ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਿੱਥ ਬਨਾਮ ਤੱਥ
ਦਵਾਈਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦਾ ਦਾਅਵਾ ਕਰਨ ਵਾਲੀਆਂ ਮੀਡੀਆ ਰਿਪੋਰਟਾਂ ਝੂਠੀਆਂ ਅਤੇ ਗੁੰਮਰਾਹਕੁੰਨ ਹਨ
ਐੱਨਪੀਪੀਏ ਸਲਾਨਾ ਥੋਕ ਮੁੱਲ ਸੂਚਕਾਂਕ ਦੇ ਅਧਾਰ ‘ਤੇ ਅਨੁਸੂਚਿਤ ਦਵਾਈਆਂ ਦੀ ਸੀਲਿੰਗ ਕੀਮਤਾਂ ਵਿੱਚ ਸੰਸ਼ੋਧਨ ਕਰਦਾ ਹੈ
0.00551 ਪ੍ਰਤੀਸ਼ਤ ਦੇ ਥੋਕ ਮੁੱਲ ਸੂਚਕਾਂਕ ਵਾਧੇ ਦੇ ਅਧਾਰ ‘ਤੇ, 782 ਦਵਾਈਆਂ ਲਈ ਮੌਜੂਦਾ ਸੀਲਿੰਗ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਜਦਕਿ 54 ਦਵਾਈਆਂ ਵਿੱਚ 0.01 ਰੁਪਏ (ਇੱਕ ਪੈਸਾ) ਦਾ ਮਾਮੂਲੀ ਵਾਧਾ ਹੋਵੇਗਾ
ਡੀਪੀਸੀਓ 2013 ਦੇ ਅਨੁਸਾਰ ਥੋਕ ਮੁੱਲ ਸੂਚਕਾਂਕ ਵਾਧਾ ਅਨੁਮਯ ਅਧਿਕਤਮ ਵਾਧਾ ਹੈ ਅਤੇ ਨਿਰਮਾਤਾ ਆਪਣੀਆਂ ਦਵਾਈਆਂ ਵਿੱਚ ਇਸ ਮਾਮੂਲੀ ਵਾਧੇ ਦਾ ਲਾਭ ਉਠਾ ਵੀ ਸਕਦੇ ਹਨ ਅਤੇ ਨਹੀਂ ਵੀ ਉਠਾ ਸਕਦੇ
Posted On:
03 APR 2024 12:31PM by PIB Chandigarh
ਕੁਝ ਮੀਡੀਆ ਰਿਪੋਰਟਾਂ ਨੇ ਪ੍ਰਮੁੱਖਤਾ ਨਾਲ ਕਿਹਾ ਹੈ ਕਿ ਅਪ੍ਰੈਲ, 2024 ਤੋਂ ਦਵਾਈਆਂ ਦੀਆਂ ਕੀਮਤਾਂ ਵਿੱਚ 12 ਪ੍ਰਤੀਸ਼ਤ ਤੱਕ ਦਾ ਭਾਰੀ ਵਾਧਾ ਹੋਵੇਗਾ। ਇਸ ਤਰ੍ਹਾਂ ਦੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਕੀਮਤ ਵਿੱਚ ਇਸ ਵਾਧੇ ਨਾਲ 500 ਤੋਂ ਅਧਿਕ ਦਵਾਈਆਂ ਪ੍ਰਭਾਵਿਤ ਹੋਣਗੀਆਂ। ਅਜਿਹੀਆਂ ਖਬਰਾਂ ਝੂਠੀਆਂ, ਗੁੰਮਰਾਹਕੁੰਨ ਅਤੇ ਨਫ਼ਰਤ ਭਰੀਆਂ ਹਨ।
ਡਰੱਗ ਪ੍ਰਾਈਮ ਕੰਟਰੋਲ ਆਰਡਰਜ਼ (ਡੀਪੀਸੀਓ) 2013 ਦੇ ਪ੍ਰਾਵਧਾਨਾਂ ਦੇ ਅਨੁਸਾਰ ਦਵਾਈਆਂ ਨੂੰ ਅਨੁਸੂਚਿਤ ਅਤੇ ਗੈਰ-ਅਨੁਸੂਚਿਤ ਫਾਰਮੂਲੇਸ਼ਨਾਂ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਡੀਪੀਸੀਓ, 2013 ਦੀ ਅਨੁਸੂਚੀ-I ਵਿੱਚ ਸੂਚੀਬੱਧ ਫਾਰਮੂਲੇਸ਼ਨ ਅਨੁਸੂਚਿਤ ਫਾਰਮੂਲੇਸ਼ਨ ਹਨ ਅਤੇ ਡੀਪੀਸੀਓ, 2013 ਦੀ ਅਨੁਸੂਚੀ-I ਵਿੱਚ ਦਰਸਾਏ ਨਹੀਂ ਗਏ ਫਾਰਮੂਲੇਸ਼ਨ ਗੈਰ-ਅਨੁਸੂਚੀ ਫਾਰਮੂਲੇਸ਼ਨ ਹਨ।
ਫਾਰਮਾਸਿਊਟੀਕਲ ਵਿਭਾਗ ਦੇ ਅਧੀਨ ਨੈਸਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਥੋਕ ਕੀਮਤ ਸੂਚਕਾਂਕ (ਡਬਲਿਊਪੀਆਈ) ਦੇ ਅਧਾਰ ‘ਤੇ ਅਨੁਸੂਚਿਤ ਦਵਾਈਆਂ ਦੀਆਂ ਸੀਲਿੰਗ ਕੀਮਤਾਂ ਵਿੱਚ ਪ੍ਰਤੀ ਵਰ੍ਹੇ ਸੰਸ਼ੋਧਨ ਕਰਦਾ ਹੈ। ਡੀਪੀਸੀਓ 2013 ਦੀ ਅਨੁਸੂਚੀ-I ਵਿੱਚ ਸ਼ਾਮਲ ਅਨੁਸੂਚਿਤ ਦਵਾਈਆਂ ਜ਼ਰੂਰੀ ਦਵਾਈਆਂ ਹਨ। ਕੈਲੰਡਰ ਵਰ੍ਹੇ 2023 ਦੇ ਦੌਰਾਨ 2022 ਵਿੱਚ ਇਸੇ ਮਿਆਦ ਦੀ ਤੁਲਨਾ ਵਿੱਚ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ ਦੁਆਰਾ ਪ੍ਰਕਾਸ਼ਿਤ ਅੰਕੜਿਆਂ ਦੇ ਅਨੁਸਾਰ ਅਧਾਰ ਵਰ੍ਹੇ 2011-12 ਦੇ ਨਾਲ ਥੋਕ ਕੀਮਤ ਸੂਚਕਾਂਕ ਵਿੱਚ ਸਲਾਨਾ ਤਬਦੀਲੀ(+) 0.00551 ਪ੍ਰਤੀਸ਼ਤ ਸੀ। ਇਸੇ ਦੇ ਅਨੁਸਾਰ, ਅਥਾਰਿਟੀ ਨੇ 20.03.2024 ਨੂੰ ਹੋਈ ਮੀਟਿੰਗ ਵਿੱਚ ਅਨੁਸੂਚਿਤ ਦਵਾਈਆਂ ਦੇ ਲਈ ਥੋਕ ਕੀਮਤ ਸੂਚਕਾਂਕ (ਡਬਲਿਊਪੀਆਈ) ਵਾਧਾ @ (+) 0.00551 ਪ੍ਰਤੀਸ਼ਤ ਨੂੰ ਮਨਜ਼ੂਰੀ ਦਿੱਤੀ ਹੈ।
923 ਦਵਾਈਆਂ ‘ਤੇ ਸੀਲਿੰਗ ਕੀਮਤਾਂ ਅੱਜ ਦੀ ਮਿਤੀ ਤੋਂ ਪ੍ਰਭਾਵੀ ਹਨ।(+) 000551 ਪ੍ਰਤੀਸ਼ਤ ਦੇ ਉਪਰੋਕਤ ਡਬਲਿਊਪੀਆਈ ਫੈਕਟਰ ਦੇ ਅਧਾਰ ‘ਤੇ 782 ਦਵਾਈਆਂ ਲਈ ਮੌਜੂਦਾ ਸੀਲਿੰਗ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਮੌਜੂਦਾ ਸੀਲਿੰਗ ਕੀਮਤਾਂ 31.03.2025 ਤੱਕ ਪ੍ਰਭਾਵੀ ਰਹਿਣਗੀਆਂ। 90 ਰੁਪਏ ਤੋਂ 261 ਰੁਪਏ ਤੱਕ ਦੀ ਸੀਲਿੰਗ ਕੀਮਤਾਂ ਦੀ 54 ਦਵਾਈਆਂ ਵਿੱਚ ਘੱਟੋ-ਘੱਟ 0.01 ਰੁਪਏ (ਇੱਕ ਪੈਸਾ) ਦਾ ਮਾਮੂਲੀ ਵਾਧਾ ਹੋਵੇਗਾ। ਮਨਜ਼ੂਰਸ਼ੁਦਾ ਕੀਮਤ ਵਿੱਚ ਵਾਧਾ ਘੱਟ ਹੈ, ਇਸ ਲਈ ਕੰਪਨੀਆਂ ਇਸ ਵਾਧੇ ਦਾ ਲਾਭ ਉਠਾ ਵੀ ਸਕਦੀਆਂ ਹਨ ਅਤੇ ਨਹੀਂ ਵੀ ਉਠਾ ਸਕਦੀਆਂ। ਇਸੇ ਤਰ੍ਹਾਂ ਵਿੱਤੀ ਵਰ੍ਹੇ 2024-25 ਵਿੱਚ ਥੋਕ ਕੀਮਤ ਸੂਚਕਾਂਕ ‘ਤੇ ਅਧਾਰਿਤ ਦਵਾਈਆਂ ਦੀਆਂ ਸੀਲਿੰਗ ਕੀਮਤਾਂ ਵਿੱਚ ਲਗਭਗ ਕੋਈ ਪਰਿਵਰਤਨ ਨਹੀਂ ਹੋਵੇਗਾ।
ਥੋਕ ਕੀਮਤ ਸੂਚਕਾਂਕ ਵਿੱਚ ਵਾਧਾ ਡੀਪੀਸੀਓ, 2013 ਦੇ ਅਨੁਸਾਰ ਅਧਿਕਕਮਤ ਵਾਧਾ ਹੈ ਅਤੇ ਬਜ਼ਾਰ ਦੀ ਗਤੀਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਮਾਤਾ ਇਸ ਵਾਧੇ ਦਾ ਲਾਭ ਉਠਾ ਵੀ ਸਕਦੇ ਹਨ ਅਤੇ ਨਹੀਂ ਵੀ ਉਠਾ ਸਕਦੇ ਹਨ। ਕੰਪਨੀਆਂ ਆਪਣੀਆਂ ਦਵਾਈਆਂ ਦੀਆਂ ਸੀਲਿੰਗ ਕੀਮਤ ਦੇ ਅਧਾਰ ‘ਤੇ ਆਪਣੀ ਅਧਿਕਤਮ ਪ੍ਰਚੂਨ ਕੀਮਤ (ਐੱਮਆਰਪੀ) ਨੂੰ ਵਿਵਸਥਿਤ ਕਰਦੀਆਂ ਹਨ, ਕਿਉਂਕਿ ਐੱਮਆਰਪੀ (ਜੀਐੱਸਟੀ ਨੂੰ ਛੱਡ ਕੇ) ਕੋਈ ਵੀ ਕੀਮਤ ਹੋ ਸਕਦੀ ਹੈ ਜੋ ਅਧਿਕਤਮ ਕੀਮਤ ਤੋਂ ਘੱਟ ਹੋਵੇ। ਸੰਸ਼ੋਧਿਤ ਕੀਮਤਾਂ 1 ਅਪ੍ਰੈਲ 2024 ਤੋਂ ਲਾਗੂ ਹੋਣਗੀਆਂ ਅਤੇ ਸੰਸ਼ੋਧਿਤ ਕੀਮਤਾਂ ਦਾ ਵੇਰਵਾ ਐੱਨਪੀਪੀਏ ਦੀ ਵੈੱਬਸਾਈਟwww.nppaindia.nic.in ‘ਤੇ ਉਪਲਬਧ ਹੈ।
ਗੈਰ-ਅਨੁਸੂਚਿਤ ਫਾਰਮੂਲੇਸ਼ਨ ਦੇ ਮਾਮਲੇ ਵਿੱਚ ਨਿਰਮਾਤਾ ਨੂੰ ਕੀਮਤ ਨਿਰਧਾਰਿਤ ਕਰਨ ਦੀ ਸੁਤੰਤਰਤਾ ਹੁੰਦੀ ਹੈ। ਲੇਕਿਨ ਗੈਰ-ਅਨੁਸੂਚਿਤ ਫਾਰਮੂਲੇਸ਼ਨਾਂ ਦਾ ਕੋਈ ਵੀ ਨਿਰਮਾਤਾ ਡੀਪੀਸੀਓ, 2013 ਦੇ ਪੈਰਾ 20 ਦੇ ਅਧੀਨ ਪਿਛਲੇ 12 ਮਹੀਨਿਆਂ ਦੌਰਾਨ ਵਧੇਰੇ ਪ੍ਰਚੂਨ ਕੀਮਤ (ਐੱਮਆਰਪੀ) ਵਿੱਚ 10 ਪ੍ਰਤੀਸ਼ਤ ਤੋਂ ਅਧਿਕ ਦਾ ਵਾਧਾ ਨਹੀਂ ਕਰ ਸਕਦਾ ਹੈ।
****
ਐੱਮਵੀ
(Release ID: 2017150)
Visitor Counter : 73