ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਦਾ ਰੱਖਿਆ ਨਿਰਯਾਤ 2 ਵਰ੍ਹਿਆਂ ਵਿੱਚ ਵਧ ਕੇ 40,000 ਕਰੋੜ ਰੁਪਏ ਦਾ ਹੋ ਜਾਵੇਗਾ: ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ
Posted On:
13 MAR 2024 7:30PM by PIB Chandigarh
ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਸਰਕਾਰ ਆਪਣੀ ਰੱਖਿਆਤਮਕ ਸਮਰੱਥਾਵਾਂ ਨੂੰ ਵਧਾਉਣ ਲਈ ਦ੍ਰਿੜ੍ਹ ਸੰਕਲਪਿਤ ਹੈ। ਅੱਜ ਭਾਰਤ ਦਾ ਰੱਖਿਆ ਉਤਪਾਦਨ ਇੱਕ ਲੱਖ ਕਰੋੜ ਰੁਪਏ ਦਾ ਅਤੇ ਰੱਖਿਆ ਨਿਰਯਾਤ ਸੋਲਾਂ ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਵਰ੍ਹਾਂ ਵਿੱਚ ਇਹ ਨਿਰਯਾਤ ਮੁੱਲ ਵਧ ਕੇ ਚਾਲੀ ਹਜ਼ਾਰ ਕਰੋੜ ਰੁਪਏ ਦਾ ਹੋ ਜਾਵੇਗਾ।
ਮੰਤਰੀ ਨੇ ਕਿਹਾ ਕਿ ਯੁੱਧ ਕਿਸੇ ਭੀ ਦੇਸ਼ ਦੀ ਲਈ ਵਿਨਾਸ਼ਕਾਰੀ ਹੁੰਦੀ ਹੈ ਅਤੇ ਇਸ ਨੂੰ ਭਾਰਤ ਤੋਂ ਬਿਹਤਰ ਕੋਈ ਹੋਰ ਦੇਸ਼ ਨਹੀਂ ਸਮਝ ਸਕਦਾ, ਜਿਸ ਨੇ ਚਾਰ ਵਾਰ ਯੁੱਧ ਦੀ ਦਹਿਸ਼ਤ ਝੇਲੀ ਹੈ। ਅੱਜ ਨਵੀਂ ਦਿੱਲੀ ਵਿੱਚ ਇੱਕ ਕਿਤਾਬ ਲਾਂਚ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਿਆਨ ਨੂੰ ਦੁਹਰਾਇਆ ਕਿ ਇਹ ਯੁੱਧ ਦਾ ਨਹੀਂ, ਬਲਕਿ ਚਰਚਾ ਅਤੇ ਵਿਚਾਰ-ਵਟਾਂਦਰੇ ਦਾ ਸਮਾਂ ਹੈ।
ਮੰਤਰੀ ਨੇ ਅੱਗੇ ਕਿਹਾ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ, ਇਜ਼ਰਾਈਲ ਨੇ ਮੁਸ਼ਕਲ ਸਥਿਤੀਆਂ ਵਿੱਚ ਵੀ ਆਪਣੀ ਹੋਂਦ ਬਣਾਏ ਰੱਖਿਆ ਹੈ। ਇਹ ਦੇਸ਼ ਮਜ਼ਬੂਤੀ ਦੀ ਇੱਕ ਸ਼ਾਨਦਾਰ ਉਦਾਹਰਣ ਹੈ ਅਤੇ ਇੱਕ ਅਜਿਹਾ ਦੇਸ਼ ਬਣ ਗਿਆ ਹੈ, ਜੋ ਇਨੋਵੇਸ਼ਨ ਵਿੱਚ ਮੋਹਰੀ ਹੈ। ਦੂਸਰੇ ਵਿਸ਼ਵ ਯੁੱਧ ਦੇ ਬਾਅਦ ਹੋਏ ਸਰਬਨਾਸ਼ ਦੀ ਭਿਆਨਕਤਾ ਤੋਂ ਉਭਰ ਕੇ, ਇਜ਼ਰਾਈਲ ਅੱਜ ਇੱਕ ਅਜਿਹਾ ਦੇਸ਼ ਹੈ, ਜੋ ਆਪਣੇ ਦਮ ‘ਤੇ ਖੜ੍ਹਿਆ ਹੈ।
**********
ਸੌਰਭ ਸਿੰਘ
(Release ID: 2014558)
Visitor Counter : 80