ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਇੰਡੀਅਨ ਏਅਰ ਫੋਰਸ ਦੀਆਂ ਚਾਰ ਯੂਨਿਟਾਂ ਨੂੰ ਰਾਸ਼ਟਰਪਤੀ ਦੇ ਸਟੈਂਡਰਡਸ ਅਤੇ ਰਾਸ਼ਟਰਪਤੀ ਦੇ ਕਲਰਸ ਨਾਲ ਸਨਮਾਨਿਤ ਕੀਤਾ

Posted On: 08 MAR 2024 1:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (8 ਮਾਰਚ, 2024) ਉੱਤਰ ਪ੍ਰਦੇਸ਼ ਸਥਿਤ ਏਅਰ ਫੋਰਸ ਸਟੇਸ਼ਨ ਹਿੰਡਨ (Air Force Station Hindon) ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ 45 ਸਕੁਐਡਰਨ (45 Squadron) ਅਤੇ 221 ਸਕੁਐਡਰਨ ਨੂੰ ਰਾਸ਼ਟਰਪਤੀ ਦੇ ਸਟੈਂਡਰਡ (PRESIDENT’S STANDARD) ਅਤੇ 11 ਬੇਸ ਰਿਪੇਅਰ ਡਿਪੂ (11 Base Repair Depot) ਤੇ 509 ਸਿਗਨਲ ਯੂਨਿਟ ਰਾਸ਼ਟਰਪਤੀ ਦੇ ਕਲਰਸ (PRESIDENT’S COLOURS ) ਨੂੰ ਭੇਂਟ ਕੀਤਾ।

 

ਇਸ ਅਵਸਰ ‘ਤੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੀ ਰੱਖਿਆ ਵਿੱਚ ਭਾਰਤੀ ਵਾਯੂ ਸੈਨਾ ਦਾ ਯੋਗਦਾਨ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਗਿਆ ਹੈ। ਵਾਯੂ ਜੋਧਿਆਂ (The Air warriors) ਨੇ ਸਾਲ 1948, 1965, 1971 ਅਤੇ 1999 ਦੇ ਯੁੱਧਾਂ ਵਿੱਚ ਅਦਭੁਤ ਸਾਹਸ, ਸਮਰਪਣ ਅਤੇ ਆਤਮ-ਬਲੀਦਾਨ ਦਾ ਪਰੀਚੈ ਦਿੱਤਾ ਹੈ। ਇਸ ਤੋਂ ਇਲਾਵਾ ਦੇਸ਼-ਵਿਦੇਸ਼ ਵਿੱਚ ਆਫਤਾਂ ਦੇ ਦੌਰਾਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਭੀ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਸਾਡੇ ਬਹਾਦਰ ਵਾਯੂ ਸੈਨਿਕਾਂ (brave airmen) ਦੀ ਤਰਫੋਂ ਪ੍ਰਦਰਸ਼ਿਤ ਡਿਊਟੀ ਪ੍ਰਤੀ ਸਮਰਪਣ ਅਤੇ ਦ੍ਰਿੜ੍ਹ ਸੰਕਲਪ ਸਾਰੇ ਨਾਗਰਿਕਾਂ ਲਈ ਪ੍ਰੇਰਣਾ ਸਰੋਤ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਇਹ ਕਾਫੀ ਪ੍ਰਸੰਨਤਾ ਦੀ ਬਾਤ ਹੈ ਕਿ ਭਾਰਤੀ ਵਾਯੂ ਸੈਨਾ ਨਾ ਕੇਵਲ ਦੇਸ਼ ਦੀ ਸਪੇਸ (ਨਭ ਮੰਡਲ) ਦੀ ਰੱਖਿਆ ਕਰ ਰਹੀ ਹੈ ਬਲਕਿ, ਭਾਰਤ ਦੇ ਸਪੇਸ ਪ੍ਰੋਗਰਾਮ ਵਿੱਚ ਭੀ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੀ ਹੈ। ਏਅਰ ਫੋਰਸ ਦੇ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਲਈ ਇਹ ਕਾਫੀ  ਮਾਣ ਵਾਲੀ ਬਾਤ ਹੈ ਕਿ ਜਿਨ੍ਹਾਂ ਚਾਰ ਪੁਲਾੜ ਯਾਤਰੀਆਂ (four astronauts) ਨੂੰ ਇਸਰੋ ਦੇ ਗਗਨਯਾਨ ਮਿਸ਼ਨ (ISRO's Gaganyaan mission) ਲਈ ਚੁਣਿਆ ਗਿਆ ਹੈ, ਉਹ ਏਅਰ ਫੋਰਸ ਦੇ ਅਧਿਕਾਰੀ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਤੇਜ਼ੀ ਨਾਲ ਬਦਲਦੇ ਇਸ ਯੁਗ ਵਿੱਚ ਸੁਰੱਖਿਆ ਜ਼ਰੂਰਤਾਂ ਅਤੇ ਪ੍ਰਾਥਮਿਕਤਾਵਾਂ ਭੀ ਤੇਜ਼ੀ ਨਾਲ ਬਦਲ ਰਹੀਆਂ ਹਨ। ਹੋਰ ਖੇਤਰਾਂ ਦੀ ਤਰ੍ਹਾਂ ਰੱਖਿਆ ਖੇਤਰ ਵਿੱਚ ਭੀ ਤਕਨੀਕ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ। ਰਾਸ਼ਟਰਪਤੀ ਨੇ ਇਸ ‘ਤੇ ਆਪਣੀ ਪ੍ਰਸੰਨਤਾ ਵਿਅਕਤ ਕੀਤੀ ਕਿ ਭਾਰਤੀ ਵਾਯੂ ਸੈਨਾ ਪਿਛਲੇ ਕੁਝ ਵਰ੍ਹਿਆਂ ਤੋਂ ਆਧੁਨਿਕ ਤਕਨੀਕ ਅਪਣਾ ਰਹੀ ਹੈ।

ਰਾਸ਼ਟਰਪਤੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਸਾਰੀਆਂ ਮਹਿਲਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਪ੍ਰਸੰਨਤਾ ਦੀ ਬਾਤ ਹੈ ਕਿ ਭਾਰਤੀ ਵਾਯੂ ਸੈਨਾ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਮਹਿਲਾਵਾਂ ਨੂੰ ਬਰਾਬਰ ਅਵਸਰ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਨੂੰ ਏਅਰ ਫੋਰਸ ਵਿੱਚ ਕਰੀਅਰ ਬਣਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਦੇ ਨਾਲ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਧਿਕ ਤੋਂ ਅਧਿਕ ਲੜਕੀਆਂ ਏਅਰ ਫੋਰਸ ਵਿੱਚ ਸ਼ਾਮਲ ਹੋਣਗੀਆਂ ਅਤੇ ਦੇਸ਼ ਦੀ ਸੇਵਾ ਕਰਨਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਏਅਰ ਫੋਰਸ ਵਿੱਚ ਮਹਿਲਾਵਾਂ ਦੀ ਵਧਦੀ ਹੋਈ ਪ੍ਰਤੀਨਿਧਤਾ ਇਸ ਸੈਨਾ ਨੂੰ ਹੋਰ ਅਧਿਕ ਸਮਾਵੇਸ਼ੀ ਬਣਾਵੇਗੀ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

***************

ਡੀਐੱਸ/ਏਕੇ


(Release ID: 2015180) Visitor Counter : 56