ਜਹਾਜ਼ਰਾਨੀ ਮੰਤਰਾਲਾ
ਜਵਾਹਰ ਲਾਲ ਨੇਹਿਰੂ ਪੋਰਟ ਅਥਾਰਿਟੀ (ਜੇਐੱਨਪੀਏ) ਨੇ ਰਿਕਾਰਡ 6.43 ਮਿਲੀਅਨ ਟੀਈਯੂ ਥ੍ਰੂਪੁਟ ਹਾਸਲ ਕੀਤਾ
ਵਿੱਤੀ ਵਰ੍ਹੇ 2023-24 ਵਿੱਚ ਕੁੱਲ 85.82 ਮਿਲੀਅਨ ਮੀਟ੍ਰਿਕ ਟਨ ਟ੍ਰੈਫਿਕ ਹੈਂਡਲ ਕੀਤਾ ਗਿਆ
Posted On:
03 APR 2024 10:57AM by PIB Chandigarh
ਭਾਰਤ ਦੇ ਪ੍ਰਮੁੱਖ ਕੰਟੇਨਰ ਪੋਰਟਸ ਵਿੱਚੋਂ ਇੱਕ ਜਵਾਹਰ ਲਾਲ ਨੇਹਿਰੂ ਪੋਰਟ ਅਥਾਰਿਟੀ (ਜੇਐੱਨਪੀਏ), ਮੁੰਬਈ, ਮਹਾਰਾਸ਼ਟਰ ਨੇ ਵਿੱਤੀ ਵਰ੍ਹੇ 2023-24 ਵਿੱਚ 6.43 ਮਿਲੀਅਨ ਟੀਈਯੂ ਦਾ ਹੁਣ ਤੱਕ ਦਾ ਅਧਿਕਤਮ ਥ੍ਰੂਪੁਟ ਦਰਜ ਕਰਕੇ ਇਤਿਹਾਸਿਕ ਉਪਲਬਧੀ ਹਾਸਲ ਕੀਤੀ ਹੈ। ਵਰ੍ਹੇ 2022-23 ਦੇ 6.05 ਮਿਲੀਅਨ ਟੀਈਯੂ ਅੰਕ ਨੂੰ ਪਾਰ ਕਰਦੇ ਹੋਏ ਇਸ ਪੋਰਟ ਨੇ ਆਪਣੀ ਪ੍ਰਗਤੀ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਸ ਦੀ ਤੁਲਨਾ ਵਿੱਚ, ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਰਿਕਾਰਡ ਥ੍ਰੂਪੁਟ ਦੇਖਿਆ ਗਿਆ, ਜਿਸ ਨਾਲ ਕੁੱਲ ਥ੍ਰੂਪੁਟ ਵਿੱਚ 6.27 ਪ੍ਰਤੀਸ਼ਤ ਦਾ ਜ਼ਿਕਰਯੋਗ ਵਾਧਾ ਹੋਇਆ।
ਜੇਐੱਨਪੀਏ ਵਿੱਚ ਅਪ੍ਰੈਲ-2023 ਤੋਂ ਮਾਰਚ-2024 ਦੀ ਮਿਆਦ ਦੌਰਾਨ ਕੁੱਲ 85.82 ਮਿਲੀਅਨ ਟਨ ਟ੍ਰੈਫਿਕ ਹੈਂਡਲ ਕੀਤਾ ਗਿਆ, ਜੋ ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਦੌਰਾਨ ਹੈਂਡਲ ਕੀਤੇ ਗਏ 83.86 ਮਿਲੀਅਨ ਟਨ ਟ੍ਰੈਫਿਕ ਦੀ ਤੁਲਨਾ ਵਿੱਚ 2.33 ਪ੍ਰਤੀਸ਼ਤ ਅਧਿਕ ਹੈ। ਇਸ ਵਿੱਚ 78.13 ਮਿਲੀਅਨ ਟਨ ਕੰਟੇਨਰ ਟ੍ਰੈਫਿਕ ਅਤੇ 7.70 ਮਿਲੀਅਨ ਟਨ ਬਲਕ ਕਾਰਗੋ ਸ਼ਾਮਲ ਹੈ, ਜਦਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਵਿੱਚ ਕ੍ਰਮਵਾਰ 76.19 ਮਿਲੀਅਨ ਟਨ ਕੰਟੇਨਰ ਟ੍ਰੈਫਿਕ ਅਤੇ 7.67 ਮਿਲੀਅਨ ਟਨ ਬਲਕ ਕਾਰਗੋ ਹੈਂਡਲ ਕੀਤਾ ਗਿਆ ਸੀ।
ਕੰਟੇਨਰ ਟ੍ਰੈਫਿਕ ਦੇ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਬੀਐੱਮਸੀਟੀ ਵਿੱਚ 2.03 ਮਿਲੀਅਨ 2027781 ਟੀਈਯੂ, ਏਪੀਐੱਮਟੀ ਵਿੱਚ 1.59 ਮਿਲੀਅਨ ਟੀਈਯੂ, ਐੱਨਐੱਸਆਈਸੀਟੀ ਵਿੱਚ 1.13 ਮਿਲੀਅਨ ਟੀਈਯੂ, ਐੱਨਐੱਸਆਈਜੀਟੀ ਵਿੱਚ 1.11 ਮਿਲੀਅਨ ਟੀਈਯੂ, ਐੱਨਐੱਸਐੱਫਟੀ ਵਿੱਚ 0.56 ਮਿਲੀਅਨ ਟੀਈਯੂ ਅਤੇ ਐੱਨਐੱਸਡੀਟੀ ਵਿੱਚ 7,978 ਟੀਈਯੂ ਹੈਂਡਲ ਕੀਤਾ ਗਿਆ।
ਜੇਐੱਨਪੀਏ ਦੇ ਚੇਅਰਮੈਨ, ਆਈਆਰਐੱਸ, ਸ਼੍ਰੀ ਉਨਮੇਸ਼ ਸ਼ਰਦ ਵਾਘ ਨੇ ਕਿਹਾ, “ਇਸ ਮਹੱਤਵਪੂਰਨ ਉਪਲਬਧੀ ਦਾ ਐਲਾਨ ਕਰਦੇ ਹੋਏ ਸਾਨੂੰ ਅਪਾਰ ਮਾਣ ਦੀ ਅਨੁਭੂਤੀ ਹੋ ਰਹੀ ਹੈ। ਇਹ ਆਯਾਤ-ਨਿਰਯਾਤ ਵਪਾਰ ਲਈ ਇਸ ਪੋਰਟ ਨੂੰ ਇੱਕ ਪ੍ਰਮੁੱਖ ਪ੍ਰਵੇਸ਼ ਦ੍ਵਾਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਸਾਡੇ ਸਮਰਪਣ ਨੂੰ ਰੇਖਾਂਕਿਤ ਕਰਦਾ ਹੈ।
ਇਹ ਉਪਲਬਧੀ ਕੇਂਦਰੀਕ੍ਰਿਤ ਪਾਰਕਿੰਗ ਪਲਾਜ਼ਾ, ਸਿੰਗਲ ਵਿੰਡੋ ਕਲੀਅਰੈਂਸ ਅਤੇ ਵਪਾਰ ਕਰਨ ਵਿੱਚ ਆਸਾਨੀ ਦੀ ਸੁਵਿਧਾ ਪ੍ਰਦਾਨ ਕਰਨ ਵਾਲੀਆਂ ਕਈ ਹੋਰ ਪਹਿਲਾਂ ਸਮੇਤ ਉੱਚ ਗੁਣਵੱਤਾਪੂਰਨ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਤੀ ਸਾਡੀ ਟੀਮ ਦੀ ਅਟੁੱਟ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਮੈਂ ਆਪਣੇ ਸਾਰੇ ਸਾਂਝੇਦਾਰਾਂ ਅਤੇ ਹਿਤਧਾਰਕਾਂ ਦਾ ਉਨ੍ਹਾਂ ਦੇ ਨਿਰੰਤਰ ਵਿਸ਼ਵਾਸ ਅਤੇ ਸਮਰਥਨ ਦੇ ਲਈ ਧੰਨਵਾਦ ਵਿਅਕਤ ਕਰਦਾ ਹਾਂ। ਜੇਐੱਨਪੀਏ ਦੇਸ਼ ਦੀ ਆਰਥਿਕ ਪ੍ਰਗਤੀ ਵਿੱਚ ਯੋਗਦਾਨ ਦੇਣ ਦੇ ਆਪਣੇ ਮਿਸ਼ਨ ‘ਤੇ ਅਡੋਲ ਹੈ।
ਜੇਐੱਨਪੀਏ ਬਾਰੇ:
ਜਵਾਹਰ ਲਾਲ ਨੇਹਿਰੂ ਪੋਰਟ ਅਥਾਰਿਟੀ (ਜੇਐੱਨਪੀਏ) ਭਾਰਤ ਦੇ ਪ੍ਰਮੁੱਖ ਕੰਟੇਨਰ-ਹੈਂਡਲਿੰਗ ਪੋਰਟਸ ਵਿੱਚੋਂ ਇੱਕ ਹੈ। 26 ਮਈ, 1989 ਨੂੰ ਆਪਣੀ ਸਥਾਪਨਾ ਦੇ ਬਾਅਦ ਤੋਂ ਜੇਐੱਨਪੀਏ ਨੇ ਆਪਣੇ ਆਪ ਨੂੰ ਬਲਕ ਕਾਰਗੋ ਟਰਮੀਨਲ ਤੋਂ ਦੇਸ਼ ਦੇ ਪ੍ਰੀਮੀਅਮ ਕੰਟੇਨਰ ਟਰਮੀਨਲ ਵਿੱਚ ਪਰਿਵਰਤਿਤ ਕੀਤਾ ਹੈ ਵਰਤਮਾਨ ਵਿੱਚ ਜੇਐੱਨਪੀਏ ਪੰਜ ਕੰਟੇਨਰ ਟਰਮੀਨਲਾਂ-ਐੱਨਐੱਸਐੱਫਟੀ, ਐੱਨਐੱਸਆਈਸੀਟੀ, ਐੱਨਐੱਸਆਈਜੀਟੀ, ਬੀਐੱਮਸੀਟੀ ਅਤੇ ਏਪੀਐੱਮਟੀ ਦਾ ਸੰਚਾਲਨ ਕਰਦਾ ਹੈ।
ਪੋਰਟ ਵਿੱਚ ਆਮ ਕਾਰਗੋ ਦੇ ਲਈ ਇੱਕ ਸ਼ੈਲੋ ਵਾਟਰ ਬਰਥ ਹੈ ਅਤੇ ਇੱਕ ਹੋਰ ਤਰਲ ਕਾਰਗੋ ਟਰਮੀਨਲ ਵੀ ਹੈ, ਜਿਸ ਨੂੰ ਬੀਪੀਸੀਐੱਲ-ਆਈਓਸੀਐੱਲ ਕੰਸੋਰਟੀਅਮ ਅਤੇ ਨਵ-ਨਿਰਮਿਤ ਤੱਟਵਰਤੀ ਬਰਥ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ। 277 ਹੈਕਟੇਅਰ ਜ਼ਮੀਨ ‘ਤੇ ਸਥਿਤ, ਜੇਐੱਨਪੀਏ ਭਾਰਤ ਵਿੱਚ ਨਿਰਯਾਤ-ਮੁਖੀ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਸਾਵਧਾਨੀਪੂਰਵਕ ਡਿਜ਼ਾਈਨ ਕੀਤੇ ਗਏ ਮਲਟੀ ਪ੍ਰੋਡਕਟ ਸੇਜ (SEZ)ਦਾ ਵੀ ਸੰਚਾਲਨ ਕਰਦਾ ਹੈ।
***************
ਐੱਮਜੇਪੀਐੱਸ
(Release ID: 2017180)
Visitor Counter : 61