ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਕਸੈਂਡਰ ਡੀ ਕਰੂ (Alexander De Croo) ਨਾਲ ਗੱਲਬਾਤ ਕੀਤੀ


ਦੋਵੇਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਪਹਿਲੀ ਨਿਊਕਲੀਅਰ ਐਨਰਜੀ ਸਮਿਟ ਦੀ ਸਫਲ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਡੀ ਕਰੂ ਨੂੰ ਵਧਾਈਆਂ
ਦਿੱਤੀਆਂ

ਦੋਵੇਂ ਨੇਤਾਵਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ

प्रविष्टि तिथि: 26 MAR 2024 4:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੈਲਜੀਅਮ ਦੇ ਪ੍ਰਧਾਨ ਮੰਤਰੀ ਸ਼੍ਰੀ ਅਲੈਕਸੈਂਡਰ ਡੀ ਕਰੂ ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਬਰੂਸੈਲਸ ਵਿੱਚ (Brussels) ਪਹਿਲੀ ਨਿਊਕਲੀਅਰ ਐਨਰਜੀ ਸਮਿਟ ਦੀ ਸਫਲ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਡੀ ਕਰੂ ਨੂੰ ਵਧਾਈਆਂ ਦਿੱਤੀਆਂ।

ਦੋਵੇਂ ਨੇਤਾਵਾਂ ਨੇ ਭਾਰਤ ਅਤੇ ਬੈਲਜੀਅਮ ਦੇ ਉਤਕ੍ਰਿਸ਼ਟ ਸਬੰਧਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਵਪਾਰ, ਨਿਵੇਸ਼, ਸਵੱਛ ਟੈਕਨੋਲੋਜੀਆਂ, ਸੈਮੀਕੰਡਕਟਰ, ਫਾਰਮਾਸਿਊਟੀਕਲਸ, ਗ੍ਰੀਨ ਹਾਈਡ੍ਰੋਜਨ, ਆਈਟੀ, ਰੱਖਿਆ, ਬੰਦਰਗਾਹਾਂ ਸਹਿਤ ਵੱਖ-ਵੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।

ਦੋਵੇਂ ਨੇਤਾਵਾਂ ਨੇ ਕੌਂਸਲ ਆਫ਼ ਯੂਰੋਪੀਅਨ ਯੂਨੀਅਨ ਦੀ ਮੌਜੂਦਾ ਬੈਲਜੀਅਮ ਦੀ ਪ੍ਰਧਾਨਗੀ ਦੇ ਤਹਿਤ ਭਾਰਤ-ਯੂਰੋਪੀਅਨ ਸੰਘ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

ਦੋਵੇਂ ਨੇਤਾਵਾਂ ਨੇ ਖੇਤਰੀ ਅਤੇ ਆਲਮੀ ਘਟਨਾਕ੍ਰਮਾਂ ਬਾਰੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਉਹ ਪੱਛਮ ਏਸ਼ੀਆ ਖੇਤਰ ਅਤੇ ਰੂਸ-ਯੂਕ੍ਰੇਨ ਸੰਘਰਸ਼ ਵਿੱਚ ਸ਼ਾਂਤੀ ਅਤੇ ਸੁਰੱਖਿਆ ਦੀ ਛੇਤੀ ਬਹਾਲੀ ਦੇ ਲਈ ਸਹਿਯੋਗ ਅਤੇ ਸਮਰਥਨ ਵਧਾਉਣ ਦੀ ਜ਼ਰੂਰਤ ‘ਤੇ ਸਹਿਮਤ ਹੋਏ।

ਦੋਵੇਂ ਨੇਤਾਵਾਂ ਨੇ ਆਪਸੀ ਸੰਪਰਕ ਵਿੱਚ ਰਹਿਣ ‘ਤੇ ਸਹਿਮਤੀ ਪ੍ਰਗਟ ਕੀਤੀ।

******

ਡੀਐੱਸ/ਐੱਸਕੇਐੱਸ


(रिलीज़ आईडी: 2016443) आगंतुक पटल : 110
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam