ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਲਈ ਅੰਤਰਰਾਸ਼ਟਰੀ ਭਾਗੀਦਾਰੀ ਦੀ 41ਵੀਂ ਸੰਚਾਲਨ ਕਮੇਟੀ ਨੇ ਗ੍ਰੀਨ ਹਾਈਡ੍ਰੋਜਨ ਅਤੇ ਇਸਦੇ ਯੋਗਿਕਾਂ ਦੀ ਤੈਨਾਤੀ 'ਤੇ ਵਿਚਾਰ-ਵਟਾਂਦਰਾ ਕੀਤਾ

Posted On: 20 MAR 2024 12:38PM by PIB Chandigarh

ਅਰਥਵਿਵਸਥਾ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲਾਂ ਲਈ ਅੰਤਰਰਾਸ਼ਟਰੀ ਭਾਗੀਦਾਰੀ (ਆਈਪੀਐੱਚਈ) ਦੀ 41ਵੀਂ ਸੰਚਾਲਨ ਕਮੇਟੀ ਦੀ ਮੀਟਿੰਗ ਦੀ ਰਸਮੀ ਕਾਰਵਾਈ 19 ਮਾਰਚ, 2024 ਨੂੰ ਸ਼ੁਰੂ ਹੋਈ। ਇਸਦੀ ਮੇਜ਼ਬਾਨੀ ਭਾਰਤ ਵਲੋਂ 18 ਤੋਂ 22 ਮਾਰਚ 2024 ਤੱਕ ਨਵੀਂ ਦਿੱਲੀ ਵਿੱਚ ਕੀਤੀ ਗਈ। 19 ਅਤੇ 20 ਮਾਰਚ, 2024 ਨੂੰ ਹੋਣ ਵਾਲੀ ਮੀਟਿੰਗ ਦੇ ਦੂਸਰੇ ਅਤੇ ਤੀਸਰੇ ਦਿਨ ਸੁਸ਼ਮਾ ਸਵਰਾਜ ਭਵਨ, ਨਵੀਂ ਦਿੱਲੀ ਵਿਖੇ ਹੋਈ 41ਵੀਂ ਸੰਚਾਲਨ ਕਮੇਟੀ ਦੀ ਮੀਟਿੰਗ ਦੀ ਰਸਮੀ ਕਾਰਵਾਈ ਲਈ ਨਿਸ਼ਚਿਤ ਕੀਤੇ ਗਏ ਹਨ।

ਸੰਚਾਲਨ ਕਮੇਟੀ ਦੀ ਰਸਮੀ ਕਾਰਵਾਈ ਦੇ ਪਹਿਲੇ ਦਿਨ, ਆਈਪੀਐੱਚਈ ਦੇ ਵਾਈਸ ਪ੍ਰੈਜ਼ੀਡੈਂਟ ਡਾ. ਨੋਏ ਵੈਨ ਹੁਲਸਟ ਨੇ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਭਾਰਤ ਦੇ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਭਾਰਤ ਵੱਲੋਂ ਆਈਪੀਐੱਚਈ ਦੇ ਡੈਲੀਗੇਟਾਂ ਦੀ ਪਰਾਹੁਣਚਾਰੀ ਅਤੇ ਨਿੱਘੇ ਸੁਆਗਤ ਦੀ ਵੀ ਸ਼ਲਾਘਾ ਕੀਤੀ।

ਆਪਣੇ ਸੁਆਗਤੀ ਭਾਸ਼ਣ ਵਿੱਚ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਜੈ ਯਾਦਵ ਨੇ ਅਰਥਵਿਵਸਥਾ ਨੂੰ ਡੀਕਾਰਬੋਨਾਈਜ਼ ਕਰਨ ਲਈ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ਦੇ ਮਹੱਤਵ ਅਤੇ ਇਸ ਸਬੰਧ ਵਿੱਚ ਸਹਿਯੋਗੀ ਕਾਰਵਾਈਆਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਆਸਟਰੀਆ, ਚਿਲੀ, ਫਰਾਂਸ, ਯੂਰਪੀਅਨ ਕਮਿਸ਼ਨ, ਜਾਪਾਨ, ਜਰਮਨੀ, ਨੀਦਰਲੈਂਡ, ਯੂਏਈ, ਯੂਕੇ, ਯੂਐੱਸਏ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਆਈਪੀਐੱਚਈ ਦੇ ਪ੍ਰਤੀਨਿਧੀਆਂ  ਦੇ ਨਾਲ-ਨਾਲ ਮੇਜ਼ਬਾਨ ਦੇਸ਼ ਭਾਰਤ ਦੇ ਪ੍ਰਤੀਨਿਧੀਆਂ  ਨੇ ਸੰਚਾਲਨ ਕਮੇਟੀ ਦੀ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਗ੍ਰੀਨ ਹਾਈਡ੍ਰੋਜਨ ਅਤੇ ਇਸ ਦੇ ਯੋਗਿਕਾਂ ਦੀ ਵਰਤੋਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਕਮੇਟੀ ਨੇ ਗਲਾਸਗੋ ਬ੍ਰੇਕਥਰੂ ਏਜੰਡਾ, ਹਾਈਡ੍ਰੋਜਨ ਐਨਰਜੀ ਮਨਿਸਟਰੀਅਲ, ਕਲੀਨ ਐਨਰਜੀ ਮਨਿਸਟਰੀਅਲ, ਐੱਚ2 ਇਨੀਸ਼ੀਏਟਿਵ, ਕਲੀਨ ਹਾਈਡ੍ਰੋਜਨ ਮਿਸ਼ਨ ਇਨੋਵੇਸ਼ਨ, ਜੀ7 ਹਾਈਡ੍ਰੋਜਨ ਐਕਸ਼ਨ ਪੈਕਟ, ਜੀ20, ਸੀਓਪੀ28, ਇੰਟਰਨੈਸ਼ਨਲ ਐਨਰਜੀ ਏਜੰਸੀ ਆਦਿ ਸਮੇਤ ਅੰਤਰਰਾਸ਼ਟਰੀ ਪੱਧਰ 'ਤੇ ਗ੍ਰੀਨ ਹਾਈਡ੍ਰੋਜਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਅਤੇ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇਹਨਾਂ ਅੰਤਰਰਾਸ਼ਟਰੀ ਪਹਿਲਕਦਮੀਆਂ ਨਾਲ ਸਹਿਯੋਗ ਕਰਨ ਦੇ ਮੌਕਿਆਂ 'ਤੇ ਚਰਚਾ ਕੀਤੀ। [ਆਈਪੀਐੱਚਈ ਦਾ ਮਿਸ਼ਨ ਵੱਖ-ਵੱਖ ਐਪਲੀਕੇਸ਼ਨਾਂ ਅਤੇ ਸੈਕਟਰਾਂ ਵਿੱਚ ਹਾਈਡ੍ਰੋਜਨ ਅਤੇ ਫਿਊਲ ਸੈੱਲ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਸਾਫ਼ ਅਤੇ ਕੁਸ਼ਲ ਊਰਜਾ ਅਤੇ ਗਤੀਸ਼ੀਲਤਾ ਪ੍ਰਣਾਲੀਆਂ ਵਿੱਚ ਪਰਿਵਰਤਨ ਨੂੰ ਸੁਵਿਧਾਜਨਕ ਬਣਾਉਣਾ ਅਤੇ ਉਸ ਵਿੱਚ ਤੇਜ਼ੀ ਲਿਆਉਣਾ ਹੈ।

ਕਮੇਟੀ ਨੇ ਵੱਖ-ਵੱਖ ਕਾਰਜ ਸਮੂਹਾਂ (ਡਬਲਿਊਜੀਜ਼) ਅਤੇ ਟਾਸਕ ਫੋਰਸਾਂ (ਟੀਐੱਫ) ਦੁਆਰਾ ਕੀਤੀ ਪ੍ਰਗਤੀ 'ਤੇ ਚਰਚਾ ਕੀਤੀ ਅਤੇ ਇਨ੍ਹਾਂ ਡਬਲਿਊਜੀਜ਼ ਅਤੇ ਟੀਐੱਫ ਦੇ ਕੰਮ ਨੂੰ ਹੋਰ ਮਜ਼ਬੂਤ ​​ਕਰਨ ਲਈ ਆਈਪੀਐੱਚਈ ਦੇ ਪ੍ਰਤੀਨਿਧੀਆਂ ਦੁਆਰਾ ਅਗਲੇ ਕਦਮਾਂ ਸਮੇਤ ਸੁਝਾਅ ਦਿੱਤੇ। ਆਈਪੀਐੱਚਈ ਕੋਲ "ਨਿਯਮ, ਕੋਡ, ਮਿਆਰ ਅਤੇ ਸੁਰੱਖਿਆ (ਆਰਸੀਐੱਸਐੱਸ)" ਅਤੇ "ਸਿੱਖਿਆ ਅਤੇ ਆਊਟਰੀਚ" 'ਤੇ ਡਬਲਿਊਜੀਜ਼ ਹਨ। ਟੀਐੱਫ “ਹਾਈਡ੍ਰੋਜਨ ਕੌਸ਼ਲ”, “ਹਾਈਡ੍ਰੋਜਨ ਉਤਪਾਦਨ ਵਿਸ਼ਲੇਸ਼ਣ”, “ਹਾਈਡ੍ਰੋਜਨ ਸਰਟੀਫਿਕੇਸ਼ਨ ਮਕੈਨਿਜ਼ਮ” ਅਤੇ “ਹਾਈਡ੍ਰੋਜਨ ਵਪਾਰ ਨਿਯਮ” 'ਤੇ ਹਨ। (ਆਈਪੀਐੱਚਈ ਡਬਲਿਊਜੀਜ਼ ਅਤੇ ਟੀਐੱਫ ਬਾਰੇ ਵਧੇਰੇ ਜਾਣਕਾਰੀ ਇੱਥੇ ਦੇਖੀ ਜਾ ਸਕਦੀ ਹੈ)। ਕਮੇਟੀ ਨੇ ਹਾਈਡ੍ਰੋਜਨ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹੂਲਤ ਲਈ ਡਬਲਿਊਟੀਓ ਢਾਂਚੇ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

ਕਮੇਟੀ ਦੀਆਂ ਕਾਰਵਾਈਆਂ ਵਿੱਚ ਆਈਪੀਐੱਚਈ ਦੇ ਦ੍ਰਿਸ਼ਟੀਕੋਣ ਦੀ ਸਮੀਖਿਆ ਅਤੇ ਛੋਟੀ ਅਤੇ ਮੱਧਮ ਮਿਆਦ ਵਿੱਚ ਕੰਮ ਦੇ ਰੂਪ-ਰੇਖਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਕਮੇਟੀ ਦੀ ਕਾਰਵਾਈ ਅਗਲੇ ਦਿਨ ਯਾਨੀ 20 ਮਾਰਚ 2024 ਤੱਕ ਜਾਰੀ ਰਹੇਗੀ।

ਸੰਚਾਲਨ ਕਮੇਟੀ ਦੀ ਪੰਜ ਦਿਨਾਂ ਦੀ ਮੀਟਿੰਗ ਦਾ ਪਹਿਲਾ ਦਿਨ 18 ਮਾਰਚ, 2024 ਨੂੰ ਆਈਆਈਟੀ ਦਿੱਲੀ ਵਿਖੇ ਇੱਕ ਆਈਪੀਐੱਚਈ ਵਿਦਿਅਕ ਆਊਟਰੀਚ ਵਜੋਂ ਆਯੋਜਿਤ ਕੀਤਾ ਗਿਆ ਸੀ, ਜਿੱਥੇ ਕਾਨਫਰੰਸ ਦੇ ਡੈਲੀਗੇਟਾਂ ਨੇ ਹਾਈਡ੍ਰੋਜਨ ਅਤੇ ਫਿਊਲ ਸੈੱਲ ਟੈਕਨੋਲੋਜੀ ਦੇ ਭਵਿੱਖ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ। ਹੋਰ ਜਾਣਕਾਰੀ ਇੱਥੇ ਪੜ੍ਹੋ।

*****

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਪਿਲੀ


(Release ID: 2015957) Visitor Counter : 67