ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਭੂਟਾਨ ਪਹੁੰਚੇ

Posted On: 22 MAR 2024 10:35AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 22-23 ਮਾਰਚ 2024 ਤੱਕ ਭੂਟਾਨ ਦੀ ਸਟੇਟ ਵਿਜ਼ਿਟ ਦੇ ਲਈ ਅੱਜ ਪਾਰੋ (Paro) ਵਿਖੇ ਪਹੁੰਚੇ। ਇਹ ਯਾਤਰਾ ਭਾਰਤ ਅਤੇ ਭੂਟਾਨ ਦੇ ਦਰਮਿਆਨ ਨਿਯਮਿਤ ਉੱਚ ਪੱਧਰੀ ਅਦਾਨ-ਪ੍ਰਦਾਨ ਦੀ ਪਰੰਪਰਾ ਅਤੇ ਸਰਕਾਰ ਦੀ ਗੁਆਂਢੀ ਪ੍ਰਥਮ ਨੀਤੀ (Neighbourhood First Policy) ‘ਤੇ ਜ਼ੋਰ ਦੇਣ ਦੇ ਅਨੁਸਾਰ ਹੈ।

ਪ੍ਰਧਾਨ ਮੰਤਰੀ ਦਾ ਭੂਟਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼ੇਰਿੰਗ ਟੋਬਗੇ (Tshering Tobgay) ਦੁਆਰਾ ਪਾਰੋ ਏਅਰਪੋਰਟ  ‘ਤੇ ਰਸਮੀ ਤੌਰ ‘ਤੇ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ।

ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਭੂਟਾਨ ਦੇ ਰਾਜਾ ਮਹਾਮਹਿਮ ਜਿਗਮੇ ਖੇਸਰ ਨਾਮਗਯਾਲ ਵਾਂਗਚੁਕ (Majesty Jigme Khesar Namgyel Wangchuck) ਅਤੇ ਭੂਟਾਨ ਦੇ ਚੌਥੇ ਰਾਜਾ ਮਹਾਮਹਿਮ ਜਿਗਮੇ ਸਿੰਗਯੇ ਵਾਂਗਚੁਕ (Jigme Singye Wangchuck) ਨਾਲ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਟੋਬਗੇ ਨਾਲ ਵੀ ਗੱਲਬਾਤ ਕਰਨਗੇ।

ਆਪਣੀ ਇਸ ਯਾਤਰਾ ਦੌਰਾਨ, ਪ੍ਰਧਾਨ ਮੰਤਰੀ ਥਿੰਪੂ (Thimphu) ਵਿੱਚ, ਗਾਇਲਟਸੁਏਨ ਜੇਟਸਨ ਪੇਮਾ ਮਦਰ ਐਂਡ ਚਾਈਲਡ ਹੌਸਪੀਟਲ (Gyaltsuen Jetsun Pema Mother and Child Hospital) ਦਾ ਉਦਘਾਟਨ ਕਰਨਗੇ, ਜੋ ਥਿੰਪੂ ਵਿੱਚ ਭਾਰਤ ਸਰਕਾਰ ਦੀ ਸਹਾਇਤਾ ਨਾਲ ਬਣਾਇਆ ਗਿਆ ਇੱਕ ਅਤਿਆਧੁਨਿਕ ਹਸਪਤਾਲ ਹੈ।

***

ਡੀਐੱਸ/ਐੱਸਟੀ



(Release ID: 2016088) Visitor Counter : 34