ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ ਪ੍ਰੋਗਰਾਮ, ਰਾਸ਼ਟਰ ਨੂੰ 2036 ਵਿੱਚ ਚੋਟੀ ਦੇ 10 ਖੇਡ ਰਾਸ਼ਟਰਾਂ ਅਤੇ 2047 ਵਿੱਚ ਚੋਟੀ ਦੇ 5 ਖੇਡ ਦੇਸ਼ਾਂ ਵਿੱਚ ਸ਼ਾਮਲ ਹੋਣ ਲਈ ਇੱਕ ਵੱਡਾ ਕਦਮ ਸਾਬਤ ਹੋਵੇਗਾ: ਸ਼੍ਰੀ ਅਨੁਰਾਗ ਸਿੰਘ ਠਾਕੁਰ


9 ਤੋਂ 18 ਸਾਲ ਦੀ ਉਮਰ ਦੇ ਸਕੂਲ ਜਾਣ ਵਾਲੇ ਬੱਚਿਆਂ ਵਿੱਚ ਪ੍ਰਤਿਭਾ ਦੀ ਖੋਜ ਕਰਨ ਦੇ ਉਦੇਸ਼ ਨਾਲ, ਮਾਣਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਚੰਡੀਗੜ੍ਹ ਵਿੱਚ ਕੀਰਤੀ (KIRTI) ਦਾ ਉਦਘਾਟਨ ਕੀਤਾ।

Posted On: 12 MAR 2024 5:14PM by PIB Chandigarh

ਮਾਣਯੋਗ ਕੇਂਦਰੀ ਯੁਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਸੈਕਟਰ 7 ਸਪੋਰਟਸ ਕੰਪਲੈਕਸ ਵਿਖੇ ਬਹੁਤ ਉਤਸ਼ਾਹ ਦੇ ਨਾਲ ਵਿਲੱਖਣ ਖੇਲੋ ਇੰਡੀਆ ਰਾਈਜ਼ਿੰਗ ਟੈਲੈਂਟ ਆਈਡੈਂਟੀਫਿਕੇਸ਼ਨ (ਕੀਰਤੀ) ਪ੍ਰੋਗਰਾਮ ਦਾ ਉਦਘਾਟਨ ਕੀਤਾ। ਨੌਂ ਤੋਂ 18 ਸਾਲ ਦੀ ਉਮਰ ਤੱਕ ਦੇ ਸਕੂਲੀ ਬੱਚਿਆਂ ਲਈ ਸ਼ੁਰੂ ਕੀਤੀ ਗਈ ਇਸ ਰਾਸ਼ਟਰ ਵਿਆਪੀ ਯੋਜਨਾ ਦੇ ਦੋ ਮੁੱਖ ਉਦੇਸ਼ ਹਨ: ਦੇਸ਼ ਦੇ ਹਰ ਕੋਨੇ ਤੋਂ ਪ੍ਰਤਿਭਾ ਦੀ ਖੋਜ ਕਰਨਾ ਅਤੇ ਨਸੀਲੇ ਪਦਾਰਥਾਂ ਅਤੇ ਹੋਰ ਇਲੈਕਟ੍ਰੋਨਿਕ ਉਪਕਰਣਾਂ ਦੀ ਆਦਤ ਨੂੰ ਰੋਕਣ ਲਈ ਖੇਡਾਂ ਨੂੰ ਇੱਕ ਸਾਧਨ ਵਜੋਂ ਪ੍ਰਭਾਵੀ ਉਪਰਾਲੇ ਦੇ ਰੂਪ ਵਿੱਚ ਉਪਯੋਗ ਕਰਨਾ। 

 ਇੱਕ ਚਮਕਦਾਰ ਅਤੇ ਧੁੱਪ ਵਾਲੇ ਦਿਨ, ਸ਼੍ਰੀ ਠਾਕੁਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੀਰਤੀ (KIRTI), ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਇੱਕ ਸੁਪਨਾ ਸੀ ਕਿ ਖੇਡ ਸੱਭਿਆਚਾਰ ਦਾ ਨਿਰਮਾਣ ਅਤੇ ਪ੍ਰਤਿਭਾਵਾਂ ਦਾ ਇੱਕ ਅਜਿਹਾ ਸਮੂਹ ਤਿਆਰ ਕੀਤਾ ਜਾਣਾ ਚਾਹੀਦਾ ਹੈ, ਜੋ ਓਲੰਪਿਕ ਅਤੇ ਏਸ਼ੀਆਈ ਖੇਡਾਂ ਜਿਹੇ ਗਲੋਬਲ ਪੱਧਰ ਦੇ ਮੁਕਾਬਲਿਆਂ ਵਿੱਚ ਭਾਰਤ ਨੂੰ ਮੈਡਲ ਜਿਤਾ ਸਕਣ। 

  ‘ਕੀਰਤੀ’ (KIRTI) ਨੇ ਭਾਰਤ ਦੇ 50 ਕੇਂਦਰਾਂ ਵਿੱਚ ਇੱਕ ਠੋਸ ਸ਼ੁਰੂਆਤ ਕੀਤੀ ਹੈ। ਪਹਿਲੇ ਪੜਾਅ ਵਿੱਚ, ਅਥਲੈਟਿਕਸ, ਮੁੱਕੇਬਾਜ਼ੀ, ਕੁਸ਼ਤੀ, ਹਾਕੀ, ਫੁੱਟਬਾਲ ਸਮੇਤ 10 ਖੇਡਾਂ ਲਈ 50 ਹਜ਼ਾਰ ਬਿਨੈਕਾਰਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਕੀਰਤੀ (KIRTI) ਦਾ ਲਕਸ਼ ਨੋਟੀਫਾਈਡ ਟੈਲੈਂਟ ਅਸੈੱਸਮੈਂਟ ਸੈਂਟਰਾਂ ਦੁਆਰਾ ਪ੍ਰਤਿਭਾ ਦੀ ਪਹਿਚਾਣ ਕਰਨ ਲਈ ਪੂਰੇ ਸਾਲ ਦੌਰਾਨ ਦੇਸ਼ ਭਰ ਵਿੱਚ ਵਿੱਚ 20 ਲੱਖ ਬਿਨੈਕਾਰਾਂ ਦਾ ਮੁਲਾਂਕਣ ਕਰਨਾ ਹੈ। 

 ਸ਼੍ਰੀ  ਠਾਕੁਰ ਨੇ ਕਿਹਾ,  “ਇਸ ਸਕੇਲ ਦਾ ਇੱਕ ਸਕਾਊਟਿੰਗ ਅਤੇ ਟ੍ਰੇਨਿੰਗ ਪ੍ਰੋਗਰਾਮ ਭਾਰਤ ਵਿੱਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਇੱਕ ਅਜਿਹੇ ਸਮੇਂ ਵਿੱਚ ਆਇਆ ਹੈ, ਜਦੋਂ ਦੇਸ਼ "2036 ਤੱਕ ਦੁਨੀਆ ਦੇ ਚੋਟੀ ਦੇ 10 ਖੇਡ ਰਾਸ਼ਟਰਾਂ ਵਿੱਚ ਅਤੇ 2047 ਤੱਕ ਚੋਟੀ ਦੇ ਪੰਜ ਰਾਸ਼ਟਰਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।"

 ਸ਼੍ਰੀ ਠਾਕੁਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨ ਰਾਸ਼ਟਰ ਦੇ ‘ਬਿਲਡਿੰਗ ਬਲਾਕ’ ਹਨ ਅਤੇ ਖੇਡਾਂ ਵਿੱਚ ਸਕਾਰਾਤਮਕ ਨਤੀਜੇ ਪ੍ਰਾਪਤ ਕਰਨ ਲਈ, ਇੱਕ ਵਿਅਕਤੀ ਨੂੰ ਜਲਦੀ ਹੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਹ ਦੱਸਦੇ ਹੋਏ ਕਿ ਇੱਕ ਐਥਲੀਟ ਨੂੰ ਇੱਕ ਓਲੰਪਿਕ ਮੈਡਲ ਜਿੱਤਣ ਲਈ ਘੱਟ ਤੋਂ ਘੱਟ 10 ਸਾਲ ਦੀ ਤਿਆਰੀ ਦੀ ਜ਼ਰੂਰਤ ਹੁੰਦੀ ਹੈ, ਕੇਂਦਰੀ ਮੰਤਰੀ ਨੇ ਕਿਹਾ, “ਕੀਰਤੀ ਦੇਸ਼ ਦੇ ਹਰ ਬਲਾਕ ਤੱਕ ਪਹੁੰਚਣੀ ਚਾਹੁੰਦੀ ਹੈ ਅਤੇ ਉਨ੍ਹਾਂ ਬੱਚਿਆਂ ਨਾਲ ਜੁੜਨੀ ਚਾਹੁੰਦੀ ਹੈ ਜੋ ਖਿਡਾਰੀ ਬਣਨਾ ਚਾਹੁੰਦੇ ਹਨ ਪਰ ਇਹ ਨਹੀਂ ਜਾਣਦੇ ਕਿ ਸ਼ੁਰੂਆਤ ਕਿਵੇਂ ਹੋਵੇ। ਅਸੀਂ ਇਹ ਜਾਣਦੇ ਹਾਂ ਕਿ ਖਿਡਾਰੀ ਬਣਨ ਵਾਲਾ ਹਰ ਬੱਚਾ ਮੈਡਲ ਨਹੀਂ ਜਿੱਤੇਗਾ, ਪਰ ਅਸੀਂ ਘੱਟ ਤੋਂ ਘੱਟ ਨੌਜਵਾਨਾਂ ਨੂੰ ਨਸ਼ੀਲੀਆਂ ਵਸਤਾਂ ਅਤੇ ਹੋਰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ। ਮੈਂ ਹਰ ਬੱਚੇ ਨੂੰ ਮਾਈਭਾਰਤ ਪੋਰਟਲ (MyBharat Portalਜ਼ਰੀਏ ਰਜਿਸਟਰਡ ਕਰਨ ਦੀ ਤਾਕੀਦ ਕਰਦਾ ਹਾਂ ਅਤੇ ਉਨ੍ਹਾਂ ਕੋਲ ਪਹੁੰਚਣ ਅਤੇ ਕੀਰਤੀ ਜ਼ਰੀਏ ਉਨ੍ਹਾਂ ਨੂੰ ਅਵਸਰ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ।" 

 ਕੀਰਤੀ ਦਾ ਐਥਲੀਟ-ਕੇਂਦ੍ਰਿਤ ਪ੍ਰੋਗਰਾਮ ਸੂਚਨਾ ਟੈਕਨੋਲੋਜੀ 'ਤੇ ਅਧਾਰਿਤ ਆਪਣੀ ਪਾਰਦਰਸ਼ੀ ਚੋਣ ਵਿਧੀ ਕਾਰਨ ਵਿਸ਼ਿਸ਼ਟ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਅਧਾਰਿਤ ਡੇਟਾ ਵਿਸ਼ਲੇਸ਼ਣ ਦੀ ਵਰਤੋਂ ਕਿਸੇ ਖ਼ਾਹਿਸ਼ੀ ਐਥਲੀਟ ਵਿੱਚ ਖੇਡ ਕੁਸ਼ਲਤਾ ਦੀ ਭਵਿੱਖਬਾਣੀ ਕਰਨ ਲਈ ਕੀਤੀ ਜਾ ਰਹੀ ਹੈ। ਸ਼੍ਰੀ ਠਾਕੁਰ ਨੇ ਅੱਗੇ ਕਿਹਾ ਕਿ ਇਸ ਵਿਸ਼ਾਲਤਾ ਦੀ ਇੱਕ ਪ੍ਰਤਿਭਾ ਸਕਾਊਟਿੰਗ ਪ੍ਰਣਾਲੀ ਲਈ ਰਾਸ਼ਟਰੀ ਖੇਡ ਫੈਡਰੈਸ਼ਨਾਂ ਅਤੇ ਰਾਜ ਸਰਕਾਰਾਂ ਨਾਲ ਰਣਨੀਤਕ ਸਹਿਯੋਗ ਦੀ ਜ਼ਰੂਰਤ  ਹੋਵੇਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਪਹਿਲਾਂ ਹੀ ਇੰਫ੍ਰਾਸਟ੍ਰਕਚਰ 'ਤੇ 3000 ਕਰੋੜ ਰੁਪਏ ਖਰਚ ਕਰ ਚੁੱਕੀ ਹੈ ਅਤੇ ਦੇਸ਼ ਭਰ ਵਿੱਚ 1000 ਤੋਂ ਵੱਧ ਖੇਲੋ ਇੰਡੀਆ ਸੈਂਟਰ ਮੌਜੂਦ ਹਨ। 

 ਇਸ ਮੌਕੇ ਹੋਰ ਪਤਵੰਤਿਆਂ ਤੋਂ ਇਲਾਵਾ, ਚੰਡੀਗੜ੍ਹ ਤੋਂ ਸੰਸਦ ਮੈਂਬਰ ਸ਼੍ਰੀਮਤੀ ਕਿਰਨ ਖੇਰ, ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਸ਼੍ਰੀ ਰਾਜੀਵ ਵਰਮਾ ਅਤੇ ਹਾਂਗਝੂ ਏਸ਼ੀਅਨ ਗੇਮਜ਼ ਦੇ ਸਿਲਵਰ ਮੈਡਲ ਜੇਤੂ ਅਤੇ ਉਭਰਦੇ ਜੈਵਲਿਨ ਥ੍ਰੋ ਖਿਡਾਰੀ ਅਤੇ ਪੈਰਿਸ ਓਲੰਪਿਕਸ ਦੇ ਮੈਡਲ ਦੇ ਦਾਅਵੇਦਾਰ ਕਿਸ਼ੋਰ ਕੁਮਾਰ ਜੇਨਾ ਹਾਜ਼ਰ ਸਨ। 

 ਸ਼੍ਰੀਮਤੀ ਖੇਰ ਨੇ ਕੀਰਤੀ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਚੰਡੀਗੜ੍ਹ ਨੇ ਕਪਿਲ ਦੇਵ, ਯੁਵਰਾਜ ਸਿੰਘ ਅਤੇ ਅਭਿਨਵ ਬਿੰਦਰਾ ਜਿਹੇ ਮਕਬੂਲ ਖਿਡਾਰੀ ਦਿੱਤੇ ਹਨ ਅਤੇ ਇਹ ਸਕੀਮ ਖਿਡਾਰੀਆਂ ਲਈ ਇੱਕ ਵੱਡੀ ਪ੍ਰੇਰਣਾ ਬਣ ਕੇ ਸਾਹਮਣੇ ਆਈ ਹੈ।

 ਸ਼੍ਰੀਮਤੀ ਖੇਰ ਨੇ ਕਿਹਾ “ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਜ਼ਿੰਦਗੀ ਵਿਚ ਕੁਝ ਹਾਸਲ ਕਰੇ। ਪਰ ਕਈ ਵਾਰ ਸੁਪਨੇ ਅਤੇ ਹਕੀਕਤ ਦਾ ਆਪਸ ਵਿੱਚ ਮੇਲ ਨਹੀਂ ਹੋ ਪਾਉਂਦਾ। ਪਰ ਘੱਟੋ-ਘੱਟ ਖੇਡਾਂ ਵਿੱਚ, ਕੀਰਤੀ ਇਸ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ। ਹੁਣ ਖਿਡਾਰੀ ਬਣਨ ਅਤੇ ਖੇਡ ਵਿੱਚ ਉੱਤਮਤਾ ਹਾਸਲ ਕਰਨ ਦੀ ਇੱਛਾ ਰੱਖਣ ਵਾਲੇ ਹਰ ਬੱਚੇ ਲਈ ਇੱਕ ਰਸਤਾ ਹੋਵੇਗਾ।”

 ਚੰਡੀਗੜ੍ਹ ਦੇ ਸੈਕਟਰ 7 ਸਪੋਰਟਸ ਕੰਪਲੈਕਸ ਵਿਖੇ ਚੋਣ ਪ੍ਰਕਿਰਿਆ ਲਈ ਕਈ ਨੌਜਵਾਨ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। 14 ਸਾਲਾ ਦੌੜਾਕ ਅਮਨ ਸ਼ਰਮਾ ਅਤੇ 17 ਸਾਲਾ ਵਾਕਰ ਜਸਕਰਣ ਸਿੰਘ ਲਈ, ਕੀਰਤੀ ਨੇ ਅਵਸਰ ਦਾ ਇੱਕ ਦੁਆਰ ਖੋਲ੍ਹ ਦਿੱਤਾ ਹੈ। ਪੈਰਿਸ ਜਾਣ ਵਾਲੀ ਜੇਨਾ ਨਾਲ ਫੋਟੋ ਖਿਚਵਾਉਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਜਸਕਰਣ ਨੇ ਕਿਹਾ “ਹੁਣ ਸਾਨੂੰ ਪਤਾ ਹੈ ਕਿ ਕਿੱਥੇ ਜਾਣਾ ਹੈ ਅਤੇ ਟ੍ਰੇਨਿੰਗ ਲੈਣੀ ਹੈ। ਕੀਰਤੀ ਸੱਚਮੁੱਚ ਸਾਨੂੰ ਪ੍ਰੇਰਿਤ ਕਰ ਰਹੀ ਹੈ।”

ਸ਼੍ਰੀ  ਠਾਕੁਰ ਦੁਆਰਾ ਜੇਨਾ ਦਾ ਸਵਾਗਤ ਕੀਤਾ ਗਿਆ ਅਤੇ ਬੁਡਾਪੇਸਟ ਵਿੱਚ ਪਿਛਲੇ ਸਾਲ ਏਸ਼ੀਅਨ ਗੇਮਜ਼ ਅਤੇ ਵਰਲਡ ਐਥਲੈਟਿਕਸ ਮੀਟ ਵਿੱਚ ਨੀਰਜ ਚੋਪੜਾ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਨੇ ਕਿਹਾ: “ਮੈਂ ਪਹਿਲਾਂ ਵੀ ਇਹ ਉਜਾਗਰ ਕੀਤਾ ਹੈ ਕਿ ਖਿਡਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਉਚਿਤ ਸਮਰਥਨ ਨਹੀਂ ਮਿਲਦਾ। ਜਦੋਂ ਉਹ ਮੈਡਲ ਜਿੱਤਣ ਲੱਗਦੇ ਹਨ ਤਾਂ ਹੀ ਉਨ੍ਹਾਂ ਨੂੰ ਵਿੱਤੀ ਅਤੇ ਨੈਤਿਕ ਸਹਾਇਤਾ ਮਿਲਦੀ ਹੈ, ਜਦਕਿ ਅਜਿਹਾ ਨਹੀਂ ਹੋਣਾ ਚਾਹੀਦਾ ਹੈ। ਕੀਰਤੀ ਬਹੁਤ ਵਧੀਆ ਸਕੀਮ ਹੈ ਅਤੇ ਇਸ ਵਿੱਚ ਸਹੀ ਉਮਰ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉਹ ਊਰਜਾ ਨਾਲ ਭਰਪੂਰ ਹਨ ਅਤੇ ਇਹ ਸਮਾਂ ਉਨ੍ਹਾਂ ਦੀ ਪ੍ਰਤਿਭਾ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਨਿਖਾਰਨ ਜਾਂ ਪੋਸ਼ਣ ਕਰਨ ਦਾ ਹੈ।”

 ਸ਼੍ਰੀ ਠਾਕੁਰ ਨੇ ਇੱਕ ਵਾਰ ਫਿਰ 2030 ਵਿੱਚ ਯੂਥ ਓਲੰਪਿਕਸ ਅਤੇ 2036 ਵਿੱਚ ਸਮਰ ਓਲੰਪਿਕਸ ਦੀ ਮੇਜ਼ਬਾਨੀ ਕਰਨ ਦੇ ਭਾਰਤ ਦੇ ਸੰਕਲਪ ਨੂੰ ਦੁਹਰਾਇਆ। 

 ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਠਾਕੁਰ ਨੇ ਕਿਹਾ “ਜੇਕਰ ਅਸੀਂ ਇੱਕ ਵਿਸ਼ਵ ਮਹਾਂਸ਼ਕਤੀ ਬਣਨਾ ਹੈ, ਤਾਂ ਸਾਨੂੰ ਖੇਡਾਂ ਦੀ ਸੌਫਟ ਪਾਵਰ ਦਾ ਪ੍ਰਦਰਸ਼ਨ ਕਰਨਾ ਅਤੇ ਲਾਭ ਉਠਾਉਣਾ ਹੋਵੇਗਾ। ਸੰਗੀਤ, ਫਿਲਮਾਂ ਅਤੇ ਖੇਡਾਂ ਖ਼ੁਸ਼ੀਆਂ ਦੇ ਵਾਹਨ ਹਨ ਅਤੇ ਅਸੀਂ ਇਨ੍ਹਾਂ ਸਾਰਿਆਂ ਵਿੱਚ ਚੰਗੇ ਹਾਂ। ‘ਕੀਰਤੀ’ ਇਸ ਸਭ ਨੂੰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗੀ। ਸਰਕਾਰ ਦੀ ਤਰਫੋਂ, ਸਾਨੂੰ ਸਿਰਫ਼ ਕੰਮ ਕਰਨ ਦੀ ਅਸਾਨੀ (ease of doing business) ਨੂੰ ਸੁਚਾਰੂ ਬਣਾਉਣਾ ਹੈ ਅਤੇ ਇਹੀ ਤਰਜੀਹ ਹੈ।”

  ਸ਼੍ਰੀ ਠਾਕੁਰ ਦੇ ਕੀਰਤੀ ਉਦਘਾਟਨੀ ਸਮਾਗਮਾਂ ਲਈ ਟਵਿੱਟਰ ਲਿੰਕ:

 https://x.com/ianuragthakur/status/1767477378547142685?s=48&t=i-_pAF8vR1iF0agU_b9IbA

 https://x.com/ANI/status/1767438111389204991?t=8ZMxw24qK_PTE22LLduWdw&s=08

 ਖੇਲੋ ਇੰਡੀਆ ਮਿਸ਼ਨ ਬਾਰੇ

 ਖੇਲੋ ਇੰਡੀਆ ਸਕੀਮ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੀ ਪ੍ਰਮੁੱਖ ਕੇਂਦਰੀ ਸੈਕਟਰ ਯੋਜਨਾ ਹੈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਦੀ ਉਪਜ, ਖੇਲੋ ਇੰਡੀਆ ਮਿਸ਼ਨ ਦਾ ਉਦੇਸ਼ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਅਤੇ ਖੇਡਾਂ ਦੀ ਉੱਤਕ੍ਰਿਸ਼ਟਤਾ ਨੂੰ ਪ੍ਰਾਪਤ ਕਰਨਾ ਹੈ ਤਾਂ ਜੋ ਲੋਕਾਂ ਨੂੰ ਇਸ ਦੇ ਵਿਆਪਕ ਪ੍ਰਭਾਵ ਦੁਆਰਾ ਖੇਡਾਂ ਦੀ ਸ਼ਕਤੀ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਮਿਲ ਸਕੇ। ਖੇਲੋ ਇੰਡੀਆ ਸਕੀਮ ਦੇ "ਖੇਡ ਮੁਕਾਬਲੇ ਅਤੇ ਪ੍ਰਤਿਭਾ ਵਿਕਾਸ" ਵਰਟੀਕਲ ਦੇ ਤਹਿਤ, "ਪ੍ਰਤਿਭਾ ਪਛਾਣ ਅਤੇ ਵਿਕਾਸ" ਭਾਗ ਦੇਸ਼ ਵਿੱਚ ਸਪੋਰਟਸ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਜ਼ਮੀਨੀ ਪੱਧਰ ਅਤੇ ਉੱਤਮ ਪੱਧਰ 'ਤੇ ਐਥਲੀਟਾਂ ਦੀ ਪਛਾਣ ਅਤੇ ਵਿਕਾਸ ਲਈ ਕੰਮ ਕਰਨ ਲਈ ਸਮਰਪਿਤ ਹੈ।

 

*************

ਪ੍ਰਗਿਆ ਪਾਲੀਵਾਲ ਗੌੜ/ਸੁਸ਼ੀਲ ਕੁਮਾਰ


(Release ID: 2014247) Visitor Counter : 102