ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਹਿਲਾ ਰਾਸ਼ਟਰੀ ਰਚਨਾਕਾਰ ਪੁਰਸਕਾਰ ਪ੍ਰਦਾਨ ਕੀਤਾ
“ਰਾਸ਼ਟਰੀ ਰਚਨਾਕਾਰ ਪੁਰਸਕਾਰ ਸਾਡੇ ਰਚਨਾਕਾਰ ਸਮੁਦਾਇ ਦੀ ਪ੍ਰਤਿਭਾ ਅਤੇ ਸਕਾਰਾਤਮਕ ਬਦਲਾਅ ਲਿਆਉਣ ਦੇ ਉਨ੍ਹਾਂ ਦੇ ਜਨੂਨ ਨੂੰ ਸਨਮਾਨਿਤ ਕਰਦਾ ਹੈ”
“ਰਾਸ਼ਟਰੀ ਰਚਨਾਕਾਰ ਪੁਰਸਕਾਰ ਨਵੇਂ ਯੁਗ ਨੂੰ ਉਸ ਦੀ ਸ਼ੁਰੂਆਤ ਤੋਂ ਹੀ ਪਹਿਚਾਣ ਦੇ ਰਿਹਾ ਹੈ”
“ਡਿਜੀਟਲ ਇੰਡੀਆ ਅਭਿਯਾਨ (Digital India campaign) ਨੇ ਸਮੱਗਰੀ ਸਿਰਜਣਹਾਰਾਂ ਦੀ ਇੱਕ ਨਵੀਂ ਦੁਨੀਆ ਬਣਾਈ ਹੈ”
“ਸਾਡੇ ਸ਼ਿਵ ਨਟਰਾਜ ਹਨ (Our Shiv is Natraj), ਉਨ੍ਹਾਂ ਦੇ ਡਮਰੂ (dumroo) ਤੋਂ ਮਹੇਸ਼ਵਰ ਸੂਤਰ (Maheshwar Sutra) ਨਿਕਲਦਾ ਹੈ, ਉਨ੍ਹਾਂ ਦਾ ਤਾਂਡਵ (Taandav) ਲੈਅ ਅਤੇ ਸਿਰਜਣਾ (rhythm and creation) ਦੀ ਨੀਂਹ ਰੱਖਦਾ ਹੈ”
“ਨੌਜਵਾਨਾਂ ਨੇ ਆਪਣੇ ਸਕਾਰਾਤਮਕ ਕਾਰਜਾਂ ਨਾਲ ਸਰਕਾਰ ਨੂੰ ਸਮੱਗਰੀ ਨਿਰਮਾਤਾਵਾਂ ‘ਤੇ ਧਿਆਨ ਦੇਣ ਦਾ ਆਗਰਹਿ ਕੀਤਾ ਹੈ”
“ਤੁਸੀਂ ਇੱਕ ਵਿਚਾਰ ਬਣਾਇਆ, ਉਸ ਨੂੰ ਨਵਾਂ ਰੂਪ ਦਿੱਤਾ ਅਤੇ ਉਸ ਨੂੰ ਸਕ੍ਰੀਨ ‘ਤੇ ਜੀਵੰਤ ਕਰ ਦਿੱਤਾ, ਤੁਸੀਂ ਇੰਟਰਨੈੱਟ ਦੇ ਐੱਮਵੀਪੀਜ਼ (MVPs) ਹੋ”
“ਸਮੱਗਰੀ ਨਿਰਮਾਣ ਨਾਲ ਦੇਸ਼ ਬਾਰੇ ਗਲਤ ਧਾਰਨਾਵਾਂ ਨੂੰ ਸੁਧਾਰਨ ਵਿੱਚ ਮਦਦ ਮਿਲ ਸਕਦੀ ਹੈ”
“ਕੀ ਅਸੀਂ ਐਸੀ ਸਮੱਗਰੀ ਬਣਾ ਸਕਦੇ ਹਾਂ ਜੋ ਨੌਜਵਾਨਾਂ ਵਿੱਚ ਨਸ਼ੀਲੀਆਂ ਦਵਾਈਆਂ ਦੇ ਨਕਾਰਾਤਮਕ ਪ੍ਰਭਾਵਾਂ ਬਾਰੇ ਜਾਗਰੂਕਤਾ ਲਿਆਵੇ? ਅਸੀਂ ਕਹਿ ਸਕਦੇ ਹਾਂ- ਨਸ਼ੀਲੀਆਂ ਦਵਾਈਆਂ ਅੱਛੀਆਂ ਨਹੀਂ ਹਨ”
“ਭਾਰਤ ਨੇ ਆਪਣੇ ਪੂਰਨ ਲੋਕਤੰਤਰ ‘ਤੇ ਗਰਵ (ਮਾਣ) ਕਰ
Posted On:
08 MAR 2024 1:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਪਹਿਲਾ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਪ੍ਰਦਾਨ ਕੀਤਾ। ਉਨ੍ਹਾਂ ਨੇ ਜੇਤੂਆਂ ਦੇ ਨਾਲ ਸੰਖੇਪ ਬਾਤਚੀਤ ਭੀ ਕੀਤੀ। ਇਹ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਕਹਾਣੀ ਕਹਿਣ, ਸਮਾਜਿਕ ਬਦਲਾਅ ਦੀ ਵਕਾਲਤ ਕਰਨਾ, ਵਾਤਾਵਰਣਕ ਸਥਿਰਤਾ, ਸਿੱਖਿਆ ਅਤੇ ਗੇਮਿੰਗ ਸਹਿਤ ਹੋਰ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਅਤੇ ਉਸ ਦੇ ਪ੍ਰਭਾਵ ਨੂੰ ਸਨਮਾਨਿਤ ਕਰਨ ਦਾ ਇੱਕ ਪ੍ਰਯਾਸ ਹੈ। ਇਸ ਪੁਰਸਕਾਰ ਦੀ ਕਲਪਨਾ ਰਚਨਾਤਮਕਤਾ ਦੇ ਜ਼ਰੀਏ ਸਕਾਰਾਤਮਕ ਬਦਲਾਅ ਲਿਆਉਣ ਦੇ ਲਈ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਅਵਸਰ ਦੇ ਲਈ ਚੁਣੇ ਗਏ ਭਾਰਤ ਮੰਡਪ ਸਥਲ ਦਾ ਉਲੇਖ ਕੀਤਾ ਅਤੇ ਕਿਹਾ ਕਿ ਦੇਸ਼ ਦੇ ਰਚਨਾਕਾਰ (National Creators) ਅੱਜ ਉਸੇ ਥਾਂ ‘ਤੇ ਇਕੱਠੇ ਹੋਏ ਹਨ ਜਿੱਥੋਂ ਵਿਸ਼ਵ ਨੇਤਾਵਾਂ ਨੇ ਜੀ-20 ਸਮਿਟ (G20 Summit) ਵਿੱਚ ਭਵਿੱਖ ਨੂੰ ਦਿਸ਼ਾ ਦਿੱਤੀ ਸੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਦਲਦੇ ਸਮੇਂ ਅਤੇ ਨਵੇਂ ਯੁਗ ਦੇ ਆਗਮਨ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣਾ ਦੇਸ਼ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅੱਜ ਪਹਿਲੇ ਰਾਸ਼ਟਰੀ ਰਚਨਾਕਾਰ ਪੁਰਸਕਾਰਾਂ(National Creator Awards) ਦੇ ਨਾਲ ਉਸ ਜ਼ਿੰਮੇਦਾਰੀ ਨੂੰ ਪੂਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਭਵਿੱਖ ਦਾ ਪਹਿਲੇ ਤੋਂ ਵਿਸ਼ਲੇਸ਼ਣ ਕਰਨ ਦੀ ਸਮਰੱਥਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਰਾਸ਼ਟਰੀ ਰਚਨਾਕਾਰ ਪੁਰਸਕਾਰ (National Creator Awards) ਨਵੇਂ ਯੁਗ ਨੂੰ ਉਸ ਦੀ ਸ਼ੁਰੂਆਤ ਤੋਂ ਪਹਿਲੇ ਹੀ ਪਹਿਚਾਣ ਦੇ ਰਹੇ ਹਨ।” ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਰਾਸ਼ਟਰੀ ਰਚਨਾਕਾਰ ਪੁਰਸਕਾਰ ਆਉਣ ਵਾਲੇ ਸਮੇਂ ਵਿੱਚ ਨਵੇਂ ਯੁਗ ਨੂੰ ਊਰਜਾ ਦੇ ਕੇ ਅਤੇ ਨੌਜਵਾਨਾਂ ਦੀ ਰਚਨਾਤਮਕਤਾ ਅਤੇ ਦੈਨਿਕ ਜੀਵਨ ਦੇ ਪਹਿਲੂਆਂ ਦੇ ਪ੍ਰਤੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਦੇ ਹੋਏ ਇੱਕ ਮਜ਼ਬੂਤ ਪ੍ਰਭਾਵ ਸਥਾਪਿਤ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਵਿੱਖ ਵਿੱਚ ਰਾਸ਼ਟਰੀ ਰਚਨਾਕਾਰ ਪੁਰਸਕਾਰ(National Creator Awards) ਸਮੱਗਰੀ ਰਚਨਾਕਾਰਾਂ (content creators) ਦੇ ਲਈ ਪ੍ਰੇਰਣਾ ਦਾ ਇੱਕ ਬੜਾ ਸਰੋਤ ਬਣਨਗੇ ਅਤੇ ਉਨ੍ਹਾਂ ਦੇ ਕੰਮ ਨੂੰ ਇੱਕ ਪਹਿਚਾਣ ਦਿਵਾਉਣਗੇ। ਪ੍ਰਧਾਨ ਮੰਤਰੀ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਬਹੁਤ ਘੱਟ ਸਮੇਂ ਵਿੱਚ ਪ੍ਰਤੀਯੋਗੀਆਂ ਦੀ ਸਰਗਰਮ ਭਾਗੀਦਾਰੀ ਦੀ ਸਰਾਹਨਾ ਭੀ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਆਯੋਜਨ ਦੇ ਲਈ 2 ਲੱਖ ਤੋਂ ਅਧਿਕ ਰਚਨਾਤਮਕ ਲੋਕਾਂ ਦਾ ਜੁੜਾਅ ਦੇਸ਼ ਦੇ ਲਈ ਇੱਕ ਪਹਿਚਾਣ ਬਣਾ ਰਿਹਾ ਹੈ।
ਪਹਿਲੀ ਵਾਰ ਹੀ ਮਹਾ ਸ਼ਿਵਰਾਤਰੀ(Maha Shivratri) ਦੇ ਸ਼ੁਭ ਅਵਸਰ ‘ਤੇ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creator Awards) ਸਮਾਰੋਹ ਹੋਣ ‘ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਗਵਾਨ ਸ਼ਿਵ ਨੂੰ ਭਾਸ਼ਾ, ਕਲਾ ਅਤੇ ਰਚਨਾਤਮਕਤਾ ਦੇ ਨਿਰਮਾਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਸਭ ਨੂੰ ਮਹਾ ਸ਼ਿਵਰਾਤਰੀ(Maha Shivratri) ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, “ਸਾਡੇ ਸ਼ਿਵ ਨਟਰਾਜ ਹਨ(Our Shiv is Natraj), ਉਨ੍ਹਾਂ ਦੇ ਡਮਰੂ(dumroo) ਤੋਂ ਮਹੇਸ਼ਵਰ ਸੂਤਰ(Maheshwar Sutra) ਨਿਕਲਦਾ ਹੈ, ਉਨ੍ਹਾਂ ਦਾ ਤਾਂਡਵ(Taandav) ਲੈਅ ਅਤੇ ਸਿਰਜਣਾ(rhythm and creation) ਦੀ ਨੀਂਹ ਰੱਖਦਾ ਹੈ।”
ਪ੍ਰਧਾਨ ਮੰਤਰੀ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਭੀ ਜਸ਼ਨ ਮਨਾਇਆ ਅਤੇ ਪੁਰਸਕਾਰ ਪਾਉਣ ਵਾਲੀਆਂ ਮਹਿਲਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਾਰਤ ਦੇ ਰਚਨਾਤਮਕ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ‘ਤੇ ਗਰਵ (ਮਾਣ) ਜਤਾਇਆ। ਉਨ੍ਹਾਂ ਨੇ ਇਸ ਅਵਸਰ ‘ਤੇ ਸਾਰੀਆਂ ਮਹਿਲਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦੇ ਫ਼ੈਸਲੇ ਦੀ ਭੀ ਜਾਣਕਾਰੀ ਦਿੱਤੀ, ਜਿਸ ‘ਤੇ ਉਪਸਥਿਤ ਲੋਕਾਂ ਨੇ ਖੂਬ ਤਾਲੀਆਂ ਵਜਾਈਆਂ।
ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਵਿਕਾਸ ਯਾਤਰਾ ‘ਤੇ ਇੱਕ ਯੋਜਨਾ ਜਾਂ ਨੀਤੀ ਦੇ ਗੁਣਕ ਪ੍ਰਭਾਵ ‘ਤੇ ਪ੍ਰਕਾਸ਼ ਪਾਉਂਦੇ ਹੋਏ ਪਿਛਲੇ 10 ਵਰ੍ਹਿਆਂ ਵਿੱਚ ਡੇਟਾ ਕ੍ਰਾਂਤੀ ਅਤੇ ਘੱਟ ਲਾਗਤ ਵਾਲੇ ਡੇਟਾ (low-cost data) ਦੀ ਉਪਲਬਧਤਾ ਦਾ ਉਲੇਖ ਕੀਤਾ। ਉਨ੍ਹਾਂ ਨੇ ਸਮੱਗਰੀ ਨਿਰਮਾਤਾਵਾਂ ਦੀ ਨਵੀਂ ਦੁਨੀਆ ਦੇ ਨਿਰਮਾਣ ਦਾ ਕ੍ਰੈਡਿਟ ਡਿਜੀਟਲ ਇੰਡੀਆ ਅਭਿਯਾਨ (Digital India campaign) ਨੂੰ ਦਿੱਤਾ ਅਤੇ ਇਸ ਦਿਸ਼ਾ ਵਿੱਚ ਨੌਜਵਾਨਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਅਤੇ ਐਸੇ ਪੁਰਸਕਾਰਾਂ ਦੀ ਸ਼ੁਰੂਆਤ ਦਾ ਉਨ੍ਹਾਂ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੇ ਆਪਣੇ ਸਕਾਰਾਤਮਕ ਕਾਰਜਾਂ ਨਾਲ ਸਰਕਾਰ ਨੂੰ ਸਮੱਗਰੀ ਨਿਰਮਾਤਾਵਾਂ ਦੀ ਤਰਫ਼ ਧਿਆਨ ਦੇਣ ਦਾ ਆਗਰਹਿ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਸੇ ਭੀ ਰਚਨਾਕਾਰ ਨੇ ਕਦੇ ਭੀ ਸਮੱਗਰੀ ਨਿਰਮਾਣ ਨਾਲ ਜੁੜਿਆ ਕੋਈ ਕੋਰਸ ਨਹੀਂ ਕੀਤਾ ਹੈ ਕਿਉਂਕਿ ਐਸਾ ਕੋਈ ਪਾਠਕ੍ਰਮ ਹੋਂਦ ਵਿੱਚ ਹੀ ਨਹੀਂ ਸੀ ਫਿਰ ਭੀ ਉਨ੍ਹਾਂ ਨੇ ਪੜ੍ਹਾਈ ਤੋਂ ਲੈ ਕੇ ਸਮੱਗਰੀ ਨਿਰਮਾਣ ਤੱਕ ਦੀ ਆਪਣੀ ਬਿਹਤਰੀਨ ਯਾਤਰਾ ਜਾਰੀ ਰੱਖੀ। ਪ੍ਰਧਾਨ ਮੰਤਰੀ ਮੋਦੀ ਨੇ ਐਸੀ ਪ੍ਰਤਿਭਾ ਦੀ ਸਮੂਹਿਕ ਸਮਰੱਥਾ ‘ਤੇ ਧਿਆਨ ਦੇਣ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਆਪ(ਤੁਸੀਂ) ਆਪਣੇ ਪ੍ਰੋਜੈਕਟਾਂ ਦੇ ਲੇਖਕ, ਨਿਰਦੇਸ਼ਕ, ਨਿਰਮਾਤਾ ਅਤੇ ਸੰਪਾਦਕ ਹੋ।” ਪ੍ਰਧਾਨ ਮੰਤਰੀ ਨੇ ਸਮੱਗਰੀ ਨਿਰਮਾਤਾਵਾਂ ਦੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਸਰਾਹਨਾ ਕਰਦੇ ਹੋਏ ਕਿਹਾ, “ਤੁਸੀਂ ਇੱਕ ਵਿਚਾਰ ਬਣਾਇਆ, ਉਸ ਨੂੰ ਨਵਾਂ ਰੂਪ ਦਿੱਤਾ ਅਤੇ ਉਸ ਨੂੰ ਪਰਦੇ ‘ਤੇ ਜੀਵੰਤ ਕਰ ਦਿੱਤਾ। ਤੁਸੀਂ ਨਾ ਕੇਵਲ ਦੁਨੀਆ ਨੂੰ ਆਪਣੀਆਂ ਸਮਰੱਥਾਵਾਂ ਤੋਂ ਜਾਣੂ ਕਰਵਾਇਆ ਹੈ, ਬਲਕਿ ਉਸ ਨਾਲ ਦੁਨੀਆ ਨੂੰ ਰੂ-ਬ-ਰੂ ਭੀ ਕਰਵਾਇਆ ਹੈ।” ਪ੍ਰਧਾਨ ਮੰਤਰੀ ਨੇ ਪੂਰੇ ਭਾਰਤ ਵਿੱਚ ਰਚਨਾਤਮਕ ਸਮੱਗਰੀ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ ਅਤੇ ਕਿਹਾ, “ਤੁਸੀਂ ਇੰਟਰਨੈੱਟ ਦੇ ਐੱਮਵੀਪੀਜ਼(MVPs) ਹੋ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੱਗਰੀ ਅਤੇ ਰਚਨਾਤਮਕਤਾ ਦੇ ਦਰਮਿਆਨ ਸਹਿਯੋਗ ਨਾਲ ਜੁੜਾਅ ਵਧਦਾ ਹੈ, ਸਮੱਗਰੀ ਅਤੇ ਡਿਜੀਟਲ ਦਾ ਸਹਿਯੋਗ ਬਦਲਾਅ ਲਿਆਉਂਦਾ ਹੈ, ਅਤੇ ਉਦੇਸ਼ ਦੇ ਨਾਲ ਸਮੱਗਰੀ ਨਿਰਮਾਣ ਆਪਣਾ ਪ੍ਰਭਾਵ ਦਿਖਾਉਂਦਾ ਹੈ। ਸ਼੍ਰੀ ਮੋਦੀ ਨੇ ਸਮੱਗਰੀ ਨਿਰਮਾਤਾਵਾਂ ਨੂੰ ਸਮੱਗਰੀ ਦੇ ਮਾਧਿਅਮ ਨਾਲ ਸਮਾਜ ਵਿੱਚ ਪ੍ਰੇਰਣਾ ਲਿਆਉਣ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਲਾਲ ਕਿਲੇ ਤੋਂ ਮਹਿਲਾਵਾਂ ਦੇ ਪ੍ਰਤੀ ਅਨਾਦਰ ਦਾ ਮੁੱਦਾ ਉਠਾਉਣ ਨੂੰ ਯਾਦ ਦਿਵਾਇਆ। ਪ੍ਰਧਾਨ ਮੰਤਰੀ ਨੇ ਰਚਨਾਕਾਰਾਂ ਨੂੰ ਲੜਕੇ ਅਤੇ ਲੜਕੀਆਂ ਦਾ ਪਾਲਨ-ਪੋਸ਼ਣ ਕਰਦੇ ਸਮੇਂ ਮਾਤਾ ਪਿਤਾ ਦੇ ਦਰਮਿਆਨ ਸਮਾਨਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਲਈ ਪ੍ਰੇਰਕ ਸਮੱਗਰੀਆਂ ਬਣਾਉਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਸਮੱਗਰੀ ਨਿਰਮਾਤਾਵਾਂ ਨੂੰ ਸਮਾਜ ਦੇ ਨਾਲ ਜੁੜਨ ਅਤੇ ਇਸ ਸੋਚ ਨੂੰ ਹਰ ਘਰ ਤੱਕ ਲੈ ਜਾਣ ਦੀ ਬਾਤ ਕਹੀ। ਉਨ੍ਹਾਂ ਨੇ ਸਮੱਗਰੀ ਨਿਰਮਾਤਾਵਾਂ ਨੂੰ ਭਾਰਤ ਦੀ ਨਾਰੀ ਸ਼ਕਤੀ ਦੀਆਂ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਨ ਦਾ ਆਗਰਹਿ ਕੀਤਾ ਅਤੇ ਇੱਕ ਮਾਂ ਦੇ ਆਪਣੇ ਦੈਨਿਕ ਕਾਰਜਾਂ ਨੂੰ ਪੂਰਾ ਕਰਨ ਅਤੇ ਗ੍ਰਾਮੀਣ ਤੇ ਆਦਿਵਾਸੀ ਖੇਤਰਾਂ ਦੀਆਂ ਮਹਿਲਾਵਾਂ ਨੂੰ ਆਰਥਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦੇ ਵਿਚਾਰ ਦਿੱਤੇ। ਪ੍ਰਧਾਨ ਮੰਤਰੀ ਨੇ ਕਿਹਾ, “ਸਮੱਗਰੀ ਨਿਰਮਾਣ ਗਲਤ ਧਾਰਨਾਵਾਂ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ।”
ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਅਭਿਯਾਨ (Swachh Bharat campaign) ਨੂੰ ਇੱਕ ਕਦੇ ਨਾ ਖ਼ਤਮ ਹੋਣ ਵਾਲਾ ਪ੍ਰਯਾਸ ਦੱਸਿਆ ਹੈ। ਉਨ੍ਹਾਂ ਨੇ ਇੱਕ ਬਾਘ ਦੇ ਪਲਾਸਟਿਕ ਦੀ ਬੋਤਲ ਉਠਾਉਂਦੇ ਹੋਏ ਹਾਲੀਆ ਵੀਡੀਓ ਦਾ ਉਲੇਖ ਕਰਦੇ ਹੋਏ ਸਮੱਗਰੀ ਨਿਰਮਾਤਾਵਾਂ ਨੂੰ ਪਲਾਸਟਿਕ ਨੂੰ ਇੱਥੇ-ਉੱਥੇ ਨਾ ਫੈਂਕਣ ਦੇ ਸੰਦੇਸ਼ ਦੇ ਨਾਲ ਇਸ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਬੱਚਿਆਂ ਦੇ ਦਰਮਿਆਨ ਮਾਨਸਿਕ ਸਿਹਤ ਅਤੇ ਤਣਾਅ ਦੇ ਗੰਭੀਰ ਮੁੱਦਿਆਂ ‘ਤੇ ਅਧਿਕ ਜਾਗਰੂਕਤਾ ਪੈਦਾ ਕਰਨ ਅਤੇ ਸਥਾਨਕ ਭਾਸ਼ਾਵਾਂ ਵਿੱਚ ਹੀ ਸਮੱਗਰੀ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਸੁਆਝ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਇੱਕ ਲਘੂ ਫਿਲਮ ਦੀ ਭੀ ਸਰਾਹਨਾ ਕੀਤੀ ਜਿਸ ਨੂੰ ਉਨ੍ਹਾਂ ਨੇ ਲਗਭਗ 15 ਸਾਲ ਪਹਿਲਾਂ ਦੇਖਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਪਰੀਕਸ਼ਾ ਪੇ ਚਰਚਾ ਪ੍ਰੋਗਰਾਮ ਦਾ ਭੀ ਜ਼ਿਕਰ ਕੀਤਾ ਜਿੱਥੇ ਉਨ੍ਹਾਂ ਨੂੰ ਪਰੀਖਿਆ ਤੋਂ ਪਹਿਲਾਂ ਬੱਚਿਆਂ ਨਾਲ ਜੁੜਨ ਅਤੇ ਉਨ੍ਹਾਂ ਦੀਆਂ ਬਾਤਾਂ ਸੁਣਨ ਦਾ ਮੌਕਾ ਮਿਲਦਾ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ ‘ਤੇ ਨਸ਼ੀਲੀਆਂ ਦਵਾਈਆਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕਰਨ ਵਾਲੀ ਸਮੱਗਰੀ ਬਣਾਉਣ ਦੀ ਸਿਫ਼ਾਰਸ਼ ਕੀਤੀ ਅਤੇ ਕਿਹਾ, “ਸਾਨੂੰ ਕਹਿਣਾ ਹੋਵੇਗਾ – ਨਸ਼ੀਲੀਆਂ ਦਵਾਈਆਂ ਅੱਛੀਆਂ ਨਹੀਂ ਹਨ।”
ਪ੍ਰਧਾਨ ਮੰਤਰੀ ਮੋਦੀ ਨੇ ਇਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਦੀ ਤਰਫ਼ ਧਿਆਨ ਆਕਰਸ਼ਿਤ ਕੀਤਾ ਅਤੇ ਅਗਲੇ ਸਾਲ ਭੀ ਸਮੱਗਰੀ ਨਿਰਮਾਤਾਵਾਂ ਨੂੰ ਮਿਲਣ ਦਾ ਭਰੋਸਾ ਜਤਾਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਮੋਦੀ ਕੀ ਗਾਰੰਟੀ ਨਹੀਂ ਹੈ, ਬਲਕਿ ਭਾਰਤ ਦੇ 140 ਕਰੋੜ ਨਾਗਰਿਕਾਂ ਕੀ ਗਾਰੰਟੀ ਹੈ।” ਉਨ੍ਹਾਂ ਨੇ ਉਨ੍ਹਾਂ ਨੂੰ ਦੇਸ਼ ਵਿੱਚ ਨੌਜਵਾਨਾਂ ਅਤੇ ਪਹਿਲੀ ਵਾਰ ਮਤਦਾਨ ਕਰਨ ਵਾਲੇ ਮਤਦਾਤਾਵਾਂ ਦੇ ਦਰਮਿਆਨ ਜਾਗਰੂਕਤਾ ਪੈਦਾ ਕਰਨ ਦਾ ਆਗਰਹਿ ਕੀਤਾ ਤਾਕਿ ਉਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਪੈਦਾ ਹੋਵੇ ਕਿ ਮਤਦਾਨ ਚੋਣਾਂ ਵਿੱਚ ਜੇਤੂਆਂ ਅਤੇ ਹਾਰਨ ਵਾਲਿਆਂ ਦੀ ਘੋਸ਼ਣਾ ਕਰਨ ਦੇ ਲਈ ਹੀ ਨਹੀਂ ਕੀਤਾ ਜਾਂਦਾ ਹੈ, ਬਲਕਿ ਇਤਨੇ ਬੜੇ ਦੇਸ਼ ਦੇ ਭਵਿੱਖ ਨੂੰ ਤਿਆਰ ਕਰਨ ਵਾਲੇ ਨਿਰਣੇ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਬਣਨ ਦਾ ਇੱਕ ਅਵਸਰ ਭੀ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਕਈ ਦੇਸ਼ ਅਲੱਗ-ਅਲੱਗ ਤਰੀਕਿਆਂ ਨਾਲ ਸਮ੍ਰਿੱਧ ਹੋਏ ਹੋਣ, ਲੇਕਿਨ ਉਨ੍ਹਾਂ ਨੇ ਆਖਰਕਾਰ ਲੋਕਤੰਤਰ ਨੂੰ ਹੀ ਚੁਣਿਆ। ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਨੇ ਪੂਰਨ ਲੋਕਤੰਤਰ ‘ਤੇ ਗਰਵ (ਮਾਣ) ਕਰਦੇ ਹੋਏ ਇੱਕ ਵਿਕਸਿਤ ਰਾਸ਼ਟਰ ਬਣਨ ਦਾ ਸੰਕਲਪ ਲਿਆ ਹੈ।” ਉਨ੍ਹਾਂ ਨੇ ਨੌਜਵਾਨਾਂ ਤੋਂ ਅਪੇਖਿਆਵਾਂ ਅਤੇ ਭਾਰਤ ਨੂੰ ਦੁਨੀਆ ਦੇ ਲਈ ਇੱਕ ਆਦਰਸ਼ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਭਾਰਤ ਦੇ ਦਿਵਯਾਂਗਜਨਾਂ ਦੀ ਅੰਤਰਨਿਹਿਤ ਤਾਕਤ ਨੂੰ ਸਾਹਮਣੇ ਲਿਆਉਣ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।
ਦੁਨੀਆ ਵਿੱਚ ਭਾਰਤ ਦੇ ਵਧਦੇ ਪ੍ਰਭਾਵ ‘ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਤਿਰੰਗੇ ਦੀ ਸ਼ਕਤੀ ਬਾਰੇ ਬਾਤ ਕੀਤੀ ਜੋ ਯੂਕ੍ਰੇਨ ਤੋਂ ਵਿਦਿਆਰਥੀਆਂ ਨੂੰ ਨਿਕਾਲਣ(ਕੱਢਣ) ਦੇ ਦੌਰਾਨ ਦੇਖੀ ਗਈ ਸੀ। ਭਲੇ ਹੀ ਭਾਰਤ ਦੇ ਪ੍ਰਤੀ ਦੁਨੀਆ ਦਾ ਮਾਹੌਲ ਅਤੇ ਭਾਵਨਾ ਬਦਲ ਗਈ ਹੈ, ਲੇਕਿਨ ਪ੍ਰਧਾਨ ਮੰਤਰੀ ਨੇ ਦੇਸ਼ ਦੀ ਛਵੀ ਬਦਲਣ ‘ਤੇ ਅਧਿਕ ਤਾਕਤ ਲਗਾਉਣ ‘ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਇੱਕ ਵਿਦੇਸ਼ ਯਾਤਰਾ ਦੇ ਦੌਰਾਨ ਆਮੰਤ੍ਰਿਤ (ਸੱਦਾ ਦੇਣ ਵਾਲੇ ਰਾਸ਼ਟਰ) ਦੇਸ਼ ਦੀ ਸਰਕਾਰ ਦੇ ਲਈ ਦੁਭਾਸ਼ੀਆ ਦੇ ਰੂਪ ਵਿੱਚ ਕੰਮ ਕਰਨ ਵਾਲੇ ਇੱਕ ਕੰਪਿਊਟਰ ਇੰਜੀਨੀਅਰ ਦੇ ਨਾਲ ਆਪਣੀ ਬਾਤਚੀਤ ਨੂੰ ਯਾਦ ਕੀਤਾ, ਜਿਸ ਨੇ ਉਨ੍ਹਾਂ ਤੋਂ ਭਾਰਤ ਨੂੰ ਸਪੇਰਿਆਂ ਅਤੇ ਜਾਦੂ-ਟੂਣੇ ਦੀ ਭੂਮੀ ਹੋਣ ਬਾਰੇ ਪੱਛਿਆ ਸੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਲੇ ਹੀ ਉਨ੍ਹੀਂ ਦਿਨੀਂ ਭਾਰਤ ਬੇਹੱਦ ਸ਼ਕਤੀਸ਼ਾਲੀ ਸੀ, ਲੇਕਿਨ ਹੁਣ ਉਸ ਦੀ ਸ਼ਕਤੀ ਇੱਕ ਕੰਪਿਊਟਰ ਮਾਊਸ ‘ਤੇ ਕੇਂਦ੍ਰਿਤ ਹੋ ਗਈ ਹੈ ਜੋ ਦੁਨੀਆ ਦੀ ਦਿਸ਼ਾ ਤੈਅ ਕਰਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਆਪ (ਤੁਸੀਂ) ਪੂਰੀ ਦੁਨੀਆ ਵਿੱਚ ਭਾਰਤ ਦੇ ਡਿਜੀਟਲ ਰਾਜਦੂਤ(digital ambassadors) ਹੋ। ਤੁਸੀਂ ਵੋਕਲ ਫੌਰ ਲੋਕਲ(Vocal for Local) ਦੇ ਬ੍ਰਾਂਡ ਅੰਬੈਸਡਰ ਹੋ।” ਉਨ੍ਹਾਂ ਨੇ ਕੱਲ੍ਹ ਆਪਣੀ ਸ੍ਰੀਨਗਰ ਯਾਤਰਾ ਨੂੰ ਯਾਦ ਕੀਤਾ ਅਤੇ ਇੱਕ ਮਧੂਮੱਖੀ ਪਾਲਨ ਉੱਦਮੀ ਦੇ ਨਾਲ ਆਪਣੀ ਬਾਤਚੀਤ ਦਾ ਉਲੇਖ ਕੀਤਾ, ਜਿਸ ਨੇ ਡਿਜੀਟਲ ਇੰਡੀਆ ਦੀ ਸ਼ਕਤੀ ਨਾਲ ਇੱਕ ਗਲੋਬਲ ਬ੍ਰਾਂਡ ਬਣਾਇਆ।
ਪ੍ਰਧਾਨ ਮੰਤਰੀ ਨੇ ਸਮੱਗਰੀ ਨਿਰਮਾਤਾਵਾਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ, “ਆਓ, ਅਸੀਂ ਭਾਰਤ ‘ਤੇ ਇੱਕ ਸਿਰਜਣਾ ਅਭਿਯਾਨ ਚਲਾਈਏ। ਆਓ, ਅਸੀਂ ਭਾਰਤ ਦੀਆਂ ਕਹਾਣੀਆਂ, ਸੰਸਕ੍ਰਿਤੀ, ਵਿਰਾਸਤ ਅਤੇ ਪਰੰਪਰਾਵਾਂ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਈਏ। ਆਓ, ਅਸੀਂ ਭਾਰਤ ਦਾ ਨਿਰਮਾਣ ਕਰੀਏ ਅਤੇ ਵਿਸ਼ਵ ਦਾ ਨਿਰਮਾਣ ਕਰੀਏ।” ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਜਿਹੀ ਸਮੱਗਰੀ ਬਣਾਉਣ ਦੇ ਲਈ ਆਲਮੀ ਦਰਸ਼ਕਾਂ ਨੂੰ ਸ਼ਾਮਲ ਕਰਨ ਦਾ ਆਗਰਹਿ ਕੀਤਾ ਜੋ ਨਾ ਕੇਵਲ ਨਿਰਮਾਤਾ ਬਲਕਿ ਦੇਸ਼ ਦੇ ਲਈ ਭੀ ਅਧਿਕਤਮ ਲਾਇਕਸ ਦਿਵਾਵੇ। ਭਾਰਤ ਦੇ ਪ੍ਰਤੀ ਦੁਨੀਆ ਦੀ ਜਿਗਿਆਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਸਮੱਗਰੀ ਨਿਰਮਾਤਾਵਾਂ ਨੂੰ ਆਪਣੀ ਪਹੁੰਚ ਵਧਾਉਣ ਦੇ ਲਈ ਜਰਮਨ, ਫ੍ਰੈਂਚ, ਸਪੈਨਿਸ਼ (German, French, Spanis) ਆਦਿ ਸੰਯੁਕਤ ਰਾਸ਼ਟਰ ਦੀਆਂ ਭਾਸ਼ਾਵਾਂ ਵਿੱਚ ਸਮੱਗਰੀ ਤਿਆਰ ਕਰਨ ਦਾ ਆਗਰਹਿ ਕੀਤਾ। ਸ਼੍ਰੀ ਮੋਦੀ ਨੇ ਏਆਈ (AI) ਬਾਰੇ ਬਿਲ ਗੇਟਸ ਦੇ ਨਾਲ ਆਪਣੀ ਨਵੀਨਤਮ ਬਾਤਚੀਤ ਨੂੰ ਯਾਦ ਕੀਤਾ ਅਤੇ ਇੰਡੀਆਏਆਈ ਮਿਸ਼ਨ (IndiaAI Mission) ਦੇ ਲਈ ਕੈਬਨਿਟ ਦੀ ਮਨਜ਼ੂਰੀ ਬਾਰੇ ਜਾਣਕਾਰੀ ਦਿੱਤੀ। ਭਾਰਤ ਦੇ ਨੌਜਵਾਨਾਂ ਅਤੇ ਉਸ ਦੀ ਪ੍ਰਤਿਭਾ ਨੂੰ ਕ੍ਰੈਡਿਟ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਮਿਸ਼ਨ ‘ਤੇ ਭੀ ਥੋੜ੍ਹੀ ਚਰਚਾ ਕੀਤੀ ਅਤੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਨੇ ਜੋ ਰਸਤਾ 5ਜੀ ਤਕਨੀਕ(5G technology) ਦੇ ਲਈ ਅਪਣਾਇਆ ਸੀ ਉਹੀ ਰਸਤਾ ਸੈਮੀਕੰਡਕਟਰ ਮਿਸ਼ਨ ਦੇ ਲਈ ਭੀ ਅਪਣਾਵੇਗਾ। ਉਨ੍ਹਾਂ ਨੇ ਪੜੌਸੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਦੇ ਲਈ ਉੱਥੇ ਪ੍ਰਚਲਿਤ ਭਾਸ਼ਾਵਾਂ ਦੇ ਇਸਤੇਮਾਲ ‘ਤੇ ਭੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਉਪਸਥਿਤ ਲੋਕਾਂ ਨੂੰ ਆਪਣੇ ਚਲ ਰਹੇ ਭਾਸ਼ਣ ਨੂੰ ਘੱਟ ਸਮੇਂ ਵਿੱਚ ਵਿਭਿੰਨ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਅਤੇ ਨਮੋ ਐਪ (NaMo app) ਤੋਂ ਤਸਵੀਰਾਂ ਲੈਣ ਦੇ ਲਈ ਏਆਈ ਦੇ ਉਪਯੋਗ (use of AI) ਬਾਰੇ ਦੱਸਿਆ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਮੱਗਰੀ ਨਿਰਮਾਤਾਵਾਂ ਦੀ ਸਮਰੱਥਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਬ੍ਰਾਂਡਿੰਗ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾ ਸਕਦੀ ਹੈ। ਉਨ੍ਹਾਂ ਨੇ ਰਚਨਾਤਮਕਤਾ ਦੀ ਤਾਕਤ ‘ਤੇ ਪ੍ਰਕਾਸ਼ ਪਾਇਆ ਅਤੇ ਖੁਦਾਈ ਤੋਂ ਪ੍ਰਾਪਤ ਕਲਾਕ੍ਰਿਤੀਆਂ ਦੀ ਕਲਪਨਾ ਕਰਨ ਦੀ ਉਦਾਹਰਣ ਦਿੱਤੀ ਜੋ ਦਰਸ਼ਕਾਂ ਨੂੰ ਇਸ ਦਾ ਅਨੁਭਵ ਕਰਨ ਦੇ ਲਈ ਉਸੇ ਯੁਗ ਵਿੱਚ ਵਾਪਸ ਲੈ ਜਾਣ ਦੀ ਸਮਰੱਥਾ ਰੱਖਦੀਆਂ ਹਨ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਚਨਾਤਮਕਤਾ ਦੀ ਸ਼ਕਤੀ ਦੇਸ਼ ਦੇ ਵਿਕਾਸ ਦੇ ਲਈ ਉਤਪ੍ਰੇਰਕ ਏਜੰਟ ਬਣ ਗਈ ਹੈ। ਉਨ੍ਹਾਂ ਨੇ ਇਸ ਅਵਸਰ ‘ਤੇ ਸਭ ਨੂੰ ਵਧਾਈ ਦਿੱਤੀ ਅਤੇ ਰਾਸ਼ਟਰੀ ਰਚਨਾਕਾਰ ਪੁਰਸਕਾਰ ਦੇ ਨਿਰਣਾਇਕ ਮੰਡਲ ਦੇ ਪ੍ਰਯਾਸਾਂ ਦੀ ਭੀ ਸਰਾਹਨਾ ਕੀਤੀ, ਜਿਨ੍ਹਾਂ ਨੇ ਘੱਟ ਸਮੇਂ ਵਿੱਚ 2 ਲੱਖ ਤੋਂ ਅਧਿਕ ਆਵੇਦਕਾਂ ਨੂੰ ਜਾਂਚਿਆ-ਪਰਖਿਆ।
ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਭੀ ਉਪਸਥਿਤ ਸਨ।
ਪਿਛੋਕੜ
ਰਾਸ਼ਟਰੀ ਰਚਨਾਕਾਰ ਪੁਰਸਕਾਰ (National Creator Award) ਵਿੱਚ ਮਿਸਾਲੀ ਜਨਤਕ ਸਹਿਭਾਗਿਤਾ ਦੇਖੀ ਗਈ ਹੈ। ਪਹਿਲੇ ਦੌਰ ਵਿੱਚ 20 ਵਿਭਿੰਨ ਸ਼੍ਰੇਣੀਆਂ ਵਿੱਚ 1.5 ਲੱਖ ਤੋਂ ਅਧਿਕ ਨਾਮਾਂਕਣ ਪ੍ਰਾਪਤ ਹੋਏ ਸਨ। ਇਸ ਦੇ ਬਾਅਦ, ਵੋਟਿੰਗ ਰਾਊਂਡ ਵਿੱਚ ਵਿਭਿੰਨ ਪੁਰਸਕਾਰ ਸ਼੍ਰੇਣੀਆਂ ਵਿੱਚ ਡਿਜੀਟਲ ਰਚਨਾਕਾਰਾਂ ਦੇ ਲਈ ਲਗਭਗ 10 ਲੱਖ ਵੋਟਾਂ ਪਾਈਆਂ ਗਈਆਂ। ਇਸ ਦੇ ਬਾਅਦ, ਤਿੰਨ ਅੰਤਰਰਾਸ਼ਟਰੀ ਰਚਨਾਕਾਰਾਂ ਸਹਿਤ 23 ਜੇਤੂਆਂ ਦਾ ਫ਼ੈਸਲਾ ਕੀਤਾ ਗਿਆ। ਇਹ ਜ਼ਬਰਦਸਤ ਜਨਤਕ ਜੁੜਾਅ ਇਸ ਬਾਤ ਦਾ ਪ੍ਰਮਾਣ ਹੈ ਕਿ ਪੁਰਸਕਾਰ ਅਸਲ ਵਿੱਚ ਲੋਕਾਂ ਦੀ ਪਸੰਦ ਨੂੰ ਦਰਸਾਉਂਦਾ ਹੈ।
ਇਹ ਪੁਰਸਕਾਰ ਬਿਹਤਰੀਨ ਕਹਾਣੀਕਾਰ ਪੁਰਸਕਾਰ(Best Storyteller Award); ਦ ਡਿਸਰਪਟਰ ਆਵ੍ ਦ ਈਅਰ; ਸੈਲਿਬ੍ਰਿਟੀ ਕ੍ਰਿਏਟਰ ਆਵ੍ ਦਾ ਈਅਰ; ਗ੍ਰੀਨ ਚੈਂਪੀਅਨ ਅਵਾਰਡ; ਸਮਾਜਿਕ ਬਦਲਾਅ ਦੇ ਲਈ ਬਿਹਤਰੀਨ ਕ੍ਰਿਏਟਰ; ਸਭ ਤੋਂ ਅਧਿਕ ਪ੍ਰਭਾਵਸ਼ਾਲੀ ਐਗਰੀ ਕ੍ਰਿਏਟਰ; ਵਰ੍ਹੇ ਦੇ ਸੱਭਿਆਚਾਰਕ ਰਾਜਦੂਤ; ਇੰਟਰਨੈਸ਼ਨਲ ਕ੍ਰਿਏਟਰ ਅਵਾਰਡ; ਬਿਹਤਰੀਨ ਯਾਤਰਾ ਕ੍ਰਿਏਟਰ ਪੁਰਸਕਾਰ; ਸਵੱਛਤਾ ਰਾਜਦੂਤ ਪੁਰਸਕਾਰ; ਨਿਊ ਇੰਡੀਆ ਚੈਂਪੀਅਨ ਅਵਾਰਡ; ਟੈੱਕ ਕ੍ਰਿਏਟਰ ਅਵਾਰਡ; ਹੈਰੀਟੇਜ ਫੈਸ਼ਨ ਆਇਕਨ ਅਵਾਰਡ; ਸਭ ਤੋਂ ਅਧਿਕ ਰਚਨਾਤਮਕ ਕ੍ਰਿਏਟਰ (ਪੁਰਸ਼ ਤੇ ਮਹਿਲਾ); ਖੁਰਾਕ ਸ਼੍ਰੇਣੀ ਵਿੱਚ ਬਿਹਤਰੀਨ ਕ੍ਰਿਏਟਰ; ਸਿੱਖਿਆ ਸ਼੍ਰੇਣੀ ਵਿੱਚ ਬਿਹਤਰੀਨ ਕ੍ਰਿਏਟਰ; ਗੇਮਿੰਗ ਸ਼੍ਰੇਣੀ ਵਿੱਚ ਬਿਹਤਰੀਨ ਕ੍ਰਿਏਟਰ; ਬਿਹਤਰੀਨ ਸੂਖਮ ਕ੍ਰਿਏਟਰ; ਬਿਹਤਰੀਨ ਨੈਨੋ ਕ੍ਰਿਏਟਰ; ਬਿਹਤਰੀਨ ਸਿਹਤ ਅਤੇ ਫਿਟਨਸ ਕ੍ਰਿਏਟਰ ਸਹਿਤ ਵੀਹ ਸ਼੍ਰੇਣੀਆਂ ਵਿੱਚ ਪ੍ਰਦਾਨ ਕੀਤਾ ਜਾ ਰਿਹਾ ਹੈ।
https://youtu.be/WjjLf0TPDF4
************
ਡੀਐੱਸ/ਟੀਐੱਸ
(Release ID: 2014033)
Visitor Counter : 87
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Tamil
,
Telugu
,
Kannada
,
Malayalam