ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਵਿਸ਼ਵ ਹੋਮਿਓਪੈਥੀ ਦਿਵਸ ‘ਤੇ ਹੋਮਿਓਪੈਥੀ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ

Posted On: 10 APR 2024 12:56PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਿਸ਼ਵ ਹੋਮਿਓਪੈਥੀ ਦਿਵਸ  ਦੇ ਅਵਸਰ ‘ਤੇ ਅੱਜ (10 ਅਪ੍ਰੈਲ, 2024) ਨਵੀਂ ਦਿੱਲੀ ਵਿੱਚ ਸੈਂਟਰਲ ਕੌਂਸਲ ਫੌਰ ਰਿਸਰਚ ਇਨ ਹੋਮਿਓਪੈਥੀ ਦੁਆਰਾ ਆਯੋਜਿਤ ਦੋ-ਦਿਨੀਂ ਹੋਮਿਓਪੈਥੀ ਸਿੰਪੋਜ਼ੀਅਮ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਹੋਮਿਓਪੈਥੀ ਨੂੰ ਅਨੇਕ ਦੇਸ਼ਾਂ ਵਿੱਚ ਇੱਕ ਸਰਲ ਅਤੇ ਸੁਲਭ ਇਲਾਜ ਪੱਧਤੀ ਦੇ ਰੂਪ ਵਿੱਚ ਅਪਣਾਇਆ ਗਿਆ ਹੈ। ਪੂਰੇ ਵਿਸ਼ਵ ਵਿੱਚ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਪੱਧਰ ‘ਤੇ ਅਨੇਕ ਸੰਸਥਾਵਾਂ ਹੋਮਿਓਪੈਥੀ ਨੂੰ ਪ੍ਰੋਤਸਾਹਿਤ ਕਰ ਰਹੀਆਂ ਹਨ। ਰਾਸ਼ਟਰਪਤੀ ਨੇ ਭਾਰਤ ਵਿੱਚ ਹੋਮਿਓਪੈਥੀ ਨੂੰ ਹੁਲਾਰਾ ਦੇਣ ਵਿੱਚ ਯੋਗਦਾਨ ਦੇ ਲਈ ਆਯੁਸ਼ (AYUSH) ਮੰਤਰਾਲਾ, ਸੈਂਟਰਲ ਕੌਂਸਲ ਫੌਰ ਰਿਸਰਚ ਇਨ ਹੋਮਿਓਪੈਥੀ, ਨੈਸ਼ਨਲ ਕਮਿਸ਼ਨ ਫੌਰ ਹੋਮਿਓਪੈਥੀ, ਨੈਸ਼ਨਲ ਇੰਸਟੀਟਿਊਟ ਆਵ੍ ਹੋਮਿਓਪੈਥੀ ਅਤੇ ਕੇਂਦਰ ਸਰਕਾਰ ਦੀਆਂ ਅਜਿਹੀਆਂ ਸਾਰੀਆਂ ਸੰਸਥਾਵਾਂ ਦੀ ਸ਼ਲਾਘਾ ਕੀਤੀ।

 

ਰਾਸ਼ਟਰਪਤੀ ਨੇ ਕਿਹਾ ਕਿ 21ਵੀਂ ਸਦੀ ਵਿੱਚ ਖੋਜ ਦਾ ਮਹੱਤਵ ਨਿਰੰਤਰ ਵਧ ਰਿਹਾ ਹੈ। ਇਸ ਲਈ, ਸਿੰਪੋਜ਼ੀਅਮ ਦਾ ਵਿਸ਼ਾ ‘ਖੋਜ ਨੂੰ ਸਸ਼ਕਤ ਬਣਾਉਣਾ, ਪਰਬੀਨਤਾ ਵਿੱਚ ਵਾਧਾ’ ਬਹੁਤ ਪ੍ਰਾਸੰਗਿਕ ਹੈ। ਉਨ੍ਹਾਂ ਨੇ ਬਲ ਦਿੰਦੇ ਹੋਏ ਕਿਹਾ ਕਿ ਹੋਮਿਓਪੈਥੀ ਦੀ ਸਵੀਕਾਰਯੋਗਤਾ ਅਤੇ ਮਕਬੂਲੀਅਤ ਨੂੰ ਹੋਰ ਵਧਾਉਣ ਵਿੱਚ ਖੋਜ ਅਤੇ ਦਕਸ਼ਤਾ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਅਨੇਕ ਲੋਕ ਅਜਿਹੇ ਵਿਅਕਤੀ ਦੇ ਨਾਲ ਅਨੁਭਵ ਸਾਂਝਾ ਕਰਦੇ ਹਨ ਜਿਸ ਨੂੰ ਵਿਭਿੰਨ ਤਰੀਕਿਆਂ ਨਾਲ ਇਲਾਜ ਕੀਤੇ ਜਾਣ ਦੇ ਬਾਅਦ ਨਿਰਾਸ਼ਾ ਰਹੀ ਅਤੇ ਉਸ ਨੂੰ ਹੋਮਿਓਪੈਥੀ ਪੱਧਤੀ ਦੇ ਚਮਤਕਾਰ ਨਾਲ ਲਾਭ ਹੋਇਆ। ਲੇਕਿਨ, ਅਜਿਹੇ ਅਨੁਭਵਾਂ ਨੂੰ ਵਿਗਿਆਨਿਕ ਸਮੁਦਾਇ ਵਿੱਚ ਕੇਵਲ ਤਦੇ ਮੰਨਿਆ ਜਾ ਸਕਦਾ ਹੈ ਜਦੋਂ ਤੱਥਾਂ ਅਤੇ ਵਿਸ਼ਲੇਸ਼ਣ ਦੇ ਨਾਲ ਪ੍ਰਸਤੁਤ ਕੀਤਾ ਜਾਵੇ। ਵਿਆਪਕ ਪੱਧਰ ‘ਤੇ ਕੀਤੇ ਗਏ ਇਸ ਤਰ੍ਹਾਂ ਦੇ ਤੱਥਾਤਮਕ ਵਿਸ਼ਲੇਸ਼ਣ ਨੂੰ ਪ੍ਰਮਾਣਿਕ ਮੈਡੀਕਲ ਰਿਸਰਚ (Authentic Medical Research) ਕਿਹਾ ਜਾਂਦਾ ਹੈ। ਵਿਗਿਆਨਿਕ ਗੰਭੀਰਤਾ ਨੂੰ ਪ੍ਰੋਤਸਾਹਿਤ ਕਰਨ ਨਾਲ ਇਸ ਮੈਡੀਕਲ ਸਿਸਟਮ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਵਧੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਸਵਸਥ ਲੋਕ ਹੀ ਸਵਸਥ ਸਮਾਜ ਬਣਾਉਂਦੇ ਹਨ। ਸਵਸਥ ਰਾਸ਼ਟਰ ਸਵਸਥ ਸਮਾਜ ਦੀ ਨੀਂਹ ‘ਤੇ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਸਿਹਤ ਸੰਭਾਲ਼ ਪੇਸ਼ੇਵਰ ਸਵਸਥ, ਸਮ੍ਰਿੱਧ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਮੁੱਲ ਯੋਗਦਾਨ ਕਰਨਗੇ।

 

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –

 

************

ਡੀਐੱਸ/ਏਕੇ


(Release ID: 2017705) Visitor Counter : 72