ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ-ਵੇਰਵਾ ((ABHA)

Posted On: 04 APR 2024 12:28PM by PIB Chandigarh

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ (ABHA) ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਭਾਰਤ ਦੀ ਪ੍ਰਮੁੱਖ ਰਾਸ਼ਟਰੀ ਸਿਹਤ ਸੁਰੱਖਿਆ ਯੋਜਨਾ ਹੈ। ਇਸ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਸ਼ਲੈਸ ਲੈਣ-ਦੇਣ ਦੀ ਸੁਵਿਧਾ ਅਤੇ ਸਿਹਤ ਸੇਵਾਵਾਂ ਨਾਲ ਸਬੰਧਿਤ ਵਿੱਤੀ ਪਹਿਲੂਆਂ ਦਾ ਪ੍ਰਬੰਧਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇੱਥੇ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਦੇ ਵੇਰਵੇ ਦਿੱਤੇ ਗਏ ਹਨ:

  1. ਜਾਣ-ਪਛਾਣ:

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ (ABHA) ਇੱਕ ਖਾਤਾ/ਨੰਬਰ ਹੈ ਜਿਸ ਦਾ ਉਪਯੋਗ ਕਿਸੇ ਵਿਅਕਤੀ ਦੇ ਸਾਰੇ ਸਿਹਤ ਰਿਕਾਰਡਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ। ਇਸ ਦਾ ਉਦੇਸ਼ ਇੱਕ ਡਿਜੀਟਲ ਹੈਲਥ ਈਕੋਸਿਸਟਮ ਬਣਾਉਣਾ ਹੈ ਅਤੇ ਟੀਚਾ ਸਿਹਤ ਦੇਖਭਾਲ ਦੇ ਡਿਜੀਟਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ। ਕੋਈ ਵੀ ਵਿਅਕਤੀ ਮੁਫ਼ਤ ਹੈਲਥ ਆਈਡੀ ਜਾਂ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਬਣਾਉਣ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਵਿੱਚ ਨਾਮਾਂਕਣ ਕਰ ਸਕਦਾ ਹੈ।

2.ਉਦੇਸ਼:

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਦਾ ਟੀਚਾ ਆਯੁਸ਼ਮਾਨ ਭਾਰਤ ਯੋਜਨਾ ਨੂੰ ਲਾਗੂ ਕਰਨ ਲਈ ਇੱਕ ਨਿਰਵਿਘਨ ਅਤੇ ਕੁਸ਼ਲ ਵਿੱਤੀ ਢਾਂਚਾ ਪ੍ਰਦਾਨ ਕਰਨਾ ਹੈ। ਇਹ ਸਿਹਤ ਸੇਵਾਵਾਂ ਲਈ ਅਲਾਟ ਫੰਡ ਦੀ ਪਾਰਦਰਸ਼ਿਤਾ, ਜਵਾਬਦੇਹੀ ਅਤੇ ਪਹੁੰਚ ਸੁਨਿਸ਼ਚਿਤ ਕਰਦਾ ਹੈ।

  1. ਵਿਸ਼ੇਸ਼ਤਾਵਾਂ:

ਕੈਸ਼ਲੈਸ ਲੈਣ-ਦੇਣ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਸੂਚੀਬੱਧ ਸਿਹਤ ਸੁਵਿਧਾਵਾਂ ‘ਤੇ ਇਲਾਜ ਚਾਹੁੰਣ ਵਾਲੇ ਯੋਗ ਲਾਭਾਰਥੀਆਂ ਲਈ ਕੈਸ਼ਲੈਸ ਲੈਣ-ਦੇਣ ਨੂੰ ਸਮਰੱਥ ਬਣਾਉਂਦਾ ਹੈ। ਇਸ ਨਾਲ ਮੈਡੀਕਲ ਐਮਰਜੈਂਸੀ ਸਥਿਤੀ ਦੌਰਾਨ ਲਾਭਾਰਥੀਆਂ ‘ਤੇ ਵਿੱਤੀ ਬੋਝ ਘੱਟ ਹੋ ਜਾਂਦਾ ਹੈ।

ਇਲੈਕਟ੍ਰੋਨਿਕ ਹੈਲਥ ਰਿਕਾਰਡ (ਈਐੱਚਆਰ): ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਇਲੈਕਟ੍ਰੋਨਿਕ ਹੈਲਥ ਰਿਕਾਰਡਾਂ ਨੂੰ ਏਕੀਕ੍ਰਿਤ ਕਰਦਾ ਹੈ, ਜਿਸ ਨਾਲ ਮਰੀਜ਼ ਦੀ ਸਿਹਤ ਸਬੰਧੀ ਜਾਣਕਾਰੀ ਦੇ ਪੂਰੇ ਵੇਰਵੇ ਦੀ ਸੁਵਿਧਾ ਮਿਲਦੀ ਹੈ। ਇਸ ਨਾਲ ਮੈਡਕਲ ਵੇਰਵੇ ਨੂੰ ਸੁਰੱਖਿਅਤ ਰੱਖਣ ਅਤੇ ਸਿਹਤ ਸੇਵਾਵਾਂ ਨੂੰ ਸੁਵਿਵਸਥਿਤ ਕਰਨ ਵਿੱਚ ਮਦਦ ਮਿਲਦੀ ਹੈ।

ਪੋਰਟੇਬਿਲਟੀ: ਖਾਤਿਆਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸੂਚੀਬੱਧ ਵੱਖ-ਵੱਖ ਸਿਹਤ ਸੇਵਾ ਪ੍ਰਦਾਤਾਵਾਂ  ਦੇ ਦਰਮਿਆਨ ਸੰਵੇਦਨਾ ਲਈ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨਾਲ ਲਾਭਾਰਥੀਆਂ ਨੂੰ ਕਿਸੇ ਵੀ ਸਥਾਨ ‘ਤੇ ਸਿਹਤ ਸੇਵਾਵਾਂ ਦੀ ਨਿਰਵਿਘਨ ਪਹੁੰਚ ਸੰਭਵ ਹੁੰਦੀ ਹੈ।

ਰੀਅਲ-ਟਾਈਮ ਨਿਗਰਾਨੀ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਫੰਡ ਦੇ ਉਪਯੋਗ ਨੂੰ ਟ੍ਰੈਕ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਲਈ ਕਿ ਸੰਸਾਧਨਾਂ ਨੂੰ ਕੁਸ਼ਲਤਾਪੂਰਵਕ ਵੰਡਿਆ ਗਿਆ ਹੈ, ਰੀਅਲ-ਟਾਈਮ ਨਿਗਰਾਨੀ ਵਿਧੀ ਨੂੰ ਸ਼ਾਮਲ ਕਰਦਾ ਹੈ। ਇਸ ਨਾਲ ਦੁਰਵਰਤੋਂ ਰੋਕਣ ਅਤੇ ਸਿਹਤ ਦੇਖਭਾਲ ਸੰਸਾਧਨਾਂ ਦੀ ਵੰਡ ਨੂੰ ਅਨੁਕੂਲਿਤ ਕਰਨ ਵਿੱਚ ਮਦਦ ਮਿਲਦੀ ਹੈ।

ਪਾਰਦਰਸ਼ਿਤਾ ਅਤੇ ਜਵਾਬਦੇਹੀ: ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਅਤੇ ਇਲੈਕਟ੍ਰੋਨਿਕ ਰਿਕਾਰਡ ਬਣਾਏ ਰੱਖਣ ਨਾਲ, ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਸਿਹਤ ਦੇਖਭਾਲ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਵਧਾਉਂਦਾ ਹੈ। ਇਸ ਨਾਲ ਭ੍ਰਿਸ਼ਟਾਚਾਰ ਦਾ ਫੈਲਾਓ ਘੱਟ ਹੋ ਜਾਂਦੀ ਹੈ ਅਤੇ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਫੰਡ ਦਾ ਉਪਯੋਗ ਇੱਛਤ ਉਦੇਸ਼ ਲਈ ਕੀਤਾ ਜਾਵੇ।

ਕੰਪੋਨੈਟ:

ਲਾਭਾਰਥੀ ਦੀ ਪਹਿਚਾਣ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਯੋਗ ਲਾਭਾਰਥੀਆਂ ਦੀ ਪਹਿਚਾਣ ਅਤੇ ਰਜਿਸਟ੍ਰੇਸ਼ਨ ਸ਼ਾਮਲ ਹੈ। ਟ੍ਰੈਕਿੰਗ ਅਤੇ ਪ੍ਰਬੰਧਨ ਦੀ ਸੁਵਿਧਾ ਲਈ ਹਰੇਕ ਲਾਭਾਰਥੀ ਨੂੰ ਇੱਕ ਵਿਲੱਖਣ ਸਿਹਤ ਪਹਿਚਾਣ ਸੰਖਿਆ (ਯੂਐੱਚਆਈਡੀ) ਸੌਂਪੀ ਜਾਂਦੀ ਹੈ।

ਫੰਡ ਪ੍ਰਬੰਧਨ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਲਾਭਾਰਥੀਆਂ ਦੁਆਰਾ ਪ੍ਰਾਪਤ ਸਿਹਤ ਸੇਵਾਵਾਂ ਲਈ ਫੰਡਸ ਦੀ ਅਲਾਟ ਅਤੇ ਵੰਡ ਦਾ ਪ੍ਰਬੰਧਨ ਕਰਦਾ ਹੈ। ਇਹ ਸੁਨਿਸ਼ਚਿਤ ਕਰਦਾ ਹੈ ਕਿ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਫੰਡ ਤੁਰੰਤ ਅਤੇ ਸੁਰੱਖਿਅਤ ਤੌਰ ‘ਤੇ ਟ੍ਰਾਂਸਫਰ ਕੀਤਾ ਜਾਵੇ।

ਦਾਅਵਿਆਂ ਦਾ ਨਿਪਟਾਰਾ: ਆਯੁਸ਼ਮਾਨ ਹੈਲਥ ਅਕਾਉਂਟਸ ਲਾਭਾਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਲਈ ਸਿਹਤ ਸੇਵਾ ਪ੍ਰਦਾਤਾਵਾਂ ਦੁਆਰਾ ਪੇਸ਼ ਕੀਤੇ ਦਾਅਵਿਆਂ ਦੀ ਪ੍ਰਕਿਰਿਆ ਅਤੇ ਨਿਪਟਾਰਾ ਕਰਦਾ ਹੈ। ਇਸ ਵਿੱਚ ਦਾਅਵਿਆਂ ਦੀ ਪ੍ਰਾਮਣਿਕਤਾ ਦੀ ਪੁਸ਼ਟੀ ਕਰਨਾ ਅਤੇ ਉਸ ਦੇ ਅਨੁਸਾਰ ਭੁਗਤਾਨ ਵੰਡ ਕਰਨਾ ਸ਼ਾਮਲ ਹੈ।

ਆਡਿਟ ਅਤੇ ਨਿਗਰਾਨੀ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਫੰਡ ਦੇ ਉਪਯੋਗ ਦੀ ਨਿਗਰਾਨੀ ਕਰਨ ਅਤੇ ਕਿਸੇ ਵੀ ਬੇਨਿਯਮੀਆਂ ਜਾਂ ਮਤਭੇਦਾਂ ਦਾ ਪਤਾ ਲਗਾਉਣ ਲਈ ਆਡਿਟ ਅਤੇ ਨਿਗਰਾਨੀ ਵਿਧੀਆਂ ਨੂੰ ਸ਼ਾਮਲ ਕਰਦਾ ਹੈ। ਇਸ ਨਾਲ ਨਿਯਮਾਂ ਦੀ ਪਾਲਣਾ ਸੁਨਿਸ਼ਚਿਤ ਕਰਨ ਅਤੇ ਸਿਹਤ ਦੇਖਭਾਲ ਪ੍ਰਣਾਲੀ ਦੀ ਅਖੰਡਤਾ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ।

  1. ਲਾਭ

ਵਿੱਤੀ ਸੁਰੱਖਿਆ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਿਹਤ ਸੇਵਾਵਾਂ ਦੀ ਲਾਗਤ ਨੂੰ ਕਵਰ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਨਾਲ ਲਾਭਾਰਥੀਆਂ ਦੀ ਸਿਹਤ ਲਾਗਤ ਘੱਟ ਹੋ ਜਾਂਦੀ ਹੈ ਅਤੇ ਗੁਣਵੱਤਾਪੂਰਨ ਸਿਹਤ ਦੇਖਭਾਲ ਤੱਕ ਪਹੁੰਚ ਵਧ ਜਾਂਦੀ ਹੈ।

ਕੁਸ਼ਲ ਹੈਲਥਕੇਅਰ ਡਿਲੀਵਰੀ: ਕੈਸ਼ਲੈਸ ਲੈਣ-ਦੇਣ ਅਤੇ ਇਲੈਕਟ੍ਰੋਨਿਕ ਸਿਹਤ ਰਿਕਾਰਡਾਂ ਦੀ ਸੁਵਿਧਾ ਦੇ ਕੇ, ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ, ਹੈਲਥਕੇਅਰ ਡਿਲੀਵਰੀ ਵਿੱਚ ਕੁਸ਼ਲਤਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਪ੍ਰਸ਼ਾਸਨਿਕ ਪਰੇਸ਼ਾਨੀਆਂ ਅਤੇ ਦੇਰੀ ਨੂੰ ਘੱਟ ਕਰਦਾ ਹੈ, ਜਿਸ ਨਾਲ ਸਿਹਤ ਸੇਵਾ ਪ੍ਰਦਾਤਾਵਾਂ ਨੂੰ ਮਰੀਜ਼ ਦੇਖਭਾਲ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਇਜਾਜ਼ਤ ਮਿਲਦੀ ਹੈ।

ਡੇਟਾ-ਸੰਚਾਲਿਤ ਫੈਸਲਾ ਲੈਣਾ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਕੀਮਤੀ ਡੇਟਾ ਇਨਸਾਈਟਸ ਪੈਦਾ ਕਰਦਾ ਹੈ ਜਿਸ ਦਾ ਉਪਯੋਗ ਸਬੂਤ-ਅਧਾਰਿਤ ਫੈਸਲਾ ਲੈਣ ਅਤੇ ਨੀਤੀ ਨਿਰਮਾਣ ਲਈ ਕੀਤਾ ਜਾ ਸਕਦਾ ਹੈ। ਇਸ ਨਾਲ ਸਿਹਤ ਦੇਖਭਾਲ ਚੁਣੌਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਨ ਕਰਨ ਅਤੇ ਦੇਖਭਾਲ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲਦੀ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਤਹਿਤ ਲਾਭ ਪਹੁੰਚਾਉਣ ਲਈ ਇੱਕ ਆਯੁਸ਼ਮਨ ਭਾਰਤ ਹੈਲਥ ਅਕਾਉਂਟਸ ਉਪਯੋਗਕਰਤਾ ਦੇ ਕੋਲ ਨਿਮਨਲਿਖਤ ਪਹਿਚਾਣ ਕਰਤਾ ਅਤੇ ਉਪਯੋਗ ਕਰਤਾ ਐਪ ਹਨ:

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ: 14 ਅੰਕਾਂ ਦੀ ਸੰਖਿਆ ਵਾਲਾ ਵਿਲੱਖਣ ਸਿਹਤ ਪਹਿਚਾਣ ਕਰਤਾ: ਦੇਸ਼ ਭਰ ਵਿੱਚ ਵੱਖ-ਵੱਖ ਸਿਹਤ ਦੇਖਭਾਲ ਪ੍ਰਦਾਤਾਵਾਂ ਦੇ ਦਰਮਿਆਨ ਇੱਕ ਵਿਅਕਤੀ ਦੀ ਇੱਕ ਵਿਲੱਖਣ ਪਹਿਚਾਣ।

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਪਤਾ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਪਤਾ ਆਸਾਨੀ ਨਾਲ ਯਾਦ ਰੱਖਿਆ ਜਾ ਸਕਣ ਵਾਲਾ ਉਪਯੋਗਕਰਤਾ ਨਾਮ ਹੈ। ਇਹ ਉਪਯੋਗਕਰਤਾ ਨੂੰ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਤੌਰ ‘ਤੇ ਪ੍ਰਾਪਤ ਕਰਨ ਅਤੇ ਵੱਖ-ਵੱਖ ਸਿਹਤ ਸੇਵਾ ਪ੍ਰਦਾਤਾਵਾਂ ਦੇ ਨਾਲ ਆਪਣੇ ਰਿਕਾਰਡ ਸਾਂਝੇ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਪਤਾ 'name@abdm' ਜਿਹਾ ਦਿਖ ਸਕਦਾ ਹੈ। ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਐਪਲੀਕੇਸ਼ਨ ‘ਤੇ ਸਾਈਨ ਅੱਪ ਕਰਨਾ ਵੀ ਜ਼ਰੂਰੀ ਹੋ ਸਕਦਾ ਹੈ।

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਮੋਬਾਈਲ ਐਪਲੀਕੇਸ਼ਨ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਮੋਬਾਈਲ ਐਪਲੀਕੇਸ਼ਨ ਵਿਅਕਤੀਆਂ ਨੂੰ ਆਪਣੇ ਸਿਹਤ ਰਿਕਾਰਡਾਂ ਨੂੰ ਡਿਜੀਟਲ ਤੌਰ ‘ਤੇ ਆਸਾਨੀ ਨਾਲ ਐਕਸੈਸ ਕਰਨ ਅਤੇ ਸਾਂਝੇ ਕਰਨ ਲਈ ਇੱਕ ਸੁਵਿਧਾਜਨਕ ਸਮਾਧਾਨ ਪ੍ਰਦਾਨ ਕਰਦਾ ਹੈ। ਇਹ ਮਰੀਜ਼ਾਂ ਨੂੰ ਡਾਕਟਰਾਂ, ਲੈਬਸ, ਹਸਪਤਾਲਾਂ ਅਤੇ ਭਲਾਈ ਕੇਂਦਰਾਂ ਸਮੇਤ ਵਿਭਿੰਨ ਸਿਹਤ ਸੇਵਾ ਪ੍ਰਦਾਤਾਵਾਂ ਤੋਂ ਡਿਜੀਟਲ ਲੈਬ ਰਿਪੋਰਟਾਂ, ਨੁਸਖ਼ੇ ਅਤੇ ਨਿਦਾਨ ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਹੈ। ਇਹ ਦ੍ਰਿਸ਼ਟੀਕੋਣ ਹੈਲਥ ਡੇਟਾ ਦੀ ਸੁਰੱਖਿਆ ਅਤੇ ਸਹਿਮਤੀ-ਸੰਚਾਲਿਤ ਸਾਂਝੇਦਾਰੀ ਸੁਨਿਸ਼ਚਿਤ ਕਰਦਾ ਹੈ।

ਕੇਂਦਰੀ ਸਿਹਤ ਸੇਵਾ ਯੋਜਨਾ ਕਰਮਚਾਰੀਆਂ ਲਈ ਲਾਭ:

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਦੇਸ਼ ਦੇ ਡਿਜੀਟਲ ਹੈਲਥ ਈਕੋਸਿਸਟਮ ਵਿੱਚ ਸੀਜੀਐੱਚਐੱਸ ਲਾਭਾਰਥੀਆਂ ਨੂੰ ਏਕੀਕ੍ਰਿਤ ਕਰੇਗਾ।

  • ਇੱਕ ਸੀਜੀਐੱਚਐੱਸ ਲਾਭਾਰਥੀ ਮੋਬਾਈਲ ਡਿਵਾਈਸ ‘ਤੇ ਡਾਊਨਲੋਡ ਕੀਤੇ ਗਏ ਕਿਸੇ ਵੀ ਪਸੰਦੀਦਾ ਨਿੱਜੀ ਹੈਲਥ ਰਿਕਾਰਡ (ਪੀਐੱਚਆਰ) ਐੱਪ ਵਿੱਚ ਤਿਆਰ ਕੀਤੇ ਅਤੇ ਲਿੰਕ ਕੀਤੇ ਗਏ ਹੈਲਥ ਰਿਕਾਰਡਾਂ ਨੂੰ ਦੇਖ ਸਕਣਗੇ।

  • ਇੱਕ ਸੀਜੀਐੱਚਐੱਸ ਲਾਭਾਰਥੀ ਡਿਜੀਟਲ ਤੌਰ ‘ਤੇ ਸੁਰੱਖਿਅਤ ਤਰੀਕੇ ਨਾਲ ਆਪਣੇ ਹੈਲਥ ਰਿਕਾਰਡਾਂ ਨੂੰ ਇੱਕ ਹਸਪਤਾਲ/ਸਿਹਤ ਸੇਵਾ ਪ੍ਰਦਾਤਾ ਤੋਂ ਦੂਸਰੇ ਤੱਕ ਲੈ ਜਾਣ ਵਿੱਚ ਸਮਰੱਥ ਹੋਵੇਗਾ।

  • ਉਦਾਹਰਣ ਲਈ: ਕਿਸੇ ਵਿਸ਼ੇਸ਼ ਹਸਪਤਾਲ ਵਿੱਚ ਕਿਸੇ ਵਿਸ਼ੇਸ਼ ਡਾਕਟਰ ਦੁਆਰਾ ਕਿਸੇ ਵਿਸ਼ੇਸ਼ ਮਰੀਜ਼ ਲਈ ਬਣਾਏ ਗਏ ਹੈਲਥ ਰਿਕਾਰਡਾਂ ਦਾ ਮਾਮਲਾ ਲਓ। ਉਕਤ ਮਰੀਜ਼ ਨੂੰ ਬਾਅਦ ਦੇ ਇਲਾਜ ਲਈ ਕਿਸੇ ਹੋਰ ਸਿਹਤ ਸੇਵਾ ਪ੍ਰਦਾਤਾ ਦੇ ਕੋਲ ਜਾਣ ਪੈ ਸਕਦਾ ਹੈ। ਇਹ ਫਾਇਦੇਮੰਦ ਹੈ ਕਿ ਉਸ ਦੇ ਹੈਲਥ ਰਿਕਾਰਡ ਜੋ ਪਿਛਲੇ ਹਸਪਤਾਲ ਵਿੱਚ ਸਟੋਰ ਹਨ, ਵਿਆਪਕ ਹੈਲਥਕੇਅਰ ਪ੍ਰਾਵਧਾਨ ਲਈ ਬਾਅਦ ਦੇ ਸਿਹਤ ਸੇਵਾ ਪ੍ਰਦਾਤਾ ਲਈ ਵੀ ਉਪਲਬਧ ਹੋਣ। ਇਹ ਵਿਲੱਖਣ ਇਕਾਈ (ਹੈਲਥ ਆਈਡੀ) ਦੁਆਰਾ ਸੰਭਵ ਹੋਇਆ ਹੈ ਜੋ ਸਾਰੇ ਸਿਹਤ ਸੇਵਾ ਪ੍ਰਦਾਤਾਵਾਂ  ਵਿੱਚ ਮਰੀਜ਼ ਦੇ ਹੈਲਥ ਰਿਕਾਰਡ ਦੀ ਪਹਿਚਾਣ ਕਰਦੀ ਹੈ। ਮਰੀਜ਼ ਦੀ ਸਹਿਮਤੀ ਨਾਲ, ਇਹ ਰਿਕਾਰਡ ਮੌਜੂਦਾ ਸਿਹਤ ਸੇਵਾ ਪ੍ਰਦਾਤਾ ਨੂੰ ਉਪਲਬਧ ਕਰਵਾਏ ਜਾਂਦੇ ਹਨ।

  • ਭਵਿੱਖ ਵਿੱਚ, ਇੱਕ ਸੀਜੀਐੱਚਐੱਸ ਲਾਭਾਰਥੀ ਵੈਲਨੈੱਸ  ਸੈਂਟਰ ਵਿੱਚ ਡਾਕਟਰ ਦੇ ਕਮਰੇ/ਰਜਿਸਟ੍ਰੇਸ਼ਨ ਡੈਸਕ ਦੇ ਸਾਹਮਣੇ ਮੌਜੂਦ ਆਪਣੇ ਮੋਬਾਈਲ ਡਿਵਾਈਸ ਰਾਹੀਂ ਇੱਕ ਕਿਊਆਰ ਕੋਡ ਨੂੰ ਸਕੈਨ ਕਰਕੇ ਸਿੱਧੇ ਡਾਕਟਰ ਨੂੰ ਓਪੀਡੀ ਵਿੱਚ ਰਸਮੀ ਤੌਰ ‘ਤੇ ਮਿਲਣ ਦਾ ਸਮਾਂ ਲੈ ਸਕਦਾ ਹੈ।

  1. ਕੇਂਦਰੀ ਸਿਹਤ ਸੇਵਾ ਯੋਜਨਾ ਲਾਭਾਰਥੀ ਆਈਡੀ ਦੇ ਨਾਲ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਬਣਾਉਣ/ਲਿੰਕ ਕਰਨ ਦੇ ਪੜਾਅ:

ਪੂਰਵ ਜ਼ਰੂਰਤਾਂ:

ਸੁਨਿਸ਼ਚਿਤ ਕਰੋ ਕਿ ਮੋਬਾਈਲ ਨੰਬਰ ਸੀਜੀਐੱਚਐੱਸ ਕਾਰਡ ਨਾਲ ਜੁੜਿਆ ਹੋਇਆ ਹੈ।

ਸੁਨਿਸ਼ਚਿਤ ਕਰੋ ਕਿ ਆਧਾਰ ਕਾਰਡ ਉਪਰੋਕਤ ਫੋਨ ਨੰਬਰ ਨਾਲ ਜੁੜਿਆ ਹੋਇਆ ਹੈ।

ਪੜਾਅ  01: ਕੇਂਦਰੀ ਸਿਹਤ ਸੇਵਾ ਯੋਜਨਾ ਵੈੱਬਸਾਈਟ www.cghs.nic.in ਖੋਲੋ ਅਤੇ ਲਾਭਾਰਥੀ ਲੌਗ-ਇਨ ਰਾਹੀਂ ਲੌਗ-ਇਨ ਕਰੋ।

ਪੜਾਅ 02: ‘ਅੱਪਡੇਟ’ ਟੈਬ ‘ਤੇ ਜਾਓ ਅਤੇ ‘ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਆਈਡੀ ਬਣਾਓ/ਲਿੰਕ ਕਰੋ’ ‘ਤੇ ਕਲਿੱਕ ਕਰੋ।

ਪੜਾਅ 03: “ਲਾਭਾਰਥੀ ਨਾਮ” ਦੇ ਸਾਹਮਣੇ ਇੱਕ ਵਿਕਲਪ ‘ਕ੍ਰਿਏਟ/ਲਿੰਕ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਆਈਡੀ’ ਦਿਖਾਈ ਦੇਵੇਗਾ। ਉਸ ਵਿਕਲਪ ‘ਤੇ ਕਲਿੱਕ ਕਰੋ।

ਪੜਾਅ 03: ਜੇਕਰ ਕਿਸੇ ਲਾਭਾਰਥੀ ਕੋਲ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਨਹੀਂ ਹੈ, ਤਾਂ ‘ਮੇਰੇ ਕੋਲ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਨਹੀਂ ਹੈ’ ‘ਤੇ ਕਲਿੱਕ ਕਰੋ।

ਆਧਾਰ ਨੰਬਰ ਦਰਜ ਕਰੋ

ਸਹਿਮਤੀ ਸੰਦੇਸ਼ ਸਵੀਕਾਰ ਕਰੋ

ਆਧਾਰ ਓਟੀਪੀ ਪ੍ਰਾਪਤ ਕਰੋ ‘ਤੇ ਕਲਿੱਕ ਕਰੋ

ਆਧਾਰ ਓਟੀਪੀ ਦਰਜ ਕਰੋ

‘ਵੈਰੀਫਾਈ ਓਟੀਪੀ’ ਤੇ ਕਲਿੱਕ ਕਰੋ

ਜੇਕਰ ਡੇਟਾ ਸਫ਼ਲਤਾਪੂਰਵਕ ਮੇਲ ਖਾਂ ਜਾਂਦਾ ਹੈ, ਤਾਂ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਬਣਾਇਆ ਜਾਂਦਾ ਹੈ ਅਤੇ ਕੇਂਦਰੀ ਸਿਹਤ ਸੇਵਾ ਯੋਜਨਾ ਲਾਭਾਰਥੀ ਆਈਡੀ ਦੇ ਨਾਲ ਸਫ਼ਲਤਾਪੂਰਵਕ ਲਿੰਕ ਕੀਤਾ ਜਾਂਦਾ ਹੈ।

* ਜੇਕਰ ਕਿਸੇ ਲਾਭਾਰਥੀ ਦੇ ਕੋਲ ਪਹਿਲਾਂ ਤੋਂ ਹੀ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਹੈ, ਤਾਂ ਪੜਾਅ 04 ਵਿੱਚ, ‘ਮੇਰੇ ਕੋਲ ਆਯੁ

ਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਨਹੀਂ ਹੈ’ ‘ਤੇ ਕਲਿੱਕ ਕਰਨ ਦੀ ਬਜਾਏ, 14 ਅੰਕਾਂ ਦਾ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਨੰਬਰ ਦਰਜ ਕਰੋ ਅਤੇ ਓਟੀਪੀ ਦੀ ਪੁਸ਼ਟੀ ਕਰਕੇ ਅੱਗੇ ਵਧੋ।

ਵਧੇਰੇ ਜਾਣਕਾਰੀ ਲਈ, ਇੱਥੇ ਜਾਓ: https://abha.abdm.gov.in/abha/v3/ 

ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੰਬਰ ਬਣਾਉਣ/ਲਿੰਕ ਕਰਨ ਦੇ ਕਦਮ-ਦਰ ਕਦਮ ਪ੍ਰਕਿਰਿਆ ‘ਤੇ ਇੱਕ ਵਿਸਤ੍ਰਿਤ ਵੀਡੀਓ ਹੇਠ ਦਿੱਤੇ ਲਿੰਕ ‘ਤੇ '@cghsindia' ਯੂਟਿਊਬ ਚੈਨਲ ‘ਤੇ ਵੀ ਉਪਲਬਧ ਹੈ:

https://www.youtube.com/watch?v=ZVytyQv2ngo&t=90s

ਭਵਿੱਖ ਦੀਆਂ ਦਿਸ਼ਾਵਾਂ:

ਵਿਸਤਾਰ ਅਤੇ ਸੁਧਾਰ: ਸਿਹਤ ਸੇਵਾ ਖੇਤਰ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਵੀਆਂ ਸੁਵਿਧਾਵਾਂ ਅਤੇ ਕਾਰਜਕੁਸ਼ਲਤਾਵਾਂ ਨੂੰ ਸ਼ਾਮਲ ਕਰਨ ਦੇ ਨਾਲ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੂੰ ਸਮੇਂ ਦੇ ਨਾਲ ਵਿਸਤਾਰ ਹੋਣ ਦੀ ਉਮੀਦ ਹੈ।

 

ਹੋਰ ਯੋਜਨਾਵਾਂ ਦੇ ਨਾਲ ਏਕੀਕਰਣ: ਇੱਕ ਏਕੀਕ੍ਰਿਤ ਅਤੇ ਵਿਆਪਕ ਹੈਲਥ ਕੇਅਰ ਈਕੋਸਿਸਟਮ ਬਣਾਉਣ ਲਈ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨੂੰ ਹੋਰ ਸਿਹਤ ਦੇਖਭਾਲ ਯੋਜਨਾਵਾਂ ਅਤੇ ਪਹਿਲਾਂ ਦੇ ਨਾਲ ਏਕੀਕ੍ਰਿਤ ਕਰਨ ਦੀ ਸਮਰੱਥਾ ਹੈ।

ਰਿਸਰਚ ਅਤੇ ਇਨੋਵੇਸ਼ਨ: ਹੈਲਥਕੇਅਰ ਫਾਈਨੈਂਸਿੰਗ ਅਤੇ ਡਿਲੀਵਰੀ ਮਾਡਲਾਂ ਵਿੱਚ ਨਿਰੰਤਰ ਰਿਸਰਚ ਅਤੇ ਇਨੋਵੇਸ਼ਨ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਦੀ ਪ੍ਰਭਾਵਸ਼ੀਲਤਾ ਅਤੇ ਪ੍ਰਭਾਵ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ।

ਸਿੱਟਾ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਕੈਸ਼ਲੈਸ ਲੈਣ-ਦੇਣ ਦੀ ਸੁਵਿਧਾ, ਫੰਡਾਂ ਦੇ ਪ੍ਰਬੰਧਨ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਲਾਗੂਕਰਨ ਵਿੱਚ ਪਾਰਦਰਸ਼ਿਤਾ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਟੈਕਨਲੋਜੀ ਅਤੇ ਡੇਟਾ-ਸੰਚਾਲਿਤ ਦ੍ਰਿਸ਼ਟੀਕੋਣ ਦਾ ਲਾਭ ਉਠਾ ਕੇ, ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਦਾ ਟੀਤਾ ਗੁਣਵੱਤਾਪੂਰਨ ਹੈਲਥਕੇਅਰ ਤੱਕ ਪਹੁੰਚ ਵਿੱਚ ਸੁਧਾਰ ਕਰਨਾ ਅਤੇ ਸਮਾਜ ਦੇ ਕਮਜ਼ੋਰ ਵਰਗਾਂ ‘ਤੇ ਵਿੱਤੀ ਬੋਝ ਨੂੰ ਘੱਟ ਕਰਨਾ ਹੈ।

ਮਿੱਥ ਬਨਾਮ ਹਕੀਕਤ:

ਮਿੱਥ 1: ਕੀ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ (ABHA)ਨੰਬਰ ਪ੍ਰਾਪਤ ਕਰਨ ਦਾ ਅਰਥ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਵਿੱਚ ਨਾਮਾਂਕਣ ਹੈ?

 

ਹਕੀਕਤ: ਨਹੀਂ, ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਸਿਰਫ਼ ਇੱਕ ਖਾਤਾ/ਨੰਬਰ ਹੈ ਜਿਸ ਦਾ ਉਪਯੋਗ ਕਿਸੇ ਵਿਅਕਤੀ ਦੇ ਸਾਰੇ ਹੈਲਥ ਰਿਕਾਰਡਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ।

ਮਿੱਥ 2: ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦੇ ਅਧੀਨ ਕੀ ਸ਼ਾਮਲ ਨਹੀਂ ਹੈ ?

ਹਕੀਕਤ: ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦਾ ਮਤਲਬ ਏਬੀ-ਪੀਐੱਮਜੇਏਵਾਈ ਸਮੇਤ ਕਿਸੇ ਵਿਸ਼ੇਸ਼ ਯੋਜਨਾ ਲਈ ਕਿਸੇ ਵਿਅਕਤੀ ਦੀ ਯੋਗਤਾ ਨਹੀਂ ਹੈ। ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਵਰਤਮਾਨ ਸੀਜੀਐੱਚਐੱਸ ਸੇਵਾਵਾਂ ਦਾ ਬਦਲ ਜਾਂ ਮੌਜੂਦਾ ਸੀਜੀਐੱਚਐੱਸ ਐੱਚਐੱਮਆਈਐੱਸ ਦਾ ਬਦਲ ਨਹੀਂ ਹੈ। ਬਲਕਿ ਇਹ ਸੀਜੀਐੱਚਐੱਸ ਦੁਆਰਾ ਦਿੱਤੀ ਜਾਣ ਵਾਲੀ ਮੌਜੂਦਾ ਸੇਵਾਵਾਂ ਵਿੱਚ ਇੱਕ ਜੋੜ/ਐਡ-ਔਨ ਹੈ।

ਮਿੱਥ 3: ਮੈਨੂੰ ਡਰ ਹੈ ਕਿ ਮੇਰੇ ਸਾਰੇ ਹੈਲਥ ਰਿਕਾਰਡਾਂ ਨੂੰ ਮੇਰੇ ਆਯੁਸ਼ਮਾਨ ਭਾਰਤ ਹੈਲਥ ਅਕਾਉਂਟਸ ਨਾਲ ਜੋੜਨ ਨਾਲ ਹੋਰ ਡਾਕਟਰ ਮੇਰੇ ਸਾਰੇ ਮੈਡੀਕਲ ਇਤਿਹਾਸ ਨੂੰ ਦੇਖਣ ਦੀ ਸਥਿਤੀ ਵਿੱਚ ਹੋ ਸਕਦੇ ਹਨ, ਜਿਸ ਨੂੰ ਮੈਂ ਦਿਖਾਉਣਾ ਨਹੀਂ ਚਾਹੁੰਦਾ। ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?

 

ਹਕੀਕਤ: ਡਿਜੀਟਲ ਤੌਰ ‘ਤੇ ਪ੍ਰਦਾਨ ਕੀਤੀ ਗਈ ਸਹਿਮਤੀ ਇੱਕ ਸਮੇਂ ਵਿੱਚ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਨਾਲ ਜੁੜੇ ਸਾਰੇ ਹੈਲਥ ਰਿਕਾਰਡਾਂ ਦੇ ਲਈ ਜ਼ਰੂਰੀ ਨਹੀਂ ਹੈ। ਇਸ ਨੂੰ ਮਰੀਜ਼ ਦੀ ਪਸੰਦ ਦੇ ਅਨੁਸਾਰ ਕੇਵਲ ਚੁਣੇ ਹੋਏ ਹੈਲਥ ਰਿਕਾਰਡ ਸਾਂਝੇ ਕਰਨ ਲਈ ਪ੍ਰਦਾਨ ਕੀਤਾ ਜਾ ਸਕਦਾ ਹੈ। ਇਸ ਲਈ, ਆਪਣੇ ਸਾਰੇ ਹੈਲਥ ਰਿਕਾਰਡ ਨੂੰ ਆਪਣੇ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਨਾਲ ਜੋੜ ਕੇ ਸਹਿਮਤੀ ਪ੍ਰਦਾਨ ਕਰਦੇ ਸਮੇਂ ਆਪਣੇ ਸਾਰੇ ਸਿਹਤ ਰਿਕਾਰਡ ਸਾਂਝੇ ਨਹੀਂ ਕਰਨਗੇ। ਮਰੀਜ਼ ਦੀ ਇੱਛਾ ਦੇ ਅਨੁਸਾਰ ਹਰੇਕ ਸਿਹਤ ਰਿਕਾਰਡ ਅਲਗ ਤੋਂ ਪ੍ਰਦਾਨ ਕੀਤਾ ਜਾ ਸਕਦਾ ਹੈ”। ਹਾਲਾਂਕਿ, ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਡਾਕਟਰ ਦੇ ਨਾਲ ਸਾਰੇ ਹੈਲਥ ਰਿਕਾਰਡ ਸਾਂਝੇ ਕਰਨ ਦੀ ਸਹਿਮਤੀ ਪ੍ਰਦਾਨ ਕਰੋ ਤਾਕਿ ਉਹ ਸਹੀ ਕਲੀਨਿਕਲ ਫੈਸਲੇ ਲੈ ਸਕਣ।

ਮਿੱਥ 4: ਕੀ ਸਰਕਾਰ ਜਾਂ ਕਿਸੇ ਹੋਰ ਸੰਸਥਾ ਦੇ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਰਾਹੀਂ ਕਿਸੇ ਵਿਅਕਤੀ ਦੀ ਸਿਹਤ ਦੀ ਸਥਿਤੀ ਦੀ ਨਿਗਰਾਨੀ ਕਰਨਾ ਸੰਭਵ ਹੈ?

ਹਕੀਕਤ: ਨਹੀਂ। ਹੈਲਥ ਰਿਕਾਰਡ ਸਬੰਧਿਤ ਸਿਹਤ ਸੇਵਾ ਪ੍ਰਦਾਤਾਵਾਂ ਦੁਆਰਾ ਬਣਾਏ ਅਤੇ ਸਟੋਰ ਕੀਤੇ ਜਾਂਦੇ ਹਨ (ਜੋ ਹੁਣ ਵੀ ਬਿਮਾਰੀ ਦਾ ਨਿਦਾਨ ਕਰ ਰਹੇ ਹੈ)। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇਨ੍ਹਾਂ ਡੇਟਾ ਰਿਪੋਜ਼ਟਰੀਆਂ/ਫੁਡਿਊਸ਼ੀਅਰੀਆਂ ਨੂੰ ਜੋੜਨ ਲਈ ਇੰਟਰਓਪਰੇਬਲ ਪਲੈਟਫਾਰਮ ਬਣਾ ਰਿਹਾ ਹੈ। ਇਸ ਨੂੰ ਫੈਡਰੇਟਿਡ ਆਰਕੀਟੈਕਚਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ ਹੈਲਥ ਰਿਕਾਰਡ ਉਸੇ ਸਥਾਨ ‘ਤੇ ਪ੍ਰੋਸੈਸ  ਅਤੇ ਸਟੋਰ ਹੁੰਦੇ ਰਹਿਣਗੇ ਜਿੱਥੇ ਉਹ ਬਣਾਏ ਗਏ ਹਨ, ਜੋ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤੋਂ ਪਹਿਲੇ ਵੀ ਹੁੰਦਾ ਰਿਹਾ ਹੈ। ਸਰਕਾਰ ਦੇ ਕੋਲ ਅਜਿਹੇ ਡੇਟਾ ਤੱਕ ਪਹੁੰਚ ਨਹੀਂ ਹੋਵੇਗੀ। ਮੌਜੂਦਾ ਈਕੋਸਿਸਟਮ ਵਿੱਚ ਅਜਿਹੇ ਡੇਟਾ ਤੱਕ ਪਹੁੰਚਣ ਦਾ ਕੋਈ ਵਾਧੂ ਸਾਧਨ ਨਹੀਂ ਬਣਾਇਆ ਜਾ ਰਿਹਾ ਹੈ ਜਾਂ ਇਸ ਦੀ ਕਲਪਨਾ ਨਹੀਂ ਕੀਤੀ ਗਈ ਹੈ।

ਮਿੱਥ 5: ਕੀ ਮੇਰੇ ਡਿਜੀਟਲ ਹੈਲਥ ਰਿਕਾਰਡ ਮੇਰੀ ਇਜਾਜ਼ਤ ਦੇ ਬਿਨਾਂ ਹੋਰ ਡਾਕਟਰਾਂ ਜਾਂ ਸਿਹਤ ਸੁਵਿਧਾ ਦੇ ਨਾਲ ਸਾਂਝੇ ਕੀਤੇ ਜਾਣਗੇ?

 

ਹਕੀਕਤ: ਨਹੀਂ। ਕੇਵਲ ਤੁਸੀਂ ਆਪਣੀ ਸਹਿਮਤੀ ਦੇਣ ਦੇ ਬਾਅਦ ਵੱਖ-ਵੱਖ ਡਿਜੀਟਲ ਸਿਹਤ ਪ੍ਰਣਾਲੀਆਂ ਦਾ ਉਪਯੋਗ ਕਰਕੇ ਆਪਣੇ ਆਪ ਦੇ ਰਿਕਾਰਡ ਹੋਰ ਡਾਕਟਰਾਂ/ਹਸਪਤਾਲਾਂ ਦੇ ਨਾਲ ਸਾਂਝੇ ਕਰ ਸਕਦੇ ਹੋ।

ਮਿੱਥ 6: ਸਰਕਾਰ ਦੁਆਰਾ ਮੇਰੇ ਡੇਟਾ ਦਾ ਉਪਯੋਗ ਕਿਵੇਂ ਕੀਤਾ ਜਾਵੇਗਾ?

ਹਕੀਕਤ: ਡੇਟਾ ਦੇ ਇਕੱਤਰੀਕਰਣ ਅਤੇ ਅਜਿਹੇ ਡੇਟਾ ਦੇ ਉਪਯੋਗ ਲਈ ਪ੍ਰੋਟੋਕੋਲ ਵਿਆਪਕ ਹਿਤਧਾਰਕ ਸਲਾਹ-ਮਸ਼ਵਰੇ ਦੇ ਬਾਅਦ ਪਰਿਭਾਸ਼ਿਤ ਕੀਤੇ ਜਾਣਗੇ। ਉਸ ਦੇ ਬਾਅਦ, ਗੁਮਨਾਮ ਰਿਕਾਰਡ ਦਾ ਉਪਯੋਗ ਸਰਕਾਰ ਦੁਆਰਾ ਜਨਤਾ ਦੇ ਹਿਤ ਵਿੱਚ ਨੀਤੀਆਂ ਅਤੇ ਹੋਰ ਪ੍ਰਾਸੰਗਿਕ ਦਖ਼ਲਅੰਦਾਜ਼ੀ ਕਰਨ ਲਈ ਕੀਤਾ ਜਾ ਸਕਦਾ ਹੈ। ਅਜਿਹਾ ਹੋਣ ਤੱਕ ਹੈਲਥ ਰਿਕਾਰਡ ਦਾ ਉਪਯੋਗ ਸਰਕਾਰ ਦੁਆਰਾ ਨਹੀਂ ਕੀਤਾ ਜਾਵੇਗਾ।

ਮਿੱਥ 7: ਕੀ ਮੇਰੇ ਹੈਲਥ ਰਿਕਾਰਡ ਆਯੁਸ਼ਮਾਨ ਭਾਰਤ ਡਿਜੀਚਲ ਮਿਸ਼ਨ ਪ੍ਰਣਾਲੀ ‘ਤੇ ਸੁਰੱਖਿਅਤ ਹਨ?

ਹਕੀਕਤ: ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਕੋਈ ਮੈਡੀਕਲ ਰਿਕਾਰਡ ਸਟੋਰ ਨਹੀਂ ਕਰਦਾ ਹੈ। ਇਨ੍ਹਾਂ ਨੂੰ ਹਮੇਸ਼ਾ ਸਿਹਤ ਸੇਵਾ ਪ੍ਰਦਾਤਾਵਾਂ ਦੁਆਰਾ ਉਨ੍ਹਾਂ ਦੀ ਧਾਰਨ ਨੀਤੀਆਂ ਦੇ ਅਨੁਸਾਰ ਬਣਾਇਆ ਅਤੇ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਜਾਰੀ ਰਹੇਗਾ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸਿਰਫ਼ ਮਰੀਜ਼ ਦੀ ਸਹਿਮਤੀ ਦੇ ਬਾਅਦ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ‘ਤੇ ਇੱਛਤ ਹਿਤਧਾਰਕਾਂ ਦੇ ਦਰਮਿਆਨ ਸੁਰੱਖਿਅਤ ਡੇਟਾ ਐਕਸਚੇਂਜ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਇਸਲਈ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਅਨੁਸਾਰ ਐਪਲੀਕੇਸ਼ਨਾਂ ਰਾਹੀਂ, ਮਰੀਜ਼ ਇਹ ਵੀ ਚੁਣ ਸਕਣਗੇ ਕਿ ਉਹ ਆਪਣੇ ਹੈਲਥ ਆਈਡੀ ਦੇ ਨਾਲ ਕਿਹੜੇ ਹੈਲਥ ਰਿਕਾਰਡ ਲਿੰਕ ਕਰਨਾ ਚਾਹੁੰਦੇ ਹਨ,

ਆਪਣੇ ਡਿਜੀਟਲ ਹੈਲਥ ਰਿਕਾਰਡ ਨੂੰ ਆਪਣੇ ਡਿਵਾਈਸ ‘ਤੇ ਸੁਰੱਖਿਅਤ ਤੌਰ ‘ਤੇ ਸਟੋਰ ਕਰੋ, ਆਪਣੇ ਰਿਕਾਰਡ ਨੂੰ ਸੁਰੱਖਿਅਤ ਤੌਰ ‘ਤੇ ਔਨਲਾਈਨ ਐਕਸੈਸ ਕਰੋ, ਅਤੇ ਆਪਣੇ ਹੈਲਥ ਰਿਕਾਰਡ ਨੂੰ ਹੈਲਥ ਕੇਅਰ ਦੇ ਨਾਲ ਸੁਰੱਖਿਅਤ ਤੌਰ ‘ਤੇ ਸਾਂਝਾ ਕਰੋ। ਕੇਵਲ ਹੈਲਥ ਆਈਡੀ ਰਜਿਸਟਰੀ, ਹੈਲਥਕੇਅਰ ਪ੍ਰੋਫੈਸ਼ਨਲ ਰਜਿਸਟਰੀ ਅਤੇ ਹੈਲਥਕੇਅਰ ਫੈਸਿਲਿਟੀ ਰਜਿਸਟਰੀ ਜਿਹੀਆਂ ਰਜਿਸਟਰੀਆਂ ਲਈ ਇਕੱਠਾ ਕੀਤਾ ਗਿਆ ਡੇਟਾ ਕੇਂਦਰੀ ਤੌਰ ‘ਤੇ ਸਟੋਰ ਕੀਤਾ ਜਾਂਦਾ ਹੈ। ਇਨ੍ਹਾਂ ਡੇਟਾਸੈਟਾਂ ਨੂੰ ਕੇਂਦਰੀ ਤੌਰ ‘ਤੇ ਸਟੋਰ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਵੱਖ-ਵੱਖ ਡਿਜੀਟਲ ਸਿਹਤ ਪ੍ਰਣਾਲੀਆਂ ਵਿੱਚ ਅੰਤਰ-ਕਾਰਜਸ਼ੀਲਤਾ, ਵਿਸ਼ਵਾਸ, ਪਹਿਚਾਣ ਅਤੇ ਸੱਚ ਦਾ ਇੱਕ ਸਰੋਤ ਪ੍ਰਦਾਨ ਕਰਨ ਲਈ ਜ਼ਰੂਰੀ ਹਨ। ਇਸ ਡੇਟਾ ਨੂੰ ਸੁਰੱਖਿਅਤ ਅਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ।

ਮਿੱਥ 8: ਕੀ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦਾ ਉਪਯੋਗ ਸਰਕਾਰੀ ਹਸਪਤਾਲ/ਸੀਜੀਐੱਚਐੱਸ ਦੇ ਬਾਹਰ ਕੀਤਾ ਜਾ ਸਕਦਾ ਹੈ?

ਹਕੀਕਤ: ਹਾਂ, ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦਾ ਉਪਯੋਗ ਸਰਕਾਰੀ ਹਸਪਤਾਲ/ਪ੍ਰੋਗਰਾਮ ਦੇ ਬਾਹਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਸਿਹਤ ਖੇਤਰ ਵਿੱਚ ਸ਼ਾਮਲ ਨਿੱਜੀ ਲੋਕਾਂ ‘ਤੇ ਨਿਰਭਰ ਹੈ ਕਿ ਉਹ ਇਸ ਦਾ ਉਪਯੋਗ ਕਰਨਾ ਚਾਹੁੰਦੇ ਹਨ ਜਾਂ ਨਹੀਂ। ਉਦਾਹਰਣ ਲਈ, ਇੱਕ ਨਿੱਜੀ ਹਸਪਤਾਲ ਹੈਲਥ ਰਿਕਾਰਡ ਬਣਾਉਣ ਅਤੇ ਜੋੜਨ ਲਈ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦਾ ਉਪਯੋਗ ਕਰਨ ਦਾ ਫੈਸਲਾ ਲੈ ਸਕਦਾ ਹੈ। ਜੇਕਰ ਮਰੀਜ਼ ਆਯੁਸ਼ਮਾਨ ਭਾਰਤ ਹੈਲਥ ਅਕਾਉਂਟ ਦਾ ਉਪਯੋਗ ਕਰਨ ਦਾ ਇੱਛੁਕ ਨਹੀਂ ਹੈ, ਤਾਂ ਹਸਪਤਾਲ,/ਪ੍ਰੋਗਰਾਮ ਇੱਕ ਵਿਕਲਪਿਕ ਨੰਬਰ ਪ੍ਰਦਾਨ ਕਰ ਸਕਦਾ ਹੈ ਜਿਸ ਨੂੰ ਉਹ ਆਪਣੇ ਮੌਜੂਦਾ ਸਿਸਟਮ ਦੇ ਹਿੱਸੇ ਦੇ ਰੂਪ ਵਿੱਚ ਉਪਯੋਗ ਕਰ ਰਹੇ ਹਨ।

*****

ਐੱਮਵੀ


(Release ID: 2017248) Visitor Counter : 161