ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਵਿਕਸਿਤ ਭਾਰਤ ਵਿਕਸਿਤ ਜੰਮੂ ਤੇ ਕਸ਼ਮੀਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਲਗਭਗ 5000 ਕਰੋੜ ਰੁਪਏ ਦਾ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ ਰਾਸ਼ਟਰ ਨੂੰ ਸਮਰਪਿਤ ਕੀਤਾ
ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ (PRASHAD) ਯੋਜਨਾ ਦੇ ਤਹਿਤ 1400 ਕਰੋੜ ਰੁਪਏ ਤੋਂ ਅਧਿਕ ਦੇ 52 ਟੂਰਿਜ਼ਮ ਸੈਕਟਰ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਲਾਂਚ ਕੀਤੇ
‘ਹਜ਼ਰਤਬਲ ਤੀਰਥ ਏਕੀਕ੍ਰਿਤ ਵਿਕਾਸ’ (Integrated Development of Hazratbal Shrine)’ ਸ੍ਰੀਨਗਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤਾ
ਚੁਣੌਤੀ ਅਧਾਰਿਤ ਡੈਸਟੀਨੇਸ਼ਨ ਡਿਵੈਲਪਮੈਂਟ ਸਕੀਮ ਦੇ ਤਹਿਤ ਚੁਣੇ ਹੋਏ ਟੂਰਿਜ਼ਮ ਸਥਲਾਂ ਦਾ ਐਲਾਨ ਕੀਤਾ
‘ਦੇਖੋ ਅਪਨਾ ਦੇਸ਼ ਪੀਪਲਸ ਚੁਆਇਸ 2024’ ਅਤੇ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਕੈਂਪੇਨ’ ਨੂੰ ਲਾਂਚ ਕੀਤਾ
ਜੰਮੂ ਤੇ ਕਸ਼ਮੀਰ ਦੀਆਂ ਨਵੀਆਂ ਸਰਕਾਰੀ ਭਰਤੀਆਂ ਦੇ ਲਈ ਨਿਯੁਕਤੀ ਆਦੇਸ਼ ਵੰਡੇ
“ਮੋਦੀ ਸਨੇਹ ਦਾ ਇਹ ਕਰਜ਼ ਚੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ, ਮੈਂ ਤੁਹਾਡਾ ਦਿਲ ਜਿੱਤਣ ਦੇ ਲਈ ਇਹ ਸਾਰੀ ਮਿਹਨਤ ਕਰ ਰਿਹਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਮੈਂ ਸਹੀ ਰਸਤੇ ‘ਤੇ ਹਾਂ”
“ਵਿਕਾਸ ਦੀ ਸ਼ਕਤੀ, ਟੂਰਿਜ਼ਮ ਦੀ ਸਮਰੱਥਾ, ਕਿਸਾਨਾਂ ਦੀਆਂ ਸਮਰੱਥਾਵਾਂ ਅਤੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਦੀ ਅਗਵਾਈ ਵਿਕਸਿਤ ਜੰਮੂ ਤੇ ਕਸ਼ਮੀਰ ਦਾ ਮਾਰਗ ਪੱਧਰਾ ਕਰਨਗੇ”
“ਜੰਮੂ ਤੇ ਕਸ਼ਮੀਰ ਸਿਰਫ਼ ਇੱਕ ਜਗ੍ਹਾ ਨਹੀਂ ਹੈ, ਜੰਮੂ ਤੇ ਕਸ਼ਮੀਰ ਭਾਰਤ ਦਾ ਮਸਤਕ ਹੈ ਅਤੇ ਉੱਚਾ ਮਸਤਕ ਵਿਕਾਸ ਅਤੇ ਸਨਮਾਨ ਦਾ ਪ੍ਰਤੀਕ ਹੈ, ਇਸ ਲਈ, ਵਿਕਸਿਤ
Posted On:
07 MAR 2024 2:48PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ਵਿਕਸਿਤ ਭਾਰਤ ਵਿਕਸਿਤ ਜੰਮੂ ਤੇ ਕਸ਼ਮੀਰ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਲਗਭਗ 5000 ਕਰੋੜ ਰੁਪਏ ਦੇ ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ (PRASHAD) ਯੋਜਨਾ ਦੇ ਤਹਿਤ 1400 ਕਰੋੜ ਰੁਪਏ ਤੋਂ ਵੱਧ ਦੇ ਟੂਰਿਜ਼ਮ ਖੇਤਰ ਨਾਲ ਸਬੰਧਿਤ ਕਈ ਪ੍ਰੋਜੈਕਟਾਂ ਨੂੰ ਲਾਂਚ ਕੀਤਾ, ਜਿਸ ਵਿੱਚ ਸ੍ਰੀਨਗਰ ਦੇ ਹਜ਼ਰਤਬਲ ਤੀਰਥ ਏਕੀਕ੍ਰਿਤ ਵਿਕਾਸ’ (Integrated Development of Hazratbal Shrine) ਦਾ ਪ੍ਰੋਜੈਕਟ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ‘ਦੇਖੋ ਅਪਨਾ ਦੇਸ਼ ਪੀਪਲਸ ਚੁਆਇਸ ਟੂਰਿਸਟ ਡੈਸਟੀਨੇਸ਼ਨ ਪੋਲ’ ਅਤੇ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਕੈਂਪਨ’ ਭੀ ਲਾਂਚ ਕੀਤੇ। ਸ਼੍ਰੀ ਮੋਦੀ ਨੇ ਚੈਲੰਜ਼ਡ ਬੇਸਡ ਡੈਸਟੀਨੇਸ਼ਨ ਡਿਵੈਲਪਮੈਂਟ (CBDD) ਯੋਜਨਾ ਦੇ ਤਹਿਤ ਚੁਣੇ ਹੋਏ ਟੂਰਿਜ਼ਮ ਸਥਲਾਂ ਦਾ ਐਲਾਨ ਕੀਤਾ। ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਦੇ ਲਗਭਗ 100 ਨਵੇਂ ਸਰਕਾਰੀ ਕਰਮਚਾਰੀਆਂ ਨੂੰ ਨਿਯੁਕਤੀ ਆਦੇਸ਼ ਪ੍ਰਦਾਨ ਕੀਤੇ ਅਤੇ ਵਿਭਿੰਨ ਸਰਕਾਰੀ ਯੋਜਨਾਵਾਂ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਭੀ ਕੀਤੀ, ਜਿਨ੍ਹਾਂ ਵਿੱਚ ਉਪਲਬਧੀ ਹਾਸਲ ਕਰਨ ਵਾਲੀਆਂ ਮਹਿਲਾਵਾਂ, ਲਖਪਤੀ ਦੀਦੀਆਂ, ਕਿਸਾਨ, ਉੱਦਮੀ ਆਦਿ ਸ਼ਾਮਲ ਹਨ।
ਪੁਲਵਾਸਾ ਦੇ ਇੱਕ ਮਧੂਮੱਖੀ ਪਾਲਕ ਨਾਜ਼ਿਮ ਨਜ਼ੀਰ ਨੇ ਸਰਕਾਰ ਤੋਂ ਲਾਭ ਪ੍ਰਾਪਤ ਕਰਕੇ ਆਪਣੇ ਬਿਜ਼ਨਸ ਦਾ ਵਿਸਤਾਰ ਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਆਪਣੀ ਯਾਤਰਾ ਬਾਰੇ ਦੱਸਿਆ, ਜਿੱਥੇ ਉਨ੍ਹਾਂ ਨੇ 50 ਪ੍ਰਤੀਸ਼ਤ ਸਬਸਿਡੀ ‘ਤੇ ਮਧੂਮੱਖੀ ਪਾਲਨ ਦੇ ਲਈ 25 ਬਕਸੇ ਖਰੀਦੇ। ਉਨ੍ਹਾਂ ਨੇ ਆਪਣੀ ਪੂਰੀ ਯਾਤਰਾ ਦੇ ਦੌਰਾਨ ਆਰਥਿਕ ਵਾਧੇ ‘ਤੇ ਭੀ ਪ੍ਰਕਾਸ਼ ਪਾਇਆ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਪ੍ਰੋਗਰਾਮ ਦੇ ਤਹਿਤ 5 ਲੱਖ ਰੁਪਏ ਦਾ ਲਾਭ ਉਠਾ ਕੇ ਹੌਲ਼ੀ-ਹੌਲ਼ੀ ਮਧੂਮੱਖੀ ਪਾਲਨ ਦੇ ਲਈ 200 ਬਕਸੇ ਤੱਕ ਵਿਸਤਾਰ ਕੀਤਾ। ਇਸ ਦੇ ਚਲਦੇ ਸ਼੍ਰੀ ਨਜ਼ੀਰ ਨੇ ਆਪਣੇ ਲਈ ਇੱਕ ਬ੍ਰਾਂਡ ਬਣਾਇਆ ਅਤੇ ਇੱਕ ਵੈੱਬਸਾਈਟ ਬਣਾਈ, ਜਿਸ ਨੇ ਪੂਰੇ ਦੇਸ਼ ਵਿੱਚ ਲਗਭਗ 5000 ਕਿਲੋਗ੍ਰਾਮ ਦੇ ਹਜ਼ਾਰਾਂ ਆਰਡਰ ਉਤਪੰਨ ਕੀਤੇ, ਜਿਸ ਨਾਲ ਉਨ੍ਹਾਂ ਦਾ ਬਿਜ਼ਨਸ ਲਗਭਗ 2000 ਮਧੂਮੱਖੀ ਪਾਲਨ ਬਕਸਿਆਂ ਤੱਕ ਵਧ ਗਿਆ ਅਤੇ ਖੇਤਰ ਦੇ ਲਗਭਗ 100 ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 2023 ਵਿੱਚ ਇੱਕ ਐੱਫਪੀਓ ਪ੍ਰਾਪਤ ਕਰਨ ਬਾਰੇ ਭੀ ਦੱਸਿਆ, ਜਿਸ ਨਾਲ ਉਨ੍ਹਾਂ ਨੂੰ ਆਪਣਾ ਬਿਜ਼ਨਸ ਵਧਾਉਣ ਵਿੱਚ ਮਦਦ ਮਿਲੀ ਹੈ।
ਉਨ੍ਹਾਂ ਨੇ ਡਿਜੀਟਲ ਇੰਡੀਆ ਪਹਿਲ ਸ਼ੁਰੂ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ, ਜਿਸ ਨੇ ਦੇਸ਼ ਵਿੱਚ ਫਿਨਟੈੱਕ ਲੈਂਡਸਕੇਪ ਨੂੰ ਬਦਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਵਿੱਚ ਇੱਕ ਮਿੱਠੀ ਕ੍ਰਾਂਤੀ ਦਾ ਮਾਰਗ ਪ੍ਰਸ਼ਸਤ ਕਰਨ ਦੇ ਲਈ ਸ਼੍ਰੀ ਨਾਜ਼ਿਮ ਦੇ ਪ੍ਰਯਾਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਸਫ਼ਲਤਾ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਬਿਜ਼ਨਸ ਸਥਾਪਿਤ ਕਰਨ ਦੇ ਲਈ ਸਰਕਾਰ ਤੋਂ ਸ਼ੁਰੂਆਤੀ ਸਮਰਥਨ ਪ੍ਰਾਪਤ ਕਰਨ ਬਾਰੇ ਪ੍ਰਧਾਨ ਮੰਤਰੀ ਦੀ ਪੁੱਛਤਾਛ ‘ਤੇ, ਸ਼੍ਰੀ ਨਜ਼ੀਰ ਨੇ ਕਿਹਾ ਕਿ ਭਲੇ ਹੀ ਉਨ੍ਹਾਂ ਨੂੰ ਸ਼ੁਰੂਆਤੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ, ਖੇਤੀਬਾੜੀ ਵਿਭਾਗ ਅੱਗੇ ਆਇਆ ਅਤੇ ਉਨ੍ਹਾਂ ਦੇ ਉਦੇਸ਼ ਦਾ ਸਮਰਥਨ ਕੀਤਾ। ਇਹ ਦੇਖਦੇ ਹੋਏ ਕਿ ਮਧੂਮੱਖੀ ਪਾਲਨ ਦਾ ਬਿਜ਼ਨਸ ਇੱਕ ਬਿਲਕੁਲ ਨਵਾਂ ਖੇਤਰ ਹੈ, ਪ੍ਰਧਾਨ ਮੰਤਰੀ ਦੇ ਇਸ ਦੇ ਲਾਭਾਂ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਮਧੂਮੱਖੀਆਂ ਇੱਕ ਤਰ੍ਹਾਂ ਨਾਲ ਖੇਤ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੀਆਂ ਹਨ, ਜੋ ਇਸ ਨੂੰ ਫਸਲਾਂ ਦੇ ਲਈ ਫਾਇਦੇਮੰਦ ਬਣਾਉਂਦੀਆਂ ਹਨ।
ਸ਼੍ਰੀ ਨਾਜ਼ਿਮ ਨੇ ਕਿਹਾ ਕਿ ਮਧੂਮੱਖੀ ਪਾਲਨ ਦੇ ਲਈ ਜ਼ਮੀਨ ਮਾਲਿਕ ਮੁਫ਼ਤ ਵਿੱਚ ਜ਼ਮੀਨ ਦੇਣ ਨੂੰ ਤਿਆਰ ਹਨ, ਕਿਉਂਕਿ ਇਹ ਪ੍ਰਕਿਰਿਆ ਕਿਸਾਨਾਂ ਦੇ ਲਈ ਭੀ ਫਾਇਦੇਮੰਦ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਨਾਜ਼ਿਮ ਨੂੰ ਹਿੰਦੂ ਕੁਸ਼ ਪਹਾੜਾਂ ਦੇ ਆਸਪਾਸ ਮੱਧ ਏਸ਼ਿਆ ਵਿੱਚ ਉਤਪਾਦਿਤ ਸ਼ਹਿਦ ‘ਤੇ ਰਿਸਰਚ ਕਰਨ ਦਾ ਸੁਝਾਅ ਦਿੱਤਾ ਅਤੇ ਉਨ੍ਹਾਂ ਨੂੰ ਬਕਸਿਆਂ ਦੇ ਚਾਰੋਂ ਤਰਫ਼ ਵਿਸ਼ੇਸ਼ ਫੁੱਲ ਉਗਾ ਕੇ ਸ਼ਹਿਦ ਦਾ ਇੱਕ ਨਵਾਂ ਸਵਾਦ ਤਿਆਰ ਕਰਨ ‘ਤੇ ਭੀ ਵਿਚਾਰ ਕਰਨ ਨੂੰ ਕਿਹਾ, ਕਿਉਂਕਿ ਇਹ ਇੱਕ ਵਿਸ਼ੇਸ਼ ਬਜ਼ਾਰ ਹੈ। ਉਨ੍ਹਾਂ ਨੇ ਉੱਤਰਾਖੰਡ ਵਿੱਚ ਭੀ ਐਸੇ ਹੀ ਸਫ਼ਲ ਪ੍ਰਯਾਸਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਦੁਨੀਆ ਭਰ ਵਿੱਚ ਅਤਿਅਧਿਕ ਮੰਗ ਦੇ ਕਾਰਨ ਬਬੂਲ ਸ਼ਹਿਦ ਦੀ ਕੀਮਤ 400 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 1000 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਧਾਰਨਾ ਅਤੇ ਵਿਜ਼ਨ ਦੀ ਸਪਸ਼ਟਤਾ ਅਤੇ ਆਪਣੇ ਬਿਜ਼ਨਸ ਨੂੰ ਚਲਾਉਣ ਵਿੱਚ ਸ਼੍ਰੀ ਨਾਜ਼ਿਮ ਦੁਆਰਾ ਦਿਖਾਏ ਗਏ ਸਾਹਸ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਭੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਾਜ਼ਿਮ ਭਾਰਤ ਦੇ ਨੌਜਵਾਨਾਂ ਨੂੰ ਦਿਸ਼ਾ ਭੀ ਦੇ ਰਹੇ ਹਨ ਅਤੇ ਪ੍ਰੇਰਣਾਸਰੋਤ ਭੀ ਬਣ ਰਹੇ ਹਨ।
ਸ੍ਰੀਨਗਰ ਦੀ ਏਹਤੇਸ਼ਾਮ ਮਾਜਿਦ ਭੱਟ ਇੱਕ ਬੇਕਰੀ ਉੱਦਮੀ ਹਨ ਜੋ ਖੁਰਾਕ ਟਕੈਨੋਲੋਜੀ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਜ਼ਰੀਏ ਬੇਕਰੀ ਵਿੱਚ ਨਵਾਂ ਇਨੋਵੇਸ਼ਨ ਲੈ ਕੇ ਆਈਆਂ ਹਨ। ਉਨ੍ਹਾਂ ਨੂੰ ਮਹਿਲਾ ਕੌਸ਼ਲ ਵਿਕਾਸ ਦੇ ਲਈ ਸਰਕਾਰੀ ਪੌਲੀਟੈਕਨਿਕ ਦੇ ਇਨਕਿਊਬੇਸ਼ਨ ਕੇਂਦਰ ਤੋਂ ਸਹਾਇਤਾ ਪ੍ਰਾਪਤ ਹੋਈ ਸੀ। ਸਰਕਾਰ ਦੀ ਸਿੰਗਲ ਵਿੰਡੋ ਦੀ ਪ੍ਰਣਾਲੀ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਟੀਮ ਦੀ ਵਿਭਿੰਨ ਵਿਭਾਗਾਂ ਨਾਲ ਐੱਨਓਸੀ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਸਰਕਾਰ ਕਰੋੜਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਸਟਾਰਟਅੱਪ ਨਾਲ ਜੁੜੇ ਸੁਪਨਿਆਂ ਨੂੰ ਸਾਕਾਰ ਬਣਾਉਣ ਵਿੱਚ ਸਹਾਇਤਾ ਉਪਲਬਧ ਕਰਵਾਉਂਦੀ ਰਹੀ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਉੱਦਮਸ਼ੀਲਤਾ ਉੱਦਮਾਂ ਵਿੱਚ ਵਿਭਿੰਨ ਜ਼ਿਲ੍ਹਿਆਂ ਦੇ ਆਪਣੇ ਮਿੱਤਰਾਂ ਨੂੰ ਸ਼ਾਮਲ ਕਰਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਪ੍ਰਯਾਸ ਹੈ ਕਿ ਸਾਡੇ ਨੌਜਵਾਨਾਂ ਦੇ ਵਿਚਾਰ ਸੰਸਾਧਨਾਂ ਅਤੇ ਵਿੱਤ ਦੀ ਕਮੀ ਨਾਲ ਪ੍ਰਭਾਵਿਤ ਨਾ ਹੋਣ। ਉਨ੍ਹਾਂ ਦੇ ਆਤਮਵਿਸ਼ਵਾਸ ਦੇ ਨਾਲ ਅੱਗੇ ਵਧਣਾ ਚਾਹੀਦਾ। ਜੰਮੂ ਤੇ ਕਸ਼ਮੀਰ ਦੀ ਇਹ ਬੇਟੀਆਂ ਪੂਰੇ ਦੇਸ਼ ਦੇ ਨੌਜਵਾਨਾਂ ਦੇ ਲਈ ਨਵੀਂ ਪ੍ਰੇਰਣਾਦਾਈ ਮਿਸਾਲਾਂ ਕਾਇਮ ਕਰ ਰਹੀਆਂ ਹਨ।” ਸ਼੍ਰੀ ਮੋਦੀ ਨੇ ਵੰਚਿਤ ਵਰਗਾਂ ਦੀਆਂ ਇਨ੍ਹਾਂ ਬੇਟੀਆਂ ਦੀ ਦੇਖਭਾਲ਼ ਕਰਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਗਾਂਦਰਬਲ ਦੀ ਹਮੀਦਾ ਬਾਨੋ ਡੇਅਰੀ ਬਿਜ਼ਨਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਨਆਰਐੱਲਐੱਮ) ਤੋਂ ਲਾਭ ਪ੍ਰਾਪਤ ਹੋਇਆ ਅਤੇ ਉਨ੍ਹਾਂ ਦੇ ਦੁੱਧ ਉਤਪਾਦਾਂ ਦੇ ਲਈ ਇੱਕ ਪ੍ਰੋਸੈੱਸਿੰਗ ਇਕਾਈ ਖੋਲ੍ਹੀ। ਉਨ੍ਹਾਂ ਨੇ ਦੂਸਰੀਆਂ ਮਹਿਲਾਵਾਂ ਨੂੰ ਭੀ ਕੰਮ ਦੇ ਲਈ ਇਸ ਵਿੱਚ ਸ਼ਾਮਲ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਉਤਪਾਦਾਂ ਦੇ ਗੁਣਵੱਤਾ ਨਿਯੰਤ੍ਰਣ, ਪੈਕੇਜਿੰਗ ਅਤੇ ਮਾਰਕਿਟਿੰਗ ਬਾਰੇ ਭੀ ਦੱਸਿਆ। ਉਨ੍ਹਾਂ ਦੇ ਦੁੱਧ ਉਤਪਾਦ ਪ੍ਰੀਜ਼ਰਵੇਟਿਵਾਂ ਤੋਂ ਰਹਿਤ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਇਸ ਸੰਵੇਦਨਸ਼ੀਲ ਉਤਪਾਦ ਦੀ ਮਾਰਕਿਟਿੰਗ ਦੇ ਤਰੀਕਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਵਪਾਰਕ ਕੁਸ਼ਲਤਾ ਅਤੇ ਪੋਸ਼ਣ ਦੇ ਕੰਮ ਨੂੰ ਅੱਗੇ ਵਧਾਉਣ ਨੂੰ ਲੈ ਕੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਗੁਣਵੱਤਾ ਦਾ ਧਿਆਨ ਰੱਖਣ ਅਤੇ ਵਾਤਾਵਰਣ ਅਨੁਕੂਲ ਤਰੀਕਿਆਂ ਨਾਲ ਆਪਣਾ ਬਿਜ਼ਨਸ ਕਰਨ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਧਰਤੀ ਦੇ ਸਵਰਗ ‘ਤੇ ਪਹੁੰਚਣ ਦੀ ਅਨੁਭੂਤੀ ਨੂੰ ਸ਼ਬਦਾਂ ਵਿੱਚ ਨਹੀਂ ਪਿਰੋਇਆ ਜਾ ਸਕਦਾ। ਉਨ੍ਹਾਂ ਨੇ ਕਿਹਾ, “ਪ੍ਰਕ੍ਰਿਤੀ, ਵਾਯੂ, ਘਾਟੀ, ਵਾਤਾਵਰਣ ਅਤੇ ਕਸ਼ਮੀਰ ਦੇ ਭਾਈਆਂ ਤੇ ਭੈਣਾਂ ਦੇ ਪਿਆਰ ਅਤੇ ਸਨੇਹ ਦਾ ਇਹ ਅਦੁੱਤੀ ਰੂਪ ਹੈ।” ਉਨ੍ਹਾਂ ਨੇ ਪ੍ਰੋਗਰਾਮ ਸਥਲ ਦੇ ਬਾਹਰ ਉਪਸਥਿਤ ਨਾਗਰਿਕਾਂ ਅਤੇ ਵੀਡੀਓ ਲਿੰਕ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ 285 ਬਲਾਕਾਂ ਦੇ 1 ਲੱਖ ਤੋਂ ਵੱਧ ਲੋਕਾਂ ਦਾ ਭੀ ਅਭਿਵਾਦਨ ਕੀਤਾ। ਇਹ ਰੇਖਾਂਕਿਤ ਕਰਦੇ ਹੋਏ ਕਿ ਨਵਾਂ ਜੰਮੂ ਅਤੇ ਕਸ਼ਮੀਰ ਉਹ ਹੈ ਜਿਸ ਦੀ ਦਹਾਕਿਆਂ ਤੋਂ ਪ੍ਰਤੀਖਿਆ ਕੀਤੀ ਜਾ ਰਹੀ ਸੀ, ਪ੍ਰਧਾਨ ਮੰਤਰੀ ਨੇ ਕਿਹਾ, “ਡਾ. ਸ਼ਯਾਮਾ ਪ੍ਰਸ਼ਾਦ ਮੁਖਰਜੀ ਜੀ ਨੇ ਇਸ ਨੂੰ ਜੰਮੂ ਤੇ ਕਸ਼ਮੀਰ ਦੇ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ।” ਸ਼੍ਰੀ ਮੋਦੀ ਨੇ ਕਿਹਾ ਕਿ ਨਵੇਂ ਜੰਮੂ ਅਤੇ ਕਸ਼ਮੀਰ ਦੀ ਅੱਖਾਂ ਵਿੱਚ ਭਵਿੱਖ ਦੀ ਚਮਕ ਹੈ ਅਤੇ ਸਾਰੇ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਦਾ ਸੰਕਲਪ ਹੈ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “140 ਕਰੋੜ ਨਾਗਰਿਕ ਸ਼ਾਂਤੀ ਮਹਿਸੂਸ ਕਰਦੇ ਹਨ ਜਦੋਂ ਉਹ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਦੇ ਮੁਸਕਰਾਉਂਦੇ ਹੋਏ ਚੇਹਰੇ ਦੇਖਦੇ ਹਨ।”
ਜੰਮੂ ਤੇ ਕਸ਼ਮੀਰ ਦੇ ਲੋਕਾਂ ਦੇ ਸਨੇਹ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਮੋਦੀ ਸਨੇਹ ਦੇ ਇਸ ਰਿਣ ਨੂੰ ਚੁਕਾਉਣ ਵਿੱਚ ਕੋਈ ਕਸਰ ਨਹੀਂ ਛੱਡੇਗਾ। ਮੈਂ ਇਹ ਸਾਰੀ ਮਿਹਨਤ ਤੁਹਾਡਾ ਦਿਲ ਜਿੱਤਣ ਦੇ ਲਈ ਕਰ ਰਿਹਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਮੈਂ ਸਹੀ ਰਸਤੇ ‘ਤੇ ਹਾਂ। ਮੈਂ ਤੁਹਾਡਾ ਦਿਲ ਜਿੱਤਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਾਂਗਾ। ਇਹ ਮੋਦੀ ਕੀ ਗਰੰਟੀ ਹੈ ਅਤੇ ਆਪ ਸਭ ਜਾਣਦੇ ਹੋ ਕਿ ਮੋਦੀ ਕੀ ਗਰੰਟੀ ਦਾ ਅਰਥ ਹੈ ਗਰੰਟੀ ਦੇ ਪੂਰੇ ਹੋਣ ਦੀ ਗਰੰਟੀ।”
ਜੰਮੂ ਦੀ ਆਪਣੀ ਹਾਲ ਦੀ ਯਾਤਰਾ ਨੂੰ ਯਾਦ ਕਰਦੇ ਹੋਏ, ਜਿੱਥੇ ਉਨ੍ਹਾਂ ਨੇ 32,000 ਕਰੋੜ ਰੁਪਏ ਦੇ ਬਰਾਬਰ ਦੇ ਬੁਨਿਆਦੀ ਢਾਂਚੇ ਅਤੇ ਸਿੱਖਿਆ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਟੂਰਿਜ਼ਮ ਅਤੇ ਵਿਕਾਸ ਤੇ ਖੇਤੀਬਾੜੀ ਨਾਲ ਜੁੜੇ ਅੱਜ ਦੇ ਪ੍ਰੋਜੈਕਟਾਂ ਦੇ ਨਾਲ-ਨਾਲ ਨਿਯੁਕਤੀ ਪੱਤਰਾਂ ਦਾ ਭੀ ਉਲੇਖ ਕੀਤਾ ਜਿਸ ਦੀ ਉਨ੍ਹਾਂ ਨੇ ਅੱਜ ਵੰਡ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਵਿਕਾਸ ਦੀ ਸ਼ਕਤੀ, ਟੂਰਿਜ਼ਮ ਦੀਆਂ ਸੰਭਾਵਨਾਵਾਂ, ਕਿਸਾਨਾਂ ਦੀਆਂ ਸਮਰੱਥਾਵਾਂ ਅਤੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਦੀ ਅਗਵਾਈ ਵਿਕਸਿਤ ਜੰਮੂ ਤੇ ਕਸ਼ਮੀਰ ਦੇ ਲਈ ਰਸਤਾ ਪੱਧਰਾ ਕਰੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, ”ਜੰਮੂ ਤੇ ਕਸ਼ਮੀਰ ਕੇਵਲ ਇੱਕ ਸਥਾਨ ਨਹੀਂ ਹੈ, ਜੰਮੂ ਤੇ ਕਸ਼ਮੀਰ ਭਾਰਤ ਦਾ ਮਸਤਕ ਹੈ। ਅਤੇ ਉੱਚਾ ਮਸਤਕ ਵਿਕਾਸ ਅਤੇ ਸਨਮਾਨ ਦਾ ਪ੍ਰਤੀਕ ਹੈ। ਇਸ ਲਈ, ਵਿਕਸਿਤ ਜੰਮੂ ਤੇ ਕਸ਼ਮੀਰ ਵਿਕਸਿਤ ਭਾਰਤ ਦੀ ਪ੍ਰਾਥਮਿਕਤਾ ਹੈ।”
ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਦੇਸ਼ ਵਿੱਚ ਲਾਗੂ ਕਾਨੂੰਨ ਜੰਮੂ ਤੇ ਕਸ਼ਮੀਰ ਵਿੱਚ ਲਾਗੂ ਨਹੀਂ ਕੀਤੇ ਜਾਂਦੇ ਸਨ ਅਤੇ ਗ਼ਰੀਬਾਂ ਦੇ ਕਲਿਆਣ ਦੇ ਲਈ ਉਨ੍ਹਾਂ ਯੋਜਨਾਵਾਂ ਦਾ ਉਲੇਖ ਕੀਤਾ ਜਿਨ੍ਹਾਂ ਦਾ ਲਾਭ ਵੰਚਿਤਾਂ ਨੂੰ ਨਹੀਂ ਮਿਲ ਪਾਉਂਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਸਮਤ ਦੇ ਬਦਲਾਅ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ ਕਿ ਪੂਰੇ ਦੇਸ਼ ਦੇ ਲਈ ਯੋਜਨਾਵਾਂ ਅੱਜ ਸ੍ਰੀਨਗਰ ਤੋਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਜੰਮੂ ਤੇ ਕਸ਼ਮੀਰ ਦੇਸ਼ ਵਿੱਚ ਟੂਰਿਜ਼ਮ ਦਾ ਮਾਰਗ ਪੱਧਰਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਲਈ, ਭਾਰਤ ਵਿੱਚ 50 ਤੋਂ ਅਧਿਕ ਸਥਾਨਾਂ ‘ਤੋਂ ਲੋਕ ਇਸ ਅਵਸਰ ‘ਤੇ ਸ਼ਾਮਲ ਹੋਏ ਹਨ। ਉਨ੍ਹਾਂ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਅੱਜ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਛੇ ਪ੍ਰੋਜੈਕਟਾਂ ਦੇ ਨਾਲ-ਨਾਲ ਇਸ ਦੇ ਅਗਲੇ ਫੇਜ਼ ਦੀ ਸ਼ੁਰੂਆਤ ਬਾਰੇ ਭੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀਨਗਰ ਸਹਿਤ ਦੇਸ਼ ਦੇ ਵਿਭਿੰਨ ਸ਼ਹਿਰਾਂ ਦੇ ਲਈ ਲਗਭਗ 30 ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਦਕਿ 3 ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ 14 ਹੋਰ ਨੂੰ ਪ੍ਰਸ਼ਾਦ ਯੋਜਨਾ ਦੇ ਤਹਿਤ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕਾਂ ਦੀ ਸੁਵਿਦਾ ਦੇ ਲਈ ਪਵਿੱਤਰ ਹਜ਼ਰਤਬਲ ਦਰਗਾਹ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ ਭੀ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨੇ ‘ਦੇਖੋ ਅਪਨਾ ਦੇਸ਼ ਪੀਪਲਸ ਚੁਆਇਸ’ ਅਭਿਯਾਨ ਬਾਰੇ ਜਾਣਕਾਰੀ ਦਿੱਤੀ, ਜਿੱਥੇ ਸਰਕਾਰ ਦੁਆਰਾ ਅਗਲੇ 2 ਵਰ੍ਹਿਆਂ ਵਿੱਚ ਟੂਰਿਜ਼ਮ ਸਥਲਾਂ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ 40 ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅਭਿਯਾਨ ਦੇ ਤਹਿਤ, ਸਰਕਾਰ ਜਨਤਾ ਦੀ ਰਾਏ ਦੇ ਅਧਾਰ ‘ਤੇ ਸਭ ਤੋਂ ਪਸੰਦੀਦਾ ਟੂਰਿਜ਼ਮ ਸਥਲਾਂ ਦਾ ਵਿਕਾਸ ਕਰੇਗੀ। ਉਨ੍ਹਾਂ ਨੇ ਅਨਿਵਾਸੀ ਭਾਰਤੀਆਂ (ਐੱਨਆਰਆਈ) ਨੂੰ ਭਾਰਤ ਆਉਣ ਦੇ ਲਈ ਪ੍ਰੋਤਸਾਹਿਤ ਕਰਨ ਦੇ ਲਈ ‘ਚਲੋ ਇੰਡੀਆ’ ਅਭਿਯਾਨ ਦਾ ਭੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅੱਜ ਦੇ ਵਿਕਾਸ ਕਾਰਜਾਂ ਦੇ ਲਈ ਜੰਮੂ ਤੇ ਕਸ਼ਮੀਰ ਦੇ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਨਾਲ ਖੇਤਰ ਦੇ ਟੂਰਿਜ਼ਮ ਉਦਯੋਗ ਨੂੰ ਵਿਕਸਿਤ ਕਰਨ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਇਰਾਦੇ ਨੇਕ ਹੋਣ ਅਤੇ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦਾ ਦ੍ਰਿੜ੍ਹ ਸੰਕਲਪ ਹੋਵੇ, ਤਾਂ ਪਰਿਣਾਮ ਮਿਲਣਾ ਤੈਅ ਹੈ।” ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਵਿੱਚ ਜੀ20 ਸਮਿਟ ਦੀ ਸਫ਼ਲ ਮੇਜ਼ਬਾਨੀ ‘ਤੇ ਪ੍ਰਕਾਸ਼ ਪਾਇਆ।
ਪ੍ਰਧਾਨ ਮੰਤਰੀ ਨੇ ਟੂਰਿਜ਼ਮ ਵਿੱਚ ਪਰਿਵਰਤਨਕਾਰੀ ਵਿਕਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ, “ਇੱਕ ਸਮਾਂ ਸੀ ਜਦੋਂ ਲੋਕ ਸਵਾਲ ਕਰਦੇ ਸਨ ਕਿ ਟੂਰਿਜ਼ਮ ਦੇ ਲਈ ਜੰਮੂ ਤੇ ਕਸ਼ਮੀਰ ਦੀ ਯਾਤਰਾ ਕੌਣ ਕਰੇਗਾ। ਅੱਜ, ਜੰਮੂ ਤੇ ਕਸ਼ਮੀਰ ਟੂਰਿਜ਼ਮ ਦੇ ਸਾਰੇ ਰਿਕਾਰਡ ਤੋੜ ਰਿਹਾ ਹੈ।” ਉਨ੍ਹਾਂ ਨੇ ਅੱਗੇ ਦੱਸਿਆ, “ਕੇਵਲ ਵਰ੍ਹੇ 2023 ਵਿੱਚ, ਜੰਮੂ ਤੇ ਕਸ਼ਮੀਰ ਨੇ ਪਿਛਲੇ ਰਿਕਾਰਡ ਨੂੰ ਪਾਰ ਕਰਦੇ ਹੋਏ 2 ਕਰੋੜ ਤੋਂ ਅਧਿਕ ਟੂਰਿਸਟਾਂ ਦਾ ਸੁਆਗਤ ਕੀਤਾ। ਪਿਛਲੇ 10 ਵਰ੍ਹਿਆਂ ਵਿੱਚ, ਅਮਰਨਾਥ ਯਾਤਰਾ ਵਿੱਚ ਸਭ ਤੋ ਵੱਧ ਸੰਖਿਆ ਵਿੱਚ ਤੀਰਥਯਾਤਰੀਆਂ ਨੇ ਹਿੱਸਾ ਲਿਆ ਹੈ ਅਤੇ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਦੇ ਲਈ ਭੀ ਭਗਤਾਂ ਦੀ ਸੰਖਿਆ ਵਿੱਚ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ ਹੈ।” ਪ੍ਰਧਾਨ ਮੰਤਰੀ ਨੇ ਵਿਦੇਸ਼ੀ ਟੂਰਿਸਟਾਂ ਦੇ ਆਗਮਨ ਵਿੱਚ ਵਾਧਾ ਅਤੇ ਮਸ਼ਹੂਰ ਹਸਤੀਆਂ ਅਤੇ ਅੰਤਰਰਾਸ਼ਟਰੀ ਮਹਿਮਾਨਾਂ ਦੇ ਪ੍ਰਤੀ ਵਧਦੇ ਆਕਰਸ਼ਣ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਹੁਣ, ਇੱਥੇ ਤੱਕ ਕਿ ਪ੍ਰਮੁੱਖ ਹਸਤੀਆਂ ਅਤੇ ਵਿਦੇਸ਼ ਮਹਿਮਾਨ ਭੀ ਜੰਮੂ ਤੇ ਕਸ਼ਮੀਰ ਦੀਆਂ ਘਾਟੀਆਂ ਦਾ ਪਤਾ ਲਗਾਉਣ ਅਤੇ ਵੀਡੀਓ ਅਤੇ ਰੀਲ ਬਣਾਉਣ ਦੇ ਲਈ ਆਉਂਦੇ ਹਨ।”
ਪ੍ਰਧਾਨ ਮੰਤਰੀ ਨੇ ਖੇਤੀਬਾੜੀ ਦੇ ਵੱਲ ਵਧਦੇ ਹੋਏ, ਕੇਸਰ, ਸੇਬ, ਸੁੱਕੇ ਫਲ ਅਤੇ ਚੇਰੀ ਸਹਿਤ ਜੰਮੂ ਤੇ ਕਸ਼ਮੀਰ ਦੀ ਖੇਤੀਬਾਰੀ ਉਪਜ ਦੀ ਤਾਕਤ ‘ਤੇ ਬਲ ਦਿੱਤਾ ਅਤੇ ਇਸ ਖੇਤਰ ਨੂੰ ਇੱਕ ਮਹੱਤਵਪੂਰਨ ਖੇਤੀਬਾੜੀ ਕੇਂਦਰ ਦੇ ਰੂਪ ਵਿੱਚ ਨਾਮਜ਼ਦ ਕੀਤਾ। ਉਨ੍ਹਾਂ ਨੇ ਕਿਹਾ ਕਿ 5,000 ਕਰੋੜ ਰੁਪਏ ਦੇ ਖੇਤੀਬਾੜੀ ਵਿਕਾਸ ਪ੍ਰੋਗਰਾਮ ਨਾਲ ਅਗਲੇ 5 ਵਰ੍ਹਿਆਂ ਵਿੱਚ ਜੰਮੂ ਤੇ ਕਸ਼ਮੀਰ ਦੇ ਖੇਤੀਬਾੜੀ ਖੇਤਰ ਵਿੱਚ ਅਭੂਤਪੂਰਵ ਹੋਵੇਗਾ, ਵਿਸ਼ੇਸ਼ ਤੌਰ ‘ਤੇ ਬਾਗ਼ਵਾਨੀ ਅਤੇ ਪਸ਼ੂਧਨ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ, “ਇਹ ਪਹਿਲ ਵਿਸ਼ੇਸ਼ ਤੌਰ ‘ਤੇ ਬਾਗ਼ਵਾਨੀ ਅਤੇ ਪਸ਼ੂਪਾਲਣ ਦੇ ਖੇਤਰ ਵਿੱਚ ਹਜ਼ਾਰਾਂ ਨਵੇਂ ਅਵਸਰ ਪੈਦਾ ਕਰੇਗੀ।”
ਇਸ ਦੇ ਇਲਾਵਾ, ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਲਗਭਗ 3,000 ਕਰੋੜ ਰੁਪਏ ਦੇ ਡਾਇਰੈਕਟ ਬੈਨੇਫਿਟ ਦਾ ਜ਼ਿਕਰ ਕੀਤਾ। ਫਲਾਂ ਅਤੇ ਸਬਜ਼ੀਆਂ ਦੀ ਭੰਡਾਰਣ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੀ ਲੰਬੇ ਸਮੇਂ ਤੱਕ ਸੰਭਾਲ਼ ਨੂੰ ਸੁਨਿਸ਼ਚਿਤ ਕਰਨ ਦੇ ਲਈ, ਜੰਮੂ ਤੇ ਕਸ਼ਮੀਰ ਵਿੱਚ ਭੰਡਾਰਣ ਸੁਵਿਧਾਵਾਂ ਵਧਾਉਣ ਦੇ ਲਈ ਮਹੱਤਵਪੂਰਨ ਨਿਵੇਸ਼ ਕੀਤੇ ਗਏ ਹਨ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ‘ਦੁਨੀਆ ਦੀ ਸਭ ਤੋਂ ਬੜੀ ਭੰਡਾਰਣ ਯੋਜਨਾ’ ਦੀ ਸ਼ੁਰੂਆਤ ਵਿੱਚ ਜੰਮੂ ਤੇ ਕਸ਼ਮੀਰ ਵਿੱਚ ਕਈ ਗੋਦਾਮਾਂ ਦਾ ਨਿਰਮਾਣ ਸ਼ਾਮਲ ਹੋਵੇਗਾ।
ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਵਿੱਚ ਵਿਕਾਸ ਦੀ ਤੇਜ਼ ਗਤੀ ਨੂੰ ਦੇਖਦੇ ਹੋਏ, 2 ਏਮਸ (AIIMS) ਦਾ ਜ਼ਿਕਰ ਕੀਤਾ ਕਿਉਂਕਿ ਏਮਸ (AIIMS) ਜੰਮੂ ਦਾ ਉਦਘਾਟਨ ਪਹਿਲਾਂ ਹੀ ਹੋ ਚੁੱਕਿਆ ਹੈ ਅਤੇ ਏਮਸ (AIIMS) ਕਸ਼ਮੀਰ ਵਿੱਚ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਖੇਤਰ ਵਿੱਚ 7 ਨਵੇਂ ਮੈਡੀਕਲ ਕਾਲਜਾਂ, 2 ਕੈਂਸਰ ਹਸਪਤਾਲਾਂ ਅਤੇ ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਅਤੇ ਭਾਰਤੀ ਪ੍ਰਬੰਧਨ ਸੰਸਥਾਨ (ਆਈਆਈਐੱਮ) ਜਿਹੇ ਸੰਸਥਾਨਾਂ ਬਾਰੇ ਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਵਿੱਚ 2 ਵੰਦੇ ਭਾਰਤ ਟ੍ਰੇਨਾਂ ਚਲ ਰਹੀਆਂ ਹਨ ਅਤੇ ਸ੍ਰੀਨਗਰ ਤੋਂ ਸੰਗਲਦਾਨ ਅਤੇ ਸੰਗਲਦਾਨ ਤੋਂ ਬਾਰਾਮੂਲ ਤੱਕ ਰੇਲ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਸੰਪਰਕ ਦੇ ਇਸ ਵਿਸਤਾਰ ਨਾਲ ਆਰਥਿਕ ਗਤੀਵਿਧੀਆਂ ਨੂੰ ਭੀ ਪ੍ਰੋਤਸਾਹਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਜੰਮੂ ਅਤੇ ਸ੍ਰੀਨਗਰ ਨੂੰ ਸਮਾਰਟ ਸਿਟੀ ਬਣਾਉਣ ਦੇ ਲਈ ਨਵੇਂ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ, “ਆਉਣ ਵਾਲੇ ਸਮੇਂ ਵਿੱਚ ਜੰਮੂ ਤੇ ਕਸ਼ਮੀਰ ਦੀ ਸਫ਼ਲਤਾ ਦੀ ਕਹਾਣੀ ਪੂਰੀ ਦੁਨੀਆ ਦੇ ਲਈ ਇੱਕ ਉਦਾਹਰਣ ਬਣੇਗੀ।”
ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਇਸ ਇਲਾਕੇ ਦੀ ਹੈਂਡੀਕ੍ਰਾਫਟਸ ਅਤੇ ਸਵੱਛਤਾ ਦੇ ਜ਼ਿਕਰ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਮਲ ਦੇ ਨਾਲ ਜੰਮੂ ਕਸ਼ਮੀਰ ਦੇ ਖਾਸ ਸਬੰਧ ਨੂੰ ਰੇਖਾਂਕਿਤ ਕੀਤਾ।
ਪ੍ਰਧਾਨ ਮੰਤਰੀ ਨੇ ਜੰਮੂ ਤੇ ਕਸ਼ਮੀਰ ਦੇ ਨੌਜਵਾਨਾਂ ਦੇ ਹਰ ਖੇਤਰ ਵਿੱਚ ਵਿਕਾਸ ਦੇ ਲਈ ਸਰਕਾਰ ਦੇ ਪ੍ਰਯਾਸਾਂ ‘ਤੇ ਪ੍ਰਕਾਸ ਪਾਉਂਦੇ ਹੋਏ ਕਿਹਾ ਕਿ ਕੌਸ਼ਲ ਵਿਕਾਸ ਤੋਂ ਲੈ ਕੇ ਖੇਡ ਤੱਕ ਨਵੇਂ ਅਵਸਰ ਪੈਦਾ ਹੋ ਰਹੇ ਹਨ ਅਤੇ ਉਨ੍ਹਾਂ ਨੇ ਜੰਮੂ ਤੇ ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਬਣ ਰਹੀਆਂ ਆਧੁਨਿਕ ਖੇਡ ਸੁਵਿਧਾਵਾਂ ਦਾ ਭੀ ਜ਼ਿਕਰ ਕੀਤਾ। ਉਨ੍ਹਾਂ ਨੇ 17 ਜ਼ਿਲ੍ਹਿਆਂ ਵਿੱਚ ਬਣੇ ਬਹੁਉਦੇਸ਼ੀ ਮਲਟੀਪਰਪਸ ਇਨਡੋਰ ਸਪੋਰਟਸ ਹਾਲ ਅਤੇ ਜੰਮੂ ਤੇ ਕਸ਼ਮੀਰ ਵਿੱਚ ਕਈ ਰਾਸ਼ਟਰੀ ਖੇਡ ਟੂਰਨਾਮੈਂਟਾਂ ਦੀ ਮੇਜ਼ਬਾਨੀ ਦੀ ਉਦਾਹਰਣ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਜੰਮੂ ਤੇ ਕਸ਼ਮੀਰ ਦੇਸ਼ ਦੀ ਵਿੰਟਰ ਗੇਮਸ ਰਾਜਧਾਨੀ ਦੇ ਰੂਪ ਵਿੱਚ ਉਭਰ ਰਿਹਾ ਹੈ। ਹਾਲ ਹੀ ਵਿੱਚ ਆਯੋਜਿਤ ਖੇਲੋ ਇੰਡੀਆ ਵਿੰਟਰ ਗੇਮਸ ਵਿੱਚ ਲਗਭਗ 1000 ਖਿਡਾਰੀਆਂ ਨੇ ਹਿੱਸਾ ਲਿਆ ਹੈ।”
ਪ੍ਰਧਾਨ ਮੰਤਰੀ ਨੇ ਆਰਟੀਕਲ 370 ਨੂੰ ਰੱਦ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ, “ਜੰਮੂ ਅਤੇ ਕਸ਼ਮੀਰ ਅੱਜ ਸੁਤੰਤਰ ਤੌਰ ‘ਤੇ ਸਾਹ ਲੈ ਰਿਹਾ ਹੈ, ਇਸ ਲਈ ਨਵੀਆਂ ਉਚਾਈਆਂ ਨੂੰ ਪ੍ਰਾਪਤ ਕਰ ਰਿਹਾ ਹੈ ਜਿਸ ਨਾਲ ਨੌਜਵਾਨਾਂ ਦੀ ਪ੍ਰਤਿਭਾ ਦਾ ਸਨਮਾਨ ਅਤੇ ਸਾਰਿਆਂ ਦੇ ਲਈ ਬਰਾਬਰ ਅਧਿਕਾਰ ਅਤੇ ਬਰਾਬਰ ਅਵਸਰ ਪ੍ਰਾਪਤ ਹੋਏ ਹਨ।” ਉਨ੍ਹਾਂ ਨੇ ਪਾਕਿਸਤਾਨ ਤੋਂ ਆਏ ਸ਼ਰਣਾਰਥੀਆਂ, ਵਾਲਮਿਕੀ ਭਾਈਚਾਰੇ ਅਤੇ ਸਫ਼ਾਈ ਕਰਮਚਾਰੀਆਂ ਨੂੰ ਮਤਦਾਨ ਦਾ ਅਧਿਕਾਰ ਮਿਲਣ, ਅਨੁਸੂਚਿਤ ਜਾਤੀ ਵਰਗ ਵਿੱਚ ਸ਼ਾਮਲ ਹੋਣ ਦੇ ਲਈ ਵਾਲਮਿਕੀ ਭਾਈਚਾਰੇ ਦੀ ਮੰਗ ਨੂੰ ਪੂਰਾ ਕਰਨ, ਅਨੁਸੂਚਿਤ ਜਨਜਾਤੀ, ਪੱਦਾਰੀ ਜਨਜਾਤੀ ਦੇ ਲਈ ਵਿਧਾਨ ਸਭਾ ਵਿੱਚ ਸੀਟਾਂ ਰਿਜ਼ਰਵ ਕਰਨ ਅਤੇ ਪੱਦਾਰੀ ਜਨਜਾਤੀ, ਪਹਾੜੀ ਜਨਜਾਤੀ ਸਮੂਹ, ਗੱਦਾ ਬ੍ਰਾਹਮਣ ਅਤੇ ਕੋਲੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ ਵਿੱਚ ਸ਼ਾਮਲ ਕਰਨ ਦੀ ਬਾਤ ਕਹੀ। ਪ੍ਰਧਾਨ ਮੰਤਰੀ ਨੇ ਇਹ ਭੀ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਵਿੱਚ ਵੰਸ਼ਵਾਦੀ ਰਾਜਨੀਤੀ ਨੇ ਪੰਚਾਇਤ, ਨਗਰ ਪਾਲਿਕਾ ਅਤੇ ਨਗਰ ਨਿਗਮ ਵਿੱਚ ਹੋਰ ਪਿਛੜੇ ਵਰਗਾਂ ਨੂੰ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਰਿਜ਼ਰਵੇਸ਼ਨ ਦੇ ਅਧਾਰ ਤੋਂ ਵੰਚਿਤ ਕਰ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ ਹਰ ਵਰਗ ਨੂੰ ਉਸ ਦਾ ਹੱਕ ਵਾਪਸ ਕੀਤਾ ਜਾ ਰਿਹਾ ਹੈ।”
ਜੰਮੂ ਤੇ ਕਸ਼ਮੀਰ ਬੈਂਕ ਦੇ ਬਦਲਾਅ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਅਤੀਤ ਦੇ ਕੁਪ੍ਰਬੰਦਨ ਨੂੰ ਯਾਦ ਕੀਤਾ ਅਤੇ ਇਸ ਨੂੰ ਵੰਸ਼ਵਾਦ ਦੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਦਾ ਸ਼ਿਕਾਰ ਦੱਸਿਆ। ਪ੍ਰਧਾਨ ਮੰਤਰੀ ਨੇ ਬੈਂਕ ਦੀ ਸਿਹਤ ਨੂੰ ਦੁਰਸਤ ਕਰਨ ਦੇ ਲਈ ਸੁਧਾਰਾਂ ਬਾਰੇ ਭੀ ਬਾਤ ਕੀਤੀ। ਉਨ੍ਹਾਂ ਨੇ ਬੈਂਕ ਨੂੰ 1000 ਕਰੋੜ ਰੁਪਏ ਦੀ ਮਦਦ ਅਤੇ ਗਲਤ ਨਿਯੁਕਤੀਆਂ ‘ਤੇ ਕਾਰਵਾਈ ਦਾ ਜ਼ਿਕਰ ਕੀਤਾ। ਐਂਟੀ ਕਰੱਪਸ਼ਨ ਬਿਊਰੋ ਹੁਣ ਵੀ ਐਸੀਆਂ ਹਜ਼ਾਰਾਂ ਨਿਯੁਕਤੀਆਂ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਨੇ ਪਿਛਲੇ 5 ਵਰ੍ਹਿਆਂ ਵਿੱਚ ਪਾਰਦਰਸ਼ਿਤਾ ਭਰਤੀਆਂ ‘ਤੇ ਪ੍ਰਕਾਸ਼ ਪਾਇਆ। ਨਤੀਜਾ ਇਹ ਹੋਇਆ ਕਿ ਜੇਐਂਡਕੇ ਬੈਂਕ ਦਾ ਮੁਨਾਫਾ 1700 ਕਰੋੜ ਰੁਪਏ ਅਤੇ ਕਾਰੋਬਾਰ 5 ਸਾਲ ਪਹਿਲਾਂ ਦੇ 1.25 ਕਰੋੜ ਰੁਪਏ ਤੋਂ ਵਧ ਕੇ 2.25 ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਜਮਾਂ ਰਾਸ਼ੀ ਭੀ 80,000 ਕਰੋੜ ਰੁਪਏ ਤੋਂ ਵਧ ਕੇ 1.25 ਲੱਖ ਕਰੋੜ ਰੁਪਏ ਹੋ ਗਈ। 5 ਸਾਲ ਪਹਿਲਾਂ ਜੋ ਐੱਨਪੀਏ 11 ਪ੍ਰਤੀਸ਼ਤ ਤੋਂ ਉੱਪਰ ਸੀ, ਉਸ ਨੂੰ 5 ਪ੍ਰਤੀਸ਼ਤ ਤੋਂ ਹੇਠਾਂ ਲਿਆਂਦਾ ਗਿਆ ਹੈ। ਬੈਂਕ ਦਾ ਸ਼ੇਅਰ ਭੀ 5 ਸਾਲ ਪਹਿਲਾਂ ਦੇ 12 ਰੁਪਏ ਤੋਂ 12 ਗੁਣਾ ਵਧ ਕੇ ਲਗਭਗ 140 ਰੁਪਏ ‘ਤੇ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਦੋਂ ਇਮਾਨਦਾਰ ਸਰਕਾਰ ਹੁੰਦੀ ਹੈ, ਇਰਾਦਾ ਜਨਤਾ ਦੇ ਕਲਿਆਣ ਦਾ ਹੁੰਦਾ ਹੈ ਤਾਂ ਜਨਤਾ ਨੂੰ ਹਰ ਮੁਸ਼ਕਿਲ ਤੋਂ ਬਾਹਰ ਕੱਢਿਆ ਜਾ ਸਕਦਾ ਹੈ।”
ਇਹ ਦੱਸਦੇ ਹੋਏ ਕਿ ਆਜ਼ਾਦੀ ਦੇ ਬਾਅਦ ਤੋਂ ਜੰਮੂ ਤੇ ਕਸ਼ਮੀਰ ਵੰਸ਼ਵਾਦੀ ਰਾਜਨੀਤੀ ਦਾ ਸਭ ਤੋਂ ਬੜਾ ਸ਼ਿਕਾਰ ਰਿਹਾ ਹੈ, ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੰਮੂ ਤੇ ਕਸ਼ਮੀਰ ਦੇ ਲਈ ਵਿਕਾਸ ਅਭਿਯਾਨ ਕਿਸੇ ਭੀ ਕੀਮਤ ‘ਤੇ ਨਹੀਂ ਰੁਕੇਗਾ ਅਤੇ ਖੇਤਰ ਅਗਲੇ 5 ਵਰ੍ਹਿਆਂ ਵਿੱਚ ਹੋਰ ਅਧਿਕ ਤੇਜ਼ੀ ਨਾਲ ਵਿਕਸਿਤ ਹੋਵੇਗਾ।
ਪ੍ਰਧਾਨ ਮੰਤਰੀ ਨੇ ਰਮਜ਼ਾਨ ਦੇ ਪਵਿੱਤਰ ਮਹੀਨੇ ‘ਤੇ ਪੂਰੇ ਦੇਸ਼ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਸੰਬੋਧਨ ਸਮਾਪਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅੰਤ ਵਿੱਚ ਕਿਹਾ, “ਮੇਰਾ ਖ਼ਾਹਿਸ਼ ਹੈ ਕਿ ਰਮਜ਼ਾਨ ਦੇ ਮਹੀਨੇ ਨਾਲ ਸਭ ਨੂੰ ਸ਼ਾਂਤੀ ਅਤੇ ਸਦਭਾਵ ਦਾ ਸੰਦੇਸ਼ ਮਿਲੇ। ਕਲ ਮਹਾਸ਼ਿਵਰਾਤ੍ਰੀ ਹੈ, ਮੈਂ ਸਭ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।”
ਇਸ ਅਵਸਰ ‘ਤੇ ਹੋਰ ਲੋਕਾਂ ਦੇ ਇਲਾਵਾ ਜੰਮੂ ਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਸ਼੍ਰੀ ਮਨੋਜ ਸਿਨਹਾ ਅਤੇ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਭੀ ਉਪਸਥਿਤ ਸਨ।
ਪਿਛੋਕੜ
ਜੰਮੂ ਤੇ ਕਸ਼ਮੀਰ ਦੀ ਖੇਤੀਬਾੜੀ-ਅਰਥਵਿਵਸਥਾ ਨੂੰ ਹੁਲਾਰਾ ਦੇਣ ਵਾਲੇ ਕਦਮ ਵਿੱਚ, ਪ੍ਰਧਾਨ ਮੰਤਰੀ ਨੇ ‘ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ’ (ਐੱਚਏਡੀਪੀ) ਰਾਸ਼ਟਰ ਨੂੰ ਸਮਰਪਿਤ ਕੀਤਾ। ਨੇ ‘ਹੋਲਿਸਟਿਕ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ’ (ਐੱਚਏਡੀਪੀ) ਇੱਕ ਏਕੀਕ੍ਰਿਤ ਪ੍ਰੋਗਰਾਮ ਹੈ ਜਿਸ ਵਿੱਚ ਜੰਮੂ ਤੇ ਕਸ਼ਮੀਰ ਵਿੱਚ ਖੇਤੀਬਾੜੀ-ਅਰਥਵਿਵਸਥਾ ਦੇ ਤਿੰਨ ਪ੍ਰਮੁੱਖ ਡੋਮੇਨ ਅਰਥਾਤ ਬਾਗ਼ਵਾਨੀ, ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਗਤੀਵਿਧੀਆਂ ਦੇ ਪੂਰਨ ਸਪੈੱਕਟ੍ਰਮ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪ੍ਰੋਗਰਾਮ ਇੱਕ ਸਮਰਪਿਤ ਦਕਸ਼ ਕਿਸਾਨ ਪੋਰਟਲ ਦੇ ਜ਼ਰੀਏ ਲਗਭਗ 2.5 ਲੱਖ ਕਿਸਾਨਾਂ ਨੂੰ ਕੌਸ਼ਲ ਵਿਕਾਸ ਨਾਲ ਲੈਸ ਕਰੇਗਾ। ਪ੍ਰੋਗਰਾਮ ਦੇ ਤਹਿਤ, ਲਗਭਗ 2000 ਕਿਸਾਨ ਖਿਦਮਤ ਘਰ ਸਥਾਪਿਤ ਕੀਤੇ ਜਾਣਗੇ ਅਤੇ ਕਿਸਾਨ ਭਾਈਚਾਰੇ ਦੀ ਭਲਾਈ ਦੇ ਲਈ ਮਜ਼ਬੂਤ ਵੈਲਿਊ ਚੇਨਸ ਸਥਾਪਿਤ ਕੀਤੀਆਂ ਜਾਣਗੀਆਂ। ਇਸ ਪ੍ਰੋਗਰਾਮ ਨਾਲ ਰੋਜ਼ਗਾਰ ਸਿਰਜਣ ਹੋਵੇਗਾ ਜਿਸ ਨਾਲ ਜੰਮੂ ਤੇ ਕਸ਼ਮੀਰ ਦੇ ਲੱਖਾਂ ਸੀਮਾਂਤ ਪਰਿਵਾਰਾਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਇਨ੍ਹਾਂ ਸਥਲਾਂ ‘ਤੇ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਦਾ ਨਿਰਮਾਣ ਕਰਕੇ ਦੇਸ਼ ਭਰ ਦੇ ਪ੍ਰਮੁੱਖ ਤੀਰਥ ਅਤੇ ਟੂਰਿਜ਼ਮ ਸਥਲਾਂ ‘ਤੇ ਆਉਣ ਵਾਲੇ ਟੂਰਿਸਟਾਂ ਅਤੇ ਤੀਰਥਯਾਤਰੀਆਂ ਦੇ ਸਮੁੱਚੇ ਅਨੁਭਵ ਨੂੰ ਬਿਹਤਰ ਬਣਾਉਣਾ ਹੈ। ਇਸ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 1400 ਕਰੋੜ ਰੁਪਏ ਤੋਂ ਅਧਿਕ ਦੀਆਂ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਯੋਜਨਾਵਾਂ ਦੇ ਤਹਿਤ ਕਈ ਪਹਿਲਾਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਵਿੱਚ ਜੰਮੂ ਤੇ ਕਸ਼ਮੀਰ ਦੇ ਸ੍ਰੀਨਗਰ ਵਿੱਚ ‘ਇੰਟੀਗ੍ਰੇਟਿਡ ਡਿਵੈਲਪਮੈਂਟ ਆਵ੍ ਹਜ਼ਰਤਬਲ ਸ਼੍ਰਾਈਨ’; ਮੇਘਾਲਿਆ ਵਿੱਚ ਉੱਤਰ-ਪੂਰਬ ਸਰਕਿਟ ਵਿੱਚ ਟੂਰਿਜ਼ਮ ਸੁਵਿਧਾਵਾਂ; ਬਿਹਾਰ ਅਤੇ ਰਾਜਸਥਾਨ ਵਿੱਚ ਅਧਿਆਤਮਿਕ ਸਰਕਿਟ; ਬਿਹਾਰ ਵਿੱਚ ਗ੍ਰਾਮੀਣ ਅਤੇ ਤੀਰਥੰਕਰ ਸਰਕਿਟ: ਤੇਲੰਗਾਨਾ ਦੇ ਜੋਗੁਲੰਬਾ ਗਡਵਾਲ ਜ਼ਿਲ੍ਹੇ ਵਿੱਚ ਜੋਗੁਲੰਬਾ ਦੇਵੀ ਮੰਦਿਰ ਦਾ ਵਿਕਾਸ; ਅਤੇ ਮੱਧ ਪ੍ਰਦੇਸ਼ ਦੇ ਅੰਨੁਪੁਰ ਜ਼ਿਲ੍ਹੇ ਵਿੱਚ ਅਮਰਕੰਟਕ ਮੰਦਿਰ ਦੀਆਂ ਵਿਕਾਸ ਯੋਜਨਾਵਾਂ ਸ਼ਾਮਲ ਹਨ।
ਹਜ਼ਰਤਬਲ ਤੀਰਥ ‘ਤੇ ਆਉਣ ਵਾਲੇ ਤੀਰਥਯਾਤਰੀਆਂ ਅਤੇ ਟੂਰਿਸਟਾਂ ਦੇ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਸੁਵਿਧਾਵਾਂ ਬਣਾਉਣ ਅਤੇ ਉਨ੍ਹਾਂ ਦੇ ਸਮੁੱਚੇ ਅਧਿਆਤਮਿਕ ਅਨੁਭਵ ਨੂੰ ਵਧਾਉਣ ਦੇ ਲਈ, ‘ਇੰਟੀਗ੍ਰੇਟਿਡ ਡਿਵੈਲਪਮੈਂਟ ਆਵ੍ ਹਜ਼ਰਤਬਲ ਸ਼੍ਰਾਈਨ’ ਪ੍ਰੋਜੈਕਟ ਲਾਗੂ ਕੀਤਾ ਗਿਆ ਹੈ। ਪ੍ਰੋਜੈਕਟ ਦੇ ਪ੍ਰਮੁੱਖ ਘਟਕਾਂ ਵਿੱਚ ਤੀਰਥਸਥਲ ਦੀ ਚਾਰਦਿਵਾਰੀ ਦੇ ਨਿਰਮਾਣ ਸਹਿਤ ਪੂਰੇ ਖੇਤਰ ਦਾ ਸਥਲ ਵਿਕਾਸ; ਹਜ਼ਰਤਬਲ ਤੀਰਥ ਪਰਿਸਰ ਦੀ ਰੋਸ਼ਨੀ; ਤੀਰਥਸਥਲ ਦੇ ਚਾਰੋਂ ਤਰਫ਼ ਘਾਟਾਂ ਅਤੇ ਦੇਵਰੀ ਪਥਾਂ ਦਾ ਸੁਧਾਰ; ਸੂਫੀ ਵਿਆਖਿਆ ਕੇਂਦਰ ਦਾ ਨਿਰਮਾਣ; ਟੂਰਿਸਟ ਸੁਵਿਧਾ ਕੇਂਦਰ ਦਾ ਨਿਰਮਾਣ; ਸਾਇਨੇਜ਼ ਦੀ ਸਥਾਪਨਾ; ਬਹੁਪੱਧਰੀ ਕਾਰ ਪਾਰਕਿੰਗ; ਹੋਰ ਬਾਤਾਂ ਦੇ ਇਲਾਵਾ ਜਨਤਕ ਸੁਵਿਧਾ ਬਲਾਕ ਅਤੇ ਤੀਰਥਸਥਲ ਦੇ ਪ੍ਰਵੇਸ਼ ਦੁਆਰ ਦਾ ਨਿਰਮਾਣ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਲਗਭਗ 43 ਪ੍ਰੋਜੈਕਟ ਭੀ ਸ਼ੁਰੂ ਕੀਤੇ ਜੋ ਦੇਸ਼ ਭਰ ਵਿੱਚ ਤੀਰਥਯਾਤਰਾ ਅਤੇ ਟੂਰਿਸਟ ਸਥਲਾਂ ਦੀ ਇੱਕ ਵਿਸਤ੍ਰਿਤ ਲੜੀ ਵਿਕਸਿਤ ਕਰਨਗੇ। ਇਨ੍ਹਾਂ ਵਿੱਚ ਆਂਧਰ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲ੍ਹੇ ਵਿੱਚ ਅੰਨਵਰਮ ਮੰਦਿਰ ਜੈਸੇ ਮਹੱਤਵਪੂਰਨ ਧਾਰਮਿਕ ਸਥਲ: ਤਮਿਲ ਨਾਡੂ ਦੇ ਤੰਜਾਵੁਰ ਅਤੇ ਮਇਲਾਦੁਥੁਰਾਈ ਜ਼ਿਲ੍ਹੇ ਅਤੇ ਪੁਡੂਚੇਰੀ ਦੇ ਕਰਾਈਕਲ ਜ਼ਿਲ੍ਹੇ ਵਿੱਚ ਨਵਗ੍ਰਹਿ ਮੰਦਿਰ; ਕਰਨਾਟਕ ਦੇ ਮੈਸੂਰ ਜ਼ਿਲ੍ਹੇ ਵਿੱਚ ਸ਼੍ਰੀ ਚਾਮੁੰਡੇਸ਼ਵਰੀ ਦੇਵੀ ਮੰਦਿਰ; ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਕਰਣੀ ਮਾਤਾ ਮੰਦਿਰ; ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮਾਂ ਚਿੰਤਪੂਰਣੀ ਮੰਦਿਰ; ਗੋਆ ਵਿੱਚ ਬੇਸਿਲਿਕਾ ਆਵ੍ ਬੌਮ ਜੀਸਸ ਚਰਚ ਆਦਿ ਸ਼ਾਮਲ ਹਨ। ਪ੍ਰੋਜੈਕਟਾਂ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਮੇਚੁਕਾ ਐਡਵੈਂਚਰ ਪਾਰਕ ਜੈਸੇ ਵਿਭਿੰਨ ਹੋਰ ਸਥਲਾਂ ਅਤੇ ਅਨੁਭਵ ਕੇਂਦਰਾਂ ਦਾ ਵਿਕਾਸ; ਗੁੰਜੀ, ਪਿਥੋਰਾਗੜ੍ਹ, ਉੱਤਰਾਖੰਡ ਵਿੱਚ ਗ੍ਰਾਮੀਣ ਟੂਰਿਜ਼ਮ ਕਲਸਟਰ ਅਨੁਭਵ; ਅਨੰਤਗਿਰੀ ਵਣ, ਅਨੰਤਗਿਰਿ, ਤੇਲੰਗਾਨਾ ਵਿੱਚ ਈਕੋਟੂਰਿਜ਼ਮ ਖੇਤਰ; ਸੋਹਰਾ, ਮੇਘਾਲਿਆ ਵਿੱਚ ਮੇਘਾਲਿਆ ਯੁਗ ਦੀ ਗੁਫਾ ਦਾ ਅਨੁਭਵ ਅਤੇ ਝਰਨਾ ਟ੍ਰੇਲਰਸ ਦਾ ਅਨੁਭਵ; ਸਿਨਾਮਾਰਾ ਟੀ ਐਸਟੇਟ, ਜੋਰਹਾਟ, ਅਸਾਮ ਦੀ ਪੁਨਰਕਲਪਨਾ; ਕਾਂਜਲੀ ਵੈੱਟਲੈਂਡ, ਕਪੂਰਥਤਲਾ, ਪੰਜਾਬ ਵਿੱਚ ਈਕੋਟੂਰਿਜ਼ਮ ਦਾ ਅਨੁਭਵ; ਜੂਲੀ ਲੇਹ ਜੈਵ ਵਿਵਿਧਤਾ ਪਾਰਕ, ਲੇਹ, ਹੋਰ ਭੀ ਸ਼ਾਮਲ ਹਨ।
ਪ੍ਰੋਗਰਾਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਚੁਣੌਤੀ ਅਧਾਰਿਤ ਡੈਸਟੀਨੇਸਨ ਡਿਵੈਲਪਮੈਂਟ (ਸੀਬੀਡੀਡੀ) ਯੋਜਨਾ ਦੇ ਤਹਿਤ ਚੁਣੇ ਹੋਏ 42 ਟੂਰਿਜ਼ਮ ਸਥਲਾਂ ਦਾ ਐਲਾਨ ਕੀਤਾ। ਕੇਂਦਰੀ ਬਜਟ 2023-24 ਦੇ ਦੌਰਾਨ ਐਲਾਨੀ ਗਈ ਅਭਿਨਵ ਯੋਜਨਾ ਦਾ ਉਦੇਸ਼ ਟੂਰਿਜ਼ਮ ਸਥਲਾਂ ਦੇ ਵਿਕਾਸ ਵਿੱਚ ਤੇਜ਼ੀ ਲਿਆ ਕੇ ਸ਼ੁਰੂ ਤੋਂ ਅੰਤ ਤੱਕ ਟੂਰਿਸਟ ਅਨੁਭਵ ਪ੍ਰਦਾਨ ਕਰਨਾ ਹੈ, ਨਾਲ ਹੀ ਸਥਿਰਤਾ ਨੂੰ ਹੁਲਾਰਾ ਦੇਣਾ ਅਤੇ ਟੂਰਿਜ਼ਮ ਖੇਤਰ ਵਿੱਚ ਮੁਕਾਬਲੇਬਾਜ਼ੀ ਲਿਆਉਣਾ ਹੈ। 42 ਡੈਸਟੀਨੇਸ਼ਨਸ ਦੀ ਪਹਿਚਾਣ ਚਾਰ ਸ਼੍ਰੇਣੀਆਂ- ਸੱਭਿਆਚਾਰ ਅਤੇ ਵਿਰਾਸਤ ਮੰਜ਼ਿਲ ਵਿੱਚ 16, ਅਧਿਆਤਮਿਕ ਸਥਲਾਂ ਵਿੱਚ 11, ਈਕੋਟੂਰਿਜ਼ਮ ਅਤੇ ਅੰਮ੍ਰਿਤ ਧਰੋਹਰ ਵਿੱਚ 10 ਅਤੇ ਵਾਇਬ੍ਰੈਂਟ ਵਿਲੇਜ ਵਿੱਚ 5 ਵਿੱਚ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ‘ਦੇਖੋ ਅਪਨਾ ਦੇਸ਼ ਪੀਪਲਸ ਚੁਆਇਸ 2024’ ਦੇ ਰੂਪ ਵਿੱਚ ਟੂਰਿਜ਼ਮ ‘ਤੇ ਰਾਸ਼ਟਰ ਦੀ ਨਬਜ਼ ਪਹਿਚਾਣਨ ਦੀ ਪਹਿਲੀ ਰਾਸ਼ਟਰਵਿਆਪੀ ਪਹਿਲ ਸ਼ੁਰੂ ਕੀਤੀ। ਰਾਸ਼ਟਰਵਿਆਪੀ ਸਰਵੇਖਣ ਦਾ ਉਦੇਸ਼ 5 ਟੂਰਿਜ਼ਮ ਸ਼੍ਰੇਣੀਆਂ – ਅਧਿਆਤਮਿਕ, ਸੱਭਿਆਚਾਰਕ ਅਤੇ ਵਿਰਾਸਤ, ਪ੍ਰਕ੍ਰਿਤੀ ਅਤੇ ਵਣ ਜੀਵਨ, ਸਾਹਸਿਕ ਅਤੇ ਹੋਰ ਸ਼੍ਰੇਣੀਆਂ ਵਿੱਚ ਸਭ ਤੋਂ ਪਸੰਦੀਦਾ ਟੂਰਿਸਟ ਆਕਰਸ਼ਣਾਂ ਦੀ ਪਹਿਚਾਣ ਕਰਨ ਅਤੇ ਟੂਰਿਸਟਾਂ ਦੀਆਂ ਧਾਰਨਾਵਾਂ ਨੂੰ ਸਮਝਣ ਦੇ ਲਈ ਨਾਗਰਿਕਾਂ ਦੇ ਨਾਲ ਜੁੜਣਾ ਹੈ। ਚਾਰ ਮੁੱਖ ਸ਼੍ਰੇਣੀਆਂ ਦੇ ਇਲਾਵਾ, ‘ਹੋਰ’ ਸ਼੍ਰੇਣੀ ਉਹ ਹੈ ਜਿੱਥੇ ਕੋਈ ਆਪਣੇ ਵਿਅਕਤੀਗਤ ਪਸੰਦੀਦਾ ਦੇ ਲਈ ਮਤਦਾਨ ਕਰ ਸਕਦਾ ਹੈ ਅਤੇ ਅਣਛੁਏ ਟੂਰਿਜ਼ਮ ਆਕਰਸ਼ਣਾਂ ਅਤੇ ਸਥਲਾਂ ਜਿਵੇਂ ਵਾਇਬ੍ਰੈਂਟ ਬੌਰਡਰ ਵਿਲੇਜ, ਵੈਲਨੈੱਸ ਟੂਰਿਜ਼ਮ, ਵੈਡਿੰਗ ਟੂਰਿਜ਼ਮ ਆਦਿ ਦੇ ਰੂਪ ਵਿੱਚ ਛਿਪੇ ਹੋਏ ਟੂਰਿਜ਼ਮ ਰਤਨਾਂ ਨੂੰ ਉਜਾਗਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਹ ਮਤਦਾਨ ਅਭਿਆਸ ਭਾਰਤ ਸਰਕਾਰ ਦੇ ਨਾਗਰਿਕ ਸਹਿਭਾਗਿਤਾ ਪੋਰਟਲ MyGov ਪਲੈਟਫਾਰਮ ‘ਤੇ ਹੋਸਟ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਅਤੁਲਯ ਭਾਰਤ (Incredible India) ਦੇ ਰਾਜਦੂਤ ਬਣਨ ਅਤੇ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਪ੍ਰੇਰਿਤ ਕਰਨ ਦੇ ਲਈ ‘ਚਲੋ ਇੰਡੀਆ ਗਲੋਬਲ ਡਾਇਸਪੋਰਾ ਅਭਿਯਾਨ’ ਸ਼ੁਰੂ ਕੀਤਾ। ਇਹ ਅਭਿਯਾਨ ਪ੍ਰਧਾਨ ਮੰਤਰੀ ਦੇ ਸੱਦੇ ਦੇ ਅਧਾਰ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਨ੍ਹਾਂ ਨੇ ਪ੍ਰਵਾਸੀ ਭਾਰਤੀ ਮੈਂਬਰਾਂ ਤੋਂ ਘੱਟ ਤੋਂ ਘੱਟ 5 ਗ਼ੈਰ-ਭਾਰਤੀ ਮਿੱਤਰਾਂ ਨੂੰ ਭਾਰਤ ਦੀ ਯਾਤਰਾ ਕਰਨ ਦੇ ਲਈ ਪ੍ਰੋਤਸਾਹਿਤ ਕਰਨ ਦਾ ਅਨੁਰੋਧ ਕੀਤਾ ਸੀ। 3 ਕਰੋੜ ਤੋਂ ਵੱਧ ਪ੍ਰਵਾਸੀ ਭਾਰਤੀਆਂ ਦੇ ਨਾਲ, ਭਾਰਤੀ ਪ੍ਰਵਾਸੀ ਸੱਭਿਆਚਾਰਕ ਰਾਜਦੂਤ ਦੇ ਰੂਪ ਵਿੱਚ ਕੰਮ ਕਰਦੇ ਹੋਏ ਭਾਰਤੀ ਟੂਰਿਜ਼ਮ ਦੇ ਲਈ ਇੱਕ ਸ਼ਕਤੀਸ਼ਾਲੀ ਵਾਹਕ ਦੇ ਰੂਪ ਵਿੱਚ ਕੰਮ ਕਰ ਸਕਦੇ ਹਨ।
************
ਡੀਐੱਸ/ਟੀਐੱਸ
(Release ID: 2013636)
Visitor Counter : 96
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam