ਰੱਖਿਆ ਮੰਤਰਾਲਾ

ਰਾਸ਼ਟਰੀ ਰਾਜਮਾਰਗ 16 'ਤੇ ਐਮਰਜੈਂਸੀ ਲੈਂਡਿੰਗ ਦੀ ਸਹੂਲਤ ਨੂੰ ਚਾਲੂ ਕਰਨਾ

Posted On: 19 MAR 2024 10:06AM by PIB Chandigarh

18 ਮਾਰਚ, 2024 ਨੂੰ ਭਾਰਤੀ ਹਵਾਈ ਸੈਨਾ ਦੇ ਲੜਾਕੂ ਅਤੇ ਟਰਾਂਸਪੋਰਟ ਜਹਾਜ਼ਾਂ ਨੇ ਬਾਪਟਲਾ ਜ਼ਿਲ੍ਹੇ ਦੇ ਅਡਾਂਕੀ ਨੇੜੇ ਰਾਸ਼ਟਰੀ ਰਾਜਮਾਰਗ 16 ’ਤੇ ਇੱਕ ਐਮਰਜੈਂਸੀ ਲੈਂਡਿੰਗ ਸਹੂਲਤ (ਈਐੱਲਐੱਫ) ਹਵਾਈ ਪੱਟੀ 'ਤੇ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕੀਤਾ। ਸੁਖੋਈ ਸੂ -30 ਅਤੇ ਹਾਕ ਲੜਾਕੂ ਜਹਾਜ਼ਾਂ ਨੇ ਆਪਣੀਆਂ ਸੰਚਾਲਨ ਗਤੀਵਿਧੀਆਂ ਦੌਰਾਨ  ਸਫਲਤਾ ਪੂਰਵਕ ਓਵਰਸ਼ੂਟ ਕੀਤੇ, ਜਦੋਂ ਕਿ ਏਐੱਨ-32 ਅਤੇ ਡੋਰਨੀਅਰ ਟ੍ਰਾਂਸਪੋਰਟ ਜਹਾਜ਼ ਰਾਜ ਮਾਰਗ ’ਤੇ ਉੱਤਰੇ ਅਤੇ ਬਾਅਦ ਵਿੱਚ ਇਨ੍ਹਾਂ ਨੇ ਪੱਟੀ ਤੋਂ ਉਡਾਣ ਭਰੀ। ਇਸ ਪੂਰੀ ਕਾਰਵਾਈ ਦੌਰਾਨ ਗੁੰਝਲਦਾਰ ਬਹੁਪੱਖੀ ਗਤੀਵਿਧੀਆਂ ਦੇ ਸੰਚਾਲਨ ਲਈ ਰਾਸ਼ਟਰੀ ਹਾਈਵੇਅ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ), ਜ਼ਿਲ੍ਹਾ ਪ੍ਰਸ਼ਾਸਨ, ਰਾਜ ਪੁਲਿਸ ਵਰਗੀਆਂ ਸਿਵਲ ਏਜੰਸੀਆਂ ਅਤੇ ਭਾਰਤੀ ਹਵਾਈ ਸੈਨਾ ਦਰਮਿਆਨ ਉੱਚ ਪੱਧਰੀ ਤਾਲਮੇਲ ਅਤੇ ਸੰਪਰਕ ਸਹੂਲਤ ਦਾ ਪ੍ਰਦਰਸ਼ਨ ਕੀਤਾ ਗਿਆ।

ਇਸ ਤੋਂ ਪਹਿਲਾਂ, ਅਜਿਹੀ ਸਰਗਰਮੀ 29 ਦਸੰਬਰ, 2022 ਨੂੰ ਆਯੋਜਿਤ ਕੀਤੀ ਗਈ ਸੀ। ਰਾਸ਼ਟਰੀ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਭਾਰਤੀ ਹਵਾਈ ਸੈਨਾ ਵੱਲੋਂ ਉਪਲਬਧ ਕਰਵਾਈਆਂ ਉਸਾਰੀ ਸਬੰਧੀ ਵਿਸ਼ੇਸ਼ ਹਿਦਾਇਤਾਂ ਅਨੁਸਾਰ 4.1 ਕਿੱਲੋਮੀਟਰ ਲੰਬੀ ਅਤੇ 33 ਮੀਟਰ ਚੌੜੀ ਕੰਕਰੀਟ ਹਵਾਈ ਪੱਟੀ ਦਾ ਨਿਰਮਾਣ ਕੀਤਾ ਗਿਆ ਹੈ। ਜਦੋਂ ਕਿ ਇਸੇ ਤਰ੍ਹਾਂ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰ ਹਵਾਈ ਪੱਟੀਆਂ ਪਹਿਲਾਂ ਤੋਂ ਹੀ ਭਾਰਤੀ ਹਵਾਈ ਸੈਨਾ ਲਈ ਕਾਰਜਸ਼ੀਲ ਹਨ, ਆਂਧਰਾ ਪ੍ਰਦੇਸ਼ ਵਿੱਚ ਇਹ ਐਮਰਜੈਂਸੀ ਲੈਂਡਿੰਗ ਸਹੂਲਤ (ਈਐੱਲਐੱਫ) ਹਾਲ ਹੀ ਵਿੱਚ ਪ੍ਰਾਇਦੀਪ ਭਾਰਤ ਲਈ ਸ਼ੁਰੂ ਕੀਤੀ ਗਈ ਹੈ।

ਐਮਰਜੈਂਸੀ ਲੈਂਡਿੰਗ ਸਹੂਲਤ (ਈਐੱਲਐੱਫ) ਨਾਲ ਲੈਸ ਰਾਜਮਾਰਗ ਹਵਾਈ ਪੱਟੀਆਂ ਅਚਨਚੇਤੀ ਆਫ਼ਤ ਵਾਲੀਆਂ ਸਥਿਤੀਆਂ ਦੌਰਾਨ ਹਵਾਈ ਸੰਚਾਲਨ ਦੀ ਲਚਕਤਾ ਨੂੰ ਵਧਾਉਂਦੀਆਂ ਹਨ ਅਤੇ ਇਹ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (ਐੱਚਏਡੀਆਰ) ਆਪਰੇਸ਼ਨਾਂ ਦੌਰਾਨ ਵਡਮੁੱਲੀ ਜਾਇਦਾਦ ਦੀ ਤਰ੍ਹਾਂ ਹੀ ਭੂਮਿਕਾ ਨਿਭਾਅ ਹੁੰਦੀਆਂ ਹਨ। ਭਾਰਤੀ ਹਵਾਈ ਸੈਨਾ, ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੇ ਨਾਲ ਢੁਕਵੀਆਂ ਥਾਂਵਾਂ 'ਤੇ ਈਐੱਲਐੱਫ ਬਣਾਉਣ ਲਈ ਸਾਂਝੇ ਤੌਰ 'ਤੇ ਕੰਮ ਕਰ ਰਹੀਆਂ ਹਨ।

*******

ਏਬੀਬੀ/ਏਐੱਮ/ਐੱਸਐੱਮ



(Release ID: 2015668) Visitor Counter : 37