ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਕੈਂਸਰ ਦੇ ਲਈ ਭਾਰਤ ਦੀ ਪਹਿਲੀ ਘਰੇਲੂ ਜੀਨ ਥੈਰੇਪੀ ਲਾਂਚ ਕੀਤੀ


ਸੁਲਭ ਅਤੇ ਕਿਫਾਇਤੀ ਸੀਏਆਰ-ਟੀ ਸੈੱਲ (CAR-T CELL) ਥੈਰੇਪੀ ਸੰਪੂਰਨ ਮਾਨਵ ਜਾਤੀ ਦੇ ਲਈ ਆਸ਼ਾ ਦੀ ਨਵੀਂ ਕਿਰਨ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 04 APR 2024 2:03PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (4 ਅਪ੍ਰੈਲ, 2024) ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ ਬੰਬੇ (IIT Bombay) ਵਿੱਚ ਕੈਂਸਰ ਦੇ ਲਈ ਭਾਰਤ ਦੀ ਪਹਿਲੀ ਘਰੇਲੂ ਜੀਨ ਥੈਰੇਪੀ(home-grown gene therapy for cancerਲਾਂਚ ਕੀਤੀ।

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਪਹਿਲੀ ਜੀਨ ਥੈਰੇਪੀ ਦੀ ਸ਼ੁਰੂਆਤ ਕੈਂਸਰ ਦੇ ਖ਼ਿਲਾਫ਼ ਸਾਡੀ ਲੜਾਈ ਵਿੱਚ ਬੜੀ ਸਫ਼ਲਤਾ ਹੈ। ਇਲਾਜ ਦੀ ਇਸ ਲੜੀ ਦਾ ਨਾਮ “ਸੀਏਆਰ-ਟੀ ਸੈੱਲ ਥੈਰੇਪੀ” (“CAR-T cell therapy”) ਹੈ, ਜੋ ਕੈਂਸਰ ਇਮਿਊਨੋਥੈਰੇਪੀ ਇਲਾਜ ਹੈ। ਇਹ ਸੁਲਭ ਅਤੇ ਸਸਤੀ ਹੈ, ਇਸ ਲਈ ਸੰਪੂਰਨ ਮਾਨਵ ਜਾਤੀ ਦੇ ਲਈ ਆਸ਼ਾ ਦੀ ਨਵੀਂ ਕਿਰਨ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਥੈਰੇਪੀ ਅਣਗਿਣਤ ਮਰੀਜ਼ਾਂ ਨੂੰ ਨਵ ਜੀਵਨ ਦੇਣ ਵਿੱਚ ਸਫ਼ਲ ਹੋਵੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਸੀਏਆਰ-ਟੀ ਸੈੱਲ ਥੈਰੇਪੀ(CAR-T cell therapy) ਨੂੰ ਮੈਡੀਕਲ ਸਾਇੰਸ ਦੇ ਖੇਤਰ ਵਿੱਚ ਅਭੂਤਪੂਰਵ ਪ੍ਰਗਤੀ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਕੁਝ ਸਮੇਂ ਤੋਂ ਵਿਕਸਿਤ ਦੇਸ਼ਾਂ ਵਿੱਚ ਉਪਲਬਧ ਹੈ, ਲੇਕਿਨ ਇਹ ਬੇਹੱਦ ਮਹਿੰਗੀ ਹੈ ਅਤੇ ਦੁਨੀਆ ਭਰ ਦੇ ਜ਼ਿਆਦਾਤਰ ਮਰੀਜ਼ਾਂ ਦੀ ਪਹੁੰਚ ਤੋਂ ਬਾਹਰ ਹੈ ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਅੱਜ ਲਾਂਚ ਕੀਤੀ ਜਾ ਰਹੀ ਥੈਰੇਪੀ ਦੁਨੀਆ ਦੀ ਸਭ ਤੋਂ ਸਸਤੀ ਸੀਏਆਰ-ਟੀ ਸੈੱਲ ਥੈਰੇਪੀ (CAR-T cell therapy) ਹੈ। ਉਨ੍ਹਾਂ ਨੇ ਕਿਹਾ ਕਿ ਇਹ ‘ਮੇਕ ਇਨ ਇੰਡੀਆ’ ਪਹਿਲ ‘ਆਤਮਨਿਰਭਰ ਭਾਰਤ’ (‘Atmanirbhar Bharat’) ਦੀ ਚਮਕਦਾਰ ਉਦਾਹਰਣ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਦੀ ਪਹਿਲੀ ਸੀਏਆਰ-ਟੀ ਸੈੱਲ ਥੈਰੇਪੀ ਉਦਯੋਗ ਭਾਗੀਦਾਰ ਇਮਿਊਨੋਏਸੀਟੀ (ImmunoACT) ਦੇ ਸਹਿਯੋਗ ਨਾਲ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਬੰਬੇ ਅਤੇ ਟਾਟਾ ਮੈਮੋਰੀਅਲ ਹਸਪਤਾਲ ਦੇ ਤਾਲਮਾਲ ਨਾਲ ਵਿਕਸਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖਿਆ ਜਗਤ-ਉਦਯੋਗ ਸਾਂਝੇਦਾਰੀ(academia-industry partnership) ਦੀ ਇੱਕ ਸ਼ਲਾਘਾਯੋਗ ਉਦਾਹਰਣ ਹੈ, ਜਿਸ ਨਾਲ ਇਸੇ ਤਰ੍ਹਾਂ ਦੇ ਕਈ ਹੋਰ ਪ੍ਰਯਾਸਾਂ ਨੂੰ ਪ੍ਰੇਰਣਾ ਮਿਲੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਆਈਆਈਟੀ ਬੰਬੇ (IIT Bombay) ਨਾ ਕੇਵਲ ਭਾਰਤ ਵਿੱਚ ਬਲਕਿ ਦੁਨੀਆ ਭਰ ਵਿੱਚ ਟੈਕਨੋਲੋਜੀ ਸਿੱਖਿਆ ਦੇ ਮਾਡਲ ਦੇ ਰੂਪ ਵਿੱਚ ਪ੍ਰਸਿੱਧ ਹੈ। ਸੀਏਆਰ-ਟੀ ਸੈੱਲ ਥੈਰੇਪੀ(CAR-T cell therapy) ਦੇ ਵਿਕਾਸ ਵਿੱਚ ਨਾ ਕੇਵਲ ਟੈਕਨੋਲੋਜੀ ਨੂੰ ਮਾਨਵਤਾ ਦੀ ਸੇਵਾ ਵਿੱਚ ਲਗਾਇਆ ਜਾ ਰਿਹਾ ਹੈ, ਬਲਕਿ ਉਦਯੋਗ ਦੇ ਨਾਲ-ਨਾਲ ਦੂਸਰੇ ਖੇਤਰ ਦੀਆਂ ਹੋਰ ਪ੍ਰਤਿਸ਼ਠਿਤ ਸੰਸਥਾਵਾਂ ਦੇ ਨਾਲ ਭੀ ਸਾਂਝੇਦਾਰੀ ਕੀਤੀ ਗਈ ਹੈ। ਇਹ ਆਈਆਈਟੀ, ਬੰਬੇ ਦੁਆਰਾ ਪਿਛਲੇ ਤਿੰਨ ਦਹਾਕਿਆਂ ਵਿੱਚ ਖੋਜ ਅਤੇ ਵਿਕਾਸ ‘ਤੇ ਦਿੱਤੇ ਗਏ ਫੋਕਸ ਨਾਲ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਈਆਈਟੀ ਬੰਬੇ ਅਤੇ ਹੋਰ ਸਮਾਨ ਸੰਸਥਾਵਾਂ ਦੇ ਫੈਕਲਟੀ ਅਤੇ ਵਿਦਿਆਰਥੀਆਂ ਦੇ ਗਿਆਨ ਅਧਾਰ ਅਤੇ ਕੌਸ਼ਲ ਦੇ ਨਾਲ, ਜਾਰੀ ਤਕਨੀਕੀ ਕ੍ਰਾਂਤੀ ਨਾਲ ਦੇਸ਼ ਨੂੰ ਲਾਭ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ।

 

 

***

 

ਡੀਐੱਸ/ਐੱਸਕੇਐੱਸ


(Release ID: 2017253) Visitor Counter : 100