ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 14 ਮਾਰਚ ਨੂੰ ਦਿੱਲੀ ਵਿੱਚ ‘ਪੀਐੱਮ ਸਵਨਿਧੀ’ (PM SVANidhi) ਦੇ ਲਾਭਾਰਥੀਆਂ ਨੂੰ ਸੰਬੋਧਨ ਕਰਨਗੇ


ਪ੍ਰਧਾਨ ਮੰਤਰੀ ਇਸ ਯੋਜਨਾ ਦੇ ਤਹਿਤ 1 ਲੱਖ ਸਟ੍ਰੀਟ ਵੈਂਡਰਾਂ ਨੂੰ ਰਿਣ ਵੰਡਣਗੇ

ਪ੍ਰਧਾਨ ਮੰਤਰੀ ਦਿੱਲੀ ਮੈਟਰੋ ਦੇ ਫੇਜ਼ 4 ਵਿੱਚ ਦੋ ਅਤਿਰਿਕਤ ਕੌਰੀਡੋਰਸ ਦਾ ਨੀਂਹ ਪੱਥਰ ਰੱਖਣਗੇ

ਇਹ ਕੌਰੀਡੋਰ ਲਾਜਪਤ ਨਗਰ ਤੋਂ ਸਾਕੇਤ-ਜੀ ਬਲਾਕ ਤੱਕ ਅਤੇ ਇੰਦਰਲੋਕ ਤੋਂ ਇੰਦਰਪ੍ਰਸਥ (Lajpat Nagar – Saket-G Block and Inderlok – Indraprastha) ਤੱਕ ਹਨ

Posted On: 13 MAR 2024 7:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਮਾਰਚ ਨੂੰ ਸ਼ਾਮ 5 ਵਜੇ ਦਿੱਲੀ ਦੇ ਜੇਐੱਲਐੱਨ (JLN) ਸਟੇਡੀਅਮ ਵਿੱਚ ‘ਪੀਐੱਮ ਸਵਨਿਧੀ’ (PM SVANidhi) ਸਕੀਮ ਦੇ ਲਾਭਾਰਥੀਆਂ ਨੂੰ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਇਸ ਅਵਸਰ ‘ਤੇ ਦਿੱਲੀ ਦੇ 5,000 ਸਟ੍ਰੀਟ ਵੈਂਡਰਾਂ (ਐੱਸਵੀਜ਼- SVs) ਸਹਿਤ 1 ਲੱਖ ਸਟ੍ਰੀਟ ਵੈਂਡਰਾਂ ਨੂੰ ਇਸ ਯੋਜਨਾ ਦੇ ਤਹਿਤ ਰਿਣ ਭੀ ਵੰਡਣਗੇ। ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੇ ਦੌਰਾਨ ਦਿੱਲੀ ਮੈਟਰੋ ਦੇ ਫੇਜ਼ 4 ਵਿੱਚ ਦੋ ਅਤਿਰਿਕਤ ਕੌਰੀਡੋਰਸ ਦਾ ਨੀਂਹ ਪੱਥਰ ਭੀ ਰੱਖਣਗੇ।

ਮਹਾਮਾਰੀ ਦੇ ਕਾਰਨ ਗਹਿਰਾਏ ਗਲੋਬਲ ਆਰਥਿਕ ਸੰਕਟ ਦੇ ਦੌਰਾਨ ਸਮਾਜ ਦੇ ਹਾਸ਼ੀਏ ‘ਤੇ ਪਏ ਤਬਕਿਆਂ ਜਾਂ ਵਰਗਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਤੋਂ ਪ੍ਰੇਰਿਤ ਹੋਏ ਕੇ 1 ਜੂਨ, 2020 ਨੂੰ ‘ਪੀਐੱਮ ਸਵਨਿਧੀ’(PM SVANidhi) ਯੋਜਨਾ ਲਾਂਚ ਕੀਤੀ ਗਈ ਸੀ। ਇਹ ਯੋਜਨਾ ਹਾਸ਼ੀਏ ‘ਤੇ ਪਏ ਸਟ੍ਰੀਟ ਵੈਂਡਰਾਂ ਦੇ ਭਾਈਚਾਰਿਆਂ ਦੇ ਲਈ ਰੂਪਾਂਤਰਕਾਰੀ ਸਾਬਤ ਹੋਈ ਹੈ। ਹੁਣ ਤੱਕ ਦੇਸ਼ ਭਰ ਵਿੱਚ 62 ਲੱਖ ਤੋਂ ਭੀ ਅਧਿਕ ਸਟ੍ਰੀਟ ਵੈਂਡਰਾਂ ਨੂੰ 10,978 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦੇ 82 ਲੱਖ ਤੋਂ ਵੱਧ ਰਿਣ ਵੰਡੇ ਜਾ ਚੁੱਕੇ ਹਨ। ਇਕੱਲੇ ਦਿੱਲੀ ਵਿੱਚ 232 ਕਰੋੜ ਰੁਪਏ ਦੀ ਰਾਸ਼ੀ ਦੇ ਲਗਭਗ 2 ਲੱਖ ਰਿਣ ਵੰਡੇ ਗਏ ਹਨ। ਇਹ ਯੋਜਨਾ ਹੁਣ ਭੀ ਉਨ੍ਹਾਂ ਲੋਕਾਂ ਦੇ ਲਈ ਵਿੱਤੀ ਸਮਾਵੇਸ਼ਨ ਅਤੇ ਸੰਪੂਰਨ ਕਲਿਆਣ ਦਾ ਪ੍ਰਤੀਕ ਬਣੀ ਹੋਈ ਹੈ ਜੋ ਸਦਾ ਹੀ ਇਤਿਹਾਸਕ ਤੌਰ 'ਤੇ ਵੰਚਿਤ ਰਹੇ ਹਨ।

 

ਇਸ ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਦਿੱਲੀ ਮੈਟਰੋ ਦੇ ਦੋ ਅਤਿਰਿਕਟ ਕੌਰੀਡੋਰਸ : ਲਾਜਪਤ ਨਗਰ-ਸਾਕੇਤ-ਜੀ ਬਲਾਕ ਅਤੇ ਇੰਦਰਲੋਕ-ਇੰਦਰਪ੍ਰਸਥ (two additional corridors of Delhi Metro: Lajpat Nagar – Saket-G Block and Inderlok – Indraprastha) ਦਾ ਨੀਂਹ ਪੱਥਰ ਭੀ ਰੱਖਣਗੇ। ਇਹ ਕੌਰੀਡੋਰਸ ਕੁੱਲ ਮਿਲਾ ਕੇ 20 ਕਿਲੋਮੀਟਰ ਤੋਂ ਭੀ ਅਧਿਕ ਲੰਬੇ ਹੋਣਗੇ ਅਤੇ ਕਨੈਕਟਿਵਿਟੀ ਵਧਾਉਣ ਅਤੇ ਟ੍ਰੈਫਿਕ ਭੀੜ ਨੂੰ ਹੋਰ ਭੀ ਘੱਟ ਕਰਨ ਵਿੱਚ ਕਾਫੀ ਮਦਦ ਕਰਨਗੇ।

 ਲਾਜਪਤ ਨਗਰ-ਸਾਕੇਤ-ਜੀ ਬਲਾਕ ਕੌਰੀਡੋਰ (Lajpat Nagar to Saket G- Block corridor) ‘ਤੇ ਇਹ ਸਟੇਸ਼ਨ ਸ਼ਾਮਲ ਹੋਣਗੇ: ਲਾਜਪਤ ਨਗਰ, ਐਂਡ੍ਰਿਊਜ਼ ਗੰਜ, ਗ੍ਰੇਟਰ ਕੈਲਾਸ਼-1, ਚਿਰਾਗ ਦਿੱਲੀ, ਪੁਸ਼ਪਾ ਭਵਨ, ਸਾਕੇਤ ਜ਼ਿਲ੍ਹਾ ਕੇਂਦਰ, ਪੁਸ਼ਪ ਵਿਹਾਰ, ਸਾਕੇਤ ਜੀ-ਬਲਾਕ(Lajpat Nagar, Andrews Ganj, Greater Kailash – 1, Chirag Delhi, Pushpa Bhawan, Saket District Centre, Pushp Vihar, Saket G – Block)। ਇੰਦਰਲੋਕ-ਇੰਦਰਪ੍ਰਸਥ ਕੌਰੀਡੋਰ(Inderlok – Indraprastha corridor) ਦੇ ਵਿਭਿੰਨ ਸਟੇਸ਼ਨਾਂ ਵਿੱਚ ਇੰਦਰਲੋਕ, ਦਯਾ ਬਸਤੀ, ਸਰਾਇ ਰੋਹਿੱਲਾ, ਅਜਮਲ ਖਾਨ ਪਾਰਕ, ਨਬੀ ਕਰੀਮ, ਨਵੀਂ ਦਿੱਲੀ, ਐੱਲਐੱਨਜੇਪੀ (LNJP) ਹਸਪਤਾਲ, ਦਿੱਲੀ ਗੇਟ, ਦਿੱਲੀ ਸਚਿਵਾਲਯ, ਇੰਦਰਪ੍ਰਸਥ (Inderlok, Daya Basti, Sarai Rohilla, Ajmal Khan Park, Nabi Karim, New Delhi, LNJP Hospital, Delhi Gate, Delhi Sachivalaya, Indraprastha) ਸ਼ਾਮਲ ਹੋਣਗੇ।

***

ਡੀਐੱਸ/ਐੱਸਟੀ



(Release ID: 2014534) Visitor Counter : 37