ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦਾ ਉਭਾਰ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਦਾ ਭਰੋਸਾ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਕਿਹਾ- ਭਾਰਤ ਹੁਣ ਸੁਸਤ ਅਵਸਥਾ ਵਿੱਚ ਨਹੀਂ ਹੈ

ਸ਼ਾਂਤੀ ਕੇਵਲ ਤਾਕਤ ਦੀ ਸਥਿਤੀ ਰਾਹੀਂ ਹੀ ਸੁਰੱਖਿਅਤ ਰੱਖੀ ਜਾ ਸਕਦੀ ਹੈ; ਸ਼ਾਂਤੀ ਦਾ ਸਭ ਤੋਂ ਸੁਰੱਖਿਅਤ ਰਾਹ ਜੰਗ ਲਈ ਹਮੇਸ਼ਾ ਤਿਆਰ ਰਹਿਣਾ ਹੈ - ਉਪ ਰਾਸ਼ਟਰਪਤੀ

ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਣ ਵਾਲਾ ਕੋਈ ਵੀ ਟਕਰਾਅ ਨਾ ਸਿਰਫ਼ ਇੱਕ ਦੂਜੇ ਨਾਲ ਲੜ ਰਹੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਵਿਸ਼ਵ ਅਰਥਚਾਰੇ ਨੂੰ ਵੀ ਪ੍ਰਭਾਵਿਤ ਕਰਦਾ ਹੈ - ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਰਣਨੀਤਕ ਭਾਈਵਾਲੀ ਪ੍ਰੋਗਰਾਮ (ਇਨ-ਸਟੈੱਪ) ਦੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ

Posted On: 21 MAR 2024 2:26PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਰਥਿਕਤਾ ਅਤੇ ਟੈਕਨਾਲੌਜੀ ਵਿੱਚ ਭਾਰਤ ਦਾ ਉਭਾਰ ਵਿਸ਼ਵ ਸ਼ਾਂਤੀ, ਸਦਭਾਵਨਾ ਅਤੇ ਵਿਸ਼ਵ ਵਿਵਸਥਾ ਲਈ ਸਭ ਤੋਂ ਵੱਡਾ ਭਰੋਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਸਦਭਾਵਨਾ ਨੂੰ ਪੋਸ਼ਿਤ ਕਰਨ ਅਤੇ ਕਾਇਮ ਰੱਖਣ ਲਈ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ।

ਉਪ ਰਾਸ਼ਟਰਪਤੀ ਨੇ ਅੱਜ ਉਪ ਰਾਸ਼ਟਰਪਤੀ ਨਿਵਾਸ ਵਿਖੇ ਉਦਘਾਟਨੀ ਅੰਤਰਰਾਸ਼ਟਰੀ ਰਣਨੀਤਕ ਸ਼ਮੂਲੀਅਤ ਪ੍ਰੋਗਰਾਮ (ਇਨ-ਸਟੈੱਪ) ਦੇ ਭਾਗੀਦਾਰਾਂ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। 21 ਦੇਸ਼ਾਂ ਦੇ ਅੰਤਰਰਾਸ਼ਟਰੀ ਡੈਲੀਗੇਟਾਂ ਅਤੇ 8 ਭਾਰਤੀ ਅਧਿਕਾਰੀਆਂ ਦੇ ਨਾਲ ਇਹ ਦੋ ਹਫ਼ਤਿਆਂ ਦਾ ਪ੍ਰੋਗਰਾਮ ਨੈਸ਼ਨਲ ਡਿਫੈਂਸ ਕਾਲਜ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ।

ਆਪਣੇ ਸੰਬੋਧਨ ਵਿੱਚ ਸ਼੍ਰੀ ਧਨਖੜ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਹੁਣ ਸਿਰਫ਼ ਸੰਭਾਵਨਾਵਾਂ ਵਾਲਾ ਦੇਸ਼ ਜਾਂ ਇੱਕ ਸੁਸਤ ਅਵਸਥਾ ਵਾਲਾ ਦੇਸ਼ ਨਹੀਂ ਰਹਿ ਗਿਆ ਹੈ, ਜਿਵੇਂ ਕਿ ਕੁਝ ਲੋਕਾਂ ਨੇ ਦੱਸਿਆ ਹੈ, ਪਰ ਹੁਣ ਇਹ ਵਧ ਰਿਹਾ ਹੈ ਅਤੇ ਇਸਦਾ ਉਭਾਰ ਰੁਕਣ ਵਾਲਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ “ਭਾਰਤ ਦੀ ਅਸਾਧਾਰਨ ਵਿਕਾਸ ਕਹਾਣੀ ਸੰਦੇਹ ਤੋਂ ਪਰੇ ਹੈ, ਇਹ ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਵਿਕਾਸ ਅਤੇ ਅਟੁੱਟ ਦ੍ਰਿੜ੍ਹ ਇਰਾਦੇ ਦੀ ਮਿਸਾਲ ਹੈ।”

ਅੱਜ ਦੀ ਗਤੀਸ਼ੀਲ ਭੂ-ਰਾਜਨੀਤੀ ਦੇ ਵਿਚਕਾਰ ਭਾਰਤ ਦੇ ਬੇਮਿਸਾਲ ਉਭਾਰ ਨੂੰ ਉਜਾਗਰ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਵਿਸਤ੍ਰਿਤ ਆਰਥਿਕਤਾ, ਪ੍ਰਭਾਵਸ਼ਾਲੀ ਕੂਟਨੀਤੀ ਅਤੇ ਵਧਦੀ ਸੌਫਟ ਪਾਵਰ ਦੇ ਨਾਲ ਦੁਨੀਆ ਹੁਣ  ਸ਼ਾਂਤੀ ਲਈ ਸਕਾਰਾਤਮਕ ਈਕੋਸਿਸਟਮ ਨੂੰ ਉਤਪ੍ਰੇਰਕ ਕਰਨ ਲਈ ਭਾਰਤ ਵੱਲ ਦੇਖਦੀ ਹੈ। ਉਨ੍ਹਾਂ ਨੇ ਇਨ-ਸਟੈੱਪ (IN-STEP) ਕੋਰਸ ਨੂੰ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲ ਦੱਸਿਆ। 

ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਵਿਕਾਸ ਲਈ ਬੁਨਿਆਦੀ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸ਼ਾਂਤੀ ਸਿਰਫ਼ ਤਾਕਤ ਦੀ ਸਥਿਤੀ ਨਾਲ ਹੀ ਸੁਰੱਖਿਅਤ ਕੀਤੀ ਜਾ ਸਕਦੀ ਹੈ। ਹਮੇਸ਼ਾ ਜੰਗ ਲਈ ਤਿਆਰ ਰਹਿਣਾ ਹੀ ਸ਼ਾਂਤਮਈ ਮਾਹੌਲ ਦਾ ਸਭ ਤੋਂ ਸੁਰੱਖਿਅਤ ਰਸਤਾ ਹੈ।

ਇਹ ਦੇਖਦੇ ਹੋਏ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੰਘਰਸ਼ ਨਾ ਸਿਰਫ਼ ਇੱਕ ਦੂਜੇ ਨਾਲ ਯੁੱਧ ਕਰ ਰਹੇ ਦੇਸ਼ਾਂ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਵਿਸ਼ਵ ਅਰਥਚਾਰੇ ਅਤੇ ਸਪਲਾਈ ਚੇਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਟਕਰਾਅ ਦਾ ਹੱਲ ਕੂਟਨੀਤੀ ਅਤੇ ਗੱਲਬਾਤ ਵਿੱਚ ਹੈ। ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਵਖਰੇਵੇਂ ਦੀ ਪਹੁੰਚ ਹੁਣ ਬੀਤੇ ਦੀ ਗੱਲ ਹੈ, ਉਪ ਰਾਸ਼ਟਰਪਤੀ ਨੇ ਇਸ ਔਖੇ ਸਮੇਂ ਵਿੱਚ ਰਾਸ਼ਟਰਾਂ ਨੂੰ ਸਾਰਥਕ ਚਰਚਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਇਨ-ਸਟੈੱਪ ਆਪਸੀ ਸੰਵਾਦ ਅਤੇ ਇੱਕਜੁਟਤਾ ਵਿੱਚ ਪ੍ਰਭਾਵਸ਼ਾਲੀ ਨੀਤੀ ਨਿਰਮਾਣ ਅਤੇ ਵਿਵਾਦ ਦੇ ਹੱਲ ਦੇ ਆਧਾਰ ਵਜੋਂ ਕੰਮ ਕਰਨ ਲਈ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਧਿਆਨ ਦੇਣ ਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਭਾਰਤੀ ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ, ਵਿਦੇਸ਼ੀ ਸੇਵਾਵਾਂ ਅਤੇ 21 ਵਿਦੇਸ਼ੀ ਦੇਸ਼ਾਂ ਦੇ ਨੁਮਾਇੰਦਿਆਂ ਦੇ ਦ੍ਰਿਸ਼ਟੀਕੋਣਾਂ ਦੀ ਇੱਕ ਅਮੀਰ ਟੇਪਸਟਰੀ ਸ਼ਾਮਲ ਹੈ। 

ਇਸ ਮੌਕੇ 'ਤੇ ਸ਼੍ਰੀ ਰਜਿਤ ਪੁਨਹਾਨੀ, ਸਕੱਤਰ, ਰਾਜ ਸਭਾ, ਲੈਫਟੀਨੈਂਟ ਜਨਰਲ ਐੱਸਐੱਸ ਦਹੀਆ, ਕਮਾਂਡੈਂਟ, ਐੱਨਡੀਸੀ ਅਤੇ ਇਨ-ਸਟੈਪ ਪ੍ਰੋਗਰਾਮ ਦੇ ਭਾਗੀਦਾਰ ਮੌਜੂਦ ਸਨ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਰਣਨੀਤਕ ਭਾਈਵਾਲੀ ਪ੍ਰੋਗਰਾਮ (ਇਨ-ਸਟੈੱਪ) ਦੇ ਭਾਗੀਦਾਰਾਂ ਨੂੰ ਉਪ ਰਾਸ਼ਟਰਪਤੀ ਦੇ ਸੰਬੋਧਨ ਦਾ ਪਾਠ

 [ Text of the Vice-President's address to participants of the International Strategic Engagement Programme (IN-STEP) ]

 

 ****

 

ਐੱਮਐੱਸ/ਆਰਸੀ/ਜੇਕੇ


(Release ID: 2016354) Visitor Counter : 92