ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਜੰਮੂ-ਕਸ਼ਮੀਰ ਵਿੱਚ ਨੈਸ਼ਨਲ ਹਾਈਵੇਅ-444 ‘ਤੇ ਸ਼ੋਪੀਆਂ ਬਾਇਪਾਸ ਦੇ ਨਿਰਮਾਣ ਲਈ 224.44 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ
प्रविष्टि तिथि:
12 MAR 2024 12:43PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਵਿੱਚ ਨੈਸ਼ਨਲ ਹਾਈਵੇਅ-444 ‘ਤੇ ਸ਼ੋਪੀਆ ਬਾਇਪਾਸ ਦੇ ਨਿਰਮਾਣ ਲਈ ਅਲਾਟ ਕੀਤੇ 224.44 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਗਏ ਹਨ। ਸ਼ੋਪੀਆਂ ਬਾਇਪਾਸ ਨੂੰ ਦੋ ਲੇਨ ਵਿੱਚ ਬਦਲਿਆ ਜਾਵੇਗਾ ਅਤੇ ਸੜਕ ਦੇ ਕਿਨਾਰਿਆਂ ਨੂੰ ਪੱਕਾ ਕੀਤਾ ਜਾਵੇਗਾ। ਸ਼ੋਪੀਆਂ ਜ਼ਿਲ੍ਹੇ ਵਿੱਚ 8.925 ਕਿਲੋਮੀਟਰ ਤੱਕ ਹੋਣ ਵਾਲਾ ਇਹ ਵਿਕਾਸ ਈਪੀਸੀ ਮੋਡ ਵਿੱਚ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸ਼ੋਪੀਆਂ ਜ਼ਿਲ੍ਹੇ ਨੂੰ ਇੱਕ ਪਾਸੇ ਪੁਲਵਾਮਾ ਨਾਲ ਅਤੇ ਦੂਸਰੇ ਪਾਸੇ ਕੁਲਗਾਮ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਜੋੜਨ ਵਾਲਾ ਇਹ ਪ੍ਰੋਜੈਕਟ ਰਣਨੀਤਕ ਮਹੱਤਵ ਰੱਖਦਾ ਹੈ। ਇਹ ਦੱਖਣੀ ਕਸ਼ਮੀਰ ਵਿੱਚ “ ਘਾਟੀ ਦਾ ਸੇਬ ਦਾ ਕਟੋਰਾ” ਕਹੇ ਜਾਣ ਵਾਲੇ ਸ਼ੋਪੀਆਂ ਜ਼ਿਲ੍ਹੇ ਵਿੱਚ ਸੇਬ ਉਤਪਾਦਕਾਂ ਨੂੰ ਆਪਣੀ ਉਪਜ ਨੂੰ ਸੜਕ ਜ਼ਰੀਏ ਬਜਾਰਾਂ ਤੱਕ ਤੇਜ਼ੀ ਨਾਲ ਪਹੁੰਚਾਉਣ ਦੀ ਸੁਵਿਧਾ ਮਿਲੇਗੀ। ਵਧੀ ਹੋਈ ਕਨੈਕਟੀਵਿਟੀ ਅਤੇ ਸੜਕ ਸੁਰੱਖਿਆ ਉਪਾਵਾਂ ਨਾਲ ਇਸ ਪ੍ਰੋਜੈਕਟ ਦਾ ਵਿਆਪਕ ਪ੍ਰਭਾਵ ਹੋਵੇਗਾ।
*****
ਐੱਮਜੇਪੀਐੱਸ/ਐੱਨਐੱਸਕੇ
(रिलीज़ आईडी: 2013842)
आगंतुक पटल : 81