ਬਿਜਲੀ ਮੰਤਰਾਲਾ
ਐੱਸਜੇਵੀਐੱਨ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਯੋਗਦਾਨ ਲਈ 15ਵੇਂ ਸੀਆਈਡੀਸੀ ਵਿਸ਼ਵਕਰਮਾ ਅਵਾਰਡਸ 2024 ਨਾਲ ਸਨਮਾਨਿਤ ਕੀਤਾ ਗਿਆ
Posted On:
05 APR 2024 2:22PM by PIB Chandigarh
ਐੱਸਜੇਵੀਐੱਨ ਲਿਮਿਟਿਡ ਨੇ ਨਿਰਮਾਣ ਉਦਯੋਗ ਵਿਕਾਸ ਪਰਿਸ਼ਦ ਦੁਆਰਾ ਗਠਿਤ 15ਵੇਂ ਸੀਆਈਡੀਸੀ ਵਿਸ਼ਵਕਰਮਾ ਅਵਾਰਡ 2024 ਵਿੱਚ ਦੋ ਪ੍ਰਤਿਸ਼ਠਿਤ ਅਵਾਰਡ ਪ੍ਰਾਪਤ ਕੀਤੇ ਹਨ। ਐੱਸਜੇਵੀਐੱਨ ਨੂੰ ‘ਸਮਾਜਿਕ ਵਿਕਾਸ ਅਤੇ ਪ੍ਰਭਾਵ ਸਿਰਜਤ ਕਰਨ ਲਈ ‘ਅਚੀਵਮੈਂਟ ਅਵਾਰਡ’ ਅਤੇ ‘ਸੀਆਈਡੀਸੀ ਪਾਰਟਨਰਜ਼ ਇਨ ਪ੍ਰੋਗਰੈੱਸ ਟ੍ਰਾੱਫੀ’ ਪ੍ਰਦਾਨ ਕੀਤਾ ਗਿਆ ਹੈ।
ਐੱਸਜੇਵੀਐੱਨ ਦੀ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਅਤੇ ਸੀਐੱਸਆਰ ਫਾਊਂਡੇਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਗੀਤਾ ਕਪੂਰ ਨੇ ਇਨ੍ਹਾਂ ਐਵਾਰਡਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਹ ਅਵਾਰਡ ਇਨੋਵੇਸ਼ਨ ਅਤੇ ਟਿਕਾਊ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਪਹਿਲਾਂ ਰਾਹੀਂ ਸਕਾਰਾਤਮਕ ਪਰਿਵਰਤਨ ਲਈ ਐੱਸਜੇਵੀਐੱਨ ਦੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦੇ ਹਨ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕੰਪਨੀ ਨੇ ਲਗਾਤਾਰ ਤੀਸਰੇ ਵਰ੍ਹੇ ਇਹ ਪ੍ਰਤਿਸ਼ਠਿਤ ਅਵਾਰਡ ਅਰਜਿਤ ਕੀਤੇ ਹਨ। ਸ਼੍ਰੀਮਤੀ ਕਪੂਰ ਨੇ ਕਿਹਾ, “ਸਮਾਜ ਦੇ ਪ੍ਰਤੀ ਯੋਗਦਾਨ ਲਈ ਸਨਮਾਨਿਤ ਕੀਤੇ ਜਾਣ ‘ਤੇ ਅਸੀਂ ਅਤਿਅੰਤ ਮਾਣ ਮਹਿਸੂਸ ਕਰਦੇ ਹਾਂ ਅਤੇ ਸਾਰਥਕ ਪ੍ਰਭਾਵ ਸਿਰਜਤ ਕਰਨ ਦੇ ਆਪਣੇ ਪ੍ਰਯਾਸਾਂ ਨੂੰ ਅੱਗੇ ਵਧਾਉਣ ਲਈ ਅਸੀਂ ਸਮਰਪਿਤ ਰਹਾਂਗੇ।”
ਐੱਸਜੇਵੀਐੱਨ ਦੀਆਂ ਸਾਰੀਆਂ ਸੀਐੱਸਆਰ ਪਹਿਲਾਂ ਰਜਿਸਟਰਡ ਐੱਸਜੇਵੀਐੱਨ ਫਾਊਂਡੇਸ਼ਨ ਰਾਹੀਂ ਕੀਤੀਆਂ ਜਾਂਦੀਆਂ ਹਨ। ਹੁਣ ਤੱਕ, ਕੰਪਨੀ ਸਿੱਖਿਆ ਅਤੇ ਕੌਸ਼ਲ ਵਿਕਾਸ, ਸਿਹਤ ਅਤੇ ਸਵੱਛਤਾ, ਬੁਨਿਆਦੀ ਢਾਂਚਾ ਵਿਕਾਸ ਅਤੇ ਭਾਈਚਾਰਕ ਸੰਪੱਤੀ ਨਿਰਮਾਣ, ਟਿਕਾਊ ਵਿਕਾਸ, ਕੁਦਰਤੀ ਆਪਦਾਵਾਂ ਦੌਰਾਨ ਸਹਾਇਤਾ, ਸਥਾਨਕ ਸੱਭਿਆਚਾਰ ਅਤੇ ਖੇਡਾਂ ਦੀ ਸੰਭਾਲ਼ ਅਤੇ ਪ੍ਰੋਤਸਾਹਨ ਦੇ ਖੇਤਰਾਂ ਨਾਲ ਜੁੜੇ ਵੱਖ-ਵੱਖ ਸੀਐੱਸਆਰ ਗਤੀਵਿਧੀਆਂ ‘ਤੇ 450 ਕਰੋੜ ਰੁਪਏ ਤੋਂ ਅਧਿਕ ਖਰਚ ਕਰ ਚੁੱਕੀ ਹੈ।
ਸੀਜੀਐੱਮ (ਐੱਚਆਰ) ਸ਼੍ਰੀ ਬਲਜੀਤ ਸਿੰਘ ਨੇ ਐੱਸਜੇਵੀਐੱਨ ਵੱਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿੱਚ ਆਯੋਜਿਤ ਇੱਕ ਸਮਾਰੋਹ ਦੌਰਾਨ ਇਹ ਅਵਾਰਡ ਪ੍ਰਾਪਤ ਕੀਤੇ।
ਸੀਆਈਡੀਸੀ ਵਿਸ਼ਵਕਰਮਾ ਅਵਾਰਡ ਕਾਰਪੋਰੇਟ ਸਮਾਜਿਕ ਜ਼ਿੰਮਵਾਰੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪਹਿਲਾਂ ਲਈ ਉਨ੍ਹਾਂ ਸੰਗਠਨਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕਰਨ ਦਾ ਇੱਕ ਪ੍ਰਤੀਕ ਬਣ ਗਿਆ ਹੈ, ਜੋ ਰਾਸ਼ਟਰ ਦੇ ਵਿਕਾਸ ਅਤੇ ਟਿਕਾਊ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ।
*********
ਪੀਆਈਬੀ ਦਿੱਲੀ/ਅਲੋਕ ਮਿਸ਼ਰਾ/ਧੀਪ ਜੋਇ ਮੈਮਪਿਲੀ
(Release ID: 2017250)
Visitor Counter : 66