਅਧਿਕ ਮਹਿਲਾ ਅਧਿਕਾਰੀ ਹਨ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਦੀ ਭਾਗੀਦਾਰੀ ਵਧਣ ਨਾਲ ਭਾਰਤ ਦੇ ਸਮਾਵੇਸ਼ੀ ਵਿਕਾਸ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਮਹਿਲਾ ਅਧਿਕਾਰੀਆਂ ਨੂੰ ਮਹਿਲਾਵਾਂ ਦੇ ਸੰਪੂਰਨ ਵਿਕਾਸ (all-round development)ਦੇ ਲਈ ਕੰਮ ਕਰਨ ਦੀ ਤਾਕੀਦ ਕੀਤੀ।

 ਰਾਸ਼ਟਰਪਤੀ ਨੇ ਯੁਵਾ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਆਪਣੇ ਕਾਰਜਸਥਲ ‘ਤੇ ਨੀਤੀਗਤ ਸੁਝਾਅ ਦਿੰਦੇ ਸਮੇਂ ਜਾਂ ਨਿਰਣੇ ਲੈਂਦੇ ਸਮੇਂ ਉਹ, ਦੇਸ਼ ਦੇ ਗ਼ਰੀਬ ਅਤੇ ਪਿਛੜੇ ਵਰਗਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਣ।

***************


ਡੀਐੱਸ/ਐੱਸਟੀ


(Release ID: 2018050) Visitor Counter : 61