ਰੱਖਿਆ ਮੰਤਰਾਲਾ
ਐਡਮਿਰਲ ਆਰਐੱਲ ਪਰੇਰਾ, ਪੀਵੀਐੱਸਐੱਮ, ਏਵੀਐੱਸਐੱਮ (1923-1993) ਦਾ ਸ਼ਤਾਬਦੀ ਸਮਾਗਮ
Posted On:
17 MAR 2024 12:08PM by PIB Chandigarh
ਐਡਮਿਰਲ ਆਰਐੱਲ ਪਰੇਰਾ, ਪਰਮ ਵਿਸ਼ਿਸ਼ਟ ਸੇਵਾ ਮੈਡਲ (ਪੀਵੀਐੱਸਐੱਮ), ਅਤਿ ਵਿਸ਼ਿਸ਼ਟ ਸੇਵਾ ਮੈਡਲ (ਏਵੀਐੱਸਐੱਮ) ਐਵਾਰਡੀ (1923-1993) ਦੀ ਸ਼ਤਾਬਦੀ ਨੂੰ ਮਨਾਉਣ ਲਈ ਭਾਰਤੀ ਨੌ-ਸੈਨਾ ਅਤੇ ਸੇਂਟ ਜੋਸਫ਼ ਸਕੂਲ (ਨਾਰਥ ਪੁਆਇੰਟ), ਦਾਰਜੀਲਿੰਗ ਵੱਲੋਂ ਸਾਂਝੇ ਤੌਰ 'ਤੇ 15 ਮਾਰਚ, 2024 ਨੂੰ ਸਕੂਲ ਦੇ ਵਿਹੜੇ ਵਿੱਚ ਯਾਦਗਾਰੀ ਪ੍ਰੋਗਰਾਮ ਕਰਵਾਇਆ ਗਿਆ । 'ਰੋਨੀ ਪੀ' ਦੇ ਨਾਂ ਨਾਲ ਮਸ਼ਹੂਰ ਐਡਮਿਰਲ ਪਰੇਰਾ ਸਾਲ 1979 'ਚ 9ਵੇਂ ਨੌ-ਸੈਨਾ ਮੁਖੀ ਬਣੇ ਸਨ। ਉਹ 1932-37 ਦੇ ਵਿਚਕਾਰ ਸੇਂਟ ਜੋਸਫ਼ ਸਕੂਲ ਦੇ ਸਾਬਕਾ ਵਿਦਿਆਰਥੀ ਸਨ। ਐਡਮਿਰਲ ਆਰਐੱਲ ਪਰੇਰਾ ਦੀ ਯਾਦ ਵਿੱਚ ਫੁੱਟਬਾਲ ਟੂਰਨਾਮੈਂਟ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਸਕੂਲ ਵਿੱਚ ਉਤਸਵ ਮਨਾਇਆ ਗਿਆ ਅਤੇ ਨੌ-ਸੈਨਾ ਹੈੱਡਕੁਆਰਟਰ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਕਮਾਂਡਰ ਅਨੂਪ ਥਾਮਸ ਨੇ ਐਡਮਿਰਲ ਪਰੇਰਾ ਦੇ ਜੀਵਨ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਕਮਾਂਡਰ ਗੁਰਬੀਰ ਸਿੰਘ ਨੇ 800 ਤੋਂ ਵੱਧ ਵਿਦਿਆਰਥੀਆਂ ਨੂੰ ਭਾਰਤ ਦੇ ਸਮੁੰਦਰੀ ਇਤਿਹਾਸ ਅਤੇ ਨੌ-ਸੈਨਾ ਵਿੱਚ ਕੈਰੀਅਰ ਦੇ ਦਿਲਚਸਪ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਨੇਵਲ ਹੈੱਡਕੁਆਰਟਰ ਦੇ ਅਧਿਕਾਰੀਆਂ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ ਅਤੇ ਭਾਰਤੀ ਨੌ-ਸੈਨਾ ਵਿੱਚ ਕੈਰੀਅਰ ਦੇ ਮੌਕਿਆਂ ਬਾਰੇ ਆਪਣੇ ਖ਼ਦਸ਼ਿਆਂ ਨੂੰ ਸਪਸ਼ਟ ਵੀ ਕੀਤਾ। ਇਸ ਮੌਕੇ ਭਾਰਤੀ ਨੌ-ਸੈਨਾ ਨੇ ਸਕੂਲ ਨੂੰ 2.5 ਲੱਖ ਰੁਪਏ ਦਾ ਚੈੱਕ ਭੇਟ ਕਰਕੇ ਐਡਮਿਰਲ ਆਰਐੱਲ ਪਰੇਰਾ ਦੀ ਯਾਦ ਵਿੱਚ ‘ਰੋਲਿੰਗ ਸਪੋਰਟਸ ਟਰਾਫੀ’ ਅਤੇ ਵਜ਼ੀਫ਼ਾ ਦੀ ਵੀ ਸ਼ੁਰੂਆਤ ਕੀਤੀ । ਆਏ ਹੋਏ ਅਧਿਕਾਰੀਆਂ ਅਤੇ ਫੈਕਲਟੀ ਮੈਂਬਰਾਂ ਨੇ ਐਡਮਿਰਲ ਆਰਐੱਲ ਪਰੇਰਾ ਦੀ ਯਾਦ ਵਿੱਚ ਰੁੱਖ ਵੀ ਲਗਾਏ। ਸਕੂਲ ਦੇ ਪ੍ਰਿੰਸੀਪਲ ਅਤੇ ਰੈਕਟਰ ਫਾਦਰ ਸਟੈਨਲੇ ਵਰਗਿਸ ਨੇ ਇਸ ਮੌਕੇ ਕਰਵਾਏ ਸਮਾਗਮ ਵਿੱਚ ਹਾਜ਼ਰ ਨੌ-ਸੈਨਾ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ।
*************
ਵੀ ਐਮ/ ਪੀ ਐਸ
(Release ID: 2015522)
Visitor Counter : 57